ਅੱਠਵਾਂ ਪਾਠ
ਪਰਮੇਸ਼ੁਰ ਦੇ ਦੁਸ਼ਮਣ ਕੌਣ ਹਨ?
ਪਰਮੇਸ਼ੁਰ ਦਾ ਸਭ ਤੋਂ ਵੱਡਾ ਦੁਸ਼ਮਣ ਸ਼ਤਾਨ ਹੈ। ਸ਼ਤਾਨ ਇਕ ਦੂਤ ਹੈ ਜਿਸ ਨੇ ਯਹੋਵਾਹ ਦਾ ਵਿਰੋਧ ਕੀਤਾ ਸੀ। ਉਹ ਹਾਲੇ ਵੀ ਪਰਮੇਸ਼ੁਰ ਦਾ ਵਿਰੋਧ ਕਰਦਾ ਹੈ ਅਤੇ ਮਨੁੱਖਾਂ ਨੂੰ ਦੁਖੀ ਕਰਦਾ ਹੈ। ਸ਼ਤਾਨ ਬਹੁਤ ਹੀ ਬੁਰਾ ਹੈ। ਉਹ ਝੂਠਾ ਅਤੇ ਖ਼ੂਨੀ ਹੈ।—ਯੂਹੰਨਾ 8:44.
ਹੋਰ ਦੂਤਾਂ ਨੇ ਵੀ ਸ਼ਤਾਨ ਨਾਲ ਮਿਲ ਕੇ ਪਰਮੇਸ਼ੁਰ ਦਾ ਵਿਰੋਧ ਕੀਤਾ। ਬਾਈਬਲ ਇਨ੍ਹਾਂ ਨੂੰ ਭੂਤ ਸੱਦਦੀ ਹੈ। ਸ਼ਤਾਨ ਵਾਂਗ, ਇਹ ਬੁਰੇ ਦੂਤ ਵੀ ਮਨੁੱਖਾਂ ਦੇ ਵੈਰੀ ਹਨ। ਇਹ ਲੋਕਾਂ ਨੂੰ ਦੁਖੀ ਕਰਦੇ ਹਨ। (ਮੱਤੀ 9:32, 33; 12:22) ਯਹੋਵਾਹ, ਸ਼ਤਾਨ ਅਤੇ ਉਸ ਦਿਆਂ ਦੂਤਾਂ ਦਾ ਸਦਾ ਲਈ ਨਾਸ਼ ਕਰੇਗਾ। ਲੋਕਾਂ ਨੂੰ ਸਤਾਉਣ ਲਈ ਇਨ੍ਹਾਂ ਬੁਰੇ ਦੂਤਾਂ ਕੋਲ ਬਹੁਤ ਥੋੜ੍ਹਾ ਸਮਾਂ ਰਹਿੰਦਾ ਹੈ।—ਪਰਕਾਸ਼ ਦੀ ਪੋਥੀ 12:12.
ਜੇ ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਸ਼ਤਾਨ ਦੇ ਮਗਰ ਨਹੀਂ ਲੱਗਣਾ ਚਾਹੀਦਾ। ਸ਼ਤਾਨ ਅਤੇ ਉਸ ਦੇ ਦੂਤ ਯਹੋਵਾਹ ਨਾਲ ਨਫ਼ਰਤ ਕਰਦੇ ਹਨ। ਉਹ ਪਰਮੇਸ਼ੁਰ ਦੇ ਦੁਸ਼ਮਣ ਹਨ, ਅਤੇ ਉਹ ਤੁਹਾਨੂੰ ਵੀ ਪਰਮੇਸ਼ੁਰ ਦਾ ਦੁਸ਼ਮਣ ਬਣਾਉਣਾ ਚਾਹੁੰਦੇ ਹਨ। ਤੁਸੀਂ ਜਾਂ ਤਾਂ ਸ਼ਤਾਨ ਨੂੰ, ਜਾਂ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹੋ। ਇਹ ਫ਼ੈਸਲਾ ਤੁਹਾਡਾ ਹੈ। ਜੇਕਰ ਤੁਸੀਂ ਸਦਾ ਲਈ ਜੀਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਚਾਹੀਦੀ ਹੈ। ਸ਼ਤਾਨ ਲੋਕਾਂ ਨੂੰ ਫਸਾਉਣ ਵਾਸਤੇ ਬਹੁਤ ਕੁਝ ਕਰਦਾ ਹੈ। ਉਹ ਬਹੁਤ ਸਾਰਿਆਂ ਲੋਕਾਂ ਨੂੰ ਧੋਖਾ ਵੀ ਦਿੰਦਾ ਹੈ।—ਪਰਕਾਸ਼ ਦੀ ਪੋਥੀ 12:9.