Skip to content

Skip to table of contents

ਪਹਿਲਾ ਪਾਠ

ਪਰਮੇਸ਼ੁਰ ਤੁਹਾਨੂੰ ਆਪਣੇ ਨਾਲ ਦੋਸਤੀ ਕਰਨ ਦਾ ਸੱਦਾ ਦਿੰਦਾ ਹੈ

ਪਰਮੇਸ਼ੁਰ ਤੁਹਾਨੂੰ ਆਪਣੇ ਨਾਲ ਦੋਸਤੀ ਕਰਨ ਦਾ ਸੱਦਾ ਦਿੰਦਾ ਹੈ

ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਮਿੱਤਰ ਬਣੋ। ਕੀ ਤੁਸੀਂ ਇਸ ਬਾਰੇ ਕਦੇ ਸੋਚਿਆ ਹੈ ਕਿ ਤੁਸੀਂ ਉਸ ਦੇ ਮਿੱਤਰ ਬਣ ਸਕਦੇ ਹੋ ਜੋ ਵਿਸ਼ਵ ਵਿਚ ਸਭ ਤੋਂ ਮਹਾਨ ਹੈ? ਪੁਰਾਣੇ ਜ਼ਮਾਨੇ ਵਿਚ ਅਬਰਾਹਾਮ ਨੂੰ ਪਰਮੇਸ਼ੁਰ ਦਾ ਮਿੱਤਰ ਸੱਦਿਆ ਗਿਆ ਸੀ। (ਯਾਕੂਬ 2:23) ਬਾਈਬਲ ਵਿਚ ਅਜਿਹੇ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਪਰਮੇਸ਼ੁਰ ਨਾਲ ਦੋਸਤੀ ਕਰਨ ਦਾ ਆਨੰਦ ਮਾਣਿਆ ਸੀ। ਇਸ ਨਾਲ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਸਨ। ਅੱਜ ਦੁਨੀਆਂ ਦੇ ਸਾਰੇ ਮੁਲਕਾਂ ਦੇ ਲੋਕ ਪਰਮੇਸ਼ੁਰ ਦੇ ਦੋਸਤ ਬਣੇ ਹਨ। ਤੁਸੀਂ ਵੀ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹੋ।

ਪਰਮੇਸ਼ੁਰ ਦੀ ਦੋਸਤੀ ਇਨਸਾਨਾਂ ਦੀ ਦੋਸਤੀ ਨਾਲੋਂ ਕਿਤੇ ਵਧੀਆ ਹੈ। ਪਰਮੇਸ਼ੁਰ ਹਮੇਸ਼ਾ ਆਪਣੇ ਮਿੱਤਰਾਂ ਨਾਲ ਦੋਸਤੀ ਨਿਭਾਉਂਦਾ ਹੈ। (ਜ਼ਬੂਰ 18:25) ਪਰਮੇਸ਼ੁਰ ਦੀ ਦੋਸਤੀ ਧਨ-ਦੌਲਤ ਨਾਲੋਂ ਵੀ ਚੰਗੀ ਹੈ। ਇਕ ਅਮੀਰ ਆਦਮੀ ਦੀ ਮੌਤ ਤੇ ਉਸ ਦੀ ਜਾਇਦਾਦ ਦੂਸਰਿਆਂ ਨੂੰ ਮਿਲ ਜਾਂਦੀ ਹੈ। ਲੇਕਿਨ ਜਿਹੜੇ ਵਿਅਕਤੀ ਪਰਮੇਸ਼ੁਰ ਦੀ ਦੋਸਤੀ ਦਾ ਆਨੰਦ ਮਾਣਦੇ ਹਨ ਉਨ੍ਹਾਂ ਤੋਂ ਇਸ ਦੋਸਤੀ ਦਾ ਖ਼ਜ਼ਾਨਾ ਕੋਈ ਵੀ ਨਹੀਂ ਖੋਹ ਸਕਦਾ।​—ਮੱਤੀ 6:19.

ਕੁਝ ਲੋਕ ਸ਼ਾਇਦ ਤੁਹਾਨੂੰ ਪਰਮੇਸ਼ੁਰ ਬਾਰੇ ਸਿੱਖਣ ਤੋਂ ਰੋਕਣ ਦੀ ਕੋਸ਼ਿਸ਼ ਕਰਨ। ਹੋ ਸਕਦਾ ਹੈ ਕਿ ਤੁਹਾਡੇ ਦੋਸਤ ਜਾਂ ਰਿਸ਼ਤੇਦਾਰ ਵੀ ਇਸ ਤਰ੍ਹਾਂ ਕਰਨ। (ਮੱਤੀ 10:36, 37) ਜੇ ਦੂਸਰੇ ਲੋਕ ਤੁਹਾਡਾ ਮਜ਼ਾਕ ਉਡਾਉਣ ਜਾਂ ਤੁਹਾਨੂੰ ਧਮਕੀ ਦੇਣ, ਤਾਂ ਆਪਣੇ ਆਪ ਤੋਂ ਪੁੱਛੋ, ‘ਮੈਂ ਕਿਸ ਨੂੰ ਖ਼ੁਸ਼ ਕਰਨਾ ਚਾਹੁੰਦਾ ਹਾਂ​—ਪਰਮੇਸ਼ੁਰ ਨੂੰ ਜਾਂ ਇਨਸਾਨਾਂ ਨੂੰ?’ ਇਸ ਗੱਲ ਬਾਰੇ ਸੋਚੋ: ਜੇ ਤੁਹਾਨੂੰ ਕੋਈ ਰੋਟੀ ਖਾਣ ਤੋਂ ਰੋਕੇ, ਤਾਂ ਕੀ ਤੁਸੀਂ ਉਸ ਦੀ ਗੱਲ ਮੰਨੋਗੇ? ਬਿਲਕੁਲ ਨਹੀਂ! ਤੁਹਾਨੂੰ ਜ਼ਿੰਦਾ ਰਹਿਣ ਲਈ ਰੋਟੀ ਦੀ ਲੋੜ ਹੈ। ਪਰ ਪਰਮੇਸ਼ੁਰ ਦੇ ਮਿੱਤਰ ਬਣ ਕੇ ਤੁਸੀਂ ਹਮੇਸ਼ਾ ਲਈ ਜ਼ਿੰਦਾ ਰਹਿ ਸਕਦੇ ਹੋ! ਇਸ ਲਈ ਜੇ ਕੋਈ ਤੁਹਾਨੂੰ ਪਰਮੇਸ਼ੁਰ ਦਾ ਦੋਸਤ ਬਣਨ ਬਾਰੇ ਸਿੱਖਣ ਤੋਂ ਰੋਕੇ, ਤਾਂ ਉਸ ਦੀ ਗੱਲ ਨਾ ਮੰਨੋ।​—ਯੂਹੰਨਾ 17:3.