Skip to content

Skip to table of contents

ਸੱਤਵਾਂ ਪਾਠ

ਇਕ ਬੀਤ ਚੁੱਕੀ ਘਟਨਾ ਤੋਂ ਸਬਕ ਸਿੱਖੋ

ਇਕ ਬੀਤ ਚੁੱਕੀ ਘਟਨਾ ਤੋਂ ਸਬਕ ਸਿੱਖੋ

ਯਹੋਵਾਹ ਬੁਰੇ ਲੋਕਾਂ ਨੂੰ ਫਿਰਦੌਸ ਨੂੰ ਨਾਸ਼ ਨਹੀਂ ਕਰਨ ਦੇਵੇਗਾ। ਉੱਥੇ ਸਿਰਫ਼ ਉਸ ਦੇ ਦੋਸਤ ਹੀ ਰਹਿਣਗੇ। ਪਰ ਬੁਰੇ ਲੋਕਾਂ ਨਾਲ ਕੀ ਹੋਵੇਗਾ? ਇਸ ਸਵਾਲ ਦੇ ਜਵਾਬ ਲਈ ਨੂਹ ਦੀ ਜ਼ਿੰਦਗੀ ਤੇ ਗੌਰ ਕਰੋ। ਨੂਹ ਇਸ ਧਰਤੀ ਤੇ ਕਈ ਹਜ਼ਾਰ ਸਾਲ ਪਹਿਲਾਂ ਰਹਿੰਦਾ ਸੀ। ਉਹ ਇਕ ਚੰਗਾ ਆਦਮੀ ਸੀ ਜਿਸ ਨੇ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਸੀ। ਪਰ ਦੂਸਰੇ ਲੋਕ ਬੁਰੇ ਕੰਮ ਕਰਦੇ ਸਨ। ਇਸ ਲਈ ਯਹੋਵਾਹ ਨੇ ਨੂਹ ਨੂੰ ਦੱਸਿਆ ਕਿ ਉਹ ਜਲ-ਪਰਲੋ ਲਿਆ ਕੇ ਬੁਰੇ ਲੋਕਾਂ ਦਾ ਨਾਸ਼ ਕਰੇਗਾ। ਉਸ ਨੇ ਨੂਹ ਨੂੰ ਇਕ ਕਿਸ਼ਤੀ ਬਣਾਉਣ ਲਈ ਕਿਹਾ ਤਾਂਕਿ ਉਹ ਅਤੇ ਉਸ ਦਾ ਪਰਿਵਾਰ ਆਉਣ ਵਾਲੇ ਹੜ੍ਹ ਤੋਂ ਬਚ ਸਕਣ।​—ਉਤਪਤ 6:9-18.

ਨੂਹ ਅਤੇ ਉਸ ਦੇ ਪਰਿਵਾਰ ਨੇ ਕਿਸ਼ਤੀ ਬਣਾਈ। ਨੂਹ ਨੇ ਲੋਕਾਂ ਨੂੰ ਆਉਣ ਵਾਲੇ ਹੜ੍ਹ ਬਾਰੇ ਦੱਸਿਆ ਪਰ ਉਨ੍ਹਾਂ ਨੇ ਉਸ ਦੀ ਇਕ ਨਹੀਂ ਸੁਣੀ। ਉਹ ਬੁਰੇ ਕੰਮ ਕਰਦੇ ਰਹੇ। ਕਿਸ਼ਤੀ ਬਣਾਉਣ ਤੋਂ ਬਾਅਦ, ਨੂਹ ਨੇ ਜਾਨਵਰਾਂ ਨੂੰ ਕਿਸ਼ਤੀ ਵਿਚ ਲਿਆਂਦਾ, ਤਾਂ ਨੂਹ ਅਤੇ ਉਸ ਦਾ ਪਰਿਵਾਰ ਵੀ ਕਿਸ਼ਤੀ ਵਿਚ ਚਲੇ ਗਏ। ਫਿਰ ਯਹੋਵਾਹ ਨੇ ਇਕ ਬਹੁਤ ਹੀ ਵੱਡਾ ਤੂਫ਼ਾਨ ਲਿਆਂਦਾ। ਚਾਲ਼ੀ ਦਿਨ ਅਤੇ ਚਾਲ਼ੀ ਰਾਤਾਂ ਮੀਂਹ ਪੈਂਦਾ ਰਿਹਾ। ਹੜ੍ਹ ਦੇ ਪਾਣੀ ਨੇ ਸਾਰੀ ਧਰਤੀ ਨੂੰ ਤਬਾਹ ਕਰ ਦਿੱਤਾ।​—ਉਤਪਤ 7:7-12.

ਬੁਰੇ ਲੋਕ ਮਰ ਗਏ, ਪਰ ਨੂਹ ਅਤੇ ਉਸ ਦਾ ਪਰਿਵਾਰ ਬਚ ਗਿਆ। ਯਹੋਵਾਹ ਨੇ ਉਨ੍ਹਾਂ ਨੂੰ ਬਚਾਇਆ ਸੀ। ਧਰਤੀ ਉੱਤੋਂ ਦੁਸ਼ਟਤਾ ਖ਼ਤਮ ਕੀਤੀ ਗਈ ਸੀ। (ਉਤਪਤ 7:22, 23) ਬਾਈਬਲ ਦੱਸਦੀ ਹੈ ਕਿ ਇਕ ਵਾਰ ਫਿਰ ਅਜਿਹਾ ਸਮਾਂ ਆਵੇਗਾ ਜਦੋਂ ਯਹੋਵਾਹ ਬੁਰੇ ਲੋਕਾਂ ਦਾ ਨਾਸ਼ ਕਰੇਗਾ। ਚੰਗੇ ਲੋਕ ਬਚਾਏ ਜਾਣਗੇ। ਉਹ ਸਦਾ ਲਈ ਫਿਰਦੌਸ ਵਰਗੀ ਧਰਤੀ ਉੱਤੇ ਰਹਿਣਗੇ।​—2 ਪਤਰਸ 2:5, 6, 9.

ਅੱਜ-ਕੱਲ੍ਹ ਵੀ ਬਹੁਤ ਲੋਕ ਬੁਰੇ ਕੰਮ ਕਰਦੇ ਹਨ। ਇਹ ਦੁਨੀਆਂ ਦੁੱਖਾਂ ਨਾਲ ਭਰੀ ਹੋਈ ਹੈ। ਯਹੋਵਾਹ ਲੋਕਾਂ ਨੂੰ ਚੇਤਾਵਨੀ ਦੇਣ ਲਈ ਵਾਰ-ਵਾਰ ਆਪਣਿਆਂ ਸੇਵਕਾਂ ਨੂੰ ਘੱਲਦਾ ਹੈ। ਪਰ ਬਹੁਤ ਸਾਰੇ ਲੋਕ ਯਹੋਵਾਹ ਦੀ ਗੱਲ ਸੁਣਨੀ ਨਹੀਂ ਚਾਹੁੰਦੇ। ਨਾ ਹੀ ਉਹ ਆਪਣੇ ਤੌਰ-ਤਰੀਕੇ ਬਦਲਣੇ ਚਾਹੁੰਦੇ ਹਨ। ਉਹ ਸਹੀ ਅਤੇ ਗ਼ਲਤ ਗੱਲਾਂ ਬਾਰੇ ਯਹੋਵਾਹ ਦੀ ਸਲਾਹ ਨੂੰ ਸੁਣਨਾ ਨਹੀਂ ਚਾਹੁੰਦੇ। ਇਨ੍ਹਾਂ ਲੋਕਾਂ ਨਾਲ ਕੀ ਹੋਵੇਗਾ? ਕੀ ਇਹ ਕਦੇ ਸੁਧਰਨਗੇ? ਨਹੀਂ, ਬਹੁਤ ਸਾਰੇ ਲੋਕ ਕਦੇ ਨਹੀਂ ਸੁਧਰਨਗੇ। ਸਗੋਂ ਉਹ ਸਮਾਂ ਆਉਣ ਵਾਲਾ ਹੈ ਜਦੋਂ ਬੁਰੇ ਲੋਕਾਂ ਨੂੰ ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ।​—ਜ਼ਬੂਰ 92:7.

ਧਰਤੀ ਨਾਸ਼ ਨਹੀਂ ਕੀਤੀ ਜਾਵੇਗੀ; ਇਹ ਫਿਰਦੌਸ ਬਣੇਗੀ। ਜਿਹੜੇ ਪਰਮੇਸ਼ੁਰ ਦੇ ਦੋਸਤ ਬਣਦੇ ਹਨ ਉਹ ਫਿਰਦੌਸ ਵਰਗੀ ਧਰਤੀ ਵਿਚ ਸਦਾ ਲਈ ਰਹਿਣਗੇ।​—ਜ਼ਬੂਰ 37:29.