ਸਵਾਲ 3
ਮੈਂ ਆਪਣੇ ਮੰਮੀ-ਡੈਡੀ ਨਾਲ ਗੱਲ ਕਿਵੇਂ ਕਰਾਂ?
ਤੁਸੀਂ ਕੀ ਕਰਦੇ?
ਕਲਪਨਾ ਕਰੋ: ਬੁੱਧਵਾਰ ਨੂੰ ਸ਼ਾਮ ਦਾ ਸਮਾਂ ਹੈ। 17 ਸਾਲ ਦੇ ਜੈਫ਼ਰੀ ਨੇ ਆਪਣੇ ਸਾਰੇ ਕੰਮ ਮੁਕਾ ਲਏ ਹਨ ਅਤੇ ਹੁਣ ਉਹ ਥੋੜ੍ਹੀ ਦੇਰ ਆਰਾਮ ਕਰਨਾ ਚਾਹੁੰਦਾ ਹੈ। ਉਹ ਟੀ. ਵੀ. ਚਲਾ ਕੇ ਸੋਫੇ ਉੱਤੇ ਬੈਠ ਜਾਂਦਾ ਹੈ।
ਉਸੇ ਵੇਲੇ ਉਸ ਦਾ ਡੈਡੀ ਕਮਰੇ ਵਿਚ ਆਉਂਦਾ ਹੈ। ਉਹ ਜੈਫ਼ਰੀ ਨੂੰ ਦੇਖ ਕੇ ਖ਼ੁਸ਼ ਨਹੀਂ ਹੁੰਦਾ।
“ਜੈਫ਼ਰੀ! ਤੂੰ ਟੀ. ਵੀ. ਦੇਖ ਕੇ ਆਪਣਾ ਸਮਾਂ ਕਿਉਂ ਬਰਬਾਦ ਕਰ ਰਿਹਾਂ? ਤੈਨੂੰ ਆਪਣੇ ਭਰਾ ਦੀ ਹੋਮਵਰਕ ਕਰਨ ਵਿਚ ਮਦਦ ਕਰਨੀ ਚਾਹੀਦੀ। ਤੂੰ ਕਦੀ ਕਹਿਣਾ ਨਹੀਂ ਮੰਨਦਾ!”
“ਲਓ, ਫੇਰ ਸ਼ੁਰੂ ਹੋ ਗਏ,” ਜੈਫ਼ਰੀ ਬੁੜਬੁੜਾਉਂਦਾ ਹੈ।
ਉਸ ਦਾ ਡੈਡੀ ਝੁਕ ਕੇ ਪੁੱਛਦਾ ਹੈ, “ਕੀ ਕਿਹਾ?”
“ਕੁਝ ਨਹੀਂ ਡੈਡੀ,” ਲੰਬਾ ਸਾਹ ਲੈ ਕੇ ਮੂੰਹ ਬਣਾਉਂਦਿਆਂ ਜੈਫ਼ਰੀ ਜਵਾਬ ਦਿੰਦਾ ਹੈ।
ਹੁਣ ਉਸ ਦੇ ਡੈਡੀ ਨੂੰ ਬਹੁਤ ਗੁੱਸਾ ਚੜ੍ਹ ਜਾਂਦਾ ਹੈ। “ਖ਼ਬਰਦਾਰ! ਜੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ।”
ਜੇ ਤੁਸੀਂ ਜੈਫ਼ਰੀ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ ਤਾਂਕਿ ਝਗੜਾ ਸ਼ੁਰੂ ਹੀ ਨਾ ਹੋਵੇ?
ਰੁਕੋ ਤੇ ਸੋਚੋ!
ਆਪਣੇ ਮੰਮੀ-ਡੈਡੀ ਨਾਲ ਗੱਲ ਕਰਨੀ ਕਾਰ ਚਲਾਉਣ ਵਾਂਗ ਹੈ। ਜੇ ਤੁਹਾਡੇ ਸਾਮ੍ਹਣੇ ਕੋਈ ਰੁਕਾਵਟ ਆਉਂਦੀ ਹੈ, ਤਾਂ ਤੁਸੀਂ ਹੋਰ ਰਾਹ ਲੱਭ ਸਕਦੇ ਹੋ।
ਮਿਸਾਲ ਲਈ:
ਲੀਆ ਕਹਿੰਦੀ ਹੈ: “ਮੇਰੇ ਲਈ ਡੈਡੀ ਨਾਲ ਗੱਲ ਕਰਨੀ ਬਹੁਤ ਮੁਸ਼ਕਲ ਹੈ। ਕਈ ਵਾਰ ਮੈਂ ਡੈਡੀ ਨਾਲ ਗੱਲ ਕਰ ਰਹੀ ਹੁੰਦੀ ਹਾਂ, ਤਾਂ ਕੁਝ ਸਮੇਂ ਬਾਅਦ ਉਹ ਕਹਿੰਦੇ ਹਨ, ‘ਸੌਰੀ, ਕੀ ਤੂੰ ਮੇਰੇ ਨਾਲ ਗੱਲ ਕਰ ਰਹੀ ਸੀ?’”
ਲੀਆ ਤਿੰਨ ਤਰੀਕਿਆਂ ਨਾਲ ਮਸਲਾ ਸੁਲਝਾ ਸਕਦੀ ਹੈ।
-
ਆਪਣੇ ਡੈਡੀ ਨਾਲ ਗੁੱਸੇ ਵਿਚ ਗੱਲ ਕਰੇ।
ਲੀਆ ਚੀਕ-ਚੀਕ ਕੇ ਕਹਿੰਦੀ ਹੈ, “ਮੈਂ ਇੰਨੀ ਜ਼ਰੂਰੀ ਗੱਲ ਕਰ ਰਹੀ ਹਾਂ! ਤੁਹਾਨੂੰ ਕੋਈ ਪਰਵਾਹ ਹੀ ਨਹੀਂ!”
-
ਆਪਣੇ ਡੈਡੀ ਨਾਲ ਗੱਲ ਹੀ ਨਾ ਕਰੇ।
ਲੀਆ ਆਪਣੀ ਸਮੱਸਿਆ ਬਾਰੇ ਆਪਣੇ ਡੈਡੀ ਨਾਲ ਗੱਲ ਕਰਨੀ ਬੰਦ ਕਰ ਦਿੰਦੀ ਹੈ।
-
ਸਹੀ ਸਮੇਂ ਦਾ ਇੰਤਜ਼ਾਰ ਕਰੇ ਤੇ ਦੁਬਾਰਾ ਗੱਲ ਕਰੇ।
ਲੀਆ ਬਾਅਦ ਵਿਚ ਆਪਣੇ ਡੈਡੀ ਨਾਲ ਗੱਲ ਕਰਦੀ ਹੈ ਜਾਂ ਫਿਰ ਇਕ ਚਿੱਠੀ ਲਿਖ ਕੇ ਆਪਣੀ ਸਮੱਸਿਆ ਦੱਸਦੀ ਹੈ।
ਤੁਸੀਂ ਲੀਆ ਨੂੰ ਕਿਹੜਾ ਤਰੀਕਾ ਚੁਣਨ ਲਈ ਕਹੋਗੇ?
ਸੋਚੋ: ਲੀਆ ਦੇ ਡੈਡੀ ਦਾ ਧਿਆਨ ਕਿਸੇ ਹੋਰ ਪਾਸੇ ਹੈ, ਇਸ ਕਰਕੇ ਉਸ ਨੂੰ ਪਤਾ ਨਹੀਂ ਲੱਗਦਾ ਕਿ ਲੀਆ ਕਿੰਨੀ ਪਰੇਸ਼ਾਨ ਹੈ। ਇਸ ਲਈ ਜੇ ਲੀਆ ਤਰੀਕਾ ਨੰਬਰ 1 ਚੁਣਦੀ ਹੈ, ਤਾਂ ਉਸ ਦੇ ਡੈਡੀ ਨੂੰ ਸ਼ਾਇਦ ਸਮਝ ਨਾ ਆਵੇ ਕਿ ਉਹ ਕਿਉਂ ਗੁੱਸੇ ਨਾਲ ਗੱਲ ਕਰ ਰਹੀ ਹੈ। ਇਸ ਕਰਕੇ ਕੀ ਉਹ ਲੀਆ ਦੀ ਗੱਲ ਸੁਣਨ ਲਈ ਤਿਆਰ ਹੋਵੇਗਾ? ਕੀ ਉਸ ਨੂੰ ਲੱਗੇਗਾ ਕਿ ਲੀਆ ਉਸ ਦੀ ਇੱਜ਼ਤ ਕਰਦੀ ਹੈ? ਨਹੀਂ। (ਅਫ਼ਸੀਆਂ 6:2) ਇਸ ਲਈ ਇਹ ਤਰੀਕਾ ਵਰਤਣ ਨਾਲ ਦੋਵਾਂ ਵਿੱਚੋਂ ਕਿਸੇ ਨੂੰ ਫ਼ਾਇਦਾ ਨਹੀਂ ਹੋਵੇਗਾ।
ਤਰੀਕਾ ਨੰਬਰ 2 ਸ਼ਾਇਦ ਆਸਾਨ ਲੱਗੇ, ਪਰ ਇਸ ਤਰ੍ਹਾਂ ਕਰਨਾ ਸਮਝਦਾਰੀ ਨਹੀਂ ਹੋਵੇਗੀ। ਕਿਉਂ ਨਹੀਂ? ਕਿਉਂਕਿ ਜੇ ਲੀਆ ਆਪਣੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੀ ਹੈ, ਤਾਂ ਉਸ ਨੂੰ ਆਪਣੇ ਡੈਡੀ ਨਾਲ ਗੱਲ ਕਰਨੀ ਹੀ ਪਵੇਗੀ। ਨਾਲੇ ਜੇ ਉਹ ਆਪਣੇ ਡੈਡੀ ਤੋਂ ਮਦਦ ਚਾਹੁੰਦੀ ਹੈ, ਤਾਂ ਉਸ ਦੇ ਡੈਡੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਕੀ ਚੱਲ ਰਿਹਾ ਹੈ। ਉਸ ਨੂੰ ਚੁੱਪ ਰਹਿਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।
ਪਰ ਤਰੀਕਾ ਨੰਬਰ 3 ਵਰਤਣ ਨਾਲ ਲੀਆ ਰਾਹ ਵਿਚ ਰੁਕਾਵਟ ਦੇਖ ਕੇ ਰੁਕ ਨਹੀਂ ਜਾਂਦੀ, ਸਗੋਂ ਹੋਰ ਰਾਹ ਲੱਭਦੀ ਹੈ। ਉਹ ਕਿਸੇ ਹੋਰ ਸਮੇਂ ਤੇ ਆਪਣੀ ਸਮੱਸਿਆ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਜੇ ਉਹ ਆਪਣੇ ਡੈਡੀ ਨੂੰ ਇਸ ਬਾਰੇ ਚਿੱਠੀ ਲਿਖਦੀ ਹੈ, ਤਾਂ ਸ਼ਾਇਦ ਉਸੇ ਵੇਲੇ ਉਸ ਦੇ ਮਨ ਦਾ ਬੋਝ ਹਲਕਾ ਹੋ ਜਾਵੇ।
ਚਿੱਠੀ ਲਿਖਣ ਨਾਲ ਸ਼ਾਇਦ ਉਹ ਚੰਗੀ ਤਰ੍ਹਾਂ ਸੋਚ ਵੀ ਸਕਦੀ ਹੈ ਕਿ ਉਹ ਕੀ ਕਹਿਣਾ ਚਾਹੁੰਦੀ ਹੈ। ਜਦੋਂ ਉਸ ਦਾ ਡੈਡੀ ਚਿੱਠੀ ਪੜ੍ਹੇਗਾ, ਤਾਂ ਉਸ ਨੂੰ ਪਤਾ ਲੱਗੇਗਾ ਕਿ ਲੀਆ ਕੀ ਕਹਿਣਾ ਚਾਹੁੰਦੀ ਸੀ, ਇਸ ਤਰ੍ਹਾਂ ਉਹ ਉਸ ਦੀ ਮੁਸ਼ਕਲ ਨੂੰ ਚੰਗੀ ਤਰ੍ਹਾਂ ਸਮਝ ਸਕੇਗਾ। ਇਸ ਲਈ ਤਰੀਕਾ ਨੰਬਰ 3 ਵਰਤਣ ਨਾਲ ਲੀਆ ਅਤੇ ਉਸ ਦੇ ਡੈਡੀ ਦੋਵਾਂ ਨੂੰ ਫ਼ਾਇਦਾ ਹੋਵੇਗਾ। ਚਾਹੇ ਉਹ ਆਮ੍ਹੋ-ਸਾਮ੍ਹਣੇ ਬੈਠ ਕੇ ਗੱਲ ਕਰਦੇ ਹਨ ਜਾਂ ਚਿੱਠੀ ਰਾਹੀਂ, ਇਹ ਤਰੀਕਾ ਬਾਈਬਲ ਦੀ ਇਸ ਸਲਾਹ ਉੱਤੇ ਚੱਲਣ ਵਿਚ ਉਨ੍ਹਾਂ ਦੀ ਮਦਦ ਕਰੇਗਾ: “ਆਓ ਆਪਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ . . . ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।”
ਲੀਆ ਹੋਰ ਕਿਹੜੇ ਤਰੀਕੇ ਵਰਤ ਸਕਦੀ ਹੈ?
ਤੁਸੀਂ ਵੀ ਕੋਈ ਤਰੀਕਾ ਸੋਚੋ ਅਤੇ ਥੱਲੇ ਦਿੱਤੀ ਜਗ੍ਹਾ ਵਿਚ ਲਿਖੋ। ਫਿਰ ਲਿਖੋ ਕਿ ਉਸ ਤਰੀਕੇ ਦਾ ਕੀ ਨਤੀਜਾ ਨਿਕਲ ਸਕਦਾ ਹੈ।
ਕਿਤੇ ਤੁਹਾਡੀਆਂ ਗੱਲਾਂ ਤੋਂ ਮੰਮੀ-ਡੈਡੀ ਨੂੰ ਗ਼ਲਤਫ਼ਹਿਮੀ ਤਾਂ ਨਹੀਂ ਹੋ ਰਹੀ?
ਯਾਦ ਰੱਖੋ ਕਿ ਤੁਹਾਡੇ ਮੰਮੀ-ਡੈਡੀ ਸ਼ਾਇਦ ਤੁਹਾਡੀ ਗੱਲ ਦਾ ਉਹ ਮਤਲਬ ਨਾ ਕੱਢਣ ਜੋ ਤੁਸੀਂ ਸੋਚ ਰਹੇ ਹੋ।
ਮਿਸਾਲ ਲਈ:
ਤੁਹਾਡੇ ਮੰਮੀ-ਡੈਡੀ ਪੁੱਛਦੇ ਹਨ ਕਿ ਤੁਹਾਡਾ ਮੂਡ ਕਿਉਂ ਖ਼ਰਾਬ ਹੈ। ਤੁਸੀਂ ਕਹਿੰਦੇ ਹੋ: “ਮੈਂ ਇਸ ਬਾਰੇ ਗੱਲ ਨਹੀਂ ਕਰਨੀ ਚਾਹੁੰਦਾ।”
ਪਰ ਤੁਹਾਡੇ ਮੰਮੀ-ਡੈਡੀ ਨੂੰ ਸ਼ਾਇਦ ਲੱਗੇ ਕਿ ਤੁਸੀਂ ਕਹਿ ਰਹੇ ਹੋ: “ਮੈਂ ਤੁਹਾਡੇ ਨਾਲ ਗੱਲ ਕਿਉਂ ਕਰਾਂ? ਮੈਨੂੰ ਤੁਹਾਡੇ ’ਤੇ ਭਰੋਸਾ ਨਹੀਂ। ਮੈਂ ਆਪਣੀ ਸਮੱਸਿਆ ਬਾਰੇ ਆਪਣੇ ਦੋਸਤਾਂ ਨਾਲ ਗੱਲ ਕਰਨੀ, ਤੁਹਾਡੇ ਨਾਲ ਨਹੀਂ।”
ਮੰਨ ਲਓ ਕਿ ਤੁਹਾਨੂੰ ਕੋਈ ਵੱਡੀ ਸਮੱਸਿਆ ਹੈ ਅਤੇ ਤੁਹਾਡੇ ਮੰਮੀ-ਡੈਡੀ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ। ਪਰ ਤੁਸੀਂ ਕਹਿੰਦੇ ਹੋ: “ਫ਼ਿਕਰ ਨਾ ਕਰੋ। ਮੈਂ ਆਪੇ ਹੱਲ ਕਰ ਲੈਣੀ।”
-
ਤੁਹਾਡੇ ਮੰਮੀ-ਡੈਡੀ ਨੂੰ ਸ਼ਾਇਦ ਲੱਗੇ ਕਿ ਤੁਸੀਂ ਕਹਿ ਰਹੇ ਹੋ:
-
ਵਧੀਆ ਹੋਵੇਗਾ ਕਿ ਜੇ ਤੁਸੀਂ ਇਸ ਤਰ੍ਹਾਂ ਕਹੋ: