Skip to content

Skip to table of contents

ਪੰਜਵਾਂ ਪਾਠ

ਪਰਮੇਸ਼ੁਰ ਦੇ ਦੋਸਤ ਫਿਰਦੌਸ ਵਰਗੀ ਧਰਤੀ ਉੱਤੇ ਰਹਿਣਗੇ

ਪਰਮੇਸ਼ੁਰ ਦੇ ਦੋਸਤ ਫਿਰਦੌਸ ਵਰਗੀ ਧਰਤੀ ਉੱਤੇ ਰਹਿਣਗੇ

ਉਹ ਧਰਤੀ ਅੱਜ ਦੀ ਦੁਨੀਆਂ ਵਰਗੀ ਨਹੀਂ ਹੋਵੇਗੀ। ਪਰਮੇਸ਼ੁਰ ਇਹ ਕਦੇ ਨਹੀਂ ਸੀ ਚਾਹੁੰਦਾ ਕਿ ਧਰਤੀ ਉੱਤੇ ਦੁੱਖ-ਦਰਦ ਅਤੇ ਬੀਮਾਰੀਆਂ ਹੋਣ। ਆਉਣ ਵਾਲੇ ਸਮੇਂ ਵਿਚ ਪਰਮੇਸ਼ੁਰ ਧਰਤੀ ਨੂੰ ਇਕ ਸੋਹਣੇ ਬਾਗ਼ ਵਰਗੀ ਬਣਾਵੇਗਾ। ਉਹ ਫਿਰਦੌਸ ਕਿਸ ਤਰ੍ਹਾਂ ਦਾ ਹੋਵੇਗਾ? ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ:

ਭਲੇ ਲੋਕ। ਫਿਰਦੌਸ ਵਿਚ ਸਿਰਫ਼ ਪਰਮੇਸ਼ੁਰ ਦੇ ਦੋਸਤ ਹੀ ਰਹਿਣਗੇ। ਉਹ ਇਕ ਦੂਜੇ ਦੀ ਮਦਦ ਕਰਨਗੇ। ਉਹ ਪਰਮੇਸ਼ੁਰ ਦੇ ਧਰਮੀ ਰਾਹਾਂ ਅਨੁਸਾਰ ਆਪਣੀ ਜ਼ਿੰਦਗੀ ਜੀਉਣਗੇ।—ਕਹਾਉਤਾਂ 2:21.

ਭੁੱਖ ਦਾ ਅੰਤ। ਫਿਰਦੌਸ ਵਿਚ ਕੋਈ ਵੀ ਭੁੱਖਾ ਨਹੀਂ ਰਹੇਗਾ। ਬਾਈਬਲ ਕਹਿੰਦੀ ਹੈ ਕਿ ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’​—ਜ਼ਬੂਰ 72:16.

ਵਧੀਆ ਘਰ ਅਤੇ ਸੋਹਣਾ ਕੰਮ। ਫਿਰਦੌਸ ਵਿਚ ਹਰ ਪਰਿਵਾਰ ਕੋਲ ਆਪੋ-ਆਪਣਾ ਘਰ ਹੋਵੇਗਾ। ਹਰ ਇਨਸਾਨ ਅਜਿਹਾ ਕੰਮ ਕਰੇਗਾ ਜਿਸ ਤੋਂ ਉਸ ਨੂੰ ਸੱਚੀ ਖ਼ੁਸ਼ੀ ਮਿਲੇਗੀ।​—ਯਸਾਯਾਹ 65:21-23.

ਸੰਸਾਰ ਭਰ ਵਿਚ ਸ਼ਾਂਤੀ। ਉਸ ਸਮੇਂ ਨਾ ਤਾਂ ਲੜਾਈਆਂ ਹੋਣਗੀਆਂ ਅਤੇ ਨਾ ਹੀ ਲੋਕ ਮਰਨਗੇ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: ‘ਪਰਮੇਸ਼ੁਰ ਲੜਾਈਆਂ ਨੂੰ ਮੁਕਾ ਦੇਵੇਗਾ।’​—ਜ਼ਬੂਰ 46:8, 9.

ਚੰਗੀ ਸਿਹਤ। ਬਾਈਬਲ ਵਾਅਦਾ ਕਰਦੀ ਹੈ ਕਿ ਫਿਰਦੌਸ ਵਿਚ “ਕੋਈ ਵਾਸੀ ਨਾ ਆਖੇਗਾ, ਮੈਂ ਬੀਮਾਰ ਹਾਂ।” (ਯਸਾਯਾਹ 33:24) ਨਾ ਹੀ ਕੋਈ ਲੰਗੜਾ ਜਾਂ ਅੰਨ੍ਹਾ ਜਾਂ ਬੋਲ਼ਾ ਜਾਂ ਗੁੰਗਾ ਹੋਵੇਗਾ।​—ਯਸਾਯਾਹ 35:5, 6.

ਦੁੱਖ, ਗਮ, ਅਤੇ ਮੌਤ ਦਾ ਅੰਤ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ “ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”​—ਪਰਕਾਸ਼ ਦੀ ਪੋਥੀ 21:4.

ਬੁਰੇ ਲੋਕਾਂ ਦਾ ਅੰਤ। ਯਹੋਵਾਹ ਵਾਅਦਾ ਕਰਦਾ ਹੈ ਕਿ “ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”​—ਕਹਾਉਤਾਂ 2:22.

ਲੋਕ ਇਕ ਦੂਜੇ ਨਾਲ ਪ੍ਰੇਮ ਅਤੇ ਇਕ ਦੂਜੇ ਦਾ ਆਦਰ ਕਰਨਗੇ। ਬੇਇਨਸਾਫ਼ੀ, ਜ਼ੁਲਮ, ਲਾਲਚ, ਅਤੇ ਨਫ਼ਰਤ ਖ਼ਤਮ ਹੋ ਜਾਣਗੇ। ਲੋਕ ਏਕਤਾ ਵਿਚ ਰਹਿਣਗੇ ਅਤੇ ਪਰਮੇਸ਼ੁਰ ਦੇ ਧਰਮੀ ਮਿਆਰਾਂ ਅਨੁਸਾਰ ਜੀਉਣਗੇ।​—ਯਸਾਯਾਹ 26:9.