Skip to content

Skip to table of contents


ਇਸ ਬਰੋਸ਼ਰ ਤੋਂ ਪੂਰਾ ਫ਼ਾਇਦਾ ਕਿਵੇਂ ਲਈਏ?

ਇਸ ਬਰੋਸ਼ਰ ਤੋਂ ਪੂਰਾ ਫ਼ਾਇਦਾ ਕਿਵੇਂ ਲਈਏ?

ਕਿਸੇ ਯਹੋਵਾਹ ਦੇ ਗਵਾਹ ਦੀ ਮਦਦ ਲਓ: ਜਿਸ ਨੇ ਤੁਹਾਨੂੰ ਇਹ ਬਰੋਸ਼ਰ ਦਿੱਤਾ ਹੈ, ਉਸ ਨਾਲ ਗੱਲ ਕਰੋ। ਜਾਂ ਫਿਰ ਸਾਡੀ ਵੈੱਬਸਾਈਟ jw.org/pa ʼਤੇ ਫ਼ਾਰਮ ਭਰੋ। ਕੋਈ ਯਹੋਵਾਹ ਦਾ ਗਵਾਹ ਜ਼ਰੂਰ ਤੁਹਾਡੇ ਨਾਲ ਸੰਪਰਕ ਕਰੇਗਾ।

ਪਹਿਲਾ ਹਿੱਸਾ

ਇਕ-ਇਕ ਕਰ ਕੇ ਪੈਰੇ ਪੜ੍ਹੋ। ਮੋਟੇ ਅੱਖਰਾਂ ਵਿਚ ਦਿੱਤੇ (1) ਸਵਾਲ ਅਤੇ (2) ਮੁੱਖ ਮੁੱਦਿਆਂ ਨਾਲ ਜੁੜੀਆਂ ਆਇਤਾਂ ਪੜ੍ਹੋ। ਧਿਆਨ ਦਿਓ ਕਿ ਕੁਝ ਆਇਤਾਂ ਨਾਲ “ਪੜ੍ਹੋ” ਲਿਖਿਆ ਹੈ।

ਦੂਸਰਾ ਹਿੱਸਾ

ਹੋਰ ਸਿੱਖੋ  ਭਾਗ ਵਿਚ (3) ਸਭ ਤੋਂ ਪਹਿਲਾਂ ਲਿਖਿਆ ਹੈ ਕਿ ਅੱਗੇ ਕੀ ਦੱਸਿਆ ਜਾਵੇਗਾ। (4) ਸਿਰਲੇਖਾਂ ਤੋਂ ਤੁਸੀਂ ਜਾਣ ਸਕਦੇ ਹੋ ਕਿ ਕਿਸ ਮੁੱਦੇ ʼਤੇ ਚਰਚਾ ਹੋਵੇਗੀ। (5) ਆਇਤਾਂ ਪੜ੍ਹੋ, ਸਵਾਲਾਂ ਦੇ ਜਵਾਬ ਦਿਓ ਅਤੇ ਵੀਡੀਓ ਦੇਖੋ।

(6) ਤਸਵੀਰਾਂ ਨੂੰ ਗੌਰ ਨਾਲ ਦੇਖੋ ਅਤੇ ਉਨ੍ਹਾਂ ਦੇ ਥੱਲੇ ਜੋ ਲਿਖਿਆ ਹੈ, ਉਸ ʼਤੇ ਧਿਆਨ ਦਿਓ। (7) ਕੁਝ ਲੋਕਾਂ ਦਾ ਕਹਿਣਾ ਹੈ  ਭਾਗ ਵਿਚ ਜੋ ਲਿਖਿਆ ਹੈ, ਸੋਚੋ ਕਿ ਤੁਸੀਂ ਉਸ ਦਾ ਕੀ ਜਵਾਬ ਦਿਓਗੇ।

ਤੀਸਰਾ ਹਿੱਸਾ

(8) ਹੁਣ ਤਕ ਅਸੀਂ ਸਿੱਖਿਆ  ਅਤੇ ਤੁਸੀਂ ਕੀ ਕਹੋਗੇ?  ਭਾਗਾਂ ਵਿਚ ਪਾਠ ਦਾ ਨਿਚੋੜ ਦਿੱਤਾ ਗਿਆ ਹੈ। ਜਦੋਂ ਪਾਠ ਪੂਰਾ ਹੋ ਜਾਵੇ, ਤਾਂ ਉਸ ਦਿਨ ਦੀ ਤਾਰੀਖ਼ ਲਿਖ ਲਓ। ਹਰ ਪਾਠ ਵਿਚ ਤੁਹਾਨੂੰ (9) ਟੀਚਾ  ਦਿੱਤਾ ਗਿਆ ਹੈ, ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਚਾਹੋ, ਤਾਂ (10) ਇਹ ਵੀ ਦੇਖੋ  ਭਾਗ ਵਿਚ ਦਿੱਤੇ ਲੇਖ ਅਤੇ ਵੀਡੀਓ ਵੀ ਦੇਖ ਸਕਦੇ ਹੋ।

ਤੁਸੀਂ ਬਾਈਬਲ ਵਿੱਚੋਂ ਆਇਤਾਂ ਕਿਵੇਂ ਲੱਭ ਸਕਦੇ ਹੋ?

ਸਭ ਤੋਂ ਪਹਿਲਾਂ (1) ਕਿਤਾਬ ਦਾ ਨਾਂ, (2) ਫਿਰ ਅਧਿਆਇ ਅਤੇ (3) ਆਇਤ ਦਾ ਨੰਬਰ ਲਿਖਿਆ ਹੈ। ਮਿਸਾਲ ਲਈ, ਯੂਹੰਨਾ 17:3 ਦਾ ਮਤਲਬ ਹੈ, ਯੂਹੰਨਾ ਦੀ ਕਿਤਾਬ, ਉਸ ਦਾ ਅਧਿਆਇ 17 ਅਤੇ ਆਇਤ 3.