Skip to content

Skip to table of contents

ਸੰਸਾਰ ਦੀ ਸਭ ਤੋਂ ਵਿਆਪਕ ਤੌਰ ਤੇ ਵੰਡੀ ਗਈ ਪੁਸਤਕ

ਸੰਸਾਰ ਦੀ ਸਭ ਤੋਂ ਵਿਆਪਕ ਤੌਰ ਤੇ ਵੰਡੀ ਗਈ ਪੁਸਤਕ

ਸੰਸਾਰ ਦੀ ਸਭ ਤੋਂ ਵਿਆਪਕ ਤੌਰ ਤੇ ਵੰਡੀ ਗਈ ਪੁਸਤਕ

“ਬਾਈਬਲ ਇਤਿਹਾਸ ਵਿਚ ਸਭ ਤੋਂ ਵਿਆਪਕ ਤੌਰ ਤੇ ਪੜ੍ਹੀ ਜਾਣ ਵਾਲੀ ਪੁਸਤਕ ਹੈ। . . . ਕਿਸੇ ਹੋਰ ਪੁਸਤਕ ਨਾਲੋਂ ਬਾਈਬਲ ਦੀਆਂ ਜ਼ਿਆਦਾ ਕਾਪੀਆਂ ਵੰਡੀਆਂ ਜਾ ਚੁੱਕੀਆਂ ਹਨ। ਨਾਲੇ ਬਾਈਬਲ ਨੂੰ ਕਿਸੇ ਹੋਰ ਪੁਸਤਕ ਨਾਲੋਂ ਜ਼ਿਆਦਾ ਵਾਰੀ, ਅਤੇ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਚੁੱਕਾ ਹੈ।”—“ਦ ਵਰਲਡ ਬੁੱਕ ਐਨਸਾਈਕਲੋਪੀਡੀਆ।”1

ਕੁਝ ਲਿਹਾਜ਼ਾਂ ਵਿਚ, ਜ਼ਿਆਦਾਤਰ ਪੁਸਤਕਾਂ ਲੋਕਾਂ ਦੇ ਸਮਾਨ ਹਨ। ਉਹ ਹੋਂਦ ਵਿਚ ਆਉਂਦੀਆਂ ਹਨ, ਸ਼ਾਇਦ ਲੋਕਪ੍ਰਿਯਤਾ ਹਾਸਲ ਕਰਦੀਆਂ ਹਨ, ਅਤੇ—ਥੋੜ੍ਹੀਆਂ ਜਿਹੀਆਂ ਪ੍ਰਸਿੱਧ ਪੁਸਤਕਾਂ ਤੋਂ ਇਲਾਵਾ—ਪੁਰਾਣੀਆਂ ਹੋ ਕੇ ਬੀਤ ਜਾਂਦੀਆਂ ਹਨ। ਲਾਇਬ੍ਰੇਰੀਆਂ ਅਕਸਰ ਉਨ੍ਹਾਂ ਅਣਗਿਣਤ ਪੁਸਤਕਾਂ ਲਈ ਕਬਰਸਤਾਨਾਂ ਵਜੋਂ ਕੰਮ ਆਉਂਦੀਆਂ ਹਨ ਜੋ ਹੁਣ ਅਪ੍ਰਚਲਿਤ, ਅਨਪੜ੍ਹੀਆਂ ਅਤੇ, ਅਸਲ ਵਿਚ, ਮਰ ਚੁੱਕੀਆਂ ਹਨ।

ਪਰੰਤੂ, ਬਾਈਬਲ, ਉੱਤਮ ਰਚਨਾਵਾਂ ਵਿਚ ਵੀ ਅਨੋਖੀ ਹੈ। ਭਾਵੇਂ ਕਿ ਇਸ ਦਾ ਲਿਖਿਤ ਮੂਲ 3,500 ਸਾਲ ਪਹਿਲਾਂ ਆਰੰਭ ਹੋਇਆ ਸੀ, ਇਹ ਹਾਲੇ ਵੀ ਜੀਉਂਦੀ-ਜਾਗਦੀ ਹੈ। ਧਰਤੀ ਉੱਤੇ ਇਹ ਸਭ ਤੋਂ ਵਿਆਪਕ ਤੌਰ ਤੇ ਪ੍ਰਸਾਰਿਤ ਪੁਸਤਕ ਹੈ। * ਹਰ ਸਾਲ, ਬਾਈਬਲ ਦੀਆਂ ਪੂਰੀਆਂ ਕਾਪੀਆਂ ਜਾਂ ਉਸ ਦੇ ਹਿੱਸਿਆਂ ਦੀਆਂ ਕੁਝ 6 ਕਰੋੜ ਕਾਪੀਆਂ ਵੰਡੀਆਂ ਜਾਂਦੀਆਂ ਹਨ। ਕਰੀਬ 1455 ਵਿਚ, ਹਿੱਲਣਯੋਗ ਟਾਈਪ ਨਾਲ ਛਪਿਆ ਪਹਿਲਾ ਸੰਸਕਰਣ, ਜਰਮਨ ਕਾਢੂ ਯੋਹਾਨਸ ਗੁਟਨਬਰਗ ਦੀ ਛਪਾਈ ਪ੍ਰੈੱਸ ਉੱਤੇ ਛਪਿਆ ਸੀ। ਉਸ ਸਮੇਂ ਤੋਂ ਅਨੁਮਾਨਿਤ ਚਾਰ ਅਰਬ ਬਾਈਬਲਾਂ (ਪੂਰੀਆਂ ਜਾਂ ਹਿੱਸਿਆਂ ਵਿਚ) ਛਾਪੀਆਂ ਜਾ ਚੁੱਕੀਆਂ ਹਨ। ਕੋਈ ਦੂਜੀ ਪੁਸਤਕ, ਧਾਰਮਿਕ ਹੋਵੇ ਜਾਂ ਗ਼ੈਰ-ਧਾਰਮਿਕ, ਗਿਣਤੀ ਵਿਚ ਇਸ ਦੇ ਲਾਗੇ ਵੀ ਨਹੀਂ ਆਉਂਦੀ ਹੈ।

ਇਤਿਹਾਸ ਵਿਚ ਬਾਈਬਲ ਸਭ ਤੋਂ ਵਿਆਪਕ ਤੌਰ ਤੇ ਅਨੁਵਾਦ ਕੀਤੀ ਗਈ ਪੁਸਤਕ ਵੀ ਹੈ। ਪੂਰੀ ਬਾਈਬਲ ਜਾਂ ਇਸ ਦੇ ਹਿੱਸਿਆਂ ਨੂੰ 2,100 ਤੋਂ ਵੱਧ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਚੁੱਕਾ ਹੈ। * 90 ਫੀ ਸਦੀ ਤੋਂ ਜ਼ਿਆਦਾ ਮਾਨਵੀ ਪਰਿਵਾਰ ਕੋਲ ਆਪਣੀ ਹੀ ਭਾਸ਼ਾ ਵਿਚ ਬਾਈਬਲ ਦੇ ਘਟੋ-ਘੱਟ ਕੁਝ ਹਿੱਸੇ ਪਹੁੰਚ ਵਿਚ ਹਨ।2 ਇਸ ਤਰ੍ਹਾਂ ਇਹ ਪੁਸਤਕ ਅਨੇਕ ਕੌਮਾਂ ਵਿਚ ਉਪਲਬਧ ਹੋ ਚੁੱਕੀ ਹੈ, ਅਤੇ ਜਾਤੀਗਤ ਤੇ ਨਸਲੀ ਦੀਵਾਰਾਂ ਨੂੰ ਪਾਰ ਕਰ ਗਈ ਹੈ।

ਇਕੱਲੇ ਅੰਕੜੇ ਹੀ ਸ਼ਾਇਦ ਤੁਹਾਨੂੰ ਬਾਈਬਲ ਦੀ ਜਾਂਚ ਕਰਨ ਲਈ ਕੋਈ ਜ਼ੋਰਦਾਰ ਕਾਰਨ ਨਾ ਦੇਣ। ਫਿਰ ਵੀ, ਪ੍ਰਸਾਰ ਅਤੇ ਅਨੁਵਾਦ ਦੇ ਅੰਕੜੇ ਪ੍ਰਭਾਵਸ਼ਾਲੀ ਹਨ, ਅਤੇ ਬਾਈਬਲ ਦੇ ਵਿਸ਼ਵ-ਵਿਆਪੀ ਆਕਰਸ਼ਣ ਦਾ ਸਬੂਤ ਦਿੰਦੇ ਹਨ। ਪੂਰੇ ਮਾਨਵ ਇਤਿਹਾਸ ਵਿਚ ਜ਼ਿਆਦਾ-ਵਿਕਦੀ ਅਤੇ ਸਭ ਤੋਂ ਵਿਆਪਕ ਤੌਰ ਤੇ ਅਨੁਵਾਦਿਤ ਪੁਸਤਕ ਨਿਸ਼ਚੇ ਹੀ ਤੁਹਾਡੇ ਧਿਆਨ ਦੇ ਯੋਗ ਹੈ।

[ਫੁਟਨੋਟ]

^ ਪੈਰਾ 4 ਇਹ ਮੰਨਿਆ ਜਾਂਦਾ ਹੈ ਕਿ ਅਗਲਾ ਸਭ ਤੋਂ ਵਿਆਪਕ ਤੌਰ ਤੇ ਵੰਡਿਆ ਗਿਆ ਪ੍ਰਕਾਸ਼ਨ, ਲਾਲ-ਜਿਲਦਬੱਧ ਪੁਸਤਿਕਾ ਮਾਓ ਜ਼ੇ-ਤੁੰਗ ਦੀਆਂ ਕਿਰਤਾਂ ਤੋਂ ਹਵਾਲੇ (ਅੰਗ੍ਰੇਜ਼ੀ) ਹੈ, ਜਿਸ ਦੀਆਂ ਅਨੁਮਾਨਿਤ 80 ਕਰੋੜ ਕਾਪੀਆਂ ਵੇਚੀਆਂ ਜਾਂ ਵੰਡੀਆਂ ਜਾ ਚੁੱਕੀਆਂ ਹਨ।

^ ਪੈਰਾ 5 ਭਾਸ਼ਾਵਾਂ ਦੀ ਗਿਣਤੀ ਬਾਰੇ ਅੰਕੜੇ ਯੂਨਾਇਟਿਡ ਬਾਈਬਲ ਸੋਸਾਇਟੀਜ਼ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਹਿਸਾਬਾਂ ਉੱਤੇ ਆਧਾਰਿਤ ਹਨ।

[ਸਫ਼ਾ 6 ਉੱਤੇ ਤਸਵੀਰ]

ਲਾਤੀਨੀ ਵਿਚ, ਗੁਟਨਬਰਗ ਬਾਈਬਲ, ਪਹਿਲੀ ਮੁਕੰਮਲ ਪੁਸਤਕ ਜੋ ਹਿੱਲਣਯੋਗ ਟਾਈਪ ਨਾਲ ਛਾਪੀ ਗਈ ਸੀ