Skip to content

Skip to table of contents

ਪਰਮੇਸ਼ੁਰ ਨਵੀਂ ਦੁਨੀਆਂ ਲਿਆਉਣ ਦਾ ਵਾਅਦਾ ਕਰਦਾ ਹੈ

ਪਰਮੇਸ਼ੁਰ ਨਵੀਂ ਦੁਨੀਆਂ ਲਿਆਉਣ ਦਾ ਵਾਅਦਾ ਕਰਦਾ ਹੈ

ਪਰਮੇਸ਼ੁਰ ਨਵੀਂ ਦੁਨੀਆਂ ਲਿਆਉਣ ਦਾ ਵਾਅਦਾ ਕਰਦਾ ਹੈ

ਯਹੋਵਾਹ ਦੇ ਬਚਨ ਦੇ ਅਨੁਸਾਰ “ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।”​—2 ਪਤਰਸ 3:13.

ਇਹ ‘ਨਵਾਂ ਅਕਾਸ਼’ ਕੀ ਹੈ? ਬਾਈਬਲ ਵਿਚ ਆਕਾਸ਼ ਅਕਸਰ ਹਕੂਮਤਾਂ ਨੂੰ ਦਰਸਾਉਂਦਾ ਹੈ। (ਰਸੂਲਾਂ ਦੇ ਕਰਤੱਬ 7:49) ‘ਨਵਾਂ ਅਕਾਸ਼’ ਇਕ ਨਵੀਂ ਸਰਕਾਰ ਹੈ ਜੋ ਧਰਤੀ ਉੱਤੇ ਰਾਜ ਕਰੇਗੀ। ਇਹ ਇਨਸਾਨਾਂ ਦੀ ਸਰਕਾਰ ਨਹੀਂ ਬਲਕਿ ਯਹੋਵਾਹ ਪਰਮੇਸ਼ੁਰ ਦੀ ਸਰਕਾਰ ਹੈ। ਇਹ ਉਹੀ ਸਰਕਾਰ ਜਾਂ ਰਾਜ ਹੈ ਜਿਸ ਬਾਰੇ ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ। (ਮੱਤੀ 6:10) ਕਿਉਂਕਿ ਇਹ ਯਹੋਵਾਹ ਦਾ ਰਾਜ ਹੈ ਅਤੇ ਯਹੋਵਾਹ ਸਵਰਗ ਵਿਚ ਵੱਸਦਾ ਹੈ, ਇਸ ਲਈ ਇਸ ਸਰਕਾਰ ਨੂੰ ‘ਸੁਰਗ ਦਾ ਰਾਜ’ ਕਿਹਾ ਜਾਂਦਾ ਹੈ। ਇਸ ਰਾਜ ਰਾਹੀਂ ਉਹ ਆਪਣੇ ਮਕਸਦ ਪੂਰੇ ਕਰੇਗਾ।​—ਮੱਤੀ 7:21.

ਤਾਂ ਫਿਰ ‘ਨਵੀਂ ਧਰਤੀ’ ਕੀ ਹੈ? ਇਹ ਯਹੋਵਾਹ ਦੇ ਰਾਜ ਅਧੀਨ ਇਨਸਾਨਾਂ ਦਾ ਨਵਾਂ ਸਮਾਜ ਹੋਵੇਗਾ। ਇਹ ਸਮਾਜ ਇਸ ਲਈ ਨਵਾਂ ਹੈ ਕਿਉਂਕਿ ਉੱਥੇ ਕੋਈ ਵੀ ਦੁਸ਼ਟ ਇਨਸਾਨ ਨਹੀਂ ਹੋਵੇਗਾ। (ਕਹਾਉਤਾਂ 2:21, 22) ਧਰਤੀ ਉੱਤੇ ਵਸਣ ਵਾਲੇ ਸਾਰੇ ਲੋਕ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨਗੇ। (ਜ਼ਬੂਰਾਂ ਦੀ ਪੋਥੀ 22:27) ਅੱਜ ਸਾਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ ਯਹੋਵਾਹ ਦੇ ਨਿਯਮ ਸਿੱਖ ਕੇ ਉਨ੍ਹਾਂ ਉੱਤੇ ਚੱਲਣ। ਕੀ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ?

ਨਵੀਂ ਧਰਤੀ ਉੱਤੇ ਸਾਰੇ ਲੋਕ ਯਹੋਵਾਹ ਦੇ ਰਾਜ ਅਧੀਨ ਹੋ ਕੇ ਚੱਲਣਗੇ। ਕੀ ਤੁਸੀਂ ਆਪਣੇ ਪਿਆਰ ਦਾ ਸਬੂਤ ਦੇਣ ਲਈ ਰੱਬ ਦੀ ਹਰ ਗੱਲ ਮੰਨਣ ਦੀ ਕੋਸ਼ਿਸ਼ ਕਰ ਰਹੇ ਹੋ? (1 ਯੂਹੰਨਾ 5:3) ਚਾਹੇ ਤੁਸੀਂ ਘਰ ਹੋਵੋ, ਕੰਮ ਤੇ ਜਾਂ ਸਕੂਲੇ ਕੀ ਤੁਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹੋ?

ਨਵੀਂ ਧਰਤੀ ਤੇ ਸਾਰੇ ਇਨਸਾਨ ਇਕੱਠੇ ਮਿਲ ਕੇ ਜ਼ਮੀਨ-ਆਸਮਾਨ ਦੇ ਕਰਤਾਰ ਦੀ ਪੂਜਾ ਕਰਨਗੇ। ਕੀ ਤੁਸੀਂ ਸੱਚੇ ਪਰਮੇਸ਼ੁਰ ਦੀ ਪੂਜਾ ਕਰ ਰਹੇ ਹੋ? ਕੀ ਤੁਸੀਂ ਦੂਸਰੀਆਂ ਜਾਤਾਂ ਦੇ ਲੋਕਾਂ ਨਾਲ ਏਕਤਾ ਵਿਚ ਮਿਲ ਕੇ ਰੱਬ ਦੀ ਭਗਤੀ ਕਰ ਰਹੇ ਹੋ?​—ਜ਼ਬੂਰਾਂ ਦੀ ਪੋਥੀ 86:9, 10; ਯਸਾਯਾਹ 2:2-4; ਸਫ਼ਨਯਾਹ 3:9.

[ਸਫ਼ਾ 17 ਉੱਤੇ ਡੱਬੀ]

ਇਹ ਬਰਕਤਾਂ ਲਿਆਉਣ ਵਾਲਾ ਪਰਮੇਸ਼ੁਰ ਕੌਣ ਹੈ?

ਉਹ ਜ਼ਮੀਨ-ਆਸਮਾਨ ਦਾ ਕਰਤਾਰ ਹੈ। ਯਿਸੂ ਨੇ ਉਸ ਨੂੰ “ਸੱਚਾ ਵਾਹਿਦ ਪਰਮੇਸ਼ੁਰ” ਸੱਦਿਆ ਸੀ।—ਯੂਹੰਨਾ 17:3.

ਲੱਖਾਂ ਹੀ ਲੋਕ ਆਪਣੇ ਹੱਥੀਂ ਬਣਾਈਆਂ ਹੋਈਆਂ ਦੇਵੀ-ਦੇਵਤਿਆਂ ਦੀਆਂ ਬੇਜਾਨ ਮੂਰਤਾਂ ਅੱਗੇ ਮੱਥਾ ਟੇਕਦੇ ਹਨ। ਦੂਸਰੇ ਲੋਕ ਮਨੁੱਖੀ ਸੰਸਥਾਵਾਂ ਜਾਂ ਫ਼ਿਲਾਸਫ਼ੀਆਂ ਉੱਤੇ ਭਰੋਸਾ ਰੱਖਦੇ ਹਨ। ਕਈਆਂ ਲੋਕਾਂ ਲਈ ਪੈਸਾ ਹੀ ਉਨ੍ਹਾਂ ਦਾ ਈਸ਼ਵਰ ਹੈ। ਹੋਰਨਾਂ ਲਈ ਆਪਣੀਆਂ ਇੱਛਾਵਾਂ ਪੂਰੀਆਂ ਕਰਨੀਆਂ ਹੀ ਸਭ ਕੁਝ ਹੈ। ਕਈ ਬਾਈਬਲ ਨੂੰ ਮੰਨਣ ਦਾ ਦਾਅਵਾ ਤਾਂ ਕਰਦੇ ਹਨ, ਪਰ ‘ਸੱਚੇ ਪਰਮੇਸ਼ੁਰ’ ਦਾ ਨਾਂ ਵੀ ਨਹੀਂ ਜਾਣਦੇ।​—ਬਿਵਸਥਾ ਸਾਰ 4:35.

ਰੱਬ ਨੇ ਆਪਣੇ ਬਾਰੇ ਕਿਹਾ: ‘ਮੈਂ ਯਹੋਵਾਹ ਹਾਂ, ਏਹੋ ਹੀ ਮੇਰਾ ਨਾਮ ਹੈ।’ (ਯਸਾਯਾਹ 42:5, 8) ਬਾਈਬਲ ਦੇ ਲਿਖਾਰੀਆਂ ਨੇ ਬਾਈਬਲ ਵਿਚ ਰੱਬ ਦਾ ਨਾਂ ਲਗਭਗ 7,000 ਵਾਰ ਪਾਇਆ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਸਿਖਾਈ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।”​—ਮੱਤੀ 6:9.

ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ? ਬਾਈਬਲ ਕਹਿੰਦੀ ਹੈ ਕਿ ਯਹੋਵਾਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ,” ਪਰ ਇਸ ਦੇ ਨਾਲ-ਨਾਲ ਉਹ ਉਨ੍ਹਾਂ ਨੂੰ ਸਜ਼ਾ ਵੀ ਦਿੰਦਾ ਹੈ ਜੋ ਉਸ ਦੇ ਮਿਆਰਾਂ ਨੂੰ ਜਾਣ-ਬੁੱਝ ਕੇ ਰੱਦ ਕਰਦੇ ਹਨ। (ਕੂਚ 34:6, 7) ਇਤਿਹਾਸ ਗਵਾਹ ਹੈ ਕਿ ਯਹੋਵਾਹ ਸੱਚ-ਮੁੱਚ ਅਜਿਹਾ ਪਰਮੇਸ਼ੁਰ ਹੈ।

ਯਹੋਵਾਹ ਮਹਾਨ ਹੈ ਅਤੇ ਸਿਰਫ਼ ਉਹ ਹੀ ਸਾਡੀ ਮਹਿਮਾ ਅਤੇ ਭਗਤੀ ਦੇ ਯੋਗ ਹੈ। ਕੀ ਤੁਸੀਂ ਦਿਲੋਂ ਉਸ ਦੀ ਭਗਤੀ ਕਰਦੇ ਹੋ?

[ਸਫ਼ਾ 18 ਉੱਤੇ ਡੱਬੀ/​ਤਸਵੀਰ]

ਨਵੀਂ ਦੁਨੀਆਂ ਵਿਚ ਯਹੋਵਾਹ ਇਨਸਾਨਾਂ ਲਈ ਕੀ ਕਰੇਗਾ?

ਸਾਰੇ ਜਗਤ ਨੂੰ ਖੂਬਸੂਰਤ ਬਣਾਇਆ ਜਾਵੇਗਾ ਯਸਾਯਾਹ 35:1

ਪੂਰੀ ਧਰਤੀ ਉੱਤੇ ਸਾਰੀਆਂ ਨਸਲਾਂ ਯੂਹੰਨਾ 13:35;

ਦੇ ਲੋਕ ਪਿਆਰ ਨਾਲ ਇਕੱਠੇ ਰਹਿਣਗੇ ਪਰਕਾਸ਼ ਦੀ ਪੋਥੀ 7:9, 10

ਧਰਤੀ ਦੇ ਹਰ ਪਾਸੇ ਅਮਨ-ਚੈਨ ਹੋਵੇਗਾ ਜ਼ਬੂਰਾਂ ਦੀ ਪੋਥੀ 37:10, 11; ਮੀਕਾਹ 4:3, 4

ਸਭ ਆਪਣੇ ਹੱਥਾਂ ਦੀ ਮਿਹਨਤ ਦਾ ਫਲ ਯਸਾਯਾਹ 25:6; 65:17, 21-23

ਖਾਣਗੇ, ਕੋਈ ਵੀ ਖਾਲੀ ਪੇਟ ਨਹੀਂ ਸੌਂਵੇਗਾ

ਨਾ ਹੋਵੇਗਾ ਗਮ, ਨਾ ਸਿਤਮ ਅਤੇ ਨਾ ਯਸਾਯਾਹ 25:8;

ਟੁੱਟੇਗੀ ਕਦੀ ਜੀਵਨ ਦੀ ਡੋਰ ਪਰਕਾਸ਼ ਦੀ ਪੋਥੀ 21:1, 4

ਸਾਰੇ ਲੋਕ ਸਿਰਫ਼ ਯਹੋਵਾਹ ਦੀ ਪੂਜਾ ਕਰਨਗੇ ਪਰਕਾਸ਼ ਦੀ ਪੋਥੀ 15:3, 4

[ਸਫ਼ਾ 19 ਉੱਤੇ ਡੱਬੀ/​ਤਸਵੀਰ]

ਕੀ ਤੁਸੀਂ ਪਰਮੇਸ਼ੁਰ ਦੀ ਮਿਹਰ ਹਾਸਲ ਕਰੋਗੇ?

ਯਹੋਵਾਹ ਕਦੀ ਝੂਠ ਨਹੀਂ ਬੋਲ ਸਕਦਾ!​—ਤੀਤੁਸ 1:2.

ਉਸ ਨੇ ਖ਼ੁਦ ਕਿਹਾ: “ਮੇਰਾ ਬਚਨ . . . ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”​—ਯਸਾਯਾਹ 55:11.

ਯਹੋਵਾਹ ਦੀ ਨਵੀਂ ਸਰਕਾਰ ਸਵਰਗ ਵਿਚ ਹੁਣ ਰਾਜ ਕਰ ਰਹੀ ਹੈ। ਅਤੇ ਨਵੀਂ ਧਰਤੀ ਦੀ ਨੀਂਹ ਰੱਖੀ ਜਾ ਚੁੱਕੀ ਹੈ ਯਾਨੀ ਨਵੀਂ ਧਰਤੀ ਲਈ ਲੋਕ ਹੁਣ ਇਕੱਠੇ ਕੀਤੇ ਜਾ ਰਹੇ ਹਨ।

ਬਾਈਬਲ ਵਾਅਦਾ ਕਰਦੀ ਹੈ ਕਿ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦੇ ਇੰਤਜ਼ਾਮ ਰਾਹੀਂ ਯਹੋਵਾਹ ਸਾਡੀ ਝੋਲ਼ੀ ਬਰਕਤਾਂ ਨਾਲ ਭਰੇਗਾ। ਇਨ੍ਹਾਂ ਵਾਅਦਿਆਂ ਬਾਰੇ ਦੱਸਣ ਤੋਂ ਬਾਅਦ ਯਹੋਵਾਹ ਖ਼ੁਦ ਕਹਿੰਦਾ ਹੈ: “ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ, ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।”​—ਪਰਕਾਸ਼ ਦੀ ਪੋਥੀ 21:1, 5.

ਤਾਂ ਫਿਰ, ਸਵਾਲ ਇਹ ਪੈਦਾ ਹੁੰਦਾ ਹੈ: ਕੀ ਅਸੀਂ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਲਿਆ ਰਹੇ ਹਾਂ ਤਾਂਕਿ ਅਸੀਂ ਪਰਮੇਸ਼ੁਰ ਦੀ ਮਿਹਰ ਹਾਸਲ ਕਰ ਕੇ “ਨਵੀਂ ਧਰਤੀ” ਵਿਚ ਰਹਿ ਸਕੀਏ?