Skip to content

Skip to table of contents

ਇਹ ਅੰਤ ਦੇ ਦਿਨ ਹਨ!

ਇਹ ਅੰਤ ਦੇ ਦਿਨ ਹਨ!

ਅਧਿਆਇ 11

ਇਹ ਅੰਤ ਦੇ ਦਿਨ ਹਨ!

1. ਅਨੇਕ ਵਿਅਕਤੀ ਕਿਉਂ ਥੋੜ੍ਹਾ-ਬਹੁਤਾ ਬੌਂਦਲਾ ਜਾਂਦੇ ਹਨ ਜਦੋਂ ਉਹ ਸੰਸਾਰ ਦੀ ਸਥਿਤੀ ਨੂੰ ਧਿਆਨ ਨਾਲ ਦੇਖਦੇ ਹਨ, ਪਰੰਤੂ ਵਿਸ਼ਵ ਘਟਨਾਵਾਂ ਦੀ ਇਕ ਭਰੋਸੇਯੋਗ ਵਿਆਖਿਆ ਕਿੱਥੋਂ ਪਾਈ ਜਾ ਸਕਦੀ ਹੈ?

ਸਾਡਾ ਅਸ਼ਾਂਤ ਸੰਸਾਰ ਇਸ ਸਥਿਤੀ ਵਿਚ ਕਿਸ ਤਰ੍ਹਾਂ ਪਹੁੰਚਿਆ? ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਕੀ ਤੁਸੀਂ ਕਦੀ ਵੀ ਅਜਿਹੇ ਸਵਾਲ ਪੁੱਛੇ ਹਨ? ਅਨੇਕ ਵਿਅਕਤੀ ਥੋੜ੍ਹਾ-ਬਹੁਤਾ ਬੌਂਦਲਾ ਜਾਂਦੇ ਹਨ ਜਦੋਂ ਉਹ ਸੰਸਾਰ ਦੀ ਸਥਿਤੀ ਵੱਲ ਦੇਖਦੇ ਹਨ। ਅਜਿਹੀਆਂ ਵਾਸਤਵਿਕਤਾਵਾਂ ਜਿਵੇਂ ਕਿ ਯੁੱਧ, ਬੀਮਾਰੀ, ਅਤੇ ਅਪਰਾਧ ਲੋਕਾਂ ਨੂੰ ਸੋਚਾਂ ਵਿਚ ਪਾ ਦਿੰਦੀਆਂ ਹਨ ਕਿ ਭਵਿੱਖ ਵਿਚ ਕੀ ਹੋਵੇਗਾ। ਰਾਜ-ਨੇਤਾ ਘੱਟ ਹੀ ਉਮੀਦ ਪੇਸ਼ ਕਰਦੇ ਹਨ। ਪਰੰਤੂ, ਇਨ੍ਹਾਂ ਕਸ਼ਟਮਈ ਦਿਨਾਂ ਦੀ ਇਕ ਭਰੋਸੇਯੋਗ ਵਿਆਖਿਆ ਪਰਮੇਸ਼ੁਰ ਵੱਲੋਂ ਉਸ ਦੇ ਬਚਨ ਵਿਚ ਉਪਲਬਧ ਹੈ। ਬਾਈਬਲ ਸਾਨੂੰ ਯਕੀਨੀ ਤੌਰ ਤੇ ਇਹ ਦੇਖਣ ਵਿਚ ਮਦਦ ਕਰਦੀ ਹੈ ਕਿ ਅਸੀਂ ਸਮੇਂ ਦੀ ਧਾਰਾ ਵਿਚ ਕਿੱਥੇ ਹਾਂ। ਇਹ ਸਾਨੂੰ ਦਿਖਾਉਂਦੀ ਹੈ ਕਿ ਅਸੀਂ ਵਰਤਮਾਨ ਰੀਤੀ-ਵਿਵਸਥਾ ਦੇ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ।—2 ਤਿਮੋਥਿਉਸ 3:1.

2. ਯਿਸੂ ਨੂੰ ਚੇਲਿਆਂ ਦੁਆਰਾ ਕੀ ਸਵਾਲ ਪੁੱਛਿਆ ਗਿਆ ਸੀ, ਅਤੇ ਉਸ ਨੇ ਕਿਵੇਂ ਜਵਾਬ ਦਿੱਤਾ ਸੀ?

2 ਉਦਾਹਰਣ ਦੇ ਲਈ, ਉਸ ਜਵਾਬ ਉੱਤੇ ਗੌਰ ਕਰੋ ਜੋ ਯਿਸੂ ਨੇ ਆਪਣੇ ਚੇਲਿਆਂ ਦੁਆਰਾ ਪੁੱਛੇ ਗਏ ਕੁਝ ਸਵਾਲਾਂ ਦੇ ਪ੍ਰਤੀ ਦਿੱਤਾ। ਯਿਸੂ ਦੇ ਮਰਨ ਤੋਂ ਤਿੰਨ ਦਿਨ ਪਹਿਲਾਂ, ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੇਰੀ ਮੌਜੂਦਗੀ ਦਾ ਅਤੇ ਇਸ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?” * (ਮੱਤੀ 24:3, ਨਿ ਵ) ਜਵਾਬ ਵਿਚ, ਯਿਸੂ ਨੇ ਉਨ੍ਹਾਂ ਵਿਸ਼ੇਸ਼ ਵਿਸ਼ਵ ਘਟਨਾਵਾਂ ਅਤੇ ਸਥਿਤੀਆਂ ਬਾਰੇ ਦੱਸਿਆ ਜੋ ਸਪੱਸ਼ਟ ਤੌਰ ਤੇ ਪ੍ਰਦਰਸ਼ਿਤ ਕਰਦੀਆਂ ਹਨ ਕਿ ਇਹ ਅਧਰਮੀ ਵਿਵਸਥਾ ਆਪਣੇ ਅੰਤ ਦਿਆਂ ਦਿਨਾਂ ਵਿਚ ਪ੍ਰਵੇਸ਼ ਕਰ ਚੁੱਕੀ ਹੈ।

3. ਧਰਤੀ ਉੱਤੇ ਹਾਲਾਤਾਂ ਕਿਉਂ ਬਦਤਰ ਹੋਈਆਂ ਜਦੋਂ ਯਿਸੂ ਨੇ ਸ਼ਾਸਨ ਕਰਨਾ ਆਰੰਭ ਕੀਤਾ?

3 ਜਿਵੇਂ ਪਿਛਲੇ ਅਧਿਆਇ ਵਿਚ ਦਿਖਾਇਆ ਗਿਆ ਹੈ, ਬਾਈਬਲ ਕਾਲਕ੍ਰਮ ਇਸ ਸਿੱਟੇ ਤੇ ਪਹੁੰਚਾਉਂਦਾ ਹੈ ਕਿ ਪਰਮੇਸ਼ੁਰ ਦਾ ਰਾਜ ਪਹਿਲਾਂ ਤੋਂ ਹੀ ਸ਼ਾਸਨ ਕਰਨਾ ਆਰੰਭ ਕਰ ਚੁੱਕਾ ਹੈ। ਪਰੰਤੂ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਹਾਲਾਤਾਂ ਬਦਤਰ, ਨਾ ਕਿ ਬਿਹਤਰ ਹੋਈਆਂ ਹਨ। ਅਸਲ ਵਿਚ, ਇਹ ਇਕ ਠੋਸ ਸੰਕੇਤ ਹੈ ਕਿ ਪਰਮੇਸ਼ੁਰ ਦੇ ਰਾਜ ਨੇ ਸ਼ਾਸਨ ਕਰਨਾ ਆਰੰਭ ਕਰ ਦਿੱਤਾ ਹੈ। ਇਹ ਕਿਵੇਂ? ਖ਼ੈਰ, ਜ਼ਬੂਰ 110:2 ਸਾਨੂੰ ਸੂਚਨਾ ਦਿੰਦਾ ਹੈ ਕਿ ਯਿਸੂ ਕੁਝ ਸਮੇਂ ਲਈ ‘ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰੇਗਾ।’ ਜੀ ਹਾਂ, ਸਵਰਗੀ ਰਾਜਾ ਦੇ ਤੌਰ ਤੇ, ਉਸ ਦਾ ਪਹਿਲਾ ਕੰਮ ਸ਼ਤਾਨ ਅਤੇ ਉਸ ਦੇ ਪਿਸ਼ਾਚ ਦੂਤਾਂ ਨੂੰ ਧਰਤੀ ਉੱਤੇ ਸੁੱਟਣਾ ਸੀ। (ਪਰਕਾਸ਼ ਦੀ ਪੋਥੀ 12:9) ਇਸ ਦਾ ਕੀ ਅਸਰ ਹੋਇਆ? ਉਹੀ ਜੋ ਪਰਕਾਸ਼ ਦੀ ਪੋਥੀ 12:12 ਨੇ ਪੂਰਵ-ਸੂਚਿਤ ਕੀਤਾ ਸੀ: “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” ਅਸੀਂ ਹੁਣ ਉਸ ‘ਥੋੜੇ ਸਮੇਂ’ ਵਿਚ ਜੀ ਰਹੇ ਹਾਂ।

4. ਅੰਤ ਦੇ ਦਿਨਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਕੀ ਹਨ, ਅਤੇ ਉਹ ਕੀ ਸੰਕੇਤ ਕਰਦੀਆਂ ਹਨ? (ਡਬੀ ਦੇਖੋ।)

4 ਇਸ ਲਈ, ਕੋਈ ਹੈਰਾਨਗੀ ਦੀ ਗੱਲ ਨਹੀਂ ਹੈ ਕਿ ਜਦੋਂ ਯਿਸੂ ਨੂੰ ਪੁੱਛਿਆ ਗਿਆ ਕਿ ਉਸ ਦੀ ਮੌਜੂਦਗੀ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ, ਉਸ ਦਾ ਜਵਾਬ ਸੰਜੀਦਾ ਸੀ। ਲੱਛਣ ਦੇ ਵਿਭਿੰਨ ਹਿੱਸੇ ਸਫ਼ਾ 102 ਦੀ ਡੱਬੀ ਵਿਚ ਪਾਏ ਜਾਂਦੇ ਹਨ। ਜਿਵੇਂ ਤੁਸੀਂ ਦੇਖ ਸਕਦੇ ਹੋ, ਮਸੀਹੀ ਰਸੂਲ ਪੌਲੁਸ, ਪਤਰਸ, ਅਤੇ ਯੂਹੰਨਾ ਸਾਨੂੰ ਅੰਤ ਦਿਆਂ ਦਿਨਾਂ ਦੇ ਬਾਰੇ ਹੋਰ ਵੇਰਵੇ ਮੁਹੱਈਆ ਕਰਦੇ ਹਨ। ਇਹ ਗੱਲ ਸੱਚ ਹੈ ਕਿ ਲੱਛਣ ਅਤੇ ਅੰਤ ਦੇ ਦਿਨਾਂ ਦੀਆਂ ਜ਼ਿਆਦਾਤਰ ਵਿਸ਼ੇਸ਼ਤਾਵਾਂ ਵਿਚ ਕਸ਼ਟਮਈ ਸਥਿਤੀਆਂ ਸ਼ਾਮਲ ਹਨ। ਫਿਰ ਵੀ, ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਨੂੰ ਸਾਨੂੰ ਕਾਇਲ ਕਰਨਾ ਚਾਹੀਦਾ ਹੈ ਕਿ ਇਹ ਦੁਸ਼ਟ ਵਿਵਸਥਾ ਆਪਣੇ ਅੰਤ ਦੇ ਨਜ਼ਦੀਕ ਹੈ। ਆਓ ਅਸੀਂ ਅੰਤ ਦੇ ਦਿਨਾਂ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਨੂੰ ਨਜ਼ਦੀਕਿਓਂ ਦੇਖੀਏ।

ਅੰਤ ਦੇ ਦਿਨਾਂ ਦੀਆਂ ਵਿਸ਼ੇਸ਼ਤਾਵਾਂ

5, 6. ਯੁੱਧ ਅਤੇ ਕਾਲ ਦੇ ਸੰਬੰਧ ਵਿਚ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋ ਰਹੀਆਂ ਹਨ?

5 “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।” (ਮੱਤੀ 24:7; ਪਰਕਾਸ਼ ਦੀ ਪੋਥੀ 6:4) ਲੇਖਕ ਅਰਨੈਸਟ ਹੈਮਿੰਗਵੇ ਨੇ ਵਿਸ਼ਵ ਯੁੱਧ I ਨੂੰ “ਧਰਤੀ ਉੱਤੇ ਕਦੀ ਵੀ ਹੋਇਆ ਸਭ ਤੋਂ ਵਿਸ਼ਾਲ, ਕਤਲੀ, ਬਦਇੰਤਜ਼ਾਮੀ ਕਸਾਈਪੁਣਾ” ਸੱਦਿਆ ਸੀ। ਦ ਵਰਲਡ ਇਨ ਦ ਕਰੂਸੀਬਲ—1914-1919 ਪੁਸਤਕ ਦੇ ਅਨੁਸਾਰ, ਇਹ “ਯੁੱਧ ਦੀ ਇਕ ਨਵੀਂ ਹੱਦ ਸੀ, ਅਰਥਾਤ ਮਨੁੱਖਜਾਤੀ ਦੇ ਅਨੁਭਵ ਵਿਚ ਪਹਿਲਾ ਪੂਰਣ ਯੁੱਧ। ਇਸ ਦੀ ਮਿਆਦ, ਤੀਬਰਤਾ, ਅਤੇ ਪੈਮਾਨਾ ਪਹਿਲਾਂ ਗਿਆਤ ਕਿਸੇ ਵੀ ਯੁੱਧ ਤੋਂ, ਜਾਂ ਆਮ ਉਮੀਦ ਤੋਂ ਵੱਧ ਸਨ।” ਫਿਰ ਵਿਸ਼ਵ ਯੁੱਧ II ਆਇਆ, ਜੋ ਵਿਸ਼ਵ ਯੁੱਧ I ਨਾਲੋਂ ਕਿਤੇ ਹੀ ਜ਼ਿਆਦਾ ਵਿਨਾਸ਼ਕ ਸਾਬਤ ਹੋਇਆ। ਇਤਿਹਾਸ ਦਾ ਪ੍ਰੋਫੈਸਰ ਹਯੂ ਥੌਮਸ ਕਹਿੰਦਾ ਹੈ: “ਵੀਹਵੀਂ ਸਦੀ ਵਿਚ ਮਸ਼ੀਨ ਗਨ, ਟੈਂਕ, ਬੀ-52, ਨਿਊਕਲੀ ਬੰਬ ਅਤੇ, ਆਖ਼ਰਕਾਰ, ਮਿਸਾਈਲ ਹਾਵੀ ਹੋਏ ਹਨ। ਇਹ ਕਿਸੇ ਵੀ ਹੋਰ ਯੁਗ ਨਾਲੋਂ ਜ਼ਿਆਦਾ ਖ਼ੂਨੀ ਅਤੇ ਨਾਸ਼ਕ ਯੁੱਧਾਂ ਨਾਲ ਚਿੰਨ੍ਹਿਤ ਹੋਈ ਹੈ।” ਇਹ ਗੱਲ ਸੱਚ ਹੈ ਕਿ ਸੀਤ ਯੁੱਧ ਸਮਾਪਤ ਹੋਣ ਤੋਂ ਬਾਅਦ ਨਿਸ਼ਸਤਰੀਕਰਣ ਬਾਰੇ ਕਾਫ਼ੀ ਕੁਝ ਕਿਹਾ ਗਿਆ ਸੀ। ਫਿਰ ਵੀ, ਇਕ ਰਿਪੋਰਟ ਅੰਦਾਜ਼ਾ ਲਾਉਂਦੀ ਹੈ ਕਿ ਤਜਵੀਜ਼ ਕੀਤੀ ਗਈ ਕਟੌਤੀ ਤੋਂ ਬਾਅਦ, ਕੁਝ 10,000 ਤੋਂ 20,000 ਨਿਊਕਲੀ ਵਿਸਫੋਟਕ ਸਿਰੇ ਹਾਲੇ ਵੀ ਰਹਿਣਗੇ—ਵਿਸ਼ਵ ਯੁੱਧ II ਦੇ ਦੌਰਾਨ ਇਸਤੇਮਾਲ ਕੀਤੀ ਗਈ ਅਗਨੀ-ਸ਼ਕਤੀ ਤੋਂ 900 ਗੁਣਾਂ ਤੋਂ ਵੀ ਜ਼ਿਆਦਾ।

6 “ਕਾਲ ਪੈਣਗੇ।” (ਮੱਤੀ 24:7; ਪਰਕਾਸ਼ ਦੀ ਪੋਥੀ 6:5, 6, 8) ਸੰਨ 1914 ਤੋਂ ਲੈ ਕੇ ਘੱਟ ਤੋਂ ਘੱਟ 20 ਵੱਡੇ ਕਾਲ ਪਏ ਹਨ। ਪੀੜਿਤ ਇਲਾਕਿਆਂ ਵਿਚ ਇਥੋਪੀਆ, ਸੂਡਾਨ, ਸੋਮਾਲੀਆ, ਕੰਬੋਡੀਆ, ਚੀਨ, ਨਾਈਜੀਰੀਆ, ਬੰਗਲਾਦੇਸ਼, ਬੁਰੁੰਡੀ, ਭਾਰਤ, ਯੂਨਾਨ, ਰਵਾਂਡਾ, ਅਤੇ ਰੂਸ ਸ਼ਾਮਲ ਹਨ। ਪਰੰਤੂ ਕਾਲ ਹਮੇਸ਼ਾ ਆਹਾਰ ਦੀ ਕਮੀ ਦੇ ਕਾਰਨ ਨਹੀਂ ਹੁੰਦਾ ਹੈ। “ਹਾਲ ਹੀ ਦੇ ਦਹਾਕਿਆਂ ਵਿਚ ਸੰਸਾਰ ਦੀ ਆਹਾਰ ਸਪਲਾਈ ਉਸ ਦੀ ਆਬਾਦੀ ਤੋਂ ਜ਼ਿਆਦਾ ਤੇਜ਼ ਵਧੀ ਹੈ,” ਕਿਰਸਾਣਾ ਵਿਗਿਆਨੀਆਂ ਅਤੇ ਅਰਥਸ਼ਾਸਤਰੀਆਂ ਦੇ ਇਕ ਸਮੂਹ ਨੇ ਸਿੱਟਾ ਕੱਢਿਆ। “ਪਰੰਤੂ ਕਿਉਂਕਿ ਘੱਟ ਤੋਂ ਘੱਟ 80 ਕਰੋੜ ਲੋਕ ਸਖ਼ਤ ਗ਼ਰੀਬੀ ਵਿਚ ਵਸਦੇ ਹਨ, . . . ਉਹ ਆਪਣੇ ਆਪ ਨੂੰ ਸਖ਼ਤ ਅਪੂਰਣ-ਖ਼ੁਰਾਕ ਦੀ ਸਮੱਸਿਆ ਤੋਂ ਬਚਾਉਣ ਲਈ ਉਸ ਬਹੁਤਾਤ ਵਿੱਚੋਂ ਚੋਖਾ ਆਹਾਰ ਖਰੀਦਣ ਦੇ ਯੋਗ ਨਹੀਂ ਹਨ।” ਦੂਜਿਆਂ ਮਾਮਲਿਆਂ ਵਿਚ ਰਾਜਨੀਤਿਕ ਦਖ਼ਲਅੰਦਾਜ਼ੀ ਸ਼ਾਮਲ ਹੈ। ਟੋਰੌਂਟੋ ਯੂਨੀਵਰਸਿਟੀ ਦਾ ਡਾ. ਅਬਦਲਗਾਲਿਲ ਐਲਮੈਕੀ ਦੋ ਉਦਾਹਰਣ ਦਿੰਦਾ ਹੈ, ਜਿਨ੍ਹਾਂ ਵਿਚ ਹਜ਼ਾਰਾਂ ਹੀ ਲੋਕ ਭੁੱਖੇ ਸਨ ਜਦ ਕਿ ਉਨ੍ਹਾਂ ਦੇ ਦੇਸ਼ ਵਿਸ਼ਾਲ ਤਾਦਾਦ ਵਿਚ ਆਹਾਰ ਨਿਰਯਾਤ ਕਰ ਰਹੇ ਸਨ। ਆਪਣੇ ਨਾਗਰਿਕਾਂ ਨੂੰ ਖੁਆਉਣ ਦੀ ਬਜਾਇ ਸਰਕਾਰਾਂ ਯੁੱਧਾਂ ਲਈ ਪੂੰਜੀ ਇਕੱਠੀ ਕਰਨ ਵਾਸਤੇ ਵਿਦੇਸ਼ੀ ਕਰੰਸੀ ਨੂੰ ਪ੍ਰਾਪਤ ਕਰਨ ਵਿਚ ਜ਼ਿਆਦਾ ਦਿਲਚਸਪੀ ਰੱਖਦੀਆਂ ਜਾਪਦੀਆਂ ਸਨ। ਡਾ. ਐਲਮੈਕੀ ਦਾ ਸਿੱਟਾ? ਕਾਲ ਅਕਸਰ “ਵੰਡ ਅਤੇ ਸਰਕਾਰ ਦੀ ਪਾਲਸੀ ਦੀ ਸਮੱਸਿਆ” ਹੁੰਦੀ ਹੈ।

7. ਮਰੀਆਂ ਬਾਰੇ ਅੱਜ ਕੀ ਹਕੀਕਤਾਂ ਹਨ?

7 “ਮਰੀਆਂ।” (ਲੂਕਾ 21:11; ਪਰਕਾਸ਼ ਦੀ ਪੋਥੀ 6:8) ਸੰਨ 1918-19 ਦੇ ਸਪੈਨਿਸ਼ ਫਲੂ ਨੇ ਘੱਟ ਤੋਂ ਘੱਟ 2.1 ਕਰੋੜ ਜਾਨਾਂ ਲਈਆਂ। ਇਸ ਤੋਂ ਪਹਿਲਾਂ, “ਇਤਿਹਾਸ ਵਿਚ ਸੰਸਾਰ ਕਦੇ ਵੀ ਇਕ ਅਜਿਹੀ ਮਾਰੂ ਬੀਮਾਰੀ ਦੁਆਰਾ ਨਹੀਂ ਉਜਾੜਿਆ ਗਿਆ ਸੀ, ਜਿਸ ਨੇ ਇੰਨੇ ਮਨੁੱਖਾਂ ਨੂੰ ਇੰਨੀ ਸ਼ੀਘਰਤਾ ਨਾਲ ਮਾਰਿਆ,” ਵੱਡੀ ਮਹਾਂਮਾਰੀ (ਅੰਗ੍ਰੇਜ਼ੀ) ਵਿਚ ਏ. ਏ. ਹੋਏਲਿੰਗ ਲਿਖਦਾ ਹੈ। ਅੱਜ, ਮਹਾਂਮਾਰੀਆਂ ਜ਼ੋਰ ਫੜ ਰਹੀਆਂ ਹਨ। ਹਰ ਸਾਲ, ਕੈਂਸਰ 50 ਲੱਖ ਲੋਕਾਂ ਨੂੰ ਮਾਰ ਦਿੰਦੀ ਹੈ, ਪੇਚਸੀ ਬੀਮਾਰੀਆਂ 30 ਲੱਖ ਤੋਂ ਜ਼ਿਆਦਾ ਨਿਆਣਿਆਂ ਅਤੇ ਬੱਚਿਆਂ ਦੀਆਂ ਜਾਨਾਂ ਲੈਂਦੀਆਂ ਹਨ, ਅਤੇ ਟੀ ਬੀ 30 ਲੱਖ ਲੋਕਾਂ ਨੂੰ ਮਾਰਦੀ ਹੈ। ਸੁਆਸ ਸੰਬੰਧੀ ਇਨਫ਼ੇਕਸ਼ਨਜ਼, ਮੁੱਖ ਤੌਰ ਤੇ ਨਮੂਨੀਆ, ਪੰਜ ਸਾਲ ਤੋਂ ਘੱਟ ਉਮਰ ਦੇ 35 ਲੱਖ ਬੱਚਿਆਂ ਨੂੰ ਸਾਲਾਨਾ ਮਾਰ ਦਿੰਦੀਆਂ ਹਨ। ਅਤੇ ਹੈਰਾਨਕੁਨ 2.5 ਅਰਬ ਲੋਕ—ਸੰਸਾਰ ਦੀ ਅੱਧੀ ਆਬਾਦੀ—ਉਨ੍ਹਾਂ ਬੀਮਾਰੀਆਂ ਤੋਂ ਕਸ਼ਟ ਪਾਉਂਦੀ ਹੈ ਜੋ ਨਾਕਾਫ਼ੀ ਜਾਂ ਗੰਦੇ ਪਾਣੀ ਅਤੇ ਸਵੱਛਤਾ ਦੀ ਘਾਟ ਤੋਂ ਪੈਦਾ ਹੁੰਦੀਆਂ ਹਨ। ਏਡਜ਼ ਇਕ ਹੋਰ ਚੇਤਾਵਨੀ ਪੇਸ਼ ਕਰਦਾ ਹੈ ਕਿ ਮਨੁੱਖ, ਆਪਣੀਆਂ ਅਹਿਮ ਚਿਕਿਤਸਾ ਸੰਬੰਧੀ ਕਾਮਯਾਬੀਆਂ ਦੇ ਬਾਵਜੂਦ ਵੀ, ਮਹਾਂਮਾਰੀਆਂ ਨੂੰ ਖ਼ਤਮ ਕਰਨ ਵਿਚ ਨਾਕਾਬਲ ਹੈ।

8. ਲੋਕ “ਮਾਇਆ ਦੇ ਲੋਭੀ” ਕਿਵੇਂ ਸਾਬਤ ਹੋ ਰਹੇ ਹਨ?

8 “ਮਨੁੱਖ . . . ਮਾਇਆ ਦੇ ਲੋਭੀ” ਹੋਣਗੇ। (2 ਤਿਮੋਥਿਉਸ 3:2) ਪੂਰੇ ਸੰਸਾਰ ਦਿਆਂ ਦੇਸ਼ਾਂ ਵਿਚ, ਲੋਕ ਜ਼ਿਆਦਾ ਦੌਲਤ ਹਾਸਲ ਕਰਨ ਲਈ ਅਤ੍ਰਿਪਤ ਤੌਰ ਤੇ ਭੁੱਖੇ ਜਾਪਦੇ ਹਨ। ਇਕ ਵਿਅਕਤੀ ਦੀ “ਸਫਲਤਾ” ਉਸ ਦੀ ਤਨਖਾਹ ਦੀ ਰਕਮ ਨਾਲ, ਅਤੇ “ਕਾਮਯਾਬੀ” ਉਸ ਦੀ ਜਾਇਦਾਦ ਦੇ ਨਾਲ ਨਾਪੀ ਜਾਂਦੀ ਹੈ। “ਅਮਰੀਕੀ ਸਮਾਜ ਵਿਚ ਭੌਤਿਕਵਾਦ ਇਕ ਪ੍ਰੇਰਕ ਸ਼ਕਤੀ ਦੇ ਤੌਰ ਤੇ ਜਾਰੀ ਰਹੇਗਾ . . . ਅਤੇ ਦੂਜੀਆਂ ਵੱਡਿਆਂ ਮੇਡੀਆਂ ਵਿਚ ਵੀ ਇਕ ਵਧਦੀ ਮਾਤਰਾ ਵਿਚ ਮਹੱਤਵਪੂਰਣ ਸ਼ਕਤੀ,” ਇਕ ਇਸ਼ਤਿਹਾਰ ਏਜੰਸੀ ਦੀ ਉਪ-ਪ੍ਰਧਾਨ ਨੇ ਐਲਾਨ ਕੀਤਾ। ਕੀ ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ਵੀ ਇਹ ਹੋ ਰਿਹਾ ਹੈ?

9. ਮਾਪਿਆਂ ਦੇ ਪ੍ਰਤੀ ਪੂਰਵ-ਸੂਚਿਤ ਅਵੱਗਿਆ ਬਾਰੇ ਕੀ ਕਿਹਾ ਜਾ ਸਕਦਾ ਹੈ?

9 “ਮਾਪਿਆਂ ਦੇ ਅਣਆਗਿਆਕਾਰ।” (2 ਤਿਮੋਥਿਉਸ 3:2) ਵਰਤਮਾਨ-ਦਿਨ ਦੇ ਮਾਪਿਆਂ, ਅਧਿਆਪਕਾਂ ਅਤੇ ਦੂਜਿਆਂ ਕੋਲ ਅੱਖੀਂ-ਡਿੱਠਾ ਸਬੂਤ ਹੈ ਕਿ ਅਨੇਕ ਬੱਚੇ ਬੇਅਦਬ ਅਤੇ ਅਵੱਗਿਆਕਾਰ ਹਨ। ਇਨ੍ਹਾਂ ਵਿੱਚੋਂ ਕਈ ਬੱਚੇ ਜਾਂ ਤਾਂ ਆਪਣੇ ਮਾਪਿਆਂ ਦੇ ਦੁਰਵਿਵਹਾਰ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾ ਰਹੇ ਹੁੰਦੇ ਹਨ ਜਾਂ ਉਨ੍ਹਾਂ ਦੀ ਨਕਲ ਕਰ ਰਹੇ ਹੁੰਦੇ ਹਨ। ਵਧਦੀ ਗਿਣਤੀ ਵਿਚ ਬੱਚੇ—ਸਕੂਲ, ਕਾਨੂੰਨ, ਧਰਮ ਅਤੇ ਆਪਣੇ ਮਾਪਿਆਂ ਵਿਚ ਵਿਸ਼ਵਾਸ ਖੋਹ ਰਹੇ ਹਨ—ਅਤੇ ਉਨ੍ਹਾਂ ਦੇ ਵਿਰੁੱਧ ਬਗਾਵਤ ਕਰ ਰਹੇ ਹਨ। ਇਕ ਤਜਰਬੇਕਾਰ ਮਾਸਟਰ ਕਹਿੰਦਾ ਹੈ, “ਇਕ ਝੁਕਾਉ ਵਜੋਂ, ਇੰਜ ਜਾਪਦਾ ਹੈ ਕਿ ਉਹ ਕਿਸੇ ਵੀ ਚੀਜ਼ ਲਈ ਘੱਟ ਹੀ ਕਦਰ ਰੱਖਦੇ ਹਨ।” ਫਿਰ ਵੀ, ਖ਼ੁਸ਼ੀ ਦੀ ਗੱਲ ਇਹ ਹੈ ਕਿ ਪਰਮੇਸ਼ੁਰ ਤੋਂ ਡਰਨ ਵਾਲੇ ਅਨੇਕ ਬੱਚੇ ਆਪਣੇ ਵਿਵਹਾਰ ਵਿਚ ਮਿਸਾਲੀ ਹਨ।

10, 11. ਕੀ ਸਬੂਤ ਹੈ ਕਿ ਲੋਕ ਕਰੜੇ ਹਨ ਅਤੇ ਉਨ੍ਹਾਂ ਵਿਚ ਕੁਦਰਤੀ ਮੋਹ ਦੀ ਕਮੀ ਹੈ?

10 “ਕਰੜੇ।” (2 ਤਿਮੋਥਿਉਸ 3:3) ਯੂਨਾਨੀ ਸ਼ਬਦ ਜਿਸ ਦਾ ਤਰਜਮਾ “ਕਰੜੇ” ਕੀਤਾ ਗਿਆ ਹੈ, ਦਾ ਅਰਥ ਹੈ ‘ਬੇਕਾਬੂ, ਜੰਗਲੀ, ਅਤੇ ਮਾਨਵੀ ਹਮਦਰਦੀ ਅਤੇ ਜਜ਼ਬਾਤ ਵਿਚ ਕਮ।’ ਇਹ ਵਰਣਨ ਅੱਜਕਲ੍ਹ ਦੇ ਹਿੰਸਾ ਕਰਨ ਵਾਲਿਆਂ ਬਾਰੇ ਕਿੰਨਾ ਉਚਿਤ ਹੈ! “ਜੀਵਨ ਇੰਨਾ ਦੁਖਦਾਈ ਹੈ ਅਤੇ ਇੰਨੀ ਲਹੂ-ਰੰਗੀ ਦਹਿਸ਼ਤ ਨਾਲ ਭਰਿਆ ਹੋਇਆ ਹੈ ਕਿ ਰੁਜ਼ਾਨਾ ਅਖ਼ਬਾਰ ਪੜ੍ਹਨ ਲਈ ਵੀ ਆਪਣੇ ਦਿਲ ਨੂੰ ਮਜ਼ਬੂਤ ਕਰਨ ਦੀ ਲੋੜ ਹੁੰਦੀ ਹੈ,” ਇਕ ਸੰਪਾਦਕੀ ਲੇਖ ਨੇ ਕਿਹਾ। ਇਕ ਰਿਹਾਇਸ਼-ਪੁਲਸ ਦੇ ਅਫਸਰ ਨੇ ਕਿਹਾ ਕਿ ਅਨੇਕ ਨੌਜਵਾਨ ਆਪਣੀਆਂ ਕਰਨੀਆਂ ਦੇ ਫਲਾਂ ਪ੍ਰਤੀ ਆਪਣੇ ਆਪ ਨੂੰ ਅੰਨ੍ਹੇ ਕਰ ਲੈਂਦੇ ਜਾਪਦੇ ਹਨ। ਉਸ ਨੇ ਕਿਹਾ: “ਉਹ ਮਹਿਸੂਸ ਕਰਦੇ ਹਨ ਕਿ, ‘ਮੈਂ ਕੱਲ੍ਹ ਬਾਰੇ ਨਹੀਂ ਜਾਣਦਾ। ਮੈਨੂੰ ਜੋ ਚਾਹੀਦਾ ਹੈ ਮੈਂ ਅੱਜ ਹੀ ਹਾਸਲ ਕਰਾਂਗਾ।’”

11 ‘ਕੁਦਰਤੀ ਸਨੇਹ ਨਾ ਰੱਖਣਗੇ।’ (2 ਤਿਮੋਥਿਉਸ 3:3, ਨਿ ਵ) ਇਹ ਸ਼ਬਦ ਇਕ ਯੂਨਾਨੀ ਸ਼ਬਦ ਤੋਂ ਤਰਜਮਾ ਕੀਤੇ ਗਏ ਹਨ ਜਿਸ ਦਾ ਅਰਥ “ਬੇਰਹਿਮ, ਨਿਰਦਈ” ਹੈ ਅਤੇ “ਕੁਦਰਤੀ, ਪਰਿਵਾਰਕ ਸਨੇਹ ਦੀ ਕਮੀ” ਨੂੰ ਸੰਕੇਤ ਕਰਦਾ ਹੈ। (ਦ ਨਿਊ ਇੰਟਰਨੈਸ਼ਨਲ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਥਿਓਲੌਜੀ) ਜੀ ਹਾਂ, ਸਨੇਹ ਉਹੋ ਹੀ ਵਾਤਾਵਰਣ ਵਿਚ ਅਕਸਰ ਨਹੀਂ ਪਾਇਆ ਜਾਂਦਾ ਹੈ, ਜਿਸ ਵਿਚ ਉਸ ਨੂੰ ਵਧਣਾ-ਫੁੱਲਣਾ ਚਾਹੀਦਾ ਹੈ—ਅਰਥਾਤ ਘਰ। ਵਿਆਹੁਤਾ ਸਾਥੀਆਂ, ਬੱਚਿਆਂ, ਅਤੇ ਇੱਥੋਂ ਤਕ ਕਿ ਬਜ਼ੁਰਗ ਮਾਪਿਆਂ ਦੇ ਪ੍ਰਤੀ ਵੀ ਅਪਮਾਨਜਨਕ ਸਲੂਕ ਦੀਆਂ ਰਿਪੋਰਟਾਂ ਖ਼ਤਰਨਾਕ ਤੌਰ ਤੇ ਸਾਧਾਰਣ ਹਨ। ਇਕ ਅਨੁਸੰਧਾਨ ਸਮੂਹ ਨੇ ਟਿੱਪਣੀ ਕੀਤੀ: “ਮਾਨਵ ਹਿੰਸਾ—ਚਾਹੇ ਇਹ ਚਪੇੜ ਜਾਂ ਧੱਕਾ, ਚਾਕੂ ਜਾਂ ਗੋਲੀ ਮਾਰਨਾ ਹੋਵੇ—ਸਾਡੇ ਸਮਾਜ ਵਿਚ ਹੋਰ ਕਿਤੇ ਨਾਲੋਂ ਪਰਿਵਾਰਕ ਦਾਇਰੇ ਵਿਚ ਹੀ ਜ਼ਿਆਦਾ ਅਕਸਰ ਵਾਪਰਦਾ ਹੈ।”

12. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਲੋਕ ਕੇਵਲ ਈਸ਼ਵਰੀ ਭਗਤੀ ਦਾ ਰੂਪ ਹੀ ਧਾਰਦੇ ਹਨ?

12 “ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ।” (2 ਤਿਮੋਥਿਉਸ 3:5) ਬਾਈਬਲ ਵਿਚ ਜੀਵਨਾਂ ਨੂੰ ਬਿਹਤਰ ਬਣਾਉਣ ਦੀ ਸ਼ਕਤੀ ਹੈ। (ਅਫ਼ਸੀਆਂ 4:22-24) ਫਿਰ ਵੀ, ਬਹੁਤੇਰੇ ਅੱਜ ਆਪਣੇ ਧਰਮ ਨੂੰ ਇਕ ਪਰਦੇ ਦੇ ਤੌਰ ਤੇ ਇਸਤੇਮਾਲ ਕਰਦੇ ਹਨ ਜਿਸ ਪਿੱਛੇ ਉਹ ਅਧਰਮੀ ਕੰਮ ਜਾਰੀ ਰੱਖਦੇ ਹਨ ਜੋ ਪਰਮੇਸ਼ੁਰ ਨੂੰ ਅਪ੍ਰਸੰਨ ਕਰਦੇ ਹਨ। ਝੂਠ ਬੋਲਣਾ, ਚੋਰੀ ਕਰਨਾ, ਅਤੇ ਲਿੰਗੀ ਦੁਰਵਿਹਾਰ ਅਕਸਰ ਧਾਰਮਿਕ ਆਗੂਆਂ ਦੁਆਰਾ ਨਜ਼ਰਅੰਦਾਜ਼ ਕੀਤੇ ਜਾਂਦੇ ਹਨ। ਬਹੁਤੇਰੇ ਧਰਮ ਪ੍ਰੇਮ ਬਾਰੇ ਪ੍ਰਚਾਰ ਕਰਦੇ ਹਨ ਪਰੰਤੂ ਯੁੱਧ ਨੂੰ ਸਮਰਥਨ ਕਰਦੇ ਹਨ। ਇੰਡੀਆ ਟੂਡੇ ਰਸਾਲੇ ਵਿਚ ਇਕ ਸੰਪਾਦਕੀ ਲੇਖ ਕਹਿੰਦਾ ਹੈ: “ਸਰਬੋਚ ਸ੍ਰਿਸ਼ਟੀਕਰਤਾ ਦੇ ਨਾਂ ਵਿਚ ਮਨੁੱਖਾਂ ਨੇ ਸਭ ਤੋਂ ਘਿਣਾਉਣੇ ਜ਼ੁਲਮ ਆਪਣੇ ਸਾਥੀ ਮਨੁੱਖਾਂ ਦੇ ਵਿਰੁੱਧ ਕੀਤੇ ਹਨ।” ਅਸਲ ਵਿਚ, ਹਾਲ ਹੀ ਦੇ ਸਮਿਆਂ ਵਿਚ ਸਭ ਤੋਂ ਲਹੂ-ਰੰਗੇ ਤਕਰਾਰ—ਵਿਸ਼ਵ ਯੁੱਧ I ਅਤੇ II—ਮਸੀਹੀ-ਜਗਤ ਦੇ ਵਿਚ ਹੀ ਭੜਕੇ ਸਨ।

13. ਕੀ ਸਬੂਤ ਹੈ ਕਿ ਧਰਤੀ ਨੂੰ ਨਾਸ਼ ਕੀਤਾ ਜਾ ਰਿਹਾ ਹੈ?

13 ‘ਧਰਤੀ ਦਾ ਨਾਸ ਕਰਨਾ।’ (ਪਰਕਾਸ਼ ਦੀ ਪੋਥੀ 11:18) ਸੰਸਾਰ ਭਰ ਦੇ 1,600 ਤੋਂ ਜ਼ਿਆਦਾ ਵਿਗਿਆਨੀਆਂ ਨੇ, ਜਿਨ੍ਹਾਂ ਵਿਚ 104 ਨੋਬਲ ਪੁਰਸਕਾਰ ਵਿਜੇਤਾ ਵੀ ਸ਼ਾਮਲ ਸਨ, ਚਿੰਤਿਤ ਵਿਗਿਆਨੀਆਂ ਦੀ ਯੂਨੀਅਨ (ਯੂ ਸੀ ਐੱਸ) ਦੁਆਰਾ ਦਿੱਤੀ ਚੇਤਾਵਨੀ ਦੀ ਪੁਸ਼ਟੀ ਕੀਤੀ, ਜਿਸ ਵਿਚ ਇਹ ਬਿਆਨ ਕੀਤਾ ਗਿਆ ਸੀ: “ਮਾਨਵ ਅਤੇ ਕੁਦਰਤੀ ਦੁਨੀਆਂ ਇਕ ਟੱਕਰ ਵੱਲ ਵੱਧ ਰਹੇ ਹਨ। . . . ਕੁਝ ਹੀ ਦਹਾਕਿਆਂ ਦਾ ਸਮਾਂ ਰਹਿੰਦਾ ਹੈ, ਇਸ ਤੋਂ ਪਹਿਲਾਂ ਕਿ ਅਸੀਂ ਇਨ੍ਹਾਂ ਖ਼ਤਰਿਆਂ ਨੂੰ ਟਾਲਣ ਦੇ ਮੌਕੇ ਨੂੰ ਗੁਆ ਬੈਠਾਂਗੇ।” ਇਸ ਰਿਪੋਰਟ ਨੇ ਕਿਹਾ ਕਿ ਮਨੁੱਖ ਦੇ ਜੀਵਨ ਨੂੰ ਖ਼ਤਰਾ ਪੇਸ਼ ਕਰਨ ਵਾਲੇ ਅਭਿਆਸ “ਸ਼ਾਇਦ ਸੰਸਾਰ ਨੂੰ ਇੰਨਾ ਤਬਦੀਲ ਕਰ ਦੇਣ ਕਿ ਇਹ ਉਸ ਢੰਗ ਨਾਲ ਜੀਵਨ ਨੂੰ ਕਾਇਮ ਰੱਖਣ ਦੇ ਨਾਕਾਬਲ ਹੋ ਜਾਵੇਗਾ, ਜਿਸ ਤੋਂ ਅਸੀਂ ਪਰਿਚਿਤ ਹਾਂ।” ਓਜ਼ੋਨ ਸਖਣਾਉ, ਜਲ ਪ੍ਰਦੂਸ਼ਣ, ਜੰਗਲ-ਕਟਾਈ, ਮਿੱਟੀ ਉਤਪਾਦਕਤਾ ਨੂੰ ਨੁਕਸਾਨ, ਅਤੇ ਅਨੇਕ ਪਸ਼ੂਆਂ ਅਤੇ ਬੂਟੀਆਂ ਦੀਆਂ ਕਿਸਮਾਂ ਦੀ ਤਬਾਹੀ ਨੂੰ ਅਤਿਅੰਤ ਮਹੱਤਵਪੂਰਣ ਸਮੱਸਿਆਵਾਂ ਵਜੋਂ ਦੱਸਿਆ ਗਿਆ, ਜਿਨ੍ਹਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਯੂ ਸੀ ਐੱਸ ਨੇ ਕਿਹਾ: “ਜੀਵਨ ਦੇ ਪਰਸਪਰ ਨਿਰਭਰਤਾ ਦੇ ਜਾਲ ਵਿਚ ਸਾਡੇ ਦਖ਼ਲ ਤੋਂ ਵਿਆਪਕ ਪ੍ਰਭਾਵਾਂ ਦੀ ਲੜੀ ਸ਼ੁਰੂ ਹੋ ਸਕਦੀ ਹੈ, ਜਿਨ੍ਹਾਂ ਵਿਚ ਜੀਵ-ਵਿਗਿਆਨਕ ਵਿਵਸਥਾਵਾਂ ਦੀਆਂ ਢਹਿ-ਢੇਰੀਆਂ ਵੀ ਸ਼ਾਮਲ ਹਨ, ਜਿਨ੍ਹਾਂ ਦਾ ਗਤੀ-ਵਿਗਿਆਨ ਅਸੀਂ ਠੀਕ ਤਰ੍ਹਾਂ ਨਾਲ ਨਹੀਂ ਸਮਝਦੇ ਹਾਂ।”

14. ਤੁਸੀਂ ਕਿਵੇਂ ਸਾਬਤ ਕਰ ਸਕਦੇ ਹੋ ਕਿ ਮੱਤੀ 24:14 ਸਾਡੇ ਸਮੇਂ ਵਿਚ ਪੂਰਾ ਹੋ ਰਿਹਾ ਹੈ?

14 “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ।” (ਮੱਤੀ 24:14) ਯਿਸੂ ਨੇ ਪੂਰਵ-ਸੂਚਿਤ ਕੀਤਾ ਕਿ ਰਾਜ ਦੀ ਖ਼ੁਸ਼ ਖ਼ਬਰੀ ਧਰਤੀ ਭਰ ਵਿਚ ਸਾਰੀਆਂ ਕੌਮਾਂ ਨੂੰ ਇਕ ਗਵਾਹੀ ਦੇਣ ਲਈ ਪ੍ਰਚਾਰ ਕੀਤੀ ਜਾਵੇਗੀ। ਈਸ਼ਵਰੀ ਸਹਾਇਤਾ ਅਤੇ ਬਰਕਤ ਦੇ ਨਾਲ, ਲੱਖਾਂ ਹੀ ਯਹੋਵਾਹ ਦੇ ਗਵਾਹ ਇਸ ਪ੍ਰਚਾਰ ਕਾਰਜ ਅਤੇ ਚੇਲੇ-ਬਣਾਉਣ ਦੇ ਕੰਮ ਵਿਚ ਅਰਬਾਂ ਹੀ ਘੰਟੇ ਲਗਾ ਰਹੇ ਹਨ। (ਮੱਤੀ 28:19, 20) ਜੀ ਹਾਂ, ਇਹ ਗਵਾਹ ਅਹਿਸਾਸ ਕਰਦੇ ਹਨ ਕਿ ਉਹ ਖ਼ੂਨ ਦੇ ਦੋਸ਼ੀ ਠਹਿਰਨਗੇ ਜੇਕਰ ਉਨ੍ਹਾਂ ਨੇ ਖ਼ੁਸ਼ ਖ਼ਬਰੀ ਨੂੰ ਘੋਸ਼ਿਤ ਨਾ ਕੀਤਾ। (ਹਿਜ਼ਕੀਏਲ 3:18, 19) ਪਰ ਉਹ ਆਨੰਦਿਤ ਹੁੰਦੇ ਹਨ ਕਿ ਹਰ ਸਾਲ ਹਜ਼ਾਰਾਂ ਹੀ ਵਿਅਕਤੀ ਰਾਜ ਸੰਦੇਸ਼ ਦੇ ਪ੍ਰਤੀ ਸ਼ੁਕਰਗੁਜ਼ਾਰੀ ਨਾਲ ਪ੍ਰਤਿਕ੍ਰਿਆ ਦਿਖਾਉਂਦੇ ਹਨ ਅਤੇ ਸੱਚੇ ਮਸੀਹੀਆਂ, ਅਰਥਾਤ ਯਹੋਵਾਹ ਦੇ ਗਵਾਹਾਂ ਦੇ ਤੌਰ ਤੇ ਸਥਿਤੀ ਅਪਣਾਉਂਦੇ ਹਨ। ਯਹੋਵਾਹ ਦੀ ਸੇਵਾ ਕਰਨੀ ਅਤੇ ਇਸ ਤਰ੍ਹਾਂ ਪਰਮੇਸ਼ੁਰ ਦਾ ਗਿਆਨ ਵਿਸਤ੍ਰਿਤ ਕਰਨਾ ਇਕ ਅਣਮੋਲ ਵਿਸ਼ੇਸ਼-ਸਨਮਾਨ ਹੈ। ਅਤੇ ਸਾਰੀ ਵਸੀ ਹੋਈ ਧਰਤੀ ਵਿਚ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋਣ ਤੋਂ ਬਾਅਦ, ਇਸ ਦੁਸ਼ਟ ਵਿਵਸਥਾ ਦਾ ਅੰਤ ਆਵੇਗਾ।

ਸਬੂਤ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾਓ

15. ਵਰਤਮਾਨ ਦੁਸ਼ਟ ਵਿਵਸਥਾ ਕਿਵੇਂ ਸਮਾਪਤ ਹੋਵੇਗੀ?

15 ਇਹ ਵਿਵਸਥਾ ਕਿਵੇਂ ਸਮਾਪਤ ਹੋਵੇਗੀ? ਬਾਈਬਲ ਇਕ ‘ਵੱਡੇ ਕਸ਼ਟ’ ਦੀ ਪੂਰਵ-ਸੂਚਨਾ ਦਿੰਦੀ ਹੈ ਜੋ ਇਸ ਸੰਸਾਰ ਦੀਆਂ ਰਾਜਨੀਤਿਕ ਸ਼ਕਤੀਆਂ ਦੁਆਰਾ ‘ਵੱਡੀ ਬਾਬਲ,’ ਅਰਥਾਤ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਉੱਤੇ ਕੀਤੇ ਜਾਣ ਵਾਲੇ ਹਮਲੇ ਦੇ ਨਾਲ ਆਰੰਭ ਹੋਵੇਗਾ। (ਮੱਤੀ 24:21; ਪਰਕਾਸ਼ ਦੀ ਪੋਥੀ 17:5, 16) ਯਿਸੂ ਨੇ ਕਿਹਾ ਕਿ ਇਸ ਅਵਧੀ ਦੇ ਦੌਰਾਨ ‘ਸੂਰਜ ਅਨ੍ਹੇਰਾ ਹੋ ਜਾਂਦਾ ਅਤੇ ਚੰਦ ਆਪਣੀ ਚਾਨਣੀ ਨਾ ਦਿੰਦਾ ਅਰ ਤਾਰੇ ਅਕਾਸ਼ ਤੋਂ ਡਿੱਗ ਪੈਂਦੇ ਅਤੇ ਅਕਾਸ਼ਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਂਦੀਆਂ।’ (ਮੱਤੀ 24:29) ਇਹ ਸ਼ਾਇਦ ਸ਼ਾਬਦਿਕ ਆਕਾਸ਼ੀ ਚਮਤਕਾਰਾਂ ਨੂੰ ਸੰਕੇਤ ਕਰੇ। ਕਿਸੇ ਵੀ ਹਾਲਤ ਵਿਚ, ਧਾਰਮਿਕ ਸੰਸਾਰ ਦੇ ਚਮਕਦੇ ਚਾਨਣਾਂ ਦਾ ਭੇਤ ਖੋਲ੍ਹਿਆ ਜਾਵੇਗਾ ਅਤੇ ਉਹ ਨਸ਼ਟ ਕੀਤੇ ਜਾਣਗੇ। ਫਿਰ ਸ਼ਤਾਨ, ਜਿਸ ਨੂੰ “ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ” ਆਖਿਆ ਜਾਂਦਾ ਹੈ, ਭ੍ਰਿਸ਼ਟ ਹੋਏ ਮਨੁੱਖਾਂ ਨੂੰ ਯਹੋਵਾਹ ਦੇ ਲੋਕਾਂ ਉੱਤੇ ਸਿਰਤੋੜ ਹਮਲਾ ਕਰਨ ਲਈ ਇਸਤੇਮਾਲ ਕਰੇਗਾ। ਪਰੰਤੂ ਸ਼ਤਾਨ ਸਫਲ ਨਹੀਂ ਹੋਵੇਗਾ, ਕਿਉਂਕਿ ਪਰਮੇਸ਼ੁਰ ਉਨ੍ਹਾਂ ਨੂੰ ਬਚਾਵੇਗਾ। (ਹਿਜ਼ਕੀਏਲ 38:1, 2, 14-23) “ਵੱਡੀ ਬਿਪਤਾ” ਆਰਮਾਗੇਡਨ ਵਿਚ, ਅਰਥਾਤ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ” ਵਿਚ ਆਪਣੇ ਸਿਰੇ ਤੇ ਪਹੁੰਚੇਗੀ। ਇਹ ਸ਼ਤਾਨ ਦੇ ਪਾਰਥਿਵ ਸੰਗਠਨ ਦੇ ਹਰ ਆਖ਼ਰੀ ਨਿਸ਼ਾਨ ਨੂੰ ਖ਼ਤਮ ਕਰੇਗੀ, ਜਿਸ ਦੇ ਨਤੀਜੇ ਵਜੋਂ ਬਚਣ ਵਾਲੀ ਮਨੁੱਖਜਾਤੀ ਲਈ ਬੇਅੰਤ ਬਰਕਤਾਂ ਮੁਮਕਿਨ ਹੋਣਗੀਆਂ।—ਪਰਕਾਸ਼ ਦੀ ਪੋਥੀ 7:9, 14; 11:15; 16:14, 16; 21:3, 4.

16. ਅਸੀਂ ਕਿਵੇਂ ਜਾਣਦੇ ਹਾਂ ਕਿ ਅੰਤ ਦੇ ਦਿਨਾਂ ਦੀਆਂ ਪੂਰਵ-ਸੂਚਿਤ ਵਿਸ਼ੇਸ਼ਤਾਵਾਂ ਸਾਡੇ ਸਮੇਂ ਨੂੰ ਲਾਗੂ ਹੁੰਦੀਆਂ ਹਨ?

16 ਆਪਣੇ ਆਪ ਵਿਚ, ਅੰਤ ਦਿਆਂ ਦਿਨਾਂ ਨੂੰ ਵਰਣਨ ਕਰਨ ਵਾਲੀਆਂ ਭਵਿੱਖਬਾਣੀਆਂ ਦੀਆਂ ਕੁਝ ਵਿਸ਼ੇਸ਼ਤਾਵਾਂ ਸ਼ਾਇਦ ਇਤਿਹਾਸ ਦੀਆਂ ਹੋਰ ਅਵਧੀਆਂ ਨੂੰ ਲਾਗੂ ਹੁੰਦੀਆਂ ਜਾਪਣ। ਪਰੰਤੂ ਜਦੋਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਤਾਂ ਪੂਰਵ-ਸੂਚਿਤ ਸਬੂਤ ਸਾਡੇ ਦਿਨਾਂ ਨੂੰ ਸੁਨਿਸ਼ਚਿਤ ਕਰਦੇ ਹਨ। ਉਦਾਹਰਣ ਲਈ: ਇਕ ਵਿਅਕਤੀ ਦੀਆਂ ਉਂਗਲ-ਛਾਪ ਲਕੀਰਾਂ ਇਕ ਨਮੂਨਾ ਬਣਾਉਂਦੀਆਂ ਹਨ ਜੋ ਕਿਸੇ ਹੋਰ ਵਿਅਕਤੀ ਦਾ ਨਹੀਂ ਹੋ ਸਕਦਾ ਹੈ। ਇਸੇ ਤਰ੍ਹਾਂ, ਅੰਤ ਦਿਆਂ ਦਿਨਾਂ ਦੇ ਚਿੰਨ੍ਹ, ਜਾਂ ਘਟਨਾਵਾਂ ਦਾ ਆਪਣਾ ਹੀ ਇਕ ਨਮੂਨਾ ਹੈ। ਇਹ ਇਕ “ਉਂਗਲ-ਛਾਪ” ਬਣਦੇ ਹਨ ਜੋ ਕਿਸੇ ਦੂਜੇ ਸਮੇਂ ਦੀ ਅਵਧੀ ਦਾ ਨਹੀਂ ਹੋ ਸਕਦਾ ਹੈ। ਜਦੋਂ ਬਾਈਬਲ ਸੰਕੇਤਾਂ ਦੇ ਨਾਲ ਇਸ ਨੂੰ ਵਿਚਾਰਿਆ ਜਾਂਦਾ ਹੈ ਕਿ ਪਰਮੇਸ਼ੁਰ ਦਾ ਸਵਰਗੀ ਰਾਜ ਹੁਣ ਸ਼ਾਸਨ ਕਰ ਰਿਹਾ ਹੈ, ਤਾਂ ਸਬੂਤ ਇਹ ਸਿੱਟਾ ਕੱਢਣ ਲਈ ਠੋਸ ਆਧਾਰ ਮੁਹੱਈਆ ਕਰਦਾ ਹੈ ਕਿ ਇਹ ਸੱਚ-ਮੁੱਚ ਹੀ ਅੰਤ ਦੇ ਦਿਨ ਹਨ। ਇਸ ਦੇ ਇਲਾਵਾ, ਸ਼ਾਸਤਰ ਸੰਬੰਧਿਤ ਸਪੱਸ਼ਟ ਸਬੂਤ ਹੈ ਕਿ ਵਰਤਮਾਨ ਦੁਸ਼ਟ ਵਿਵਸਥਾ ਜਲਦੀ ਹੀ ਨਾਸ਼ ਕੀਤੀ ਜਾਵੇਗੀ।

17. ਇਹ ਗਿਆਨ ਕਿ ਇਹ ਅੰਤ ਦੇ ਦਿਨ ਹਨ, ਨੂੰ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ?

17 ਤੁਸੀਂ ਉਸ ਸਬੂਤ ਦੇ ਪ੍ਰਤੀ ਕਿ ਇਹ ਅੰਤ ਦੇ ਦਿਨ ਹਨ, ਕਿਵੇਂ ਪ੍ਰਤਿਕ੍ਰਿਆ ਦਿਖਾਓਗੇ? ਇਸ ਉੱਤੇ ਗੌਰ ਕਰੋ: ਜੇਕਰ ਇਕ ਡਾਢੀ ਵਿਨਾਸ਼ਕ ਹਨੇਰੀ ਆਉਣ ਵਾਲੀ ਹੋਵੇ, ਤਾਂ ਅਸੀਂ ਬਿਨਾਂ ਦੇਰੀ ਕੀਤੇ ਇਹਤਿਆਤੀ ਕਦਮ ਚੁੱਕਦੇ ਹਾਂ। ਖ਼ੈਰ, ਬਾਈਬਲ ਜੋ ਇਸ ਵਰਤਮਾਨ ਵਿਵਸਥਾ ਲਈ ਪੂਰਵ-ਸੂਚਿਤ ਕਰਦੀ ਹੈ, ਉਸ ਨੂੰ ਸਾਨੂੰ ਕਦਮ ਚੁੱਕਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। (ਮੱਤੀ 16:1-3) ਅਸੀਂ ਸਪੱਸ਼ਟਤਾ ਦੇ ਨਾਲ ਇਹ ਦੇਖ ਸਕਦੇ ਹਾਂ ਕਿ ਅਸੀਂ ਇਸ ਵਿਸ਼ਵ ਵਿਵਸਥਾ ਦੇ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ। ਇਸ ਤੋਂ ਸਾਨੂੰ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਲਈ ਜੋ ਵੀ ਅਨੁਕੂਲਣ ਕਰਨ ਦੀ ਲੋੜ ਹੋਵੇ, ਉਸ ਨੂੰ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। (2 ਪਤਰਸ 3:3, 10-12) ਆਪਣੇ ਆਪ ਨੂੰ ਮੁਕਤੀ ਦਾ ਕਾਰਿੰਦਾ ਕਹਿੰਦੇ ਹੋਏ, ਯਿਸੂ ਅਤਿ ਮਹੱਤਵਪੂਰਣ ਐਲਾਨ ਕਰਦਾ ਹੈ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ। ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।”—ਲੂਕਾ 21:34-36.

[ਫੁਟਨੋਟ]

^ ਪੈਰਾ 2 ਕੁਝ ਬਾਈਬਲਾਂ “ਰੀਤੀ-ਵਿਵਸਥਾ” ਦੀ ਬਜਾਇ “ਸੰਸਾਰ” ਸ਼ਬਦ ਨੂੰ ਇਸਤੇਮਾਲ ਕਰਦੀਆਂ ਹਨ। ਡਬਲਯੂ. ਈ. ਵਾਈਨ ਦੀ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਵਰਡਜ਼ ਕਹਿੰਦੀ ਹੈ ਕਿ ਇਹ ਯੂਨਾਨੀ ਸ਼ਬਦ ਏਓਨ “ਇਕ ਅਨਿਸ਼ਚਿਤ ਲੰਮਾਈ ਦੀ ਅਵਧੀ, ਜਾਂ ਸਮੇਂ ਨੂੰ ਸੰਕੇਤ ਕਰਦਾ ਹੈ, ਜਿਸ ਨੂੰ ਉਸ ਅਵਧੀ ਵਿਚ ਵਾਪਰਨ ਵਾਲੀਆਂ ਗੱਲਾਂ ਦੇ ਸੰਬੰਧ ਵਿਚ ਦੇਖਿਆ ਜਾਂਦਾ ਹੈ।” ਪਾਰਕਹਰਸਟ ਦੀ ਗ੍ਰੀਕ ਐਂਡ ਇੰਗਲਿਸ਼ ਲੈਕਸੀਕਨ ਟੂ ਦ ਨਿਊ ਟੈਸਟਾਮੈਂਟ (ਸਫ਼ਾ 17), ਇਬਰਾਨੀਆਂ 1:2 ਵਿਚ ਏਓਨਸ (ਬਹੁਵਚਨ) ਦੇ ਇਸਤੇਮਾਲ ਦੀ ਚਰਚਾ ਕਰਦੇ ਹੋਏ, “ਇਸ ਰੀਤੀ-ਵਿਵਸਥਾ” ਅਭਿਵਿਅਕਤੀ ਨੂੰ ਸ਼ਾਮਲ ਕਰਦਾ ਹੈ। ਇਸ ਲਈ “ਰੀਤੀ-ਵਿਵਸਥਾ” ਅਨੁਵਾਦ ਮੁੱਢ ਯੂਨਾਨੀ ਪਾਠ ਦੇ ਅਨੁਸਾਰ ਹੈ।

ਆਪਣੇ ਗਿਆਨ ਨੂੰ ਪਰਖੋ

ਮਸੀਹ ਦੇ ਸ਼ਾਸਨ ਦੇ ਆਰੰਭ ਹੁੰਦੇ ਹੀ ਬਾਈਬਲ ਨੇ ਵਿਸ਼ਵ ਘਟਨਾਵਾਂ ਬਾਰੇ ਕੀ ਪੂਰਵ-ਸੂਚਿਤ ਕੀਤਾ ਸੀ?

ਅੰਤ ਦੇ ਦਿਨਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਕੀ ਹਨ?

ਤੁਹਾਨੂੰ ਕਿਹੜੀ ਚੀਜ਼ ਕਾਇਲ ਕਰਦੀ ਹੈ ਕਿ ਇਹ ਅੰਤ ਦੇ ਦਿਨ ਹਨ?

[ਸਵਾਲ]

[ਸਫ਼ੇ 102 ਉੱਤੇ ਡੱਬੀ]

ਅੰਤ ਦੇ ਦਿਨਾਂ ਦੀਆਂ ਕੁਝ ਵਿਸ਼ੇਸ਼ਤਾਵਾਂ

• ਬੇਮਿਸਾਲ ਯੁੱਧ।—ਮੱਤੀ 24:7; ਪਰਕਾਸ਼ ਦੀ ਪੋਥੀ 6:4.

• ਕਾਲ।—ਮੱਤੀ 24:7; ਪਰਕਾਸ਼ ਦੀ ਪੋਥੀ 6:5, 6, 8.

• ਮਰੀਆਂ।—ਲੂਕਾ 21:11; ਪਰਕਾਸ਼ ਦੀ ਪੋਥੀ 6:8.

• ਵਧਦਾ ਕੁਧਰਮ।—ਮੱਤੀ 24:12.

• ਧਰਤੀ ਦਾ ਨਾਸ਼ ਹੋਣਾ।—ਪਰਕਾਸ਼ ਦੀ ਪੋਥੀ 11:18.

• ਭੁਚਾਲ।—ਮੱਤੀ 24:7.

• ਭੈੜੇ ਸਮੇਂ, ਜਿਨ੍ਹਾਂ ਦਾ ਸਾਮ੍ਹਣਾ ਕਰਨਾ ਔਖਾ ਹੋਵੇਗਾ।—2 ਤਿਮੋਥਿਉਸ 3:1.

• ਮਾਇਆ ਦਾ ਬੇਹੱਦ ਲੋਭ।—2 ਤਿਮੋਥਿਉਸ 3:2.

• ਮਾਪਿਆਂ ਦੇ ਪ੍ਰਤੀ ਅਵੱਗਿਆ।—2 ਤਿਮੋਥਿਉਸ 3:2.

• ਕੁਦਰਤੀ ਸਨੇਹ ਦੀ ਕਮੀ।—2 ਤਿਮੋਥਿਉਸ 3:3.

• ਪਰਮੇਸ਼ੁਰ ਦੀ ਬਜਾਇ ਵਿਲਾਸ ਨਾਲ ਪ੍ਰੇਮ ਰੱਖਣਾ।—2 ਤਿਮੋਥਿਉਸ 3:4.

• ਸੰਜਮ ਦੀ ਕਮੀ।—2 ਤਿਮੋਥਿਉਸ 3:3.

• ਨੇਕੀ ਦੇ ਵੈਰੀ।—2 ਤਿਮੋਥਿਉਸ 3:3.

• ਆਉਣ ਵਾਲੇ ਖ਼ਤਰੇ ਉੱਤੇ ਕੋਈ ਧਿਆਨ ਨਹੀਂ ਦੇਣਾ।—ਮੱਤੀ 24:39.

• ਠੱਠਾ ਕਰਨ ਵਾਲੇ ਲੋਕ ਅੰਤ ਦਿਆਂ ਦਿਨਾਂ ਦੇ ਸਬੂਤ ਨੂੰ ਰੱਦ ਕਰਦੇ ਹਨ।—2 ਪਤਰਸ 3:3, 4.

• ਪਰਮੇਸ਼ੁਰ ਦੇ ਰਾਜ ਦਾ ਵਿਸ਼ਵ-ਵਿਆਪੀ ਪ੍ਰਚਾਰ।—ਮੱਤੀ 24:14.

[ਪੂਰੇ ਸਫ਼ੇ 101 ਉੱਤੇ ਤਸਵੀਰ]