ਚੌਥਾ ਪਾਠ
ਤੁਸੀਂ ਪਰਮੇਸ਼ੁਰ ਬਾਰੇ ਕਿਸ ਤਰ੍ਹਾਂ ਸਿੱਖ ਸਕਦੇ ਹੋ?
ਤੁਸੀਂ ਬਾਈਬਲ ਪੜ੍ਹ ਕੇ ਯਹੋਵਾਹ ਬਾਰੇ ਸਿੱਖ ਸਕਦੇ ਹੋ। ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਨੇ ਆਪਣੇ ਸੋਚ-ਵਿਚਾਰ ਲਿਖਵਾਉਣ ਲਈ ਕੁਝ ਬੰਦਿਆਂ ਨੂੰ ਚੁਣਿਆ ਸੀ। ਇਨ੍ਹਾਂ ਲਿਖਤਾਂ ਨੂੰ ਬਾਈਬਲ ਸੱਦਿਆ ਜਾਂਦਾ ਹੈ। ਅੱਜ ਅਸੀਂ ਬਾਈਬਲ ਪੜ੍ਹ ਕੇ ਪਰਮੇਸ਼ੁਰ ਬਾਰੇ ਸਿੱਖ ਸਕਦੇ ਹਾਂ। ਬਾਈਬਲ ਵਿਚ ਯਹੋਵਾਹ ਦਾ ਸੁਨੇਹਾ ਪਾਇਆ ਜਾਂਦਾ ਹੈ, ਇਸ ਲਈ ਉਸ ਨੂੰ ਪਰਮੇਸ਼ੁਰ ਦਾ ਬਚਨ ਵੀ ਸੱਦਿਆ ਜਾ ਸਕਦਾ ਹੈ। ਅਸੀਂ ਬਾਈਬਲ ਉੱਤੇ ਵਿਸ਼ਵਾਸ ਕਰ ਸਕਦੇ ਹਾਂ ਕਿਉਂਕਿ ਯਹੋਵਾਹ ਕਦੇ ਝੂਠ ਨਹੀਂ ਬੋਲਦਾ। ਦਰਅਸਲ ਪਰਮੇਸ਼ੁਰ ਝੂਠ ਬੋਲ ਹੀ ਨਹੀਂ ਸਕਦਾ। (ਇਬਰਾਨੀਆਂ 6:18) ਪਰਮੇਸ਼ੁਰ ਦੇ ਬਚਨ ਵਿਚ ਸਿਰਫ਼ ਸੱਚਾਈ ਪਾਈ ਜਾਂਦੀ ਹੈ।—ਯੂਹੰਨਾ 17:17.
ਪਰਮੇਸ਼ੁਰ ਨੇ ਬਾਈਬਲ ਸਾਨੂੰ ਇਕ ਕੀਮਤੀ ਤੋਹਫ਼ੇ ਵਜੋਂ ਦਿੱਤੀ ਹੈ। ਇਹ ਇਕ ਪਿਤਾ ਵੱਲੋਂ ਆਪਣੇ ਪਿਆਰੇ ਬੱਚਿਆਂ ਨੂੰ ਲਿਖੀ ਗਈ ਚਿੱਠੀ ਵਰਗੀ ਹੈ। ਇਹ ਸਾਨੂੰ ਪਰਮੇਸ਼ੁਰ ਦੇ ਵਾਅਦੇ ਬਾਰੇ ਦੱਸਦੀ ਹੈ ਕਿ ਉਸ ਨੇ ਧਰਤੀ ਨੂੰ ਇਕ ਫਿਰਦੌਸ ਵਰਗੀ ਸ਼ਾਨਦਾਰ ਜਗ੍ਹਾ ਬਣਾਉਣਾ ਹੈ ਜਿਸ ਵਿਚ ਅਸੀਂ ਸਦਾ ਲਈ ਰਹਿ ਸਕਾਂਗੇ। ਇਹ ਸਾਨੂੰ ਦੱਸਦੀ ਹੈ ਕਿ ਉਸ ਨੇ ਆਪਣੇ ਵਫ਼ਾਦਾਰ ਬੱਚਿਆਂ ਲਈ ਅੱਗੇ ਕੀ ਕੀਤਾ ਸੀ, ਉਹ ਹੁਣ ਕੀ ਕਰ ਰਿਹਾ ਹੈ, ਅਤੇ ਭਵਿੱਖ ਵਿਚ ਕੀ ਕਰੇਗਾ। ਬਾਈਬਲ ਸਾਨੂੰ ਸਾਡੀਆਂ ਮੁਸ਼ਕਲਾਂ ਦਾ ਹੱਲ ਕਰਨ ਵਿਚ ਅਤੇ ਖ਼ੁਸ਼ੀ ਪਾਉਣ ਵਿਚ ਵੀ ਮਦਦ ਦਿੰਦੀ ਹੈ।—2 ਤਿਮੋਥਿਉਸ 3:16, 17.
ਮੱਤੀ 10:8) ਇਸ ਦੇ ਨਾਲ-ਨਾਲ ਤੁਸੀਂ ਉਨ੍ਹਾਂ ਦੀਆਂ ਸਭਾਵਾਂ ਵਿਚ ਵੀ ਜਾ ਸਕਦੇ ਹੋ। ਇਨ੍ਹਾਂ ਸਭਾਵਾਂ ਦੀਆਂ ਥਾਂਵਾਂ ਨੂੰ ਕਿੰਗਡਮ ਹਾਲ ਸੱਦਿਆ ਜਾਂਦਾ ਹੈ। ਇਨ੍ਹਾਂ ਸਭਾਵਾਂ ਵਿਚ ਜਾ ਕੇ ਤੁਸੀਂ ਪਰਮੇਸ਼ੁਰ ਦੇ ਗਿਆਨ ਬਾਰੇ ਜਲਦੀ ਸਿੱਖੋਗੇ।
ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਮਿੱਤਰ ਹਨ; ਉਹ ਬਾਈਬਲ ਦੀ ਸਿੱਖਿਆ ਸਮਝਣ ਵਿਚ ਤੁਹਾਡੀ ਮਦਦ ਕਰਨਗੇ। ਕਿਉਂ ਨਾ ਉਨ੍ਹਾਂ ਨੂੰ ਦੱਸੋ ਕਿ ਤੁਸੀਂ ਬਾਈਬਲ ਦੀ ਜਾਂਚ ਕਰਨੀ ਚਾਹੁੰਦੇ ਹੋ। ਉਹ ਤੁਹਾਡੀ ਮਦਦ ਮੁਫ਼ਤ ਵਿਚ ਕਰਨਗੇ। (ਤੁਸੀਂ ਪਰਮੇਸ਼ੁਰ ਬਾਰੇ ਉਸ ਦੀ ਸ੍ਰਿਸ਼ਟੀ ਤੋਂ ਸਿੱਖ ਸਕਦੇ ਹੋ। ਮਿਸਾਲ ਲਈ, ਬਾਈਬਲ ਕਹਿੰਦੀ ਹੈ ਕਿ “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” (ਉਤਪਤ 1:1) ਯਹੋਵਾਹ ਨੇ “ਅਕਾਸ਼” ਬਣਾਉਂਦੇ ਸਮੇਂ ਸੂਰਜ ਵੀ ਬਣਾਇਆ ਸੀ। ਇਸ ਤੋਂ ਸਾਨੂੰ ਪਰਮੇਸ਼ੁਰ ਬਾਰੇ ਕੀ ਪਤਾ ਲੱਗਦਾ ਹੈ? ਸਾਨੂੰ ਇਹ ਪਤਾ ਲੱਗਦਾ ਹੈ ਕਿ ਯਹੋਵਾਹ ਕੋਲ ਬਹੁਤ ਤਾਕਤ ਹੈ। ਸੂਰਜ ਵਰਗੀ ਵਧੀਆ ਚੀਜ਼ ਸਿਰਫ਼ ਪਰਮੇਸ਼ੁਰ ਹੀ ਬਣਾ ਸਕਦਾ ਸੀ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਬੁੱਧੀਮਾਨ ਹੈ। ਸੂਰਜ ਬਣਾਉਣ ਵਾਸਤੇ ਬਹੁਤ ਜ਼ਿਆਦਾ ਬੁੱਧ ਦੀ ਲੋੜ ਸੀ, ਕਿਉਂਕਿ ਸੂਰਜ ਤੋਂ ਸਾਨੂੰ ਗਰਮੀ ਅਤੇ ਰੌਸ਼ਨੀ ਮਿਲਦੀ ਹੈ ਅਤੇ ਸੂਰਜ ਦੀ ਊਰਜਾ ਕਦੇ ਖ਼ਤਮ ਨਹੀਂ ਹੁੰਦੀ।
ਯਹੋਵਾਹ ਦੀ ਸ੍ਰਿਸ਼ਟੀ ਤੋਂ ਉਸ ਦਾ ਪ੍ਰੇਮ ਵੀ ਦੇਖਿਆ ਜਾਂਦਾ ਹੈ। ਧਰਤੀ ਉੱਤੇ ਉਨ੍ਹਾਂ ਤਰ੍ਹਾਂ-ਤਰ੍ਹਾਂ ਦੇ ਫਲਾਂ ਬਾਰੇ ਸੋਚੋ। ਯਹੋਵਾਹ ਨੂੰ ਜ਼ਰੂਰਤ ਨਹੀਂ ਸੀ ਕਿ ਉਹ ਸਾਨੂੰ ਕਈ ਕਿਸਮ ਦੇ ਫਲ ਦੇਵੇ। ਲੇਕਿਨ ਉਸ ਨੇ ਸਾਨੂੰ ਭਾਂਤ-ਭਾਂਤ ਦੇ ਰੰਗ-ਬਰੰਗੇ ਫਲ ਦਿੱਤੇ ਹਨ, ਜਿਨ੍ਹਾਂ ਦਾ ਵੱਖਰਾ-ਵੱਖਰਾ ਸੁਆਦ ਹੈ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਨਾਲ ਸਿਰਫ਼ ਪ੍ਰੇਮ ਹੀ ਨਹੀਂ ਕਰਦਾ ਸਗੋਂ ਉਹ ਦਰਿਆ-ਦਿਲ, ਦਿਆਲੂ, ਅਤੇ ਕਿਰਪਾਲੂ ਵੀ ਹੈ।—ਜ਼ਬੂਰ 104:24.