Skip to content

Skip to table of contents

ਸੁਣਿਆ ਤਾਂ ਸੀ, ਪਰ ਧਿਆਨ ਨਹੀਂ ਦਿੱਤਾ

ਸੁਣਿਆ ਤਾਂ ਸੀ, ਪਰ ਧਿਆਨ ਨਹੀਂ ਦਿੱਤਾ

ਸੁਣਿਆ ਤਾਂ ਸੀ, ਪਰ ਧਿਆਨ ਨਹੀਂ ਦਿੱਤਾ

ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨਾ ਜਾਂ ਉਨ੍ਹਾਂ ਨੂੰ ਮਾਮੂਲੀ ਸਮਝਣਾ ਸਾਡੇ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ।

ਸਾਲ 1974 ਵਿਚ ਆਸਟ੍ਰੇਲੀਆ ਦੇ ਡਾਰਵਿਨ ਸ਼ਹਿਰ ਦੇ ਲੋਕ ਇਕ ਤਿਉਹਾਰ ਦੀ ਤਿਆਰੀ ਵਿਚ ਪੂਰੀ ਤਰ੍ਹਾਂ ਮਗਨ ਸਨ। ਜਸ਼ਨ ਦੀਆਂ ਤਿਆਰੀਆਂ ਅਜੇ ਜਾਰੀ ਹੀ ਸਨ ਕਿ ਉਨ੍ਹਾਂ ਨੂੰ ਆ ਰਹੇ ਵੱਡੇ ਵਾਵਰੋਲੇ ਦੀ ਚੇਤਾਵਨੀ ਮਿਲੀ। ਬਹੁਤਿਆਂ ਨੇ ਚੇਤਾਵਨੀ ਵੱਲ ਧਿਆਨ ਨਾ ਦਿੱਤਾ ਕਿਉਂਕਿ ਪਿਛਲੇ ਤੀਹ ਸਾਲਾਂ ਤੋਂ ਅਜਿਹਾ ਕੋਈ ਤੂਫ਼ਾਨ ਨਹੀਂ ਆਇਆ ਸੀ। ਇਸ ਲਈ ਲੋਕਾਂ ਨੇ ਸੋਚਿਆ ਕਿ ‘ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਕੋਈ ਤੂਫ਼ਾਨ ਨਹੀਂ ਆਉਣ ਵਾਲਾ, ਕੋਈ ਖ਼ਤਰਾ ਨਹੀਂ।’ ਜਦੋਂ ਤੂਫ਼ਾਨ ਆਇਆ, ਤਾਂ ਇਹ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਉਡਾ ਕੇ ਲੈ ਗਿਆ। ਅਗਲੇ ਦਿਨ ਤਕ ਪੂਰਾ ਸ਼ਹਿਰ ਬਰਬਾਦ ਹੋ ਚੁੱਕਾ ਸੀ!

ਨਵੰਬਰ 1985 ਵਿਚ ਕੋਲੰਬੀਆ ਦੇਸ਼ ਵਿਚ ਇਕ ਜੁਆਲਾਮੁਖੀ ਫਟਿਆ। ਪਿਘਲਦੀ ਬਰਫ਼ ਅਤੇ ਚਿੱਕੜ ਦੇ ਹੜ੍ਹ ਨੇ ਅਰਮਾਰੋ ਪਿੰਡ ਦੇ 20,000 ਵਾਸੀਆਂ ਨੂੰ ਦਫ਼ਨਾ ਦਿੱਤਾ। ਕੀ ਉਨ੍ਹਾਂ ਨੂੰ ਇਸ ਬਾਰੇ ਕੋਈ ਚੇਤਾਵਨੀ ਨਹੀਂ ਮਿਲੀ ਸੀ? ਪਹਾੜ ਕਈ ਮਹੀਨਿਆਂ ਤੋਂ ਝਟਕੇ ਖਾ ਰਿਹਾ ਸੀ, ਪਰ ਲੋਕ ਬੇਪਰਵਾਹ ਸਨ ਕਿਉਂਕਿ ਉਨ੍ਹਾਂ ਲਈ ਇਹ ਕੋਈ ਅਜੀਬ ਗੱਲ ਨਹੀਂ ਸੀ। ਸਰਕਾਰੀ ਅਫ਼ਸਰਾਂ ਨੂੰ ਖ਼ਬਰ ਮਿਲੀ ਸੀ ਕਿ ਜੁਆਲਾਮੁਖੀ ਬਹੁਤ ਜਲਦ ਫਟਣ ਵਾਲਾ ਹੈ, ਪਰ ਉਨ੍ਹਾਂ ਨੇ ਲੋਕਾਂ ਨੂੰ ਚੇਤਾਵਨੀ ਦੇਣ ਵਿਚ ਢਿੱਲ ਕੀਤੀ। ਉਨ੍ਹਾਂ ਨੇ ਰੇਡੀਓ ਰਾਹੀਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਸੀ। ਪਿੰਡ ਦੇ ਚਰਚ ਦੇ ਸਪੀਕਰਾਂ ਰਾਹੀਂ ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਚਿੰਤਾ ਨਾ ਕਰਨ ਤੇ ਸ਼ਾਂਤ ਰਹਿਣ। ਇਕ ਸ਼ਾਮ ਬੰਬ ਵਾਂਗ ਦੋ ਵੱਡੇ ਧਮਾਕੇ ਹੋਏ। ਜੇ ਤੁਸੀਂ ਉਸ ਪਿੰਡ ਦੇ ਵਾਸੀ ਹੁੰਦੇ, ਤਾਂ ਕੀ ਤੁਸੀਂ ਆਪਣਾ ਘਰ-ਬਾਰ ਛੱਡ ਕੇ ਭੱਜਦੇ? ਉਸ ਵੇਲੇ ਬਹੁਤਿਆਂ ਨੇ ਸਮੇਂ ਸਿਰ ਕਦਮ ਨਾ ਚੁੱਕਿਆ ਅਤੇ ਆਪਣੀਆਂ ਜਾਨਾਂ ਗੁਆ ਬੈਠੇ।

ਵਿਗਿਆਨੀ ਇਹ ਤਾਂ ਦੱਸ ਸਕਦੇ ਹਨ ਕਿ ਭੁਚਾਲ ਕਿੱਥੇ ਆਵੇਗਾ, ਪਰ ਉਹ ਅਕਸਰ ਇਹ ਨਹੀਂ ਦੱਸ ਸਕਦੇ ਕਿ ਇਹ ਕਦੋਂ ਆਵੇਗਾ। ਸਾਲ 1999 ਵਿਚ ਸੰਸਾਰ ਭਰ ਵਿਚ ਭੁਚਾਲਾਂ ਕਾਰਨ ਕੁਝ 20,000 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਇਨ੍ਹਾਂ ਵਿੱਚੋਂ ਕਈਆਂ ਲੋਕਾਂ ਨੇ ਇਹ ਸੋਚਿਆ: ‘ਮੇਰੇ ਨਾਲ ਇਸ ਤਰ੍ਹਾਂ ਕਦੀ ਨਹੀਂ ਹੋਵੇਗਾ।’

ਕੀ ਤੁਸੀਂ ਰੱਬ ਦੀਆਂ ਚੇਤਾਵਨੀਆਂ ਵੱਲ ਧਿਆਨ ਦਿੰਦੇ ਹੋ?

ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਅੰਤ ਦੇ ਦਿਨਾਂ ਵਿਚ ਕੀ-ਕੀ ਹੋਵੇਗਾ। ਬਾਈਬਲ ਸਾਨੂੰ ਨੂਹ ਦੇ ਜ਼ਮਾਨੇ ਉੱਤੇ ਵਿਚਾਰ ਕਰਨ ਦੀ ਸਲਾਹ ਦਿੰਦੀ ਹੈ। “ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ” ਭਾਵੇਂ ਲੋਕ ਆਲੇ-ਦੁਆਲੇ ਦੀ ਹਿੰਸਾ ਬਾਰੇ ਫ਼ਿਕਰ ਕਰਦੇ ਸਨ, ਪਰ ਉਹ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿਚ ਰੁੱਝੇ ਹੋਏ ਸਨ। ਯਹੋਵਾਹ ਨੇ ਆਪਣੇ ਸੇਵਕ ਨੂਹ ਦੁਆਰਾ ਇਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ। ਪਰ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਸੁਣੀ ਜਦ ਤਕ ਪਰਲੋ ਨਾ ਆਈ ਅਤੇ ਸਾਰਿਆਂ ਨੂੰ ਰੋੜ੍ਹ ਕੇ ਲੈ ਨਾ ਗਈ। (ਮੱਤੀ 24:37-39) ਜੇ ਤੁਸੀਂ ਨੂਹ ਦੇ ਦਿਨਾਂ ਵਿਚ ਜੀ ਰਹੇ ਹੁੰਦੇ, ਤਾਂ ਕੀ ਤੁਸੀਂ ਉਸ ਦੀ ਚੇਤਾਵਨੀ ਸੁਣਦੇ? ਕੀ ਤੁਸੀਂ ਹੁਣ ਯਹੋਵਾਹ ਦੀ ਚੇਤਾਵਨੀ ਵੱਲ ਧਿਆਨ ਦੇ ਰਹੇ ਹੋ?

ਉਦੋਂ ਕੀ ਜੇ ਤੁਸੀਂ ਅਬਰਾਹਾਮ ਦੇ ਭਤੀਜੇ ਲੂਤ ਦੇ ਜ਼ਮਾਨੇ ਵਿਚ ਹੁੰਦੇ? ਉਹ ਮ੍ਰਿਤ ਸਾਗਰ ਦੇ ਨੇੜੇ ਸਦੂਮ ਸ਼ਹਿਰ ਵਿਚ ਰਹਿੰਦਾ ਸੀ। ਪੂਰਾ ਇਲਾਕਾ ਹਰਿਆ-ਭਰਿਆ ਸੀ ਅਤੇ ਸਦੂਮ ਸ਼ਹਿਰ ਬਹੁਤ ਖ਼ੁਸ਼ਹਾਲ ਸੀ। ਸ਼ਹਿਰ ਦੇ ਲੋਕ ਆਪਣੀ ਹੀ ਦੁਨੀਆਂ ਵਿਚ ਗੁਆਚੇ ਹੋਏ ਸਨ ਅਤੇ “ਓਹ ਖਾਂਦੇ ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ।” ਨੈਤਿਕ ਤੌਰ ਤੇ ਇਹ ਲੋਕ ਬਹੁਤ ਗਿਰੇ ਹੋਏ ਸਨ ਅਤੇ ਲੂਤ ਨੇ ਉਨ੍ਹਾਂ ਦੇ ਭੈੜੇ ਕੰਮਾਂ ਵਿਰੁੱਧ ਚੇਤਾਵਨੀ ਦਿੱਤੀ ਸੀ। ਜੇ ਤੁਸੀਂ ਉਸ ਸਮੇਂ ਉੱਥੇ ਹੁੰਦੇ, ਤਾਂ ਕੀ ਤੁਸੀਂ ਲੂਤ ਦੀ ਗੱਲ ਸੁਣਦੇ? ਜੇ ਲੂਤ ਤੁਹਾਨੂੰ ਦੱਸਦਾ ਕਿ ਰੱਬ ਤੁਹਾਡੇ ਸ਼ਹਿਰ ਦਾ ਨਾਸ਼ ਕਰਨ ਵਾਲਾ ਹੈ, ਤਾਂ ਕੀ ਤੁਸੀਂ ਉਸ ਦੀ ਗੱਲ ਤੇ ਵਿਸ਼ਵਾਸ ਕਰਦੇ? ਜਾਂ ਕੀ ਤੁਸੀਂ ਉਸ ਦੀ ਗੱਲ ਨੂੰ ਇਕ ਵੱਡਾ ਮਜ਼ਾਕ ਸਮਝਦੇ ਜਿਵੇਂ ਉਸ ਦੇ ਆਪਣੇ ਜਵਾਈਆਂ ਨੇ ਸਮਝਿਆ ਸੀ? ਕੀ ਤੁਸੀਂ ਸ਼ਹਿਰ ਵਿੱਚੋਂ ਭੱਜ ਜਾਂਦੇ, ਪਰ ਫਿਰ ਲੂਤ ਦੀ ਪਤਨੀ ਵਾਂਗ ਪਿੱਛੇ ਮੁੜ ਕੇ ਦੇਖਦੇ? ਲੋਕਾਂ ਨੇ ਲੂਤ ਦੀ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ। ਪਰ ਜਿਸ ਦਿਨ ਉਹ ਸ਼ਹਿਰ ਤੋਂ ਬਾਹਰ ਨਿਕਲਿਆ, ‘ਅੱਗ ਅਤੇ ਗੰਧਕ ਅਕਾਸ਼ੋਂ ਬਰਸੀ ਅਤੇ ਸਭਨਾਂ ਦਾ ਨਾਸ ਹੋ ਗਿਆ।’​—ਲੂਕਾ 17:28, 29.

ਅੱਜ ਵੀ ਆਮ ਤੌਰ ਤੇ ਦੁਨੀਆਂ ਦੇ ਲੋਕ ਯਹੋਵਾਹ ਦੀਆਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੰਦੇ। ਇਹ ਉਦਾਹਰਣਾਂ ਬਾਈਬਲ ਵਿਚ ਸਾਡੇ ਫ਼ਾਇਦੇ ਲਈ ਦਰਜ ਕੀਤੀਆਂ ਗਈਆਂ ਹਨ ਤਾਂਕਿ ਅਸੀਂ ਜਾਗਦੇ ਰਹਿ ਸਕੀਏ!

[ਸਫ਼ਾ 22 ਉੱਤੇ ਡੱਬੀ/​ਤਸਵੀਰ]

ਜਲ-ਪਰਲੋ ਦਾ ਸਬੂਤ

ਬਹੁਤ ਸਾਰੇ ਲੋਕ ਦਾਅਵਾ ਕਰਦੇ ਹਨ ਕਿ ਜਲ-ਪਰਲੋ ਕਦੀ ਆਈ ਹੀ ਨਹੀਂ ਸੀ। ਪਰ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਇਹ ਆਈ ਸੀ।

ਯਿਸੂ ਨੇ ਵੀ ਜਲ-ਪਰਲੋ ਬਾਰੇ ਗੱਲ ਕੀਤੀ ਸੀ। ਉਸ ਨੇ ਤਾਂ ਸਵਰਗੋਂ ਆਪਣੀ ਅੱਖੀਂ ਸਭ ਕੁਝ ਦੇਖਿਆ ਸੀ।

[ਸਫ਼ਾ 23 ਉੱਤੇ ਡੱਬੀ/​ਤਸਵੀਰ]

ਸਦੂਮ ਅਰ ਅਮੂਰਾਹ ਸ਼ਹਿਰਾਂ ਦੇ ਨਾਸ਼ ਦਾ ਸਬੂਤ

ਖੋਜਕਾਰਾਂ ਨੇ ਜ਼ਮੀਨ ਦੀਆਂ ਤਹਿਆਂ ਵਿੱਚੋਂ ਸਬੂਤ ਲੱਭਿਆ ਹੈ।

ਇਤਿਹਾਸਕਾਰ ਇਸ ਦਾ ਜ਼ਿਕਰ ਕਰਦੇ ਹਨ।

ਯਿਸੂ ਨੇ ਵੀ ਇਸ ਘਟਨਾ ਬਾਰੇ ਗੱਲ ਕੀਤੀ ਸੀ। ਬਾਈਬਲ ਦੀਆਂ 14 ਪੁਸਤਕਾਂ ਵਿਚ ਇਸ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ।