Skip to content

Skip to table of contents

ਪੜ੍ਹੀ ਜਾਣ ਵਾਲੀ ਪੁਸਤਕ

ਪੜ੍ਹੀ ਜਾਣ ਵਾਲੀ ਪੁਸਤਕ

ਪੜ੍ਹੀ ਜਾਣ ਵਾਲੀ ਪੁਸਤਕ

“ਬਾਈਬਲ ਨੂੰ ਜ਼ਿਆਦਾ ਮਹੱਤਤਾ ਨਹੀਂ ਦੇਣੀ ਚਾਹੀਦੀ ਹੈ।” ਇੰਜ ਇਕ ਯੂਨੀਵਰਸਿਟੀ ਪ੍ਰੋਫ਼ੈਸਰ ਨੇ ਸਪੱਸ਼ਟ ਬੋਲਣ ਵਾਲੀ ਜਵਾਨ ਔਰਤ ਨੂੰ ਕਿਹਾ।

“ਤੁਸੀਂ ਬਾਈਬਲ ਕਦੀ ਪੜ੍ਹੀ ਹੈ?” ਉਸ ਨੇ ਪੁੱਛਿਆ।

ਹੈਰਾਨ ਹੋ ਕੇ, ਪ੍ਰੋਫ਼ੈਸਰ ਨੂੰ ਸਵੀਕਾਰ ਕਰਨਾ ਪਿਆ ਕਿ ਉਸ ਨੇ ਨਹੀਂ ਪੜ੍ਹੀ ਸੀ।

“ਤੁਸੀਂ ਅਜਿਹੀ ਇਕ ਪੁਸਤਕ ਬਾਰੇ ਇੰਨੀ ਦ੍ਰਿੜ੍ਹ ਧਾਰਣਾ ਕਿਵੇਂ ਪ੍ਰਗਟ ਕਰ ਸਕਦੇ ਹੋ ਜੋ ਤੁਸੀਂ ਕਦੀ ਪੜ੍ਹੀ ਵੀ ਨਹੀਂ ਹੈ?”

ਉਸ ਦਾ ਤਰਕ ਜਾਇਜ਼ ਸੀ। ਪ੍ਰੋਫ਼ੈਸਰ ਨੇ ਬਾਈਬਲ ਨੂੰ ਪੜ੍ਹ ਕੇ ਫਿਰ ਉਸ ਦੇ ਬਾਰੇ ਇਕ ਰਾਇ ਬਣਾਉਣ ਦਾ ਫ਼ੈਸਲਾ ਕੀਤਾ।

ਬਾਈਬਲ, ਜੋ 66 ਲਿਖਤਾਂ ਨਾਲ ਬਣੀ ਹੋਈ ਹੈ, “ਮਾਨਵ ਇਤਿਹਾਸ ਵਿਚ ਪੁਸਤਕਾਂ ਦਾ ਸ਼ਾਇਦ ਸਭ ਤੋਂ ਪ੍ਰਭਾਵਸ਼ਾਲੀ ਸੰਗ੍ਰਹਿ” ਵਰਣਨ ਕੀਤੀ ਜਾ ਚੁੱਕੀ ਹੈ।1 ਵਾਕਈ ਹੀ, ਇਸ ਨੇ ਸੰਸਾਰ ਦੀਆਂ ਕਈ ਵੱਡੀਆਂ ਤੋਂ ਵੱਡੀਆਂ ਕਲਾਕਾਰੀਆਂ, ਸਾਹਿੱਤ, ਅਤੇ ਸੰਗੀਤ ਉੱਤੇ ਪ੍ਰਭਾਵ ਪਾਇਆ ਹੈ। ਇਸ ਦਾ ਕਾਨੂੰਨ ਉੱਤੇ ਮਹੱਤਵਪੂਰਣ ਅਸਰ ਪਿਆ ਹੈ। ਇਸ ਦੀ ਸਾਹਿੱਤਕ ਸ਼ੈਲੀ ਦੇ ਗੁਣ ਗਾਏ ਗਏ ਹਨ ਅਤੇ ਅਨੇਕ ਚੰਗੇ ਪੜ੍ਹੇ-ਲਿਖੇ ਵਿਅਕਤੀਆਂ ਨੇ ਇਸ ਨੂੰ ਉੱਚ ਪਦਵੀ ਦਿੱਤੀ ਹੈ। ਸਮਾਜ ਦੇ ਸਾਰੇ ਪੱਧਰਾਂ ਦੇ ਲੋਕਾਂ ਦੇ ਜੀਵਨਾਂ ਉੱਤੇ ਇਸ ਦਾ ਅਸਰ ਖ਼ਾਸ ਕਰਕੇ ਗਹਿਰਾ ਰਿਹਾ ਹੈ। ਇਸ ਨੇ ਆਪਣੇ ਬਹੁਤ ਸਾਰੇ ਪਾਠਕਾਂ ਵਿਚ ਨਿਸ਼ਠਾ ਦੀ ਇਕ ਮਾਅਰਕੇ ਵਾਲੀ ਹੱਦ ਨੂੰ ਪ੍ਰੇਰਿਤ ਕੀਤਾ ਹੈ। ਕੁਝ ਵਿਅਕਤੀਆਂ ਨੇ ਇਸ ਨੂੰ ਸਿਰਫ਼ ਪੜ੍ਹਨ ਲਈ ਹੀ ਮੌਤ ਦੀ ਬਾਜ਼ੀ ਲਾਈ ਹੈ।

ਨਾਲ ਹੀ ਨਾਲ, ਬਾਈਬਲ ਬਾਰੇ ਸੰਦੇਹਸ਼ੀਲਤਾ ਮੌਜੂਦ ਹੈ। ਅਜਿਹੇ ਲੋਕ ਹਨ ਜੋ ਇਸ ਬਾਰੇ ਦ੍ਰਿੜ੍ਹ ਰਾਇ ਰੱਖਦੇ ਹਨ ਭਾਵੇਂ ਕਿ ਉਨ੍ਹਾਂ ਨੇ ਖ਼ੁਦ ਇਸ ਨੂੰ ਕਦੀ ਨਹੀਂ ਪੜ੍ਹਿਆ ਹੈ। ਉਹ ਸ਼ਾਇਦ ਇਸ ਦੇ ਸਾਹਿੱਤਕ ਜਾਂ ਇਤਿਹਾਸਕ ਮੁੱਲ ਨੂੰ ਕਬੂਲ ਕਰਦੇ ਹਨ, ਪਰੰਤੂ ਉਹ ਗੌਰ ਕਰਦੇ ਹਨ: ਹਜ਼ਾਰਾਂ ਹੀ ਸਾਲ ਪਹਿਲਾਂ ਲਿਖੀ ਗਈ ਇਕ ਪੁਸਤਕ ਇਸ ਆਧੁਨਿਕ ਸੰਸਾਰ ਵਿਚ ਕਿਵੇਂ ਢੁਕਵੀਂ ਹੋ ਸਕਦੀ ਹੈ? ਅਸੀਂ “ਜਾਣਕਾਰੀ ਦੇ ਯੁਗ” ਵਿਚ ਰਹਿੰਦੇ ਹਾਂ। ਅਸੀਂ ਵਰਤਮਾਨ ਘਟਨਾਵਾਂ ਅਤੇ ਤਕਨਾਲੋਜੀ ਬਾਰੇ ਤਾਜ਼ੀ ਜਾਣਕਾਰੀ ਆਸਾਨੀ ਨਾਲ ਹਾਸਲ ਕਰ ਸਕਦੇ ਹਾਂ। ਆਧੁਨਿਕ ਜੀਵਨ ਦੀਆਂ ਲਗਭਗ ਸਾਰੀਆਂ ਚੁਣੌਤੀਆਂ ਦੇ ਸੰਬੰਧ ਵਿਚ “ਮਾਹਰ” ਸਲਾਹ ਸੌਖਿਆਂ ਹੀ ਉਪਲਬਧ ਹੈ। ਕੀ ਬਾਈਬਲ ਵਿਚ ਸੱਚ-ਮੁੱਚ ਹੀ ਅਜਿਹੀ ਜਾਣਕਾਰੀ ਪਾਈ ਜਾ ਸਕਦੀ ਹੈ ਜੋ ਕਿ ਅੱਜ ਵਿਵਹਾਰਕ ਹੈ?

ਇਹ ਵੱਡੀ ਪੁਸਤਿਕਾ ਅਜਿਹੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹੈ। ਇਹ ਤੁਹਾਡੇ ਉੱਤੇ ਧਾਰਮਿਕ ਵਿਚਾਰਾਂ ਜਾਂ ਵਿਸ਼ਵਾਸਾਂ ਨੂੰ ਮੜ੍ਹਨ ਲਈ ਨਹੀਂ ਬਣਾਈ ਗਈ ਹੈ, ਪਰੰਤੂ ਇਹ ਦਿਖਾਉਣ ਦੇ ਇਰਾਦੇ ਦੇ ਨਾਲ ਕਿ ਇਹ ਇਤਿਹਾਸਕ ਤੌਰ ਤੇ ਪ੍ਰਭਾਵਸ਼ਾਲੀ ਪੁਸਤਕ, ਅਰਥਾਤ ਬਾਈਬਲ, ਤੁਹਾਡੇ ਧਿਆਨ ਦੇ ਯੋਗ ਹੈ। 1994 ਵਿਚ ਪ੍ਰਕਾਸ਼ਿਤ ਕੀਤੀ ਗਈ ਇਕ ਰਿਪੋਰਟ ਨੇ ਨੋਟ ਕੀਤਾ ਕਿ ਕੁਝ ਸਿੱਖਿਅਕ ਇਹ ਦ੍ਰਿੜ੍ਹ ਵਿਚਾਰ ਰੱਖਦੇ ਹਨ ਕਿ ਬਾਈਬਲ ਪੱਛਮੀ ਸਭਿਆਚਾਰ ਵਿਚ ਇੰਨੀ ਪੱਕੀ ਤਰ੍ਹਾਂ ਜੜ੍ਹੀ ਹੋਈ ਹੈ ਕਿ “ਕੋਈ ਵੀ ਵਿਅਕਤੀ, ਵਿਸ਼ਵਾਸੀ ਜਾਂ ਅਵਿਸ਼ਵਾਸੀ, ਜੋ ਬਾਈਬਲੀ ਸਿੱਖਿਆਵਾਂ ਅਤੇ ਬਿਰਤਾਂਤਾਂ ਨਾਲ ਵਾਕਫ਼ ਨਹੀਂ ਹੈ, ਉਹ ਸਭਿਆਚਾਰਕ ਤੌਰ ਤੇ ਅਨਪੜ੍ਹ ਹੋਵੇਗਾ।”2

ਸ਼ਾਇਦ, ਇਸ ਵੱਡੀ ਪੁਸਤਿਕਾ ਵਿਚ ਪ੍ਰਕਾਸ਼ਿਤ ਕੀਤੀ ਗਈ ਸਾਮੱਗਰੀ ਨੂੰ ਪੜ੍ਹਨ ਤੋਂ ਬਾਅਦ, ਤੁਸੀਂ ਸਹਿਮਤ ਹੋਵੋਗੇ ਕਿ​—⁠ਭਾਵੇਂ ਕਿ ਇਕ ਵਿਅਕਤੀ ਧਾਰਮਿਕ ਹੈ ਜਾਂ ਨਹੀਂ⁠—​ਬਾਈਬਲ, ਘਟੋ-ਘੱਟ, ਇਕ ਅਜਿਹੀ ਪੁਸਤਕ ਹੈ ਜੋ ਪੜ੍ਹੀ ਜਾਣੀ ਚਾਹੀਦੀ ਹੈ।

[ਸਫ਼ਾ 3 ਉੱਤੇ ਡੱਬੀ/ਤਸਵੀਰ]

“ਮੈਂ ਆਪਣੀ ਗਿਆਨ-ਪ੍ਰਾਪਤੀ ਵਾਸਤੇ ਸੱਚ-ਮੁੱਚ ਇਕ ਪੁਸਤਕ ਦੀ ਪੜ੍ਹਾਈ ਦਾ ਰਿਣੀ ਹਾਂ।—ਇਕ ਪੁਸਤਕ? ਜੀ ਹਾਂ, ਅਤੇ ਇਹ ਇਕ ਪ੍ਰਾਚੀਨ ਸਾਧਾਰਣ ਪੁਸਤਕ ਹੈ, ਕੁਦਰਤ ਵਰਗੀ ਹੀ ਸਾਦੀ, ਅਤੇ ਉੱਨੀ ਹੀ ਸੁਭਾਵਕ . . . ਅਤੇ ਸਾਫ਼-ਸਾਫ਼ ਢੰਗ ਨਾਲ ਇਸ ਪੁਸਤਕ ਦਾ ਨਾਂ ਹੈ, ਬਾਈਬਲ।”—ਹਾਇਨਰਿਖ਼ ਹਾਈਨ, 19ਵੀਂ ਸਦੀ ਦਾ ਜਰਮਨ ਲਿਖਾਰੀ।3