ਸਾਡੇ ਮਰੇ ਹੋਏ ਪਿਆਰਿਆਂ ਨੂੰ ਕੀ ਹੁੰਦਾ ਹੈ?
ਅਧਿਆਇ 9
ਸਾਡੇ ਮਰੇ ਹੋਏ ਪਿਆਰਿਆਂ ਨੂੰ ਕੀ ਹੁੰਦਾ ਹੈ?
1. ਜਦੋਂ ਕਿਸੇ ਪਿਆਰੇ ਉੱਤੇ ਮੌਤ ਵਾਰ ਕਰਦੀ ਹੈ ਤਾਂ ਲੋਕ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ?
“ਜਦੋਂ ਕੋਈ ਪਿਆਰਾ ਮਰ ਜਾਂਦਾ ਹੈ ਤਾਂ ਇਕ ਵਿਅਕਤੀ ਦੁੱਖ ਭੋਗਦਾ ਹੈ ਕਿਉਂਕਿ ਮੌਤ ਅਜਿਹੀ ਇਕ ਅਗਿਆਤਤਾ ਵਿਚ ਗੁਆਚ ਜਾਣਾ ਹੈ ਜੋ ਸਾਰੀ ਸਮਝ ਤੋਂ ਪਰੇ ਹੈ।” ਇਹ ਹੈ ਜੋ ਇਕ ਪੁੱਤਰ ਨੇ ਕਿਹਾ ਜਦੋਂ ਉਸ ਦਾ ਪਿਤਾ ਮਰ ਗਿਆ ਅਤੇ ਥੋੜ੍ਹੀ ਹੀ ਦੇਰ ਬਾਅਦ ਉਸ ਦੀ ਮਾਤਾ ਵੀ ਮਰ ਗਈ। ਉਸ ਦੀ ਪੀੜਾ ਅਤੇ ਗਹਿਰੀ ਘਾਟ ਦੀ ਭਾਵਨਾ ਨੇ ਉਸ ਨੂੰ ਮਹਿਸੂਸ ਕਰਵਾਇਆ ਕਿ ਉਹ “ਭਾਵਾਤਮਕ ਤੌਰ ਤੇ ਡੁੱਬ ਰਿਹਾ” ਸੀ। ਸ਼ਾਇਦ ਤੁਸੀਂ ਇਸੇ ਤਰ੍ਹਾਂ ਦੁੱਖ ਮਹਿਸੂਸ ਕੀਤਾ ਹੋਵੇ। ਤੁਸੀਂ ਸ਼ਾਇਦ ਅਚੰਭਾ ਕੀਤਾ ਹੋਵੇ ਕਿ ਤੁਹਾਡੇ ਪਿਆਰੇ ਕਿੱਥੇ ਹਨ ਅਤੇ ਕਿ ਤੁਸੀਂ ਕਦੇ ਵੀ ਉਨ੍ਹਾਂ ਨੂੰ ਫਿਰ ਮਿਲ ਸਕੋਗੇ ਜਾਂ ਨਹੀਂ।
2. ਮੌਤ ਦੇ ਸੰਬੰਧ ਵਿਚ ਕਿਹੜੇ ਗੁੰਝਲਦਾਰ ਸਵਾਲ ਪੈਦਾ ਹੁੰਦੇ ਹਨ?
2 ਕਈ ਸੋਗਵਾਨ ਮਾਪਿਆਂ ਨੂੰ ਇਹ ਦੱਸਿਆ ਗਿਆ ਹੈ, “ਪਰਮੇਸ਼ੁਰ ਸਭ ਤੋਂ ਸੁੰਦਰ ਫੁੱਲਾਂ ਨੂੰ ਚੁਣ-ਚੁਣ ਕੇ ਸਵਰਗ ਵਿਚ ਆਪਣੇ ਕੋਲ ਲੈ ਜਾਂਦਾ ਹੈ।” ਕੀ ਸੱਚ-ਮੁੱਚ ਇਸ ਤਰ੍ਹਾਂ ਹੁੰਦਾ ਹੈ? ਕੀ ਸਾਡੇ ਮਰੇ ਹੋਏ ਪਿਆਰੇ ਇਕ ਆਤਮਿਕ ਲੋਕ ਵਿਚ ਚਲੇ ਗਏ ਹਨ? ਕੀ ਇਹ ਉਹ ਹੈ ਜਿਸ ਨੂੰ ਕਈ ਲੋਕੀ ਨਿਰਵਾਨਾ ਆਖਦੇ ਹਨ, ਜੋ ਇਕ ਅਜਿਹੀ ਆਨੰਦਮਈ ਸਥਿਤੀ ਦੇ ਤੌਰ ਤੇ ਵਰਣਿਤ ਕੀਤਾ ਜਾਂਦਾ ਹੈ ਜੋ ਸਾਰੇ ਦੁੱਖਾਂ ਅਤੇ ਇੱਛਾਵਾਂ ਤੋਂ ਮੁਕਤ ਹੈ? ਕੀ ਉਹ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਇਕ ਦਰਵਾਜ਼ੇ ਰਾਹੀਂ ਲੰਘ ਕੇ ਪਰਾਦੀਸ ਵਿਚ ਅਮਰ ਜੀਵਨ ਮਾਣ ਰਹੇ ਹਨ? ਜਾਂ ਜਿਸ ਤਰ੍ਹਾਂ ਹੋਰ ਵਿਅਕਤੀ ਦਾਅਵਾ ਕਰਦੇ ਹਨ, ਕੀ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਨਾਰਾਜ਼ ਕੀਤਾ ਹੈ, ਉਨ੍ਹਾਂ ਲਈ ਮੌਤ ਦਾ ਅਰਥ ਇਕ ਬੇਅੰਤ ਤਸੀਹੇ ਭੋਗਣਾ ਹੈ? ਕੀ ਮਰੇ ਹੋਏ ਵਿਅਕਤੀ ਸਾਡਿਆਂ ਜੀਵਨਾਂ ਉੱਤੇ ਪ੍ਰਭਾਵ ਪਾ ਸਕਦੇ ਹਨ? ਅਜਿਹਿਆਂ ਸਵਾਲਾਂ ਦੇ ਸੱਚੇ ਜਵਾਬ ਹਾਸਲ ਕਰਨ ਲਈ, ਸਾਨੂੰ ਪਰਮੇਸ਼ੁਰ ਦੇ ਬਚਨ, ਅਰਥਾਤ ਬਾਈਬਲ ਤੋਂ ਮਸ਼ਵਰਾ ਲੈਣਾ ਚਾਹੀਦਾ ਹੈ।
ਮਨੁੱਖਾਂ ਵਿਚ “ਆਤਮਾ” ਕੀ ਹੈ?
3. ਮੌਤ ਦੇ ਸੰਬੰਧ ਵਿਚ ਸੁਕਰਾਤ ਅਤੇ ਪਲੈਟੋ ਦਾ ਕੀ ਵਿਚਾਰ ਸੀ, ਅਤੇ ਇਹ ਲੋਕਾਂ ਉੱਤੇ ਅੱਜ ਕੀ ਪ੍ਰਭਾਵ ਪਾਉਂਦਾ ਹੈ?
3 ਪ੍ਰਾਚੀਨ ਯੂਨਾਨੀ ਫਿਲਾਸਫਰ ਸੁਕਰਾਤ ਅਤੇ ਪਲੈਟੋ ਇਸ ਵਿਚਾਰ ਉੱਤੇ ਕਾਇਮ ਰਹੇ ਕਿ ਆਦਮੀ ਅਤੇ ਔਰਤ ਦੇ ਅੰਦਰ ਸਹਿਜ ਰੂਪ ਵਿਚ ਕੋਈ ਤਾਂ ਚੀਜ਼ ਅਮਰ ਰਹਿੰਦੀ ਹੈ—ਇਕ ਪ੍ਰਾਣ, ਜੋ ਮੌਤ ਹੋਣ ਤੇ ਬਚਿਆ ਰਹਿੰਦਾ ਹੈ ਅਤੇ ਵਾਸਤਵ ਵਿਚ ਕਦੀ ਨਹੀਂ ਮਰਦਾ ਹੈ। ਸੰਸਾਰ ਭਰ ਵਿਚ, ਅੱਜ ਕਰੋੜਾਂ ਹੀ ਲੋਕ ਇਹ ਮੰਨਦੇ ਹਨ। ਇਹ ਵਿਸ਼ਵਾਸ ਅਕਸਰ ਮਰੇ ਹੋਇਆਂ ਦਾ ਉੱਨਾ ਹੀ ਡਰ ਉਤਪੰਨ ਕਰਦਾ ਹੈ ਜਿੰਨਾ ਕਿ ਇਹ ਉਨ੍ਹਾਂ ਦੀ ਸਹੀ-ਸਲਾਮਤੀ ਲਈ ਚਿੰਤਾ ਉਤਪੰਨ ਕਰਦਾ ਹੈ। ਬਾਈਬਲ ਸਾਨੂੰ ਮਰਿਆਂ ਦੇ ਬਾਰੇ ਕੁਝ ਵੱਖਰੀ ਹੀ ਗੱਲ ਦੱਸਦੀ ਹੈ।
4. (ੳ) ਉਤਪਤ ਦੀ ਪੋਥੀ ਸਾਨੂੰ ਪ੍ਰਾਣ ਦੇ ਬਾਰੇ ਕੀ ਦੱਸਦੀ ਹੈ? (ਅ) ਪਰਮੇਸ਼ੁਰ ਨੇ ਆਦਮ ਨੂੰ ਜੀਉਂਦਾ ਕਰਨ ਲਈ ਉਸ ਵਿਚ ਕੀ ਪਾਇਆ ਸੀ?
4 ਮਰੇ ਹੋਇਆਂ ਦੀ ਸਥਿਤੀ ਬਾਰੇ ਗੌਰ ਕਰਦੇ ਹੋਏ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਮੁੱਢਲੇ ਪਿਤਾ, ਆਦਮ ਵਿਚ ਇਕ ਪ੍ਰਾਣ [soul] ਨਹੀਂ ਸੀ। ਉਹ ਇਕ ਪ੍ਰਾਣੀ [soul] ਸੀ। ਸ੍ਰਿਸ਼ਟੀ ਦੀ ਇਕ ਪ੍ਰਭਾਵਸ਼ਾਲੀ ਕ੍ਰਿਆ ਦੁਆਰਾ, ਪਰਮੇਸ਼ੁਰ ਨੇ ਮਨੁੱਖ—ਅਰਥਾਤ ਪ੍ਰਾਣੀ—ਨੂੰ ਧਰਤੀ ਦੇ ਮੂਲ ਤੱਤਾਂ ਤੋਂ ਬਣਾ ਕੇ ਫਿਰ ਉਸ ਵਿਚ “ਜੀਵਣ ਦਾ ਸਾਹ” ਫੂਕਿਆ। ਉਤਪਤ 2:7 ਸਾਨੂੰ ਦੱਸਦਾ ਹੈ: “ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਣ ਦਾ ਸਾਹ ਫੂਕਿਆ ਸੋ ਆਦਮੀ ਜੀਉਂਦੀ ਜਾਨ ਹੋ ਗਿਆ [“ਜੀਉਂਦਾ ਪ੍ਰਾਣੀ ਬਣ ਗਿਆ,” ਨਿ ਵ]।” ਆਦਮ ਦਾ ਜੀਵਨ ਸਾਹ ਲੈਣ ਦੁਆਰਾ ਕਾਇਮ ਰੱਖਿਆ ਗਿਆ। ਫਿਰ ਵੀ, ਮਨੁੱਖ ਦਿਆਂ ਫੇਫੜਿਆਂ ਵਿਚ ਹਵਾ ਭਰਨ ਨਾਲੋਂ ਕੁਝ ਜ਼ਿਆਦਾ ਸੰਮਿਲਿਤ ਸੀ ਜਦੋਂ ਪਰਮੇਸ਼ੁਰ ਨੇ ਆਦਮ ਵਿਚ ਜੀਵਨ ਦਾ ਸਾਹ ਫੂਕਿਆ। ਬਾਈਬਲ “ਜੀਵਨ ਦੀ ਸ਼ਕਤੀ” ਬਾਰੇ ਜ਼ਿਕਰ ਕਰਦੀ ਹੈ ਜੋ ਪਾਰਥਿਵ ਜੀਵਿਤ ਜੰਤੂਆਂ ਵਿਚ ਕ੍ਰਿਆਸ਼ੀਲ ਹੈ।—ਉਤਪਤ 7:22, ਨਿ ਵ.
5, 6. (ੳ) “ਜੀਵਨ ਦੀ ਸ਼ਕਤੀ” ਕੀ ਹੈ? (ਅ) ਉਦੋਂ ਕੀ ਹੁੰਦਾ ਹੈ ਜਦੋਂ ਜ਼ਬੂਰ 146:4 ਵਿਚ ਜ਼ਿਕਰ ਕੀਤੀ ਗਈ “ਆਤਮਾ” ਸਰੀਰ ਨੂੰ ਕ੍ਰਿਆਸ਼ੀਲ ਕਰਨਾ ਬੰਦ ਕਰ ਦਿੰਦੀ ਹੈ?
5 “ਜੀਵਨ ਦੀ ਸ਼ਕਤੀ” ਕੀ ਹੈ? ਉਹ ਜੀਵਨ ਦੀ ਅਤਿ-ਮਹੱਤਵਪੂਰਣ ਚੰਗਿਆੜੀ ਹੈ ਜੋ ਪਰਮੇਸ਼ੁਰ ਨੇ ਆਦਮ ਦੇ ਨਿਰਜੀਵ ਸਰੀਰ ਵਿਚ ਪਾਈ ਸੀ। ਇਹ ਸ਼ਕਤੀ ਫਿਰ ਸਾਹ ਲੈਣ ਦੀ ਪ੍ਰਕ੍ਰਿਆ ਦੇ ਨਾਲ ਕਾਇਮ ਰੱਖੀ ਗਈ ਸੀ। ਫਿਰ ਵੀ, ਜ਼ਬੂਰ 146:4 ਵਿਚ ਜ਼ਿਕਰ ਕੀਤੀ ਗਈ ਉਹ “ਆਤਮਾ,” (ਨਿ ਵ) ਕੀ ਹੈ? ਇਹ ਆਇਤ ਇਕ ਮਰਨ ਵਾਲੇ ਵਿਅਕਤੀ ਦੇ ਬਾਰੇ ਇਹ ਕਹਿੰਦੀ ਹੈ: “ਉਸ ਦੀ ਆਤਮਾ ਨਿਕਲ ਜਾਂਦੀ ਹੈ, ਉਹ ਆਪਣੀ ਮਿੱਟੀ ਵਿਚ ਮੁੜ ਜਾਂਦਾ ਹੈ; ਉਸੇ ਦਿਨ ਉਸ ਦੀਆਂ ਧਾਰਣਾਵਾਂ ਨਾਸ਼ ਹੋ ਜਾਂਦੀਆਂ ਹਨ!” (ਨਿ ਵ) ਜਦੋਂ ਬਾਈਬਲ ਲਿਖਾਰੀਆਂ ਨੇ “ਆਤਮਾ” ਸ਼ਬਦ ਨੂੰ ਇਸ ਤਰੀਕੇ ਤੋਂ ਇਸਤੇਮਾਲ ਕੀਤਾ ਸੀ, ਤਾਂ ਉਨ੍ਹਾਂ ਦੇ ਮਨ ਵਿਚ ਇਕ ਸਰੀਰਹੀਣ ਪ੍ਰਾਣ ਨਹੀਂ ਸੀ ਜੋ ਸਰੀਰ ਦੇ ਮਰਨ ਤੋਂ ਬਾਅਦ ਜੀਉਂਦਾ ਰਹਿੰਦਾ ਹੈ।
6 “ਆਤਮਾ” ਜੋ ਮੌਤ ਹੋਣ ਤੇ ਮਨੁੱਖਾਂ ਤੋਂ ਨਿਕਲ ਜਾਂਦੀ ਹੈ ਉਹ ਜੀਵਨ ਸ਼ਕਤੀ ਹੈ ਜੋ ਸਾਡੇ ਸ੍ਰਿਸ਼ਟੀਕਰਤਾ ਤੋਂ ਆਰੰਭ ਹੋਈ ਸੀ। (ਜ਼ਬੂਰ 36:9; ਰਸੂਲਾਂ ਦੇ ਕਰਤੱਬ 17:28) ਇਹ ਜੀਵਨ ਸ਼ਕਤੀ ਉਸ ਜੀਵ ਦੀ ਕਿਸੇ ਵਿਸ਼ੇਸ਼ਤਾ ਨੂੰ ਨਹੀਂ ਅਪਣਾਉਂਦੀ ਜਿਸ ਨੂੰ ਇਹ ਕ੍ਰਿਆਸ਼ੀਲ ਬਣਾਉਂਦੀ ਹੈ, ਜਿਵੇਂ ਕਿ ਬਿਜਲੀ ਵੀ ਉਸ ਸਾਜ਼-ਸਾਮਾਨ ਦੇ ਪਹਿਲੂਆਂ ਨੂੰ ਨਹੀਂ ਅਪਣਾਉਂਦੀ ਹੈ ਜਿਸ ਨੂੰ ਉਹ ਚਲਾਉਂਦੀ ਹੈ। ਜਦੋਂ ਕੋਈ ਮਰ ਜਾਂਦਾ ਹੈ, ਤਾਂ ਆਤਮਾ (ਜੀਵਨ ਸ਼ਕਤੀ) ਸਰੀਰ ਦਿਆਂ ਕੋਸ਼ਾਣੂਆਂ ਨੂੰ ਕ੍ਰਿਆਸ਼ੀਲ ਕਰਨਾ ਬੰਦ ਕਰ ਦਿੰਦੀ ਹੈ, ਜਿਵੇਂ ਕਿ ਇਕ ਬੱਤੀ ਬੁਝ ਜਾਂਦੀ ਹੈ ਜਦੋਂ ਬਿਜਲੀ ਬੰਦ ਕੀਤੀ ਜਾਂਦੀ ਹੈ। ਜਦੋਂ ਜੀਵਨ ਸ਼ਕਤੀ ਮਾਨਵ ਸਰੀਰ ਨੂੰ ਕਾਈਮ ਰੱਖਣਾ ਬੰਦ ਕਰ ਦਿੰਦੀ ਹੈ, ਤਾਂ ਮਨੁੱਖ—ਅਰਥਾਤ ਪ੍ਰਾਣੀ—ਮਰ ਜਾਂਦਾ ਹੈ।—ਜ਼ਬੂਰ 104:29; ਉਪਦੇਸ਼ਕ ਦੀ ਪੋਥੀ 12:1, 7.
“ਮਿੱਟੀ ਵਿੱਚ ਤੂੰ ਮੁੜ ਜਾਵੇਂਗਾ”
7. ਆਦਮ ਨੂੰ ਕੀ ਹੋਵੇਗਾ ਜੇਕਰ ਉਹ ਪਰਮੇਸ਼ੁਰ ਦੀ ਅਵੱਗਿਆ ਕਰਦਾ?
7 ਯਹੋਵਾਹ ਨੇ ਸਪੱਸ਼ਟਤਾ ਨਾਲ ਵਿਆਖਿਆ ਕੀਤੀ ਕਿ ਪਾਪੀ ਆਦਮ ਲਈ ਮੌਤ ਦਾ ਕੀ ਅਰਥ ਹੋਵੇਗਾ। ਪਰਮੇਸ਼ੁਰ ਨੇ ਕਿਹਾ: “ਤੂੰ ਆਪਣੇ ਮੂੰਹ ਦੇ ਮੁੜ੍ਹਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਆਦਮ ਕਿੱਥੇ ਮੁੜੇਗਾ? ਉਸ ਮਿੱਟੀ, ਅਰਥਾਤ ਉਸ ਧੂੜ ਵਿਚ ਜਿਸ ਤੋਂ ਉਹ ਸ੍ਰਿਸ਼ਟ ਕੀਤਾ ਗਿਆ ਸੀ। ਮੌਤ ਹੋਣ ਤੇ ਆਦਮ ਦੀ ਹੋਂਦ ਹੀ ਮਿਟ ਜਾਵੇਗੀ!
8. ਪ੍ਰਾਣੀਆਂ ਦੇ ਤੌਰ ਤੇ, ਮਨੁੱਖ ਪਸ਼ੂਆਂ ਨਾਲੋਂ ਕਿਵੇਂ ਉੱਤਮ ਨਹੀਂ ਹਨ?
8 ਇਸ ਸੰਬੰਧ ਵਿਚ, ਮਾਨਵ ਮੌਤ ਪਸ਼ੂਆਂ ਦੀ ਮੌਤ ਨਾਲੋਂ ਵੱਖਰੀ ਨਹੀਂ ਹੈ। ਉਹ ਵੀ ਪ੍ਰਾਣੀ ਹਨ, ਅਤੇ ਉਹੀ ਆਤਮਾ, ਜਾਂ ਜੀਵਨ ਸ਼ਕਤੀ, ਉਨ੍ਹਾਂ ਨੂੰ ਬਲ ਪ੍ਰਦਾਨ ਕਰਦੀ ਹੈ। (ਉਤਪਤ 1:24) ਉਪਦੇਸ਼ਕ ਦੀ ਪੋਥੀ 3:19, 20 ਵਿਚ, ਬੁੱਧੀਮਾਨ ਮਨੁੱਖ ਸੁਲੇਮਾਨ ਸਾਨੂੰ ਦੱਸਦਾ ਹੈ: “ਜਿੱਕਰ ਇਹ ਮਰਦਾ ਹੈ ਓਸੇ ਤਰਾਂ ਉਹ ਮਰਦਾ ਹੈ,—ਹਾਂ, ਸਭਨਾਂ ਵਿੱਚ ਇੱਕੋ ਜਿਹਾ ਸਾਹ [“ਆਤਮਾ,” ਨਿ ਵ] ਹੈ ਅਤੇ ਪਸੂ ਨਾਲੋਂ ਮਨੁੱਖ [ਮੌਤ ਵਿਚ] ਕੁਝ ਉੱਤਮ ਨਹੀਂ ਹੈ। . . . ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ।” ਮਨੁੱਖ ਪਸ਼ੂਆਂ ਨਾਲੋਂ ਇਸ ਗੱਲ ਵਿਚ ਉੱਤਮ ਸੀ ਕਿ ਉਹ ਪਰਮੇਸ਼ੁਰ ਦੇ ਸਰੂਪ ਵਿਚ ਸ੍ਰਿਸ਼ਟ ਕੀਤਾ ਗਿਆ ਸੀ, ਅਤੇ ਯਹੋਵਾਹ ਦੇ ਗੁਣਾਂ ਨੂੰ ਪ੍ਰਤਿਬਿੰਬਤ ਕਰਦਾ ਸੀ। (ਉਤਪਤ 1:26, 27) ਪਰ ਫਿਰ, ਮੌਤ ਹੋਣ ਤੇ ਮਨੁੱਖ ਅਤੇ ਪਸ਼ੂ ਇਕ ਸਮਾਨ ਮਿੱਟੀ ਵਿਚ ਮਿਲ ਜਾਂਦੇ ਹਨ।
9. ਮਰੇ ਹੋਇਆਂ ਦੀ ਕੀ ਦਸ਼ਾ ਹੈ, ਅਤੇ ਉਹ ਕਿੱਥੇ ਜਾਂਦੇ ਹਨ?
ਉਪਦੇਸ਼ਕ ਦੀ ਪੋਥੀ 9:5, 10) ਮਰੇ ਹੋਏ ਕਿੱਥੇ ਜਾਂਦੇ ਹਨ? ਸ਼ੀਓਲ (ਇਬਰਾਨੀ, ਸ਼ੀਓਲ) ਅਰਥਾਤ, ਮਨੁੱਖਜਾਤੀ ਦੀ ਆਮ ਕਬਰ ਵਿਚ ਜਾਂਦੇ ਹਨ। ਸਾਡੇ ਮਰੇ ਹੋਏ ਪਿਆਰੇ ਕਿਸੇ ਚੀਜ਼ ਬਾਰੇ ਸਚੇਤ ਨਹੀਂ ਹਨ। ਉਹ ਦੁੱਖ ਨਹੀਂ ਭੋਗ ਰਹੇ ਹਨ, ਅਤੇ ਉਹ ਸਾਡੇ ਉੱਤੇ ਕਿਸੇ ਤਰ੍ਹਾਂ ਪ੍ਰਭਾਵ ਨਹੀਂ ਪਾ ਸਕਦੇ ਹਨ।
9 ਸੁਲੇਮਾਨ ਨੇ ਹੋਰ ਵਿਆਖਿਆ ਕਰਦੇ ਹੋਏ ਕਿ ਮੌਤ ਦਾ ਕੀ ਅਰਥ ਹੈ, ਇਹ ਕਿਹਾ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ।” ਜੀ ਹਾਂ, ਮਰੇ ਹੋਏ ਵਿਅਕਤੀ ਬਿਲਕੁਲ ਕੁਝ ਵੀ ਨਹੀਂ ਜਾਣਦੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਸੁਲੇਮਾਨ ਨੇ ਜ਼ੋਰ ਦਿੱਤਾ: “ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ [“ਸ਼ੀਓਲ,” ਨਿ ਵ] ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” (10. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਮੌਤ ਅਟੱਲ ਹੋਣੀ ਜ਼ਰੂਰੀ ਨਹੀਂ ਹੈ?
10 ਕੀ ਸਾਨੂੰ ਸਾਰਿਆਂ ਨੂੰ ਅਤੇ ਸਾਡੇ ਪਿਆਰਿਆਂ ਨੂੰ ਕੁਝ ਹੀ ਸਾਲਾਂ ਲਈ ਜੀਉਂਦੇ ਰਹਿ ਕੇ ਫਿਰ ਸਦਾ ਦੇ ਲਈ ਹੋਂਦ ਵਿੱਚੋਂ ਸਮਾਪਤ ਹੋ ਜਾਣਾ ਪਵੇਗਾ? ਬਾਈਬਲ ਦੇ ਅਨੁਸਾਰ ਇਹ ਜ਼ਰੂਰੀ ਨਹੀਂ ਹੈ। ਆਦਮ ਦੀ ਬਗਾਵਤ ਦੇ ਸਮੇਂ ਤੇ, ਯਹੋਵਾਹ ਪਰਮੇਸ਼ੁਰ ਨੇ ਮਾਨਵੀ ਪਾਪ ਦੇ ਬੁਰੇ ਨਤੀਜਿਆਂ ਨੂੰ ਉਲਟਾਉਣ ਲਈ ਤੁਰੰਤ ਪ੍ਰਬੰਧ ਸ਼ੁਰੂ ਕੀਤੇ ਸਨ। ਮੌਤ, ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮਕਸਦ ਦਾ ਇਕ ਹਿੱਸਾ ਨਹੀਂ ਸੀ। (ਹਿਜ਼ਕੀਏਲ 33:11; 2 ਪਤਰਸ 3:9) ਇਸ ਕਰਕੇ, ਮੌਤ ਸਾਡੇ ਅਤੇ ਸਾਡੇ ਪਿਆਰਿਆਂ ਲਈ ਅਟੱਲ ਹੋਣੀ ਜ਼ਰੂਰੀ ਨਹੀਂ ਹੈ।
“ਸੌਂ ਗਿਆ ਹੈ”
11. ਯਿਸੂ ਨੇ ਆਪਣੇ ਮਰੇ ਹੋਏ ਮਿੱਤਰ ਲਾਜ਼ਰ ਦੀ ਦਸ਼ਾ ਨੂੰ ਕਿਸ ਤਰ੍ਹਾਂ ਵਰਣਿਤ ਕੀਤਾ?
11 ਸਾਨੂੰ ਅਤੇ ਸਾਡੇ ਪਿਆਰਿਆਂ ਨੂੰ ਆਦਮ-ਸੰਬੰਧੀ ਮੌਤ ਤੋਂ ਛੁਡਾਉਣਾ ਯਹੋਵਾਹ ਦਾ ਮਕਸਦ ਹੈ। ਇਸ ਕਰਕੇ ਪਰਮੇਸ਼ੁਰ ਦਾ ਬਚਨ ਮਰਿਆਂ ਹੋਇਆਂ ਦਾ ਜ਼ਿਕਰ ਸੁੱਤਿਆਂ ਹੋਇਆਂ ਦੇ ਤੌਰ ਤੇ ਕਰਦਾ ਹੈ। ਮਿਸਾਲ ਲਈ, ਇਹ ਪਤਾ ਲੱਗਣ ਤੇ ਕਿ ਉਸ ਦਾ ਮਿੱਤਰ ਲਾਜ਼ਰ ਮਰ ਗਿਆ ਹੈ, ਯਿਸੂ ਮਸੀਹ ਨੇ ਆਪਣਿਆਂ ਚੇਲਿਆਂ ਨੂੰ ਦੱਸਿਆ: “ਸਾਡਾ ਮਿੱਤ੍ਰ ਲਾਜ਼ਰ ਸੌਂ ਗਿਆ ਹੈ ਪਰ ਮੈਂ ਜਾਂਦਾ ਹਾਂ ਭਈ ਉਹ ਨੂੰ ਜਗਾਵਾਂ।” ਕਿਉਂਕਿ ਚੇਲਿਆਂ ਨੇ ਇਕ ਦਮ ਇਸ ਬਿਆਨ ਦਾ ਅਰਥ ਨਹੀਂ ਸਮਝਿਆ, ਯਿਸੂ ਨੇ ਸਪੱਸ਼ਟ ਤੌਰ ਤੇ ਕਿਹਾ: “ਲਾਜ਼ਰ ਮਰ ਗਿਆ ਹੈ।” (ਯੂਹੰਨਾ 11:11, 14) ਯਿਸੂ ਫਿਰ ਬੈਤਅਨਿਯਾ ਦੇ ਨਗਰ ਨੂੰ ਗਿਆ, ਜਿੱਥੇ ਲਾਜ਼ਰ ਦੀਆਂ ਭੈਣਾਂ ਮਾਰਥਾ ਅਤੇ ਮਰਿਯਮ ਆਪਣੇ ਭਰਾ ਦੀ ਮੌਤ ਦਾ ਸੋਗ ਕਰ ਰਹੀਆਂ ਸਨ। ਜਦੋਂ ਯਿਸੂ ਨੇ ਮਾਰਥਾ ਨੂੰ ਦੱਸਿਆ, “ਤੇਰਾ ਭਰਾ ਜੀ ਉੱਠੇਗਾ,” ਤਾਂ ਉਸ ਨੇ ਮਾਨਵ ਪਰਿਵਾਰ ਉੱਤੇ ਆਏ ਮੌਤ ਦਿਆਂ ਪ੍ਰਭਾਵਾਂ ਨੂੰ ਉਲਟਾਉਣ ਦੇ ਪਰਮੇਸ਼ੁਰ ਦੇ ਮਕਸਦ ਵਿਚ ਆਪਣੀ ਨਿਹਚਾ ਪ੍ਰਗਟ ਕੀਤੀ। ਉਸ ਨੇ ਕਿਹਾ: “ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ।”—ਯੂਹੰਨਾ 11:23, 24.
12. ਸੋਗਵਾਨ ਮਾਰਥਾ ਮਰੇ ਹੋਇਆਂ ਦੇ ਸੰਬੰਧ ਵਿਚ ਕੀ ਉਮੀਦ ਰੱਖਦੀ ਸੀ?
12 ਮਾਰਥਾ ਨੇ ਕਿਸੇ ਅਮਰ ਪ੍ਰਾਣ, ਜੋ ਮੌਤ ਤੋਂ ਬਾਅਦ ਹੋਰ ਕਿਤੇ ਜੀਉਂਦਾ ਰਹਿ ਜਾਂਦਾ ਹੈ, ਬਾਰੇ ਕੋਈ ਵਿਚਾਰ ਨਹੀਂ ਪ੍ਰਗਟ ਕੀਤਾ ਸੀ। ਉਹ ਇਹ ਵਿਸ਼ਵਾਸ ਨਹੀਂ ਰੱਖਦੀ ਸੀ ਕਿ ਲਾਜ਼ਰ ਹੁਣ ਆਪਣੀ ਹੋਂਦ ਨੂੰ ਜਾਰੀ ਰੱਖਣ ਲਈ ਕਿਸੇ ਆਤਮਿਕ ਲੋਕ ਵਿਚ ਚਲਾ ਗਿਆ ਸੀ। ਮਾਰਥਾ, ਮਰੇ ਹੋਇਆਂ ਵਿੱਚੋਂ ਪੁਨਰ-ਉਥਾਨ ਦੀ ਇਕ ਅਦਭੁਤ ਉਮੀਦ ਵਿਚ ਨਿਹਚਾ ਰੱਖਦੀ ਸੀ। ਉਹ ਇਸ ਗੱਲ ਨੂੰ ਸਮਝਦੀ ਸੀ ਕਿ ਉਸ ਦਾ ਮਰਿਆ ਹੋਇਆ ਭਰਾ ਹੋਂਦ ਵਿੱਚੋਂ ਖ਼ਤਮ ਹੋ ਗਿਆ ਹੈ, ਨਾ ਕਿ ਲਾਜ਼ਰ ਦੇ ਸਰੀਰ ਵਿੱਚੋਂ ਇਕ ਅਮਰ ਪ੍ਰਾਣ ਨਿਕਲਿਆ ਹੈ। ਇਸ ਦਾ ਉਪਾਉ ਉਸ ਦੇ ਭਰਾ ਦਾ ਪੁਨਰ-ਉਥਾਨ ਹੋਵੇਗਾ।
13. ਯਿਸੂ ਕੋਲ ਕਿਹੜੀ ਪਰਮੇਸ਼ੁਰ-ਦਿਤ ਸ਼ਕਤੀ ਹੈ, ਅਤੇ ਉਸ ਨੇ ਇਸ ਸ਼ਕਤੀ ਨੂੰ ਕਿਸ ਤਰ੍ਹਾਂ ਪ੍ਰਦਰਸ਼ਿਤ ਕੀਤਾ?
13 ਉਹ ਯਿਸੂ ਮਸੀਹ ਹੈ ਜਿਸ ਨੂੰ ਯਹੋਵਾਹ ਪਰਮੇਸ਼ੁਰ ਦੁਆਰਾ ਮਨੁੱਖਜਾਤੀ ਨੂੰ ਬਚਾਉਣ ਲਈ ਅਧਿਕਾਰ ਸੌਂਪਿਆ ਗਿਆ ਹੈ। (ਹੋਸ਼ੇਆ 13:14) ਇਸ ਕਰਕੇ, ਮਾਰਥਾ ਦੇ ਬਿਆਨ ਦੇ ਉੱਤਰ ਵਿਚ, ਯਿਸੂ ਨੇ ਕਿਹਾ: “ਕਿਆਮਤ [“ਪੁਨਰ-ਉਥਾਨ,” ਨਿ ਵ] ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ।” (ਯੂਹੰਨਾ 11:25) ਇਸ ਸੰਬੰਧ ਵਿਚ ਯਿਸੂ ਨੇ ਆਪਣੀ ਪਰਮੇਸ਼ੁਰ-ਦਿਤ ਸ਼ਕਤੀ ਨੂੰ ਪ੍ਰਦਰਸ਼ਿਤ ਕੀਤਾ ਜਦੋਂ ਉਸ ਨੇ ਲਾਜ਼ਰ, ਜੋ ਚਾਰ ਦਿਨਾਂ ਦਾ ਮਰਿਆ ਹੋਇਆ ਸੀ, ਦੀ ਕਬਰ ਤੇ ਜਾ ਕੇ ਉਸ ਨੂੰ ਮੁੜ ਜੀਉਂਦਾ ਕੀਤਾ। (ਯੂਹੰਨਾ 11:38-44) ਜ਼ਰਾ ਉਨ੍ਹਾਂ ਦੇ ਆਨੰਦ ਦੀ ਕਲਪਨਾ ਕਰੋ ਜਿਨ੍ਹਾਂ ਨੇ ਇਸ ਪੁਨਰ-ਉਥਾਨ ਨੂੰ ਜਾਂ ਯਿਸੂ ਮਸੀਹ ਦੁਆਰਾ ਕੀਤੇ ਦੂਜਿਆਂ ਪੁਨਰ-ਉਥਾਨਾਂ ਨੂੰ ਦੇਖਿਆ ਸੀ!—ਮਰਕੁਸ 5:35-42; ਲੂਕਾ 7:12-16.
14. ਪੁਨਰ-ਉਥਾਨ ਅਤੇ ਇਕ ਅਮਰ ਪ੍ਰਾਣ ਦਾ ਵਿਚਾਰ ਬੇਮੇਲ ਕਿਉਂ ਹਨ?
14 ਇਕ ਪਲ ਠਹਿਰੋ ਅਤੇ ਇਸ ਗੱਲ ਉੱਤੇ ਗੌਰ ਕਰੋ: ਕਿਸੇ ਨੂੰ ਵੀ ਪੁਨਰ-ਉਥਿਤ ਕਰਨ, ਜਾਂ ਵਾਪਸ ਜੀਉਂਦੇ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਜੇਕਰ ਮੌਤ ਹੋਣ ਤੇ ਇਕ ਅਮਰ ਪ੍ਰਾਣ ਬਚ ਜਾਂਦਾ ਹੈ। ਅਸਲ ਵਿਚ, ਲਾਜ਼ਰ ਵਰਗੇ ਕਿਸੇ ਵਿਅਕਤੀ ਨੂੰ ਧਰਤੀ ਉੱਤੇ ਇਕ ਅਪੂਰਣ ਜੀਵਨ ਲਈ ਪੁਨਰ-ਉਥਿਤ ਕਰਨਾ ਕੋਈ ਦਿਆਲਤਾ ਨਹੀਂ ਹੋਣੀ ਸੀ ਜੇਕਰ ਉਹ ਇਕ ਅਦਭੁਤ ਸਵਰਗੀ ਪ੍ਰਤਿਫਲ ਦਾ ਆਨੰਦ ਮਾਣ ਰਿਹਾ ਸੀ। ਹਕੀਕਤ ਵਿਚ, ਬਾਈਬਲ ਕਦੀ ਵੀ “ਅਮਰ ਪ੍ਰਾਣ” ਸ਼ਬਦਾਂ ਨੂੰ ਇਸਤੇਮਾਲ ਨਹੀਂ ਕਰਦੀ ਹੈ। ਇਸ ਦੀ ਬਜਾਇ, ਸ਼ਾਸਤਰ ਕਹਿੰਦਾ ਹੈ ਕਿ ਪਾਪ ਕਰਨ ਵਾਲਾ ਮਾਨਵੀ ਪ੍ਰਾਣ ਮਰ ਜਾਂਦਾ ਹੈ। (ਹਿਜ਼ਕੀਏਲ 18:4, 20, ਨਿ ਵ) ਸੋ ਬਾਈਬਲ ਪੁਨਰ-ਉਥਾਨ ਦੇ ਪ੍ਰਬੰਧ ਨੂੰ ਹੀ ਮੌਤ ਦਾ ਵਾਸਤਵਿਕ ਉਪਾਉ ਦੱਸਦੀ ਹੈ।
“ਸਭ ਜਿਹੜੇ ਸਮਾਰਕ ਕਬਰਾਂ ਵਿਚ ਹਨ”
15. (ੳ) “ਪੁਨਰ-ਉਥਾਨ” ਸ਼ਬਦ ਦਾ ਕੀ ਅਰਥ ਹੈ? (ਅ) ਯਹੋਵਾਹ ਪਰਮੇਸ਼ੁਰ ਲਈ ਵਿਅਕਤੀਆਂ ਦਾ ਪੁਨਰ-ਉਥਾਨ ਇਕ ਸਮੱਸਿਆ ਕਿਉਂ ਨਹੀਂ ਹੋਵੇਗੀ?
15 ਯਿਸੂ ਦੇ ਚੇਲਿਆਂ ਨੇ “ਪੁਨਰ-ਉਥਾਨ” ਲਈ ਜੋ ਸ਼ਬਦ ਇਸਤੇਮਾਲ ਕੀਤਾ ਉਸ ਦਾ ਸ਼ਾਬਦਿਕ ਅਰਥ “ਉਠਾਉਣਾ” ਜਾਂ “ਖੜ੍ਹੇ ਹੋਣਾ” ਹੈ। ਇਹ ਮੌਤ ਦੀ ਨਿਰਜੀਵ ਸਥਿਤੀ ਤੋਂ ਉਠਾਉਣਾ ਹੈ—ਜਿਵੇਂ ਕਿ, ਮਨੁੱਖਜਾਤੀ ਦੀ ਆਮ ਕਬਰ ਵਿੱਚੋਂ ਖੜ੍ਹੇ ਹੋ ਜਾਣਾ। ਯਹੋਵਾਹ ਪਰਮੇਸ਼ੁਰ ਆਸਾਨੀ ਨਾਲ ਇਕ ਵਿਅਕਤੀ ਨੂੰ ਪੁਨਰ-ਉਥਿਤ ਕਰ ਸਕਦਾ ਹੈ। ਕਿਉਂ? ਕਿਉਂਕਿ ਯਹੋਵਾਹ ਜੀਵਨ ਦਾ ਆਰੰਭਕਰਤਾ ਹੈ। ਅੱਜ, ਮਨੁੱਖ ਆਦਮੀਆਂ ਅਤੇ ਔਰਤਾਂ ਦੀਆਂ ਆਵਾਜ਼ਾਂ ਅਤੇ ਚਿੱਤਰ ਵਿਡਿਓ-ਟੇਪ ਉੱਤੇ ਰਿਕਾਰਡ ਕਰ ਸਕਦੇ ਹਨ ਅਤੇ ਉਨ੍ਹਾਂ ਵਿਅਕਤੀਆਂ ਦੇ ਮਰਨ ਤੋਂ ਬਾਅਦ ਇਨ੍ਹਾਂ ਰਿਕਾਰਡਿੰਗਸ ਨੂੰ ਦੁਬਾਰਾ ਸੁਣ ਅਤੇ ਦੇਖ ਸਕਦੇ ਹਨ। ਯਕੀਨਨ, ਫਿਰ, ਸਾਡਾ ਸਰਬਸ਼ਕਤੀਮਾਨ ਸ੍ਰਿਸ਼ਟੀਕਰਤਾ ਕਿਸੇ ਵੀ ਵਿਅਕਤੀ ਦਿਆਂ ਵੇਰਵਿਆਂ ਨੂੰ ਰਿਕਾਰਡ ਕਰ ਸਕਦਾ ਹੈ ਅਤੇ ਉਸੇ ਵਿਅਕਤੀ ਨੂੰ ਪੁਨਰ-ਉਥਿਤ ਕਰ ਕੇ ਉਸ ਨੂੰ ਨਵੇਂ ਸਿਰਿਓਂ ਬਣਾਇਆ ਹੋਇਆ ਇਕ ਸਰੀਰ ਦੇ ਸਕਦਾ ਹੈ।
16. (ੳ) ਯਿਸੂ ਨੇ ਉਨ੍ਹਾਂ ਸਾਰਿਆਂ ਦੇ ਸੰਬੰਧ ਵਿਚ ਜੋ ਸਮਾਰਕ ਕਬਰਾਂ ਵਿਚ ਹਨ ਕੀ ਵਾਅਦਾ ਕੀਤਾ ਸੀ? (ਅ) ਕੀ ਨਿਰਧਾਰਿਤ ਕਰੇਗਾ ਕਿ ਇਕ ਵਿਅਕਤੀ ਨੂੰ ਕਿਹੜਾ ਪੁਨਰ-ਉਥਾਨ ਮਿਲੇਗਾ?
ਯੂਹੰਨਾ 5:28, 29) ਉਹ ਸਾਰੇ ਜੋ ਯਹੋਵਾਹ ਦੀ ਯਾਦਾਸ਼ਤ ਵਿਚ ਹਨ, ਪੁਨਰ-ਉਥਿਤ ਕੀਤੇ ਜਾਣਗੇ ਅਤੇ ਉਸ ਦੇ ਮਾਰਗਾਂ ਵਿਚ ਸਿਖਾਏ ਜਾਣਗੇ। ਉਨ੍ਹਾਂ ਲਈ ਜੋ ਪਰਮੇਸ਼ੁਰ ਦੇ ਗਿਆਨ ਦੇ ਅਨੁਸਾਰ ਚਲਦੇ ਹਨ, ਇਸ ਦਾ ਨਤੀਜਾ ਜੀਵਨ ਦਾ ਪੁਨਰ-ਉਥਾਨ ਹੋਵੇਗਾ। ਪਰੰਤੂ, ਜੋ ਪਰਮੇਸ਼ੁਰ ਦੀਆਂ ਸਿੱਖਿਆਵਾਂ ਅਤੇ ਹਕੂਮਤ ਨੂੰ ਰੱਦ ਕਰਦੇ ਹਨ, ਉਨ੍ਹਾਂ ਦੇ ਲਈ ਨਤੀਜਾ ਦੰਡਾਤਮਕ ਨਿਆਉਂ ਹੋਵੇਗਾ।
16 ਯਿਸੂ ਮਸੀਹ ਨੇ ਕਿਹਾ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ [“ਸਮਾਰਕ,” ਨਿ ਵ] ਕਬਰਾਂ ਵਿੱਚ ਹਨ ਉਹ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ [“ਜੀਵਨ ਦੇ ਪੁਨਰ-ਉਥਾਨ,” ਨਿ ਵ] ਲਈ ਅਰ ਜਿਨ੍ਹਾਂ ਨੇ ਬੁਰਿਆਈ ਕੀਤੀ ਹੈ ਉਹ ਨਿਆਉਂ ਦੀ ਕਿਆਮਤ [“ਨਿਆਉਂ ਦੇ ਪੁਨਰ-ਉਥਾਨ,” ਨਿ ਵ] ਲਈ।” (17. ਕੌਣ ਪੁਨਰ-ਉਥਿਤ ਕੀਤੇ ਜਾਣਗੇ?
17 ਕੁਦਰਤੀ ਤੌਰ ਤੇ, ਜਿਨ੍ਹਾਂ ਨੇ ਯਹੋਵਾਹ ਦੇ ਸੇਵਕਾਂ ਵਜੋਂ ਧਰਮੀ ਮਾਰਗ ਅਪਣਾਇਆ ਹੈ, ਉਹ ਪੁਨਰ-ਉਥਿਤ ਕੀਤੇ ਜਾਣਗੇ। ਅਸਲ ਵਿਚ, ਪੁਨਰ-ਉਥਾਨ ਦੀ ਉਮੀਦ ਨੇ ਕਈਆਂ ਨੂੰ ਮੌਤ ਦਾ ਸਾਮ੍ਹਣਾ ਕਰਨ ਲਈ ਮਜ਼ਬੂਤ ਕੀਤਾ, ਇੱਥੋਂ ਤਕ ਕਿ ਜ਼ਬਰਦਸਤ ਸਤਾਹਟ ਦੀਆਂ ਹਾਲਾਤਾਂ ਵਿਚ ਵੀ। ਉਹ ਜਾਣਦੇ ਸਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਮੁੜ ਜੀਉਂਦੇ ਕਰ ਸਕਦਾ ਹੈ। (ਮੱਤੀ 10:28) ਪਰੰਤੂ ਕਰੋੜਾਂ ਹੀ ਲੋਕ ਇਹ ਪ੍ਰਦਰਸ਼ਿਤ ਕੀਤੇ ਬਿਨਾਂ ਮਰ ਚੁੱਕੇ ਹਨ ਕਿ ਉਹ ਪਰਮੇਸ਼ੁਰ ਦੇ ਧਰਮੀ ਮਿਆਰਾਂ ਦੇ ਅਨੁਸਾਰ ਚੱਲਣਗੇ ਜਾਂ ਨਹੀਂ। ਉਹ ਵੀ ਪੁਨਰ-ਉਥਿਤ ਕੀਤੇ ਜਾਣਗੇ। ਇਸ ਸੰਬੰਧ ਵਿਚ ਯਹੋਵਾਹ ਦੇ ਮਕਸਦ ਵਿਚ ਵਿਸ਼ਵਾਸ ਰੱਖਦੇ ਹੋਏ, ਰਸੂਲ ਪੌਲੁਸ ਨੇ ਕਿਹਾ: “ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ . . . ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।”—ਰਸੂਲਾਂ ਦੇ ਕਰਤੱਬ 24:15.
18. (ੳ) ਰਸੂਲ ਯੂਹੰਨਾ ਨੂੰ ਪੁਨਰ-ਉਥਾਨ ਦਾ ਕਿਹੜਾ ਦਰਸ਼ਣ ਮਿਲਿਆ? (ਅ) “ਅੱਗ ਦੀ ਝੀਲ” ਵਿਚ ਕੀ ਨਾਸ਼ ਕੀਤਾ ਜਾਂਦਾ ਹੈ, ਅਤੇ ਇਹ “ਝੀਲ” ਕਿਸ ਚੀਜ਼ ਨੂੰ ਦਰਸਾਉਂਦੀ ਹੈ?
18 ਰਸੂਲ ਯੂਹੰਨਾ ਨੇ ਪਰਮੇਸ਼ੁਰ ਦੇ ਸਿੰਘਾਸਣ ਸਾਮ੍ਹਣੇ ਖੜ੍ਹੇ ਪੁਨਰ-ਉਥਿਤ ਵਿਅਕਤੀਆਂ ਦਾ ਇਕ ਉਤੇਜਕ ਦਰਸ਼ਣ ਦੇਖਿਆ। ਯੂਹੰਨਾ ਨੇ ਫਿਰ ਲਿਖਿਆ: “ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ [“ਮੌਤ,” ਨਿ ਵ] ਅਤੇ ਪਤਾਲ [“ਹੇਡੀਜ਼,” ਨਿ ਵ] ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਉਂ ਉਹ ਦੀਆਂ ਕਰਨੀਆਂ ਅਨੁਸਾਰ ਕੀਤਾ ਗਿਆ। ਤਾਂ ਕਾਲ ਅਤੇ ਪਤਾਲ [“ਮੌਤ ਅਤੇ ਹੇਡੀਜ਼,” ਨਿ ਵ] ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਈ ਮੌਤ ਹੈ ਪਰਕਾਸ਼ ਦੀ ਪੋਥੀ 20:12-14) ਜ਼ਰਾ ਸੋਚੋ! ਮਰੇ ਹੋਏ ਜਿੰਨੇ ਲੋਕ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਉਨ੍ਹਾਂ ਸਾਮ੍ਹਣੇ ਹੇਡੀਜ਼ (ਯੂਨਾਨੀ, ਹਾਏਡੀਸ), ਜਾਂ ਸ਼ੀਓਲ, ਅਰਥਾਤ ਮਨੁੱਖਜਾਤੀ ਦੀ ਆਮ ਕਬਰ ਵਿੱਚੋਂ ਛੁੱਟ ਜਾਣ ਦੀ ਸੰਭਾਵਨਾ ਹੈ। (ਜ਼ਬੂਰ 16:10; ਰਸੂਲਾਂ ਦੇ ਕਰਤੱਬ 2:31) ਉਨ੍ਹਾਂ ਦੇ ਕੋਲ ਆਪਣੇ ਕੰਮਾਂ-ਕਾਰਾਂ ਦੁਆਰਾ ਪ੍ਰਦਰਸ਼ਿਤ ਕਰਨ ਦਾ ਇਕ ਮੌਕਾ ਹੋਵੇਗਾ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨਗੇ ਜਾਂ ਨਹੀਂ। ਫਿਰ “ਮੌਤ ਅਤੇ ਹੇਡੀਜ਼,” ਉਸ ਸਥਾਨ ਵਿਚ ਸੁੱਟੇ ਜਾਣਗੇ ਜਿਸ ਨੂੰ “ਅੱਗ ਦੀ ਝੀਲ” ਆਖਿਆ ਜਾਂਦਾ ਹੈ, ਜੋ ਪੂਰਣ ਨਾਸ਼ ਨੂੰ ਦਰਸਾਉਂਦੀ ਹੈ, ਜਿਵੇਂ ਕਿ ਸ਼ਬਦ “ਗ਼ਹੈਨਾ” ਵੀ ਪੂਰਣ ਨਾਸ਼ ਨੂੰ ਦਰਸਾਉਂਦਾ ਹੈ। (ਲੂਕਾ 12:5, ਨਿ ਵ) ਮਨੁੱਖਜਾਤੀ ਦੀ ਆਮ ਕਬਰ ਖਾਲੀ ਕੀਤੀ ਜਾ ਚੁੱਕੀ ਹੋਵੇਗੀ ਅਤੇ ਹੋਂਦ ਵਿੱਚੋਂ ਖ਼ਤਮ ਹੋ ਜਾਵੇਗੀ ਜਦੋਂ ਪੁਨਰ-ਉਥਾਨ ਪੂਰਾ ਕੀਤਾ ਜਾਵੇਗਾ। ਬਾਈਬਲ ਵਿੱਚੋਂ ਇਹ ਸਿੱਖਣ ਤੋਂ ਕਿੰਨਾ ਦਿਲਾਸਾ ਮਿਲਦਾ ਹੈ ਕਿ ਪਰਮੇਸ਼ੁਰ ਕਿਸੇ ਨੂੰ ਤਸੀਹੇ ਨਹੀਂ ਦਿੰਦਾ ਹੈ!—ਯਿਰਮਿਯਾਹ 7:30, 31.
ਅਰਥਾਤ ਅੱਗ ਦੀ ਝੀਲ।” (ਕਿਸ ਸਥਾਨ ਦੇ ਲਈ ਪੁਨਰ-ਉਥਾਨ?
19. ਮਨੁੱਖਜਾਤੀ ਵਿੱਚੋਂ ਕੁਝ ਵਿਅਕਤੀ ਸਵਰਗ ਲਈ ਕਿਉਂ ਪੁਨਰ-ਉਥਿਤ ਕੀਤੇ ਜਾਣਗੇ, ਅਤੇ ਪਰਮੇਸ਼ੁਰ ਉਨ੍ਹਾਂ ਨੂੰ ਕਿਸ ਪ੍ਰਕਾਰ ਦਾ ਸਰੀਰ ਦੇਵੇਗਾ?
19 ਆਦਮੀਆਂ ਅਤੇ ਔਰਤਾਂ ਦੀ ਇਕ ਸੀਮਿਤ ਗਿਣਤੀ ਨੂੰ ਸਵਰਗ ਵਿਚ ਜੀਵਨ ਲਈ ਪੁਨਰ-ਉਥਿਤ ਕੀਤਾ ਜਾਵੇਗਾ। ਯਿਸੂ ਦੇ ਸੰਗ ਰਾਜੇ ਅਤੇ ਜਾਜਕ ਦੇ ਤੌਰ ਤੇ, ਉਹ ਮੌਤ ਦੇ ਉਨ੍ਹਾਂ ਸਾਰੇ ਅਸਰਾਂ ਨੂੰ ਖ਼ਤਮ ਕਰਨ ਵਿਚ ਹਿੱਸਾ ਲੈਣਗੇ ਜੋ ਮਨੁੱਖਜਾਤੀ ਨੇ ਪਹਿਲੇ ਮਨੁੱਖ, ਆਦਮ ਤੋਂ ਵਿਰਸੇ ਵਿਚ ਪ੍ਰਾਪਤ ਕੀਤੇ ਸਨ। (ਰੋਮੀਆਂ 5:12; ਪਰਕਾਸ਼ ਦੀ ਪੋਥੀ 5:9, 10) ਪਰਮੇਸ਼ੁਰ ਕਿੰਨਿਆਂ ਨੂੰ ਮਸੀਹ ਦੇ ਨਾਲ ਸ਼ਾਸਨ ਕਰਨ ਲਈ ਸਵਰਗ ਲੈ ਜਾਵੇਗਾ? ਬਾਈਬਲ ਦੇ ਅਨੁਸਾਰ, ਕੇਵਲ 1,44,000. (ਪਰਕਾਸ਼ ਦੀ ਪੋਥੀ 7:4; 14:1) ਯਹੋਵਾਹ ਇਨ੍ਹਾਂ ਵਿੱਚੋਂ ਹਰ ਇਕ ਪੁਨਰ-ਉਥਿਤ ਵਿਅਕਤੀ ਨੂੰ ਇਕ ਆਤਮਿਕ ਸਰੀਰ ਦੇਵੇਗਾ ਤਾਂਕਿ ਉਹ ਸਵਰਗ ਵਿਚ ਜੀਉਂਦੇ ਰਹਿ ਸਕਣ।—1 ਕੁਰਿੰਥੀਆਂ 15:35, 38, 42-45; 1 ਪਤਰਸ 3:18.
20. ਆਗਿਆਕਾਰ ਮਨੁੱਖਜਾਤੀ ਦੁਆਰਾ ਕੀ ਅਨੁਭਵ ਕੀਤਾ ਜਾਵੇਗਾ, ਜਿਨ੍ਹਾਂ ਵਿਚ ਪੁਨਰ-ਉਥਿਤ ਵਿਅਕਤੀ ਵੀ ਸ਼ਾਮਲ ਹੋਣਗੇ?
20 ਜੋ ਮਰ ਚੁੱਕੇ ਹਨ ਉਨ੍ਹਾਂ ਦੀ ਬਹੁਗਿਣਤੀ ਇਸ ਪਰਾਦੀਸ ਧਰਤੀ ਉੱਤੇ ਪੁਨਰ-ਉਥਿਤ ਕੀਤੀ ਜਾਵੇਗੀ। (ਜ਼ਬੂਰ 37:11, 29; ਮੱਤੀ 6:10) ਕੁਝ ਵਿਅਕਤੀਆਂ ਨੂੰ ਸਵਰਗ ਵਿਚ ਪੁਨਰ-ਉਥਿਤ ਕਰਨ ਦਾ ਇਕ ਕਾਰਨ ਹੈ ਕਿ ਇਸ ਧਰਤੀ ਲਈ ਪਰਮੇਸ਼ੁਰ ਦਾ ਮਕਸਦ ਪੂਰਾ ਕੀਤਾ ਜਾਵੇ। ਸਵਰਗ ਵਿਚ ਯਿਸੂ ਮਸੀਹ ਅਤੇ 1,44,000 ਵਿਅਕਤੀ ਪ੍ਰਗਤੀਵਾਦੀ ਢੰਗ ਨਾਲ ਆਗਿਆਕਾਰ ਮਨੁੱਖਜਾਤੀ ਨੂੰ ਉਸ ਸੰਪੂਰਣਤਾ ਤਕ ਲਿਆਉਣਗੇ ਜੋ ਸਾਡੇ ਮੁੱਢਲੇ ਮਾਪਿਆਂ ਨੇ ਗੁਆ ਦਿੱਤੀ ਸੀ। ਇਸ ਵਿਚ ਪੁਨਰ-ਉਥਿਤ ਕੀਤੇ ਹੋਏ ਵਿਅਕਤੀ ਵੀ ਸ਼ਾਮਲ ਹੋਣਗੇ, ਜਿਵੇਂ ਯਿਸੂ ਨੇ ਸੰਕੇਤ ਕੀਤਾ ਸੀ ਜਦੋਂ ਉਸ ਨੇ ਉਸ ਮਰ ਰਹੇ ਮਨੁੱਖ ਨੂੰ ਜੋ ਉਸ ਦੇ ਇਕ ਪਾਸੇ ਸੂਲੀ ਚੜ੍ਹਿਆ ਹੋਇਆ ਸੀ, ਦੱਸਿਆ: “ਸੱਚ-ਮੁੱਚ ਮੈਂ ਅੱਜ ਤੈਨੂੰ ਆਖਦਾ ਹਾਂ, ਭਈ ਤੂੰ ਮੇਰੇ ਨਾਲ ਪਰਾਦੀਸ ਵਿਚ ਹੋਵੇਂਗਾ।”—ਲੂਕਾ 23:42, 43, ਨਿ ਵ.
21. ਨਬੀ ਯਸਾਯਾਹ ਅਤੇ ਰਸੂਲ ਯੂਹੰਨਾ ਦੇ ਅਨੁਸਾਰ, ਮੌਤ ਨੂੰ ਕੀ ਹੋਵੇਗਾ?
21 ਪਰਾਦੀਸ ਧਰਤੀ ਉੱਤੇ, ਮੌਤ ਜੋ ਅੱਜ ਇੰਨੀ ਵਿਅਰਥਤਾ ਪੈਦਾ ਕਰਦੀ ਹੈ, ਨੂੰ ਹਟਾਇਆ ਜਾਵੇਗਾ। (ਰੋਮੀਆਂ 8:19-21) ਯਸਾਯਾਹ ਨਬੀ ਨੇ ਐਲਾਨ ਕੀਤਾ ਕਿ ਯਹੋਵਾਹ ਪਰਮੇਸ਼ੁਰ “ਮੌਤ ਨੂੰ ਸਦਾ ਲਈ ਝੱਫ ਲਵੇਗਾ।” (ਯਸਾਯਾਹ 25:8) ਰਸੂਲ ਯੂਹੰਨਾ ਨੂੰ ਉਸ ਸਮੇਂ ਦਾ ਇਕ ਦਰਸ਼ਣ ਦਿੱਤਾ ਗਿਆ ਸੀ ਜਦੋਂ ਆਗਿਆਕਾਰ ਮਨੁੱਖਜਾਤੀ ਪੀੜਾ ਅਤੇ ਮੌਤ ਤੋਂ ਮੁਕਤੀ ਅਨੁਭਵ ਕਰੇਗੀ। ਜੀ ਹਾਂ, “ਪਰਮੇਸ਼ੁਰ . . . ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:1-4.
22. ਪੁਨਰ-ਉਥਾਨ ਦਾ ਗਿਆਨ ਤੁਹਾਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ?
22 ਬਾਈਬਲ ਦੀਆਂ ਸਪੱਸ਼ਟ ਸਿੱਖਿਆਵਾਂ ਇਸ ਵਿਸ਼ੇ ਬਾਰੇ ਸਭ ਉਲਝਣਾਂ ਨੂੰ ਹਟਾ ਦਿੰਦੀਆਂ ਹਨ ਕਿ ਮਰੇ ਹੋਇਆਂ ਨੂੰ ਕੀ ਹੁੰਦਾ ਹੈ। ਸ਼ਾਸਤਰ ਸਾਫ਼-ਸਾਫ਼ ਬਿਆਨ ਕਰਦਾ ਹੈ ਕਿ ਮੌਤ ਉਹ “ਛੇਕੜਲਾ ਵੈਰੀ” ਹੈ ਜੋ ਨਾਸ਼ ਕੀਤਾ ਜਾਵੇਗਾ। (1 ਕੁਰਿੰਥੀਆਂ 15:26) ਅਸੀਂ ਪੁਨਰ-ਉਥਾਨ ਦੀ ਉਮੀਦ ਦੇ ਗਿਆਨ ਤੋਂ ਕਿੰਨੀ ਸ਼ਕਤੀ ਅਤੇ ਦਿਲਾਸਾ ਪ੍ਰਾਪਤ ਕਰ ਸਕਦੇ ਹਾਂ! ਅਤੇ ਅਸੀਂ ਕਿੰਨੇ ਖ਼ੁਸ਼ ਹੋ ਸਕਦੇ ਹਾਂ ਕਿ ਸਾਡੇ ਮਰੇ ਹੋਏ ਪਿਆਰੇ ਜੋ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਮੌਤ ਦੀ ਨੀਂਦ ਤੋਂ ਜਾਗ ਉਠਣਗੇ ਤਾਂਕਿ ਉਨ੍ਹਾਂ ਸਾਰੀਆਂ ਅੱਛੀਆਂ ਚੀਜ਼ਾਂ ਦਾ ਆਨੰਦ ਮਾਣਨ ਜੋ ਉਸ ਨੇ ਆਪਣੇ ਨਾਲ ਪ੍ਰੇਮ ਕਰਨ ਵਾਲਿਆਂ ਲਈ ਰੱਖੀਆਂ ਹਨ! (ਜ਼ਬੂਰ 145:16) ਅਜਿਹੀਆਂ ਬਰਕਤਾਂ ਪਰਮੇਸ਼ੁਰ ਦੇ ਰਾਜ ਰਾਹੀਂ ਸੰਪੰਨ ਕੀਤੀਆਂ ਜਾਣਗੀਆਂ। ਪਰੰਤੂ ਉਸ ਦਾ ਰਾਜ ਕਦੋਂ ਆਰੰਭ ਹੋਣਾ ਸੀ? ਆਓ ਅਸੀਂ ਦੇਖੀਏ।
ਆਪਣੇ ਗਿਆਨ ਨੂੰ ਪਰਖੋ
ਮਨੁੱਖਾਂ ਵਿਚ ਆਤਮਾ ਕੀ ਹੈ?
ਤੁਸੀਂ ਮਰੇ ਹੋਇਆਂ ਦੀ ਦਸ਼ਾ ਨੂੰ ਕਿਵੇਂ ਵਰਣਨ ਕਰੋਗੇ?
ਕੌਣ ਪੁਨਰ-ਉਥਿਤ ਕੀਤੇ ਜਾਣਗੇ?
[ਸਵਾਲ]
[ਸਫ਼ੇ 85 ਉੱਤੇ ਤਸਵੀਰ]
ਜਿਵੇਂ ਯਿਸੂ ਨੇ ਲਾਜ਼ਰ ਨੂੰ ਕਬਰ ਵਿੱਚੋਂ ਸੱਦਿਆ ਸੀ, ਇਸੇ ਤਰ੍ਹਾਂ ਲੱਖਾਂ ਹੀ ਲੋਕ ਪੁਨਰ-ਉਥਿਤ ਕੀਤੇ ਜਾਣਗੇ
[ਸਫ਼ੇ 86 ਉੱਤੇ ਤਸਵੀਰ]
ਆਨੰਦ ਸਭ ਜਗ੍ਹਾ ਛਾ ਜਾਵੇਗਾ ਜਦੋਂ ‘ਪਰਮੇਸ਼ੁਰ ਮੌਤ ਨੂੰ ਸਦਾ ਲਈ ਝੱਫ ਲਵੇਗਾ’