Skip to content

Skip to table of contents

ਤੁਹਾਡੇ ਲਈ ਇਕ ਪੁਸਤਕ?

ਤੁਹਾਡੇ ਲਈ ਇਕ ਪੁਸਤਕ?

ਤੁਹਾਡੇ ਲਈ ਇਕ ਪੁਸਤਕ?

“ਬਹੁਤ ਪੋਥੀਆਂ ਦੇ ਰਚਣ ਦਾ ਅੰਤ ਨਹੀਂ,” ਸੁਲੇਮਾਨ ਨੇ ਕੁਝ 3,000 ਸਾਲ ਪਹਿਲਾਂ ਬਿਆਨ ਕੀਤਾ। (ਉਪਦੇਸ਼ਕ ਦੀ ਪੋਥੀ 12:12) ਇਹ ਟਿੱਪਣੀ ਅੱਜ ਵੀ ਉੱਨੀ ਹੀ ਵਾਜਬ ਹੈ ਜਿੰਨੀ ਉਸ ਸਮੇਂ ਸੀ। ਪ੍ਰਮਾਣਕ ਸਾਹਿੱਤ ਤੋਂ ਇਲਾਵਾ, ਹਰ ਸਾਲ ਹਜ਼ਾਰਾਂ ਹੀ ਨਵੀਆਂ ਪੁਸਤਕਾਂ ਛਾਪੀਆਂ ਜਾਂਦੀਆਂ ਹਨ। ਜਦੋਂ ਤੁਸੀਂ ਇੰਨੀਆਂ ਪੁਸਤਕਾਂ ਵਿੱਚੋਂ ਚੋਣ ਕਰ ਸਕਦੇ ਹੋ, ਤਾਂ ਤੁਹਾਨੂੰ ਬਾਈਬਲ ਕਿਉਂ ਪੜ੍ਹਨੀ ਚਾਹੀਦੀ ਹੈ?

ਅਨੇਕ ਲੋਕ ਦਿਲ ਬਹਿਲਾਉਣ ਜਾਂ ਜਾਣਕਾਰੀ ਹਾਸਲ ਕਰਨ ਲਈ ਪੁਸਤਕਾਂ ਪੜ੍ਹਦੇ ਹਨ, ਜਾਂ ਸ਼ਾਇਦ ਦੋਹਾਂ ਕਾਰਨਾਂ ਲਈ। ਇਹੀ ਗੱਲ ਬਾਈਬਲ ਪੜ੍ਹਨ ਬਾਰੇ ਵੀ ਸੱਚ ਹੋ ਸਕਦੀ ਹੈ। ਇਹ ਉਤਸ਼ਾਹਜਨਕ, ਇੱਥੋਂ ਤਕ ਕਿ ਮਨੋਰੰਜਕ ਪਠਨ ਲਈ ਵੀ ਵਧੀਆ ਹੋ ਸਕਦੀ ਹੈ। ਪਰੰਤੂ ਬਾਈਬਲ ਇਸ ਤੋਂ ਕੁਝ ਜ਼ਿਆਦਾ ਹੈ। ਇਹ ਗਿਆਨ ਦਾ ਇਕ ਵਿਲੱਖਣ ਸ੍ਰੋਤ ਹੈ।—ਉਪਦੇਸ਼ਕ ਦੀ ਪੋਥੀ 12:9, 10.

ਬਾਈਬਲ ਉਨ੍ਹਾਂ ਸਵਾਲਾਂ ਦੇ ਜਵਾਬ ਦਿੰਦੀ ਹੈ ਜਿਨ੍ਹਾਂ ਬਾਰੇ ਮਾਨਵ ਨੇ ਬਹੁਤ ਸਮੇਂ ਤੋਂ ਗੌਰ ਕੀਤਾ ਹੈ—ਸਾਡੇ ਅਤੀਤ, ਸਾਡੇ ਵਰਤਮਾਨ, ਅਤੇ ਸਾਡੇ ਭਵਿੱਖ ਬਾਰੇ ਸਵਾਲ। ਅਨੇਕ ਲੋਕ ਸੋਚਦੇ ਹਨ: ਅਸੀਂ ਕਿੱਥੋਂ ਆਏ ਹਾਂ? ਜੀਵਨ ਦਾ ਕੀ ਮਕਸਦ ਹੈ? ਅਸੀਂ ਜੀਵਨ ਵਿਚ ਖ਼ੁਸ਼ੀ ਕਿਵੇਂ ਹਾਸਲ ਕਰ ਸਕਦੇ ਹਾਂ? ਕੀ ਧਰਤੀ ਉੱਤੇ ਜੀਵਨ ਹਮੇਸ਼ਾ ਰਹੇਗਾ? ਸਾਡੇ ਲਈ ਭਵਿੱਖ ਵਿਚ ਕੀ ਹੈ?

ਇੱਥੇ ਪੇਸ਼ ਕੀਤੇ ਗਏ ਸਾਰੇ ਸਬੂਤ ਇਕੱਠੇ ਮਿਲ ਕੇ ਸਪੱਸ਼ਟ ਤੌਰ ਤੇ ਇਹ ਸਥਾਪਿਤ ਕਰਦੇ ਹਨ ਕਿ ਬਾਈਬਲ ਸਹੀ ਅਤੇ ਪ੍ਰਮਾਣਕ ਹੈ। ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਇਸ ਦੀ ਵਿਵਹਾਰਕ ਸਲਾਹ ਅੱਜ ਅਰਥਭਰਪੂਰ ਅਤੇ ਸੁਖੀ ਜੀਵਨ ਬਤੀਤ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ। ਕਿਉਂ ਜੋ ਵਰਤਮਾਨ ਸਮੇਂ ਬਾਰੇ ਇਸ ਦੇ ਜਵਾਬ ਤਸੱਲੀਬਖ਼ਸ਼ ਹਨ, ਨਿਸ਼ਚੇ ਹੀ ਅਤੀਤ ਦੇ ਸਮੇਂ ਬਾਰੇ ਇਸ ਦੇ ਜਵਾਬ ਅਤੇ ਭਵਿੱਖ ਬਾਰੇ ਇਸ ਦੀਆਂ ਭਵਿੱਖਬਾਣੀਆਂ ਗਹਿਰਾ ਧਿਆਨ ਦੇਣ ਯੋਗ ਹਨ।

ਵੱਧ ਤੋਂ ਵੱਧ ਲਾਭ ਕਿਵੇਂ ਉਠਾਉਣਾ

ਕਈ ਲੋਕਾਂ ਨੇ ਬਾਈਬਲ ਪੜ੍ਹਨੀ ਆਰੰਭ ਕੀਤੀ ਹੈ, ਪਰੰਤੂ ਜਦੋਂ ਉਨ੍ਹਾਂ ਨੂੰ ਉਸ ਦੇ ਕੁਝ ਭਾਗ ਸਮਝਣੇ ਮੁਸ਼ਕਲ ਲੱਗੇ ਤਾਂ ਉਨ੍ਹਾਂ ਨੇ ਪੜ੍ਹਨੀ ਛੱਡ ਦਿੱਤੀ ਹੈ। ਜੇਕਰ ਤੁਹਾਡਾ ਵੀ ਇਹ ਤਜਰਬਾ ਰਿਹਾ ਹੈ, ਤਾਂ ਕੁਝ ਗੱਲਾਂ ਹਨ ਜੋ ਮਦਦ ਕਰ ਸਕਦੀਆਂ ਹਨ।

ਕਈ ਲੋਕ ਯਿਸੂ ਦੇ ਜੀਵਨ ਬਾਰੇ ਇੰਜੀਲ ਬਿਰਤਾਂਤਾਂ ਦੇ ਪਠਨ ਨਾਲ ਆਰੰਭ ਕਰਦੇ ਹਨ, ਜਿਸ ਦੀਆਂ ਬੁੱਧੀਮਾਨ ਸਿੱਖਿਆਵਾਂ, ਜਿਵੇਂ ਕਿ ਉਹ ਜੋ ਪਹਾੜੀ ਉਪਦੇਸ਼ ਵਿਚ ਪਾਈਆਂ ਜਾਂਦੀਆਂ ਹਨ, ਮਾਨਵ ਸੁਭਾਉ ਬਾਰੇ ਤਿੱਖੀ ਸਚੇਤਤਾ ਨੂੰ ਪ੍ਰਤਿਬਿੰਬਤ ਕਰਦੀਆਂ ਹਨ ਅਤੇ ਸੰਖੇਪ ਵਿਚ ਬਿਆਨ ਕਰਦੀਆਂ ਹਨ ਕਿ ਅਸੀਂ ਆਪਣੇ ਜੀਵਨ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ।—ਮੱਤੀ ਅਧਿਆਇ 5 ਤੋਂ 7 ਦੇਖੋ।

ਪੂਰੀ ਬਾਈਬਲ ਦਾ ਪਠਨ ਕਰਨ ਤੋਂ ਇਲਾਵਾ, ਅਧਿਐਨ ਕਰਨ ਦਾ ਇਕ ਵਿਸ਼ੇਗਤ ਤਰੀਕਾ ਕਾਫ਼ੀ ਸਿੱਖਿਆਦਾਇਕ ਹੋ ਸਕਦਾ ਹੈ। ਇਸ ਵਿਚ ਇਹ ਜਾਂਚ ਕਰਨੀ ਸ਼ਾਮਲ ਹੈ ਕਿ ਬਾਈਬਲ ਇਕ ਖ਼ਾਸ ਵਿਸ਼ੇ ਬਾਰੇ ਕੀ ਕਹਿੰਦੀ ਹੈ। ਤੁਸੀਂ ਇਹ ਜਾਣ ਕੇ ਸ਼ਾਇਦ ਹੈਰਾਨ ਹੋਵੋਗੇ ਕਿ ਅਜਿਹਿਆਂ ਵਿਸ਼ਿਆਂ ਬਾਰੇ ਬਾਈਬਲ ਕੀ ਕਹਿੰਦੀ ਹੈ ਜਿਵੇਂ ਕਿ ਪ੍ਰਾਣ, ਸਵਰਗ, ਧਰਤੀ, ਜੀਵਨ, ਅਤੇ ਮੌਤ, ਨਾਲੇ ਪਰਮੇਸ਼ੁਰ ਦਾ ਰਾਜ—ਉਹ ਕੀ ਹੈ ਅਤੇ ਉਹ ਕੀ ਕਰੇਗਾ। * ਯਹੋਵਾਹ ਦੇ ਗਵਾਹਾਂ ਕੋਲ ਵਿਸ਼ੇਗਤ ਬਾਈਬਲ ਅਧਿਐਨ ਦਾ ਇਕ ਕਾਰਜਕ੍ਰਮ ਹੈ, ਜੋ ਮੁਫ਼ਤ ਵਿਚ ਪੇਸ਼ ਕੀਤਾ ਜਾਂਦਾ ਹੈ। ਤੁਸੀਂ ਸਫ਼ੇ 2 ਉੱਤੇ ਦਿੱਤੇ ਗਏ ਉਪਯੁਕਤ ਪਤੇ ਤੇ ਪ੍ਰਕਾਸ਼ਕਾਂ ਨੂੰ ਲਿਖ ਕੇ ਇਸ ਬਾਰੇ ਪੁੱਛ ਸਕਦੇ ਹੋ।

ਸਬੂਤ ਦੀ ਜਾਂਚ ਕਰਨ ਤੋਂ ਬਾਅਦ, ਅਨੇਕ ਲੋਕਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਬਾਈਬਲ ਪਰਮੇਸ਼ੁਰ ਵੱਲੋਂ ਹੈ, ਸ਼ਾਸਤਰ ਜਿਸ ਦੀ ਸ਼ਨਾਖਤ “ਯਹੋਵਾਹ” ਵਜੋਂ ਕਰਦਾ ਹੈ। (ਜ਼ਬੂਰ 83:18) ਤੁਸੀਂ ਸ਼ਾਇਦ ਕਾਇਲ ਨਾ ਹੋਵੋ ਕਿ ਬਾਈਬਲ ਈਸ਼ਵਰੀ ਸ੍ਰੋਤ ਤੋਂ ਹੈ। ਪਰੰਤੂ ਕਿਉਂ ਨਾ ਤੁਸੀਂ ਖ਼ੁਦ ਇਸ ਦੀ ਜਾਂਚ ਕਰੋ? ਸਾਨੂੰ ਯਕੀਨ ਹੈ ਕਿ ਜਦੋਂ ਤੁਸੀਂ ਖ਼ੁਦ ਸਿੱਖਿਆ ਲਵੋਗੇ, ਮਨਨ ਕਰੋਗੇ, ਅਤੇ ਸ਼ਾਇਦ ਇਸ ਦੀ ਸਦੀਵੀ ਬੁੱਧ ਦਾ ਵਿਵਹਾਰਕ ਮੁੱਲ ਅਨੁਭਵ ਕਰੋਗੇ, ਤਦ ਤੁਸੀਂ ਮਹਿਸੂਸ ਕਰਨ ਲੱਗੋਗੇ ਕਿ ਬਾਈਬਲ ਵਾਕਈ ਹੀ ਤਮਾਮ ਲੋਕਾਂ ਲਈ ਇਕ ਪੁਸਤਕ ਹੈ, ਇਸ ਤੋਂ ਵੱਧ—ਤੁਹਾਡੇ ਲਈ ਇਕ ਪੁਸਤਕ ਹੈ।

[ਫੁਟਨੋਟ]

^ ਪੈਰਾ 9 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ, ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਇਕ ਪੁਸਤਕ ਹੈ ਜਿਸ ਨੇ ਬਾਈਬਲ ਦਾ ਵਿਸ਼ੇਗਤ ਅਧਿਐਨ ਕਰਨ ਵਿਚ ਅਨੇਕਾਂ ਦੀ ਮਦਦ ਕੀਤੀ ਹੈ।