Skip to content

Skip to table of contents

ਨੌਵਾਂ ਪਾਠ

ਪਰਮੇਸ਼ੁਰ ਦੇ ਦੋਸਤ ਕੌਣ ਹਨ?

ਪਰਮੇਸ਼ੁਰ ਦੇ ਦੋਸਤ ਕੌਣ ਹਨ?

ਯਿਸੂ ਮਸੀਹ ਸਿਰਫ਼ ਯਹੋਵਾਹ ਦਾ ਪੁੱਤਰ ਹੀ ਨਹੀਂ ਸਗੋਂ ਉਸ ਦਾ ਜਿਗਰੀ ਦੋਸਤ ਵੀ ਹੈ। ਧਰਤੀ ਉੱਤੇ ਆਉਣ ਤੋਂ ਪਹਿਲਾਂ, ਯਿਸੂ ਸਵਰਗ ਵਿਚ ਇਕ ਸ਼ਕਤੀਸ਼ਾਲੀ ਦੂਤ ਸੀ। (ਯੂਹੰਨਾ 17:5) ਫਿਰ ਉਹ ਲੋਕਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਉਣ ਲਈ ਧਰਤੀ ਉੱਤੇ ਆਇਆ। (ਯੂਹੰਨਾ 18:37) ਯਿਸੂ ਨੇ ਆਗਿਆਕਾਰ ਮਨੁੱਖਾਂ ਨੂੰ ਪਾਪ ਅਤੇ ਮੌਤ ਤੋਂ ਬਚਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। (ਰੋਮੀਆਂ 6:23) ਯਿਸੂ ਹੁਣ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ। ਇਹ ਰਾਜ ਸਵਰਗ ਵਿਚ ਪਰਮੇਸ਼ੁਰ ਦੀ ਸਰਕਾਰ ਹੈ ਜਿਸ ਨੇ ਧਰਤੀ ਨੂੰ ਫਿਰਦੌਸ ਬਣਾਉਣਾ ਹੈ।​—ਪਰਕਾਸ਼ ਦੀ ਪੋਥੀ 19:16.

ਚੰਗੇ ਦੂਤ ਵੀ ਪਰਮੇਸ਼ੁਰ ਦੇ ਮਿੱਤਰ ਹਨ। ਇਹ ਦੂਤ ਧਰਤੀ ਉੱਤੇ ਨਹੀਂ ਰਹਿੰਦੇ। ਪਰਮੇਸ਼ੁਰ ਨੇ ਇਨ੍ਹਾਂ ਨੂੰ ਧਰਤੀ ਬਣਾਉਣ ਤੋਂ ਪਹਿਲਾਂ ਸਵਰਗ ਵਿਚ ਬਣਾਇਆ ਸੀ। (ਅੱਯੂਬ 38:4-7) ਸਵਰਗ ਵਿਚ ਲੱਖਾਂ ਹੀ ਦੂਤ ਰਹਿੰਦੇ ਹਨ। (ਦਾਨੀਏਲ 7:10) ਪਰਮੇਸ਼ੁਰ ਦੇ ਇਹ ਸਵਰਗੀ ਮਿੱਤਰ ਚਾਹੁੰਦੇ ਹਨ ਕਿ ਲੋਕ ਯਹੋਵਾਹ ਬਾਰੇ ਸੱਚਾਈ ਸਿੱਖਣ।​—ਪਰਕਾਸ਼ ਦੀ ਪੋਥੀ 14:6, 7.

ਧਰਤੀ ਉੱਤੇ ਵੀ ਪਰਮੇਸ਼ੁਰ ਦੇ ਮਿੱਤਰ ਹਨ; ਉਹ ਉਨ੍ਹਾਂ ਨੂੰ ਆਪਣੇ ਗਵਾਹ ਸੱਦਦਾ ਹੈ। ਜਿਵੇਂ ਅਦਾਲਤ ਵਿਚ ਕੋਈ ਗਵਾਹ ਕਿਸੇ ਗੱਲ ਬਾਰੇ ਆਪਣੀ ਗਵਾਹੀ ਦਿੰਦਾ ਹੈ, ਉਸੇ ਤਰ੍ਹਾਂ ਯਹੋਵਾਹ ਦੇ ਗਵਾਹ ਲੋਕਾਂ ਨੂੰ ਉਹ ਦੱਸਦੇ ਹਨ ਜੋ ਉਨ੍ਹਾਂ ਨੂੰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਪਤਾ ਹੈ। (ਯਸਾਯਾਹ 43:10) ਚੰਗਿਆਂ ਦੂਤਾਂ ਵਾਂਗ, ਇਹ ਗਵਾਹ ਯਹੋਵਾਹ ਬਾਰੇ ਸੱਚਾਈ ਸਿੱਖਣ ਵਿਚ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਤੁਸੀਂ ਵੀ ਪਰਮੇਸ਼ੁਰ ਦੇ ਦੋਸਤ ਬਣੋ।