ਭਾਗ 6 • ਰਸੂਲਾਂ ਦੇ ਕੰਮ 15:36–18:22
‘ਚਲੋ ਹੁਣ ਆਪਾਂ ਵਾਪਸ ਜਾ ਕੇ ਭਰਾਵਾਂ ਦਾ ਹਾਲ-ਚਾਲ ਪਤਾ ਕਰੀਏ’
ਮਸੀਹੀ ਮੰਡਲੀ ਵਿਚ ਸਰਕਟ ਓਵਰਸੀਅਰ ਕਿਹੜੀ ਅਹਿਮ ਜ਼ਿੰਮੇਵਾਰੀ ਨਿਭਾਉਂਦੇ ਹਨ? ਖ਼ੁਸ਼ੀ ਨਾਲ ਜ਼ਿੰਮੇਵਾਰੀਆਂ ਸਵੀਕਾਰ ਕਰਨ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ? ਅਸੀਂ ਬਾਈਬਲ ਵਿੱਚੋਂ ਕਿਵੇਂ ਅਸਰਦਾਰ ਢੰਗ ਨਾਲ ਦਲੀਲਾਂ ਦੇ ਸਕਦੇ ਹਾਂ ਅਤੇ ਸਾਨੂੰ ਆਪਣੀ ਗੱਲਬਾਤ ਲੋਕਾਂ ਦੀ ਦਿਲਚਸਪੀ ਅਨੁਸਾਰ ਢਾਲ਼ਣ ਦੀ ਕਿਉਂ ਲੋੜ ਹੈ? ਅਸੀਂ ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਜਾਣਾਂਗੇ ਜਿਉਂ-ਜਿਉਂ ਅਸੀਂ ਪੌਲੁਸ ਨਾਲ ਉਸ ਦੇ ਦੂਸਰੇ ਦੌਰੇ ʼਤੇ ਜਾਵਾਂਗੇ।