Skip to content

Skip to table of contents

ਦੁਨੀਆਂ ਦੇ ਹਾਲਾਤ ਕੀ ਮਾਅਨੇ ਰੱਖਦੇ ਹਨ?

ਦੁਨੀਆਂ ਦੇ ਹਾਲਾਤ ਕੀ ਮਾਅਨੇ ਰੱਖਦੇ ਹਨ?

ਦੁਨੀਆਂ ਦੇ ਹਾਲਾਤ ਕੀ ਮਾਅਨੇ ਰੱਖਦੇ ਹਨ?

ਪਵਿੱਤਰ ਲਿਖਤਾਂ ਵਿਚ ਯਿਸੂ ਮਸੀਹ ਨੇ ਕਿਹਾ ਸੀ: ‘ਜੁਗ ਦੇ ਅੰਤ’ ਵਿਚ ਲੜਾਈਆਂ, ਕਾਲ, ਮਹਾਂਮਾਰੀਆਂ ਅਤੇ ਭੁਚਾਲ ਆਉਣਗੇ।​—ਮੱਤੀ 24:1-8; ਲੂਕਾ 21:10, 11.

ਸਾਲ 1914 ਤੋਂ ਯੁੱਧਾਂ ਨੇ ਸੰਸਾਰ ਵਿਚ ਤਬਾਹੀ ਮਚਾਈ ਹੈ। ਕਦੀ ਕੌਮਾਂ ਵਿਚਕਾਰ ਲੜਾਈਆਂ ਹੁੰਦੀਆਂ ਹਨ ਤੇ ਕਦੀ ਨਸਲੀ ਸਮੂਹਾਂ ਵਿਚਕਾਰ। ਇਨ੍ਹਾਂ ਲੜਾਈਆਂ ਪਿੱਛੇ ਅਕਸਰ ਪਾਦਰੀਆਂ ਦਾ ਹੱਥ ਹੁੰਦਾ ਹੈ ਜੋ ਸਿਆਸੀ ਮਾਮਲਿਆਂ ਵਿਚ ਦਖ਼ਲ ਦੇ ਕੇ ਲੋਕਾਂ ਨੂੰ ਭੜਕਾਉਂਦੇ ਹਨ। ਆਤੰਕਵਾਦ ਕਾਰਨ ਵੀ ਖ਼ੂਨ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨ।

ਵਿਗਿਆਨਕ ਤਰੱਕੀ ਦੇ ਬਾਵਜੂਦ ਵੀ ਸੰਸਾਰ ਭਰ ਵਿਚ ਕਰੋੜਾਂ ਹੀ ਲੋਕਾਂ ਨੂੰ ਖਾਲੀ ਪੇਟ ਸੌਣਾ ਪੈਂਦਾ ਹੈ। ਇਨ੍ਹਾਂ ਭੁੱਖਿਆਂ ਲੋਕਾਂ ਵਿੱਚੋਂ ਲੱਖਾਂ ਨੂੰ ਮੌਤ ਨਿਗਲ ਜਾਂਦੀ ਹੈ।

ਯਿਸੂ ਨੇ ਮਹਾਂਮਾਰੀਆਂ ਬਾਰੇ ਵੀ ਗੱਲ ਕੀਤੀ ਸੀ। ਬੀਤੇ ਸਮਿਆਂ ਵਿਚ ਰੋਗ ਸਿਰਫ਼ ਇਕ ਪਿੰਡ ਜਾਂ ਸ਼ਹਿਰ ਉੱਤੇ ਅਸਰ ਕਰਦੇ ਸਨ। ਪਰ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਸਪੈਨਿਸ਼ ਫਲੂ ਨੇ 2.1 ਕਰੋੜ ਜਾਨਾਂ ਲਈਆਂ। ਇਹ ਬੀਮਾਰੀ ਸੰਸਾਰ ਭਰ ਵਿਚ ਫੈਲ ਗਈ ਸੀ, ਇੱਥੋਂ ਤਕ ਕਿ ਇਸ ਨੇ ਦੂਰ-ਦੁਰੇਡੇ ਟਾਪੂਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਜ ਏਡਜ਼ ਦੀ ਬੀਮਾਰੀ ਨੇ ਸੰਸਾਰ ਨੂੰ ਆਪਣੀ ਜਕੜ ਵਿਚ ਲਿਆ ਹੋਇਆ ਹੈ ਅਤੇ ਗ਼ਰੀਬ ਦੇਸ਼ਾਂ ਵਿਚ ਟੀ. ਬੀ., ਮਲੇਰੀਆ, ਟਾਈਫਾਈਡ ਅਤੇ ਹੈਜ਼ਾ ਵਰਗੀਆਂ ਬੀਮਾਰੀਆਂ ਫੈਲ ਰਹੀਆਂ ਹਨ।

ਹਰ ਸਾਲ ਧਰਤੀ ਭਰ ਵਿਚ ਹਜ਼ਾਰਾਂ ਹੀ ਛੋਟੇ-ਵੱਡੇ ਭੁਚਾਲ ਆਉਂਦੇ ਹਨ। ਭਾਵੇਂ ਕਿ ਵਿਗਿਆਨੀ ਪਤਾ ਕਰ ਸਕਦੇ ਹਨ ਕਿ ਭੁਚਾਲ ਕਿੱਥੇ ਤੇ ਕਦੋਂ ਆਉਣਾ ਹੈ, ਫਿਰ ਵੀ ਭੁਚਾਲਾਂ ਕਾਰਨ ਪੂਰੇ ਦੇ ਪੂਰੇ ਪਿੰਡ ਜਾਂ ਸ਼ਹਿਰ ਤਬਾਹ ਹੋ ਜਾਂਦੇ ਹਨ।

ਪਵਿੱਤਰ ਲਿਖਤਾਂ ਵਿਚ ਇਹ ਵੀ ਭਵਿੱਖਬਾਣੀ ਕੀਤੀ ਗਈ ਸੀ: “ਇਹ ਜਾਣ ਛੱਡ ਭਈ ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ, ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ, ਤੂੰ ਇਨ੍ਹਾਂ ਤੋਂ ਵੀ ਪਰੇ ਰਹੁ।”​—2 ਤਿਮੋਥਿਉਸ 3:1-5.

ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ‘ਅੰਤ ਦੇ ਦਿਨਾਂ ਦੇ ਭੈੜੇ ਸਮਿਆਂ’ ਵਿਚ ਜੀ ਰਹੇ ਹਾਂ।

ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ਅੱਜ-ਕੱਲ੍ਹ ਲੋਕ ਬਹੁਤ ਖ਼ੁਦਗਰਜ਼ ਹਨ, ਪੈਸਿਆਂ ਦੇ ਪ੍ਰੇਮੀ ਹਨ ਅਤੇ ਬਹੁਤ ਘਮੰਡੀ ਹਨ।

ਕੀ ਲੋਕ ਇਕ-ਦੂਸਰੇ ਨਾਲ ਪਿਆਰ ਕਰਦੇ ਹਨ? ਬਿਲਕੁਲ ਨਹੀਂ! ਲੋਕ ਤਾਂ ਸਿਰਫ਼ ਆਪਣਾ ਹੀ ਫ਼ਾਇਦਾ ਸੋਚਦੇ ਹਨ, ਉਨ੍ਹਾਂ ਨੂੰ ਦੂਸਰਿਆਂ ਦੀ ਕੋਈ ਪਰਵਾਹ ਨਹੀਂ। ਲੋਕ ਪੱਥਰ ਦਿਲ ਅਤੇ ਧੋਖੇਬਾਜ਼ ਹਨ।

ਅੱਜ-ਕੱਲ੍ਹ ਬੱਚੇ ਵੀ ਬਹੁਤ ਵਿਗੜ ਗਏ ਹਨ। ਉਹ ਆਪਣੇ ਮਾਪਿਆਂ ਦੀ ਇੱਜ਼ਤ ਬਿਲਕੁਲ ਨਹੀਂ ਕਰਦੇ। ਅਤੇ ਇਹ ਸਿਰਫ਼ ਕੁਝ ਥਾਵਾਂ ਤੇ ਹੀ ਨਹੀਂ, ਬਲਕਿ ਪੂਰੀ ਦੁਨੀਆਂ ਵਿਚ ਦਿਖਾਈ ਦਿੰਦਾ ਹੈ।

ਅੱਜ-ਕੱਲ੍ਹ ਲੋਕ ਮੌਜਾਂ ਉਡਾਉਣ ਵਿਚ ਇੰਨੇ ਮਸਤ ਹਨ ਕਿ ਉਹ ਦੂਸਰਿਆਂ ਦਾ ਭਲਾ ਸੋਚਦੇ ਹੀ ਨਹੀਂ। ਹਾਂ, ‘ਅੰਤ ਦੇ ਦਿਨਾਂ’ ਵਿਚ ਲੋਕ ਉਸੇ ਤਰ੍ਹਾਂ ਦੇ ਹਨ ਜਿੱਦਾਂ ਪਰਮੇਸ਼ੁਰ ਦੇ ਬਚਨ ਨੇ ਦੱਸਿਆ ਸੀ।

ਪਰ ਕੀ ਹੋਰ ਵੀ ਕੋਈ ਸਬੂਤ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ? ਹਾਂ, ਯਿਸੂ ਨੇ ਇਹ ਵੀ ਦੱਸਿਆ ਸੀ ਕਿ ਇਸ ਸਮੇਂ ਦੌਰਾਨ ਰੱਬ ਦੇ ਆਉਣ ਵਾਲੇ ਰਾਜ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਕੀਤਾ ਜਾਵੇਗਾ। (ਮੱਤੀ 24:14) ਕੀ ਇਹ ਖ਼ੁਸ਼ ਖ਼ਬਰੀ ਦੁਨੀਆਂ ਵਿਚ ਸੁਣਾਈ ਜਾ ਰਹੀ ਹੈ?

ਪਹਿਰਾਬੁਰਜ ਰਸਾਲਾ ਯਹੋਵਾਹ ਪਰਮੇਸ਼ੁਰ ਦੇ ਰਾਜ ਬਾਰੇ ਦੱਸਦਾ ਹੈ। ਇਹ ਰਸਾਲਾ ਕਿਸੇ ਵੀ ਹੋਰ ਰਸਾਲੇ ਨਾਲੋਂ ਜ਼ਿਆਦਾ ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ।

ਯਹੋਵਾਹ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਯਹੋਵਾਹ ਦੇ ਗਵਾਹ ਹਰ ਸਾਲ ਇਕ ਅਰਬ ਤੋਂ ਜ਼ਿਆਦਾ ਘੰਟੇ ਲਗਾਉਂਦੇ ਹਨ।

ਯਹੋਵਾਹ ਦੇ ਗਵਾਹ ਕੁਝ 400 ਭਾਸ਼ਾਵਾਂ ਵਿਚ ਕਿਤਾਬਾਂ ਵਗੈਰਾ ਛਾਪਦੇ ਹਨ। ਇਨ੍ਹਾਂ ਵਿੱਚੋਂ ਕੁਝ ਭਾਸ਼ਾਵਾਂ ਸਿਰਫ਼ ਥੋੜ੍ਹਿਆਂ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਗਵਾਹਾਂ ਨੇ ਉਨ੍ਹਾਂ ਟਾਪੂਆਂ ਤੇ ਇਲਾਕਿਆਂ ਵਿਚ ਵੀ ਜਾ ਕੇ ਪ੍ਰਚਾਰ ਕੀਤਾ ਹੈ ਜੋ ਦੁਨੀਆਂ ਦੇ ਨਕਸ਼ੇ ਉੱਤੇ ਵੀ ਦਿਖਾਈ ਨਹੀਂ ਦਿੰਦੇ। ਇਸ ਦੇ ਨਾਲ-ਨਾਲ ਉਹ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਮੀਟਿੰਗਾਂ ਅਤੇ ਬਾਈਬਲ ਸਟੱਡੀ ਕਰਨ ਦਾ ਪ੍ਰੋਗ੍ਰਾਮ ਵੀ ਚਲਾਉਂਦੇ ਹਨ।

ਬਿਨਾਂ ਸ਼ੱਕ, ਪੂਰੀ ਦੁਨੀਆਂ ਵਿਚ ਸਾਰਿਆਂ ਲੋਕਾਂ ਨੂੰ ਯਹੋਵਾਹ ਦੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਸੁਣਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਹ ਖ਼ੁਦ ਫ਼ੈਸਲਾ ਕਰ ਸਕਦੇ ਹਨ ਕਿ ਉਹ ਆਪਣੇ ਕਰਤਾਰ ਬਾਰੇ ਜਾਣਨਾ ਚਾਹੁੰਦੇ ਹਨ ਜਾਂ ਨਹੀਂ, ਉਹ ਉਸ ਦੇ ਨਿਯਮਾਂ ਅਨੁਸਾਰ ਚੱਲਣਾ ਚਾਹੁੰਦੇ ਹਨ ਜਾਂ ਨਹੀਂ ਅਤੇ ਉਹ ਦੂਸਰਿਆਂ ਲਈ ਪਿਆਰ ਜ਼ਾਹਰ ਕਰਨ ਲਈ ਤਿਆਰ ਹਨ ਜਾਂ ਨਹੀਂ।​—ਲੂਕਾ 10:25-27; ਪਰਕਾਸ਼ ਦੀ ਪੋਥੀ 4:11.

ਬਹੁਤ ਹੀ ਜਲਦੀ ਯਹੋਵਾਹ ਦਾ ਸਵਰਗੀ ਰਾਜ ਇਸ ਦੁਸ਼ਟ ਦੁਨੀਆਂ ਨੂੰ ਖ਼ਤਮ ਕਰੇਗਾ। ਉਹ ਇਸ ਧਰਤੀ ਨੂੰ ਇਕ ਸੁੰਦਰ ਫਿਰਦੌਸ ਬਣਾਵੇਗਾ।​—ਜ਼ਬੂਰਾਂ ਦੀ ਪੋਥੀ 37:10, 11, 29.

[ਸਫ਼ਾ 6 ਉੱਤੇ ਡੱਬੀ]

ਅੰਤ ਦੇ ਦਿਨ ਇਸ ਦਾ ਕੀ ਮਤਲਬ ਹੈ?

ਅੰਤ ਦੇ ਦਿਨਾਂ ਦਾ ਮਤਲਬ ਇਹ ਨਹੀਂ ਹੈ ਕਿ ਸਾਰੀ ਮਨੁੱਖਜਾਤੀ ਦਾ ਅੰਤ ਹੋਵੇਗਾ। ਬਾਈਬਲ ਦੱਸਦੀ ਹੈ ਕਿ ਯਹੋਵਾਹ ਦੇ ਸੇਵਕ ਧਰਤੀ ਉੱਤੇ ਸਦਾ ਲਈ ਜੀਉਣਗੇ।​—ਯੂਹੰਨਾ 3:16, 36; 1 ਯੂਹੰਨਾ 2:17.

ਅੰਤ ਦੇ ਦਿਨਾਂ ਦਾ ਮਤਲਬ ਇਹ ਵੀ ਨਹੀਂ ਹੈ ਕਿ ਧਰਤੀ ਦਾ ਨਾਸ਼ ਹੋਵੇਗਾ। ਯਹੋਵਾਹ ਵਾਅਦਾ ਕਰਦਾ ਹੈ ਕਿ ਧਰਤੀ ਸਦਾ ਲਈ ਕਾਇਮ ਰਹੇਗੀ।​—ਜ਼ਬੂਰਾਂ ਦੀ ਪੋਥੀ 37:29; 104:5; ਯਸਾਯਾਹ 45:18.

ਪਰ “ਅੰਤ” ਇਸ ਦੁਸ਼ਟ ਦੁਨੀਆਂ ਦਾ ਹੋਵੇਗਾ ਜੋ ਸ਼ਤਾਨ ਦੇ ਮਗਰ ਲੱਗੀ ਹੋਈ ਹੈ।​—ਕਹਾਉਤਾਂ 2:21, 22.

[ਸਫ਼ਾ 7 ਉੱਤੇ ਡੱਬੀ/​ਤਸਵੀਰ]

ਕੀ ਬਾਈਬਲ ਸੱਚ-ਮੁੱਚ ਰੱਬ ਦਾ ਬਚਨ ਹੈ?

ਬਾਈਬਲ ਦੇ ਲਿਖਾਰੀਆਂ ਨੇ ਵਾਰ-ਵਾਰ ਲਿਖਿਆ ਸੀ: “ਯਹੋਵਾਹ . . . ਐਉਂ ਫ਼ਰਮਾਉਂਦਾ ਹੈ।” (ਯਸਾਯਾਹ 43:14; ਯਿਰਮਿਯਾਹ 2:2) ਯਹੋਵਾਹ ਦੇ ਪੁੱਤਰ ਯਿਸੂ ਮਸੀਹ ਨੇ ਵੀ ਇਸ ਗੱਲ ਉੱਤੇ ਜ਼ੋਰ ਪਾਇਆ ਸੀ ਕਿ ਜੋ ਵੀ ਉਹ ਕਹਿੰਦਾ ਸੀ ਉਹ “ਆਪ ਤੋਂ ਨਹੀਂ ਆਖਦਾ” ਸੀ। (ਯੂਹੰਨਾ 14:10) ਬਾਈਬਲ ਵਿਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ।”​—2 ਤਿਮੋਥਿਉਸ 3:16.

ਬਾਈਬਲ ਲਗਭਗ 2,200 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਛਾਪੀ ਗਈ ਹੈ। ਇਸ ਦੀਆਂ 4 ਅਰਬ ਤੋਂ ਜ਼ਿਆਦਾ ਕਾਪੀਆਂ ਛਾਪੀਆਂ ਗਈਆਂ ਹਨ। ਹੋਰ ਕਿਸੇ ਵੀ ਕਿਤਾਬ ਦੀ ਇੰਨੀ ਵੰਡਾਈ ਨਹੀਂ ਹੋਈ। ਇਹ ਜ਼ਰੂਰ ਪਰਮੇਸ਼ੁਰ ਦੀ ਮਰਜ਼ੀ ਨਾਲ ਹੋਇਆ ਹੈ ਜੋ ਚਾਹੁੰਦਾ ਹੈ ਕਿ ਸਭ ਲੋਕ ਇਸ ਨੂੰ ਪੜ੍ਹਨ।

ਇਨ੍ਹਾਂ ਗੱਲਾਂ ਤੋਂ ਇਲਾਵਾ ਹੋਰ ਕਈ ਸਬੂਤ ਹਨ ਕਿ ਬਾਈਬਲ ਸੱਚ-ਮੁੱਚ ਰੱਬ ਦਾ ਬਚਨ ਹੈ। ਇਸ ਬਾਰੇ ਜਾਣਨ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? ਨਾਮਕ ਅੰਗ੍ਰੇਜ਼ੀ ਕਿਤਾਬ ਪੜ੍ਹੋ।

ਬਾਈਬਲ ਤੋਂ ਪੂਰਾ ਲਾਭ ਉਠਾਉਣ ਲਈ ਇਹ ਮੰਨਣਾ ਜ਼ਰੂਰੀ ਹੈ ਕਿ ਇਹ ਸੱਚ-ਮੁੱਚ ਰੱਬ ਦਾ ਬਚਨ ਹੈ।

[ਸਫ਼ਾ 8 ਉੱਤੇ ਡੱਬੀ/​ਤਸਵੀਰਾਂ]

ਪਰਮੇਸ਼ੁਰ ਦਾ ਰਾਜ ਕੀ ਹੈ?

ਇਹ ਇਕ ਸਵਰਗੀ ਸਰਕਾਰ ਹੈ ਜੋ ਜ਼ਮੀਨ-ਆਸਮਾਨ ਦੇ ਕਰਤਾਰ ਯਾਨੀ ਯਹੋਵਾਹ ਪਰਮੇਸ਼ੁਰ ਦੇ ਅਧੀਨ ਕੰਮ ਕਰਦੀ ਹੈ।​—ਯਿਰਮਿਯਾਹ 10:10, 12.

ਬਾਈਬਲ ਵਿਚ ਲਿਖਿਆ ਹੈ ਕਿ ਰੱਬ ਨੇ ਯਿਸੂ ਮਸੀਹ ਨੂੰ ਇਸ ਸਰਕਾਰ ਦਾ ਰਾਜਾ ਬਣਾਇਆ ਹੈ। (ਪਰਕਾਸ਼ ਦੀ ਪੋਥੀ 11:15) ਜਦੋਂ ਯਿਸੂ ਧਰਤੀ ਤੇ ਸੀ, ਤਾਂ ਉਸ ਨੇ ਸਾਬਤ ਕੀਤਾ ਕਿ ਪਰਮੇਸ਼ੁਰ ਨੇ ਉਸ ਨੂੰ ਬਹੁਤ ਸ਼ਕਤੀ ਦਿੱਤੀ ਸੀ। ਇਸ ਸ਼ਕਤੀ ਨਾਲ ਉਸ ਨੇ ਸਮੁੰਦਰ ਦੀਆਂ ਲਹਿਰਾਂ ਅਤੇ ਤੂਫ਼ਾਨਾਂ ਨੂੰ ਕਾਬੂ ਕੀਤਾ, ਬੀਮਾਰਾਂ ਨੂੰ ਠੀਕ ਕੀਤਾ ਅਤੇ ਇੱਥੋਂ ਤਕ ਕਿ ਮੁਰਦਿਆਂ ਨੂੰ ਵੀ ਜ਼ਿੰਦਾ ਕੀਤਾ। (ਮੱਤੀ 9:2-8; ਮਰਕੁਸ 4:37-41; ਯੂਹੰਨਾ 11:11-44) ਬਾਈਬਲ ਵਿਚ ਇਹ ਵੀ ਦੱਸਿਆ ਗਿਆ ਹੈ ਕਿ “ਪਾਤਸ਼ਾਹੀ ਅਰ ਪਰਤਾਪ ਅਰ ਰਾਜ ਉਹ ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ।” (ਦਾਨੀਏਲ 7:13, 14) ਯਹੋਵਾਹ ਦੇ ਇਸ ਸਵਰਗੀ ਰਾਜ ਵਿਚ ਹੁਣ ਯਿਸੂ ਰਾਜ ਕਰ ਰਿਹਾ ਹੈ।

[ਸਫ਼ਾ 7 ਉੱਤੇ ਤਸਵੀਰਾਂ]

ਦੁਨੀਆਂ ਭਰ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ