ਤੁਸੀਂ ਕਿਉਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ
ਤੁਸੀਂ ਕਿਉਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ
ਕੁਝ ਲੋਕ ਕਹਿੰਦੇ ਹਨ ਕਿ ਬਾਈਬਲ ਭਰੋਸੇਯੋਗ ਨਹੀਂ ਹੈ, ਅਤੇ ਉਨ੍ਹਾਂ ਦੇ ਵਿਚਾਰ ਕਾਫ਼ੀ ਹੱਦ ਤਕ ਕਬੂਲ ਹੋ ਚੁੱਕੇ ਹਨ। ਇਸ ਕਰਕੇ ਅੱਜਕੱਲ੍ਹ ਬਹੁਤ ਜਣੇ ਬਾਈਬਲ ਜੋ ਆਖਦੀ ਹੈ ਉਸ ਨੂੰ ਨਾ ਭਰੋਸੇਯੋਗ ਸਮਝਕੇ ਰੱਦ ਕਰ ਦਿੰਦੇ ਹਨ।
ਦੂਸਰੀ ਤਰਫ, ਜੋ ਯਿਸੂ ਮਸੀਹ ਨੇ ਆਪਣੇ ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਆਖਿਆ ਸੀ ਉਹ ਭਰੋਸਾ ਵਧਾਉਂਦਾ ਹੈ: “ਤੇਰਾ ਬਚਨ ਸਚਿਆਈ ਹੈ।” ਅਤੇ ਬਾਈਬਲ ਆਪ ਹੀ ਪਰਮੇਸ਼ੁਰ ਦੀ ਆਤਮਾ ਦੁਆਰਾ ਪ੍ਰੇਰਿਤ ਹੋਣ ਦਾ ਦਾਅਵਾ ਕਰਦੀ ਹੈ।—ਯੂਹੰਨਾ 17:17; 2 ਤਿਮੋਥਿਉਸ 3:16.
ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਕੀ ਬਾਈਬਲ ਉੱਤੇ ਭਰੋਸਾ ਕਰਨ ਲਈ ਕੋਈ ਠੋਸ ਬੁਨਿਆਦ ਹੈ? ਯਾ ਕੀ ਇਸ ਦਾ ਕੋਈ ਅਸਲੀ ਸਬੂਤ ਹੈ ਕਿ ਬਾਈਬਲ ਭਰੋਸੇਯੋਗ ਨਹੀਂ ਹੈ, ਕਿ ਇਹ ਆਪਣਾ ਵਿਰੋਧ ਆਪ ਹੀ ਕਰਦੀ ਹੈ ਅਤੇ ਬੇਮੇਲ ਹੈ?
ਕੀ ਇਹ ਆਪਣਾ ਵਿਰੋਧ ਆਪ ਹੀ ਕਰਦੀ ਹੈ?
ਜਦ ਕਿ ਕੁਝ ਲੋਕ ਸ਼ਾਇਦ ਇਹ ਦਾਅਵਾ ਕਰਦੇ ਹਨ ਕਿ ਬਾਈਬਲ ਆਪਣਾ ਵਿਰੋਧ ਆਪ ਹੀ ਕਰਦੀ ਹੈ, ਕੀ ਕਿਸੇ ਨੇ ਕਦੀ ਵੀ ਤੁਹਾਨੂੰ ਕੋਈ ਅਸਲੀ ਉਦਾਹਰਣ ਦਿਖਾਇਆ ਹੈ? ਅਸੀਂ ਕਦੇ ਵੀ ਅਜੇਹਾ ਉਦਾਹਰਣ ਨਹੀਂ ਦੇਖਿਆ ਹੈ ਜੋ ਜਾਂਚ ਪੜਤਾਲ ਦਾ ਮੁਕਾਬਲਾ ਕਰ ਸਕਿਆ ਹੋਵੇ। ਇਹ ਸੱਚ ਹੈ ਕਿ ਬਾਈਬਲ ਦੇ ਕੁਝ-ਕੁ ਬਿਰਤਾਂਤਾਂ ਵਿਚ ਅਣਮੇਲ ਜਾਪਦਾ ਹੈ। ਪਰੰਤੂ ਇਹ ਮੁਸ਼ਕਲ ਆਮ ਤੌਰ ਤੇ ਵੇਰਵਿਆਂ ਅਤੇ ਸਮਿਆਂ ਦੀਆਂ ਹਾਲਾਤਾਂ ਬਾਰੇ ਗਿਆਨ ਦੀ ਕਮੀ ਕਰਕੇ ਪਾਈ ਜਾਂਦੀ ਹੈ।
ਉਦਾਹਰਣ ਦੇ ਤੌਰ ਤੇ, ਕੁਝ ਵਿਅਕਤੀ ਇਹ ਪੁੱਛਦੇ ਹੋਏ ਤੁਹਾਡਾ ਧਿਆਨ ਉਸ ਗੱਲ ਵੱਲ ਖਿੱਚਣਗੇ ਜਿਸ ਨੂੰ ਉਹ ਬਾਈਬਲ ਵਿਚ ਅਣਮੇਲ ਮੰਨਦੇ ਹਨ: ‘ਕਇਨ ਨੇ ਆਪਣੀ ਪਤਨੀ ਕਿੱਥੋਂ ਪ੍ਰਾਪਤ ਕੀਤੀ ਸੀ?’ ਪੂਰਬਧਾਰਣਾ ਇਹ ਹੈ ਕਿ ਆਦਮ ਅਤੇ ਹੱਵਾਹ ਦੇ ਕੇਵਲ ਕਇਨ ਅਤੇ ਹਾਬਲ ਹੀ ਬੱਚੇ ਸਨ। ਪਰੰਤੂ ਇਹ ਪੂਰਬਧਾਰਣਾ, ਉਸ ਇਕ ਗ਼ਲਤ ਫਹਿਮੀ ਉੱਤੇ ਆਧਾਰਿਤ ਹੈ ਜੋ ਬਾਈਬਲ ਆਖਦੀ ਹੈ। ਬਾਈਬਲ ਵਿਆਖਿਆ ਕਰਦੀ ਹੈ ਕਿ ਆਦਮ “ਤੋਂ ਪੁੱਤ੍ਰ ਧੀਆਂ ਜੰਮੇ।” (ਉਤਪਤ 5:4) ਇਸ ਤਰ੍ਹਾਂ ਕਇਨ ਨੇ ਆਪਣੀ ਕਿਸੇ ਇਕ ਭੈਣ ਯਾ ਸੰਭਵ ਹੈ ਕਿ ਇਕ ਭਤੀਜੀ ਨਾਲ ਵਿਆਹ ਕੀਤਾ ਸੀ।
ਕਈ ਵਾਰੀ ਆਲੋਚਕ ਕੇਵਲ ਵਿਰੋਧਤਾ ਹੀ ਨੂੰ ਢੂੰਡ ਰਹੇ ਹੁੰਦੇ ਹਨ ਅਤੇ ਸ਼ਾਇਦ ਇਹ ਐਲਾਨ ਕਰਨ: ‘ਬਾਈਬਲ ਦਾ ਲੇਖਕ ਮੱਤੀ ਆਖਦਾ ਹੈ ਕਿ ਇਕ ਸੂਬੇਦਾਰ ਯਿਸੂ ਕੋਲ ਇਕ ਮਿਹਰਬਾਨੀ ਲਈ ਮਿੰਨਤ ਕਰਨ ਆਇਆ, ਜਦ ਕਿ ਲੂਕਾ ਆਖਦਾ ਹੈ ਕਿ ਮਿੰਨਤ ਕਰਨ ਲਈ ਪ੍ਰਤਿਨਿਧਾਂ ਨੂੰ ਭੇਜਿਆ ਗਿਆ ਸੀ। ਇਨ੍ਹਾਂ ਵਿਚੋਂ ਕਿਹੜਾ ਸਹੀ ਹੈ?’ (ਮੱਤੀ 8:5, 6; ਲੂਕਾ 7:2, 3) ਪਰ ਕੀ ਇਹ ਸੱਚ ਮੁੱਚ ਹੀ ਇਕ ਪਰਸਪਰ ਵਿਰੋਧ ਹੈ?
ਜਦ ਲੋਕਾਂ ਦੀ ਕ੍ਰਿਆਸ਼ੀਲਤਾ ਯਾ ਕੰਮ ਦੀ ਮਾਨਤਾ ਉਸ ਨੂੰ ਦਿੱਤੀ ਜਾਂਦੀ ਹੈ ਜਿਹੜਾ ਸੱਚ ਮੁੱਚ ਹੀ ਉਸ ਦਾ ਜ਼ਿੰਮੇਵਾਰ ਹੁੰਦਾ ਹੈ, ਤਾਂ ਇਕ ਮੁਨਾਸਬ ਵਿਅਕਤੀ ਇਕ ਅਣਮੇਲਤਾ ਦਾ ਦਾਅਵਾ ਨਹੀਂ ਕਰਦਾ ਹੈ। ਉਦਾਹਰਣ ਦੇ ਤੌਰ ਤੇ, ਕੀ ਤੁਸੀਂ ਉਸ ਰੀਪੋਰਟ ਨੂੰ ਗ਼ਲਤ ਮੰਨਦੇ ਹੋ ਜੋ ਇਹ ਕਹਿੰਦੀ ਹੈ ਕਿ ਸੜਕ ਨੂੰ ਇਕ ਨਗਰਪਤੀ ਨੇ ਬਣਾਇਆ ਜਦ ਕਿ ਅਸਲ ਵਿਚ ਸੜਕ ਉਸਦੇ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੁਆਰਾ ਬਣਾਈ ਗਈ ਹੁੰਦੀ ਹੈ? ਨਿਸ਼ਚੇ ਹੀ ਨਹੀਂ! ਇਸੇ ਤਰ੍ਹਾਂ, ਮੱਤੀ ਦਾ ਇਹ ਕਹਿਣਾ ਬੇਮੇਲ ਗੱਲ ਨਹੀਂ ਹੈ ਕਿ ਸੂਬੇਦਾਰ ਨੇ ਯਿਸੂ ਨੂੰ ਮਿੰਨਤ ਕੀਤੀ ਸੀ ਪਰ, ਜਿਵੇਂ ਲੂਕਾ ਲਿੱਖਦਾ ਹੈ, ਅਜੇਹੀ ਮਿੰਨਤ ਕੁਝ ਪ੍ਰਤਿਨਿਧਾਂ ਦੁਆਰਾ ਕੀਤੀ ਗਈ ਸੀ।
ਜਿਉਂ ਜਿਉਂ ਹੋਰ ਵੇਰਵਿਆਂ ਬਾਰੇ ਪਤਾ ਲੱਗਦਾ ਹੈ, ਬਾਈਬਲ ਵਿਚ ਜਾਪਦੀਆਂ ਅਣਮੇਲ ਗੱਲਾਂ ਲੋਪ ਹੋ ਜਾਂਦੀਆਂ ਹਨ।
ਇਤਿਹਾਸ ਅਤੇ ਵਿਗਿਆਨ
ਇਕ ਸਮੇਂ ਬਾਈਬਲ ਦੀ ਇਤਿਹਾਸਕ ਸ਼ੁੱਧਤਾ ਉੱਤੇ ਵਿਆਪਕ ਰੂਪ ਵਿਚ ਸ਼ਕ ਕੀਤੀ ਜਾਂਦੀ ਸੀ। ਉਦਾਹਰਣ ਦੇ ਤੌਰ ਤੇ, ਆਲੋਚਕ ਬਾਈਬਲ ਦੇ ਅਜੇਹੇ ਵਿਅਕਤੀਆਂ ਜਿਵੇਂ ਕਿ ਅੱਸ਼ੂਰ ਦੇ ਰਾਜਾ ਸਰਗੋਨ, ਬਾਬਲ ਦੇ ਰਾਜਾ ਬੇਲਸ਼ੱਸਰ, ਅਤੇ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਦੀ ਹੋਂਦ ਉੱਤੇ ਸ਼ੱਕ ਕਰਦੇ ਸਨ। ਪਰੰਤੂ ਹਾਲ ਦੀਆਂ ਖੋਜਾਂ ਨੇ ਬਾਈਬਲ ਦੇ ਬਿਰਤਾਂਤਾਂ ਨੂੰ ਇਕ-ਇਕ ਕਰਕੇ ਤਸਦੀਕ ਕਰ ਦਿੱਤਾ ਹੈ। ਇਸ ਕਰਕੇ ਇਤਿਹਾਸਕਾਰ ਮੌਸ਼ੇ ਪਰਲਮੈਨ ਨੇ ਲਿਖਿਆ: “ਅਚਾਨਕ, ਜਿਹੜੇ ਸ਼ੰਕਾਵਾਦੀਆਂ ਨੇ ਪੁਰਾਣੇ ਨੇਮ ਦੇ ਇਤਿਹਾਸਕ ਹਿੱਸਿਆਂ ਦੀ ਸੱਚਾਈ ਉਤੇ ਵੀ ਸ਼ੱਕ ਕੀਤਾ ਸੀ, ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ ਹੈ।”
ਜੇਕਰ ਅਸੀਂ ਬਾਈਬਲ ਉੱਤੇ ਭਰੋਸਾ ਕਰਨਾ ਹੈ, ਤਾਂ ਇਸ ਨੂੰ ਵਿਗਿਆਨ ਦੇ ਉਤਪਤ 1:1.
ਮਾਮਲਿਆਂ ਵਿਚ ਵੀ ਸਹੀ ਹੋਣਾ ਜ਼ਰੂਰੀ ਹੈ। ਕੀ ਇਹ ਹੈ? ਬਹੁਤ ਸਮਾਂ ਨਹੀਂ ਹੋਇਆ ਜਦ ਵਿਗਿਆਨੀਆਂ ਨੇ ਬਾਈਬਲ ਦੀ ਵਿਰੋਧਤਾ ਕਰਦਿਆਂ, ਦਾਅਵਾ ਕੀਤਾ ਕਿ ਇਸ ਵਿਸ਼ਵ ਦਾ ਕੋਈ ਸ਼ੁਰੂਆਤ ਨਹੀਂ ਸੀ। ਪਰ, ਖਗੋਲ-ਵਿਗਿਆਨੀ ਰੌਬਰਟ ਯਾਸਟਰੋ ਨੇ ਹਾਲ ਵਿਚ ਹੀ ਨਵੀਨ ਜਾਣਕਾਰੀ ਵੱਲ ਇਸ਼ਾਰਾ ਕੀਤਾ ਸੀ ਜੋ ਇਸ ਨੂੰ ਰੱਦ ਕਰਦੀ ਹੈ, ਵਿਆਖਿਆ ਕਰਦੇ ਹੋਏ: “ਹੁਣ ਅਸੀਂ ਦੇਖਦੇ ਹਾਂ ਕਿ ਕਿਵੇਂ ਖਗੋਲ-ਵਿਗਿਆਨਕ ਸਬੂਤ, ਵਿਸ਼ਵ ਦੀ ਉਤਪਤੀ ਦੇ ਸੰਬੰਧ ਵਿਚ ਬਾਈਬਲ ਦੇ ਵਿਚਾਰ ਵੱਲ ਲੈ ਜਾਂਦਾ ਹੈ। ਵੇਰਵਿਆਂ ਵਿਚ ਫਰਕ ਹੈ, ਪਰੰਤੂ ਖਗੋਲ-ਵਿਗਿਆਨਕ ਅਤੇ ਉਤਪਤ ਦੇ ਬਾਈਬਲ ਵਾਲੇ ਬਿਰਤਾਂਤਾਂ ਵਿਚ ਲਾਜ਼ਮੀ ਤੱਤ ਇਕੋ ਸਮਾਨ ਹਨ।”—ਮਨੁੱਖਾਂ ਨੇ ਧਰਤੀ ਦੀ ਸ਼ਕਲ ਦੇ ਸੰਬੰਧ ਵਿਚ ਵੀ ਆਪਣੇ ਵਿਚਾਰਾਂ ਨੂੰ ਬਦਲ ਲਿਆ ਹੈ। “ਖੋਜ ਕਰਨ ਵਾਲੇ ਸਮੁੰਦਰੀ ਸਫਰਾਂ ਨੇ,” ਦ ਵ੍ਰਲਡ ਬੁੱਕ ਐਨ-ਸਾਈਕਲੋਪੀਡੀਆ ਵਿਆਖਿਆ ਕਰਦੀ ਹੈ, “ਦਿਖਾਇਆ ਹੈ ਕਿ ਇਹ ਧਰਤੀ ਗੋਲ ਹੈ, ਨਾ ਕਿ ਚਪਟੀ ਜਿਵੇਂ ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਸਨ।” ਪਰੰਤੂ, ਲਗਾਤਾਰ ਬਾਈਬਲ ਸਹੀ ਸੀ! ਉਨ੍ਹਾਂ ਸਮੁੰਦਰੀ ਸਫਰਾਂ ਤੋਂ 2,000 ਤੋਂ ਵੱਧ ਸਾਲ ਪਹਿਲਾਂ, ਬਾਈਬਲ ਨੇ ਯਸਾਯਾਹ 40:22 ਤੇ ਆਖਿਆ ਸੀ: “ਉਹੋ ਹੈ ਜਿਹੜਾ ਧਰਤੀ ਦੇ ਕੁੰਡਲ ਉੱਪਰ ਬਹਿੰਦਾ ਹੈ,” ਯਾ ਜਿਵੇਂ ਦੂਸਰੇ ਅਨੁਵਾਦ ਕਹਿੰਦੇ ਹਨ, “ਧਰਤੀ ਦੇ ਗੋਲੇ” (ਡੂਏ), “ਗੋਲ ਧਰਤੀ।” (ਮੌਫ਼ਟ)
ਇਸ ਤਰ੍ਹਾਂ, ਜਿੰਨਾ ਜ਼ਿਆਦਾ ਮਨੁੱਖ ਹੋਰ ਸਿੱਖਦੇ ਹਨ, ਉਨੰਾ ਹੀ ਜ਼ਿਆਦਾ ਸਬੂਤ ਮਿਲਦਾ ਹੈ ਕਿ ਬਾਈਬਲ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਬ੍ਰਿਟਿਸ਼ ਮਿਊਜ਼ੀਅਮ ਦੇ ਇਕ ਸਾਬਕਾ ਡਾਇਰੈਕਟਰ, ਸਰ ਫਰੈਡਰਿਕ ਕੈਨੀਅਨ ਨੇ ਲਿਖਿਆ: “ਪਹਿਲਾਂ ਦੇ ਪ੍ਰਾਪਤ ਕੀਤੇ ਹੋਏ ਨਤੀਜੇ ਉਸੇ ਗੱਲ ਦੀ ਪੁਸ਼ਟੀ ਕਰਦੇ ਹਨ ਜੋ ਵਿਸ਼ਵਾਸ ਸੁਝਾਅ ਕਰਦਾ ਹੈ, ਕਿ ਬਾਈਬਲ ਗਿਆਨ ਦੇ ਵਾਧੇ ਤੋਂ ਲਾਭ ਹੀ ਪ੍ਰਾਪਤ ਕਰ ਸਕਦੀ ਹੈ।”
ਭਵਿੱਖ ਬਾਰੇ ਪਹਿਲਾਂ ਦੱਸਣਾ
ਪਰ ਕੀ ਅਸੀਂ ਸੱਚ ਮੁੱਚ ਭਵਿੱਖ ਲਈ ਬਾਈਬਲ ਦੇ ਪੂਰਵ-ਅਨੁਮਾਨਾਂ ਉੱਤੇ ਜਿਨ੍ਹਾਂ ਵਿਚ ਉਸ ਦੇ ‘ਇਕ ਧਰਮੀ ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦੇ ਵਾਇਦੇ ਸ਼ਾਮਲ ਹਨ ਭਰੋਸਾ ਕਰ ਸਕਦੇ ਹਾਂ? (2 ਪਤਰਸ 3:13; ਪਰਕਾਸ਼ ਦੀ ਪੋਥੀ 21:3, 4) ਭਲਾ, ਬੀਤਿਆਂ ਸਮਿਆਂ ਵਿਚ ਬਾਈਬਲ ਦੀ ਭਰੋਸਗੀ ਦਾ ਰੀਕਾਰਡ ਕੀ ਰਿਹਾ ਹੈ? ਵਾਰ-ਵਾਰ ਉਹ ਭਵਿੱਖਬਾਣੀਆਂ, ਜਿਹੜੀਆਂ ਸੈਂਕੜੇ ਸਾਲ ਪਹਿਲਾਂ ਕੀਤੀਆਂ ਗਈਆਂ ਸਨ, ਬਿਲਕੁਲ ਸਹੀ ਵੇਰਵਿਆਂ ਨਾਲ ਪੂਰੀਆਂ ਹੋਈਆਂ ਹਨ!
ਉਦਾਹਰਣ ਦੇ ਤੌਰ ਤੇ, ਬਾਈਬਲ ਨੇ ਸ਼ਕਤੀਸ਼ਾਲੀ ਬਾਬਲ ਦੀ ਬਰਬਾਦੀ ਬਾਰੇ, ਉਸ ਦੇ ਵਾਪਰਨ ਤੋਂ ਤਕਰੀਬਨ 200 ਸਾਲ ਪਹਿਲਾਂ, ਭਵਿੱਖਬਾਣੀ ਕੀਤੀ ਸੀ। ਅਸਲ ਵਿਚ ਮਾਦੀ, ਜਿਹੜੇ ਫਾਰਸੀਆਂ ਨਾਲ ਇਕ ਜੁੱਟ ਹੋ ਗਏ ਸਨ, ਉਹ ਨਾਮ ਨਾਲ ਜੇਤੂ ਦੱਸੇ ਗਏ ਸਨ। ਅਤੇ ਭਾਵੇਂ ਫਾਰਸੀ ਰਾਜਾ, ਖੋਰੁਸ ਦਾ ਅਜੇ ਜਨਮ ਵੀ ਨਹੀਂ ਹੋਇਆ ਸੀ, ਬਾਈਬਲ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ ਜਿੱਤ ਪ੍ਰਾਪਤ ਕਰਨ ਵਿਚ ਉੱਘਾ ਹੋਵੇਗਾ। ਇਸ ਨੇ ਆਖਿਆ ਸੀ ਕਿ ਬਾਬਲ ਦੇ ਬਚਾਉਣ ਵਾਲੇ ਪਾਣੀਆਂ, ਉਹ ਫਰਾਤ ਦਰਿਆ, ‘ਸੁੱਕ ਜਾਣਗੇ’ ਅਤੇ ਕਿ ‘[ਬਾਬਲ ਦੇ] ਫਾਟਕ ਬੰਦ ਨਾ ਕੀਤੇ ਜਾਣਗੇ।’—ਯਿਰਮਿਯਾਹ 50:38; ਯਸਾਯਾਹ 13:17-19; 44:27–45:1.
ਇਹ ਖਾਸ ਵੇਰਵੇ ਪੂਰੇ ਹੋਏ ਸਨ, ਜਿਵੇਂ ਕਿ ਇਤਿਹਾਸਕਾਰ ਹੈਰੋਡੋਟਸ ਨੇ ਰੀਪੋਰਟ ਕੀਤਾ ਸੀ। ਇਸ ਤੋਂ ਇਲਾਵਾ, ਬਾਈਬਲ ਨੇ ਭਵਿੱਖਬਾਣੀ ਕੀਤੀ ਸੀ ਕਿ ਬਾਬਲ ਅਖੀਰ ਵਿਚ ਵੀਰਾਨ ਖੰਡਰ ਹੋ ਜਾਵੇਗਾ। ਅਤੇ ਅਜੇਹਾ ਹੀ ਹੋਇਆ। ਅੱਜਕੱਲ੍ਹ ਬਾਬਲ ਇਕ ਵੀਰਾਨ ਮਿੱਟੀ ਦਾ ਢੇਰ ਹੈ। (ਯਸਾਯਾਹ 13:20-22; ਯਿਰਮਿਯਾਹ 51:37, 41-43) ਅਤੇ ਬਾਈਬਲ ਕਈ ਹੋਰ ਭਵਿੱਖਬਾਣੀਆਂ ਨਾਲ ਭਰੀ ਹੋਈ ਹੈ ਜਿਨ੍ਹਾਂ ਦੀ ਪ੍ਰਭਾਵਸ਼ਾਲੀ ਪੂਰਤੀ ਹੋ ਚੁੱਕੀ ਹੈ।
ਤਦ ਫਿਰ, ਬਾਈਬਲ ਇਹ ਦੁਨੀਆਂ ਦੀ ਵਰਤਮਾਨ ਵਿਵਸਥਾ ਦੇ ਬਾਰੇ ਕੀ ਭਵਿੱਖਬਾਣੀ ਕਰਦੀ ਹੈ? ਇਹ ਆਖਦੀ ਹੈ: “ਇਸ ਸੰਸਾਰ ਦਾ ਆਖਰੀ ਯੁਗ ਇਕ ਮੁਸੀਬਤਾਂ ਦਾ ਸਮਾਂ ਹੋਵੇਗਾ। ਮਨੁੱਖ ਧਨ ਅਤੇ ਆਪਣੇ ਆਪ ਤੋਂ ਸਿਵਾਏ ਕਿਸੇ ਹੋਰ ਨਾਲ ਪਿਆਰ ਨਹੀਂ ਕਰਨਗੇ; ਉਹ ਹੰਕਾਰੀ, ਸ਼ੇਖ਼ੀਖ਼ੋਰੇ, ਅਤੇ ਅਪਮਾਨ-ਜਨਕ ਹੋਣਗੇ; ਮਾਤਾ-ਪਿਤਾ ਦੀ ਇੱਜ਼ਤ ਨਾ ਕਰਨ ਵਾਲੇ, ਨਾਸ਼ੁਕਰੇ, ਨਿਰਦਈ, ਨਿਰਮੋਹ . . . ਉਹ ਪਰਮੇਸ਼ੁਰ ਦੀ ਜਗਾਹ ਭੋਗ-ਬਿਲਾਸ ਨੂੰ ਚਾਹੁਣ ਵਾਲੇ ਮਨੁੱਖ ਹੋਣਗੇ, ਮਨੁੱਖ ਜੋ ਬਾਹਰੀ ਤੌਰ ਤੇ ਧਰਮ ਦਾ ਭੇਸ ਤਾਂ ਧਾਰਨਗੇ ਪਰ ਉਹ ਉਸ ਦੀ ਅਸਲੀਅਤ ਨੂੰ ਸਦਾ ਇਨਕਾਰ ਕਰਨ ਵਾਲੇ ਹਨ।”—2 ਤਿਮੋਥਿਉਸ 3:1-5, ਦ ਨਿਊ ਇੰਗਲਿਸ਼ ਬਾਈਬਲ।
ਯਕੀਨਨ, ਅਸੀਂ ਅੱਜ ਇਸ ਦੀ ਪੂਰਤੀ ਨੂੰ ਦੇਖ ਰਹੇ ਹਾਂ! ਪਰੰਤੂ, ਬਾਈਬਲ “ਇਸ ਸੰਸਾਰ ਦੇ ਆਖਰੀ ਯੁਗ” ਬਾਰੇ ਇਨ੍ਹਾਂ ਗੱਲਾਂ ਦੀ ਵੀ ਭਵਿੱਖਬਾਣੀ ਕਰਦੀ ਹੈ: “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ . . . ਕਾਲ ਪੈਣਗੇ।” ਨਾਲ ਹੀ, “ਵੱਡੇ ਭੁਚਾਲ ਅਰ ਥਾਂ ਥਾਂ . . . ਮਰੀਆਂ ਪੈਣਗੀਆਂ।”—ਸੱਚ ਮੁੱਚ, ਬਾਈਬਲ ਦੀਆਂ ਭਵਿੱਖਬਾਣੀਆਂ ਅੱਜਕੱਲ੍ਹ ਪੂਰੀਆਂ ਹੋ ਰਹੀਆਂ ਹਨ! ਭਲਾ, ਫਿਰ, ਜਿਹੜੇ ਵਾਇਦੇ ਅਜੇ ਪੂਰੇ ਹੋਣ ਵਾਲੇ ਹਨ, ਉਨ੍ਹਾਂ ਬਾਰੇ ਕੀ ਕਿਹਾ ਜਾਵੇ, ਜਿਵੇਂ ਕਿ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ,” ਅਤੇ, “ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ . . . ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ”?—ਜ਼ਬੂਰਾਂ ਦੀ ਪੋਥੀ 37:29; ਯਸਾਯਾਹ 2:4.
ਕੁਝ ਲੋਕ ਸ਼ਾਇਦ ਆਖਣਗੇ, ‘ਇਹ ਗੱਲ ਇੰਨੀ ਚੰਗੀ ਹੈ ਕਿ ਸੱਚ ਹੋ ਹੀ ਨਹੀਂ ਸਕਦੀ ਹੈ।’ ਪਰੰਤੂ, ਸਾਨੂੰ ਜੋ ਕੁਝ ਵੀ ਸਾਡਾ ਸ੍ਰਿਸ਼ਟੀਕਰਤਾ ਵਾਇਦਾ ਕਰਦਾ ਹੈ ਉਸ ਬਾਰੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ। ਉਸ ਦੇ ਬਚਨ ਉਤੇ ਭਰੋਸਾ ਕੀਤਾ ਜਾ ਸਕਦਾ ਹੈ! (ਤੀਤੁਸ 1:2) ਸਬੂਤ ਨੂੰ ਹੋਰ ਅੱਗੇ ਪਰਖਣ ਨਾਲ, ਤੁਸੀਂ ਇਸ ਬਾਰੇ ਹੋਰ ਵੀ ਜ਼ਿਆਦਾ ਯਕੀਨਨ ਹੋ ਜਾਵੋਗੇ।
ਅਗਰ ਹੋਰ ਨਾ ਸੰਕੇਤ ਕੀਤਾ ਗਿਆ ਹੋਵੇ, ਬਾਈਬਲ ਦੇ ਸਾਰੇ ਉਤਕਥਨ ਪੰਜਾਬੀ ਦੀ ਪਵਿੱਤਰ ਬਾਈਬਲ ਵਿਚੋਂ ਹਨ।
[ਸਫ਼ਾ 4 ਉੱਤੇ ਸੁਰਖੀ]
“ਪਹਿਲਾਂ ਦੇ ਪ੍ਰਾਪਤ ਕੀਤੇ ਹੋਏ ਨਤੀਜੇ ਉਸੇ ਗੱਲ ਦੀ ਪੁਸ਼ਟੀ ਕਰਦੇ ਹਨ ਜੋ ਵਿਸ਼ਵਾਸ ਸੁਝਾਅ ਕਰਦਾ ਹੈ, ਕਿ ਬਾਈਬਲ ਗਿਆਨ ਦੇ ਵਾਧੇ ਤੋਂ ਲਾਭ ਹੀ ਪ੍ਰਾਪਤ ਕਰ ਸਕਦੀ ਹੈ”