Skip to content

Skip to table of contents

ਸੋਲ੍ਹਵਾਂ ਪਾਠ

ਪਰਮੇਸ਼ੁਰ ਲਈ ਆਪਣਾ ਪਿਆਰ ਦਿਖਾਓ

ਪਰਮੇਸ਼ੁਰ ਲਈ ਆਪਣਾ ਪਿਆਰ ਦਿਖਾਓ

ਦੋਸਤੀ ਬਣਾਈ ਰੱਖਣ ਲਈ ਤੁਹਾਨੂੰ ਆਪਣੇ ਦੋਸਤ ਨਾਲ ਗੱਲਬਾਤ ਕਰਨ ਦੀ ਲੋੜ ਹੈ। ਤੁਸੀਂ ਆਪਣੇ ਦੋਸਤ ਦੀ ਅਤੇ ਉਹ ਤੁਹਾਡੀ ਗੱਲ ਸੁਣਦਾ ਹੈ। ਤੁਸੀਂ ਲੋਕਾਂ ਸਾਮ੍ਹਣੇ ਆਪਣੇ ਦੋਸਤ ਦੀਆਂ ਸਿਫ਼ਤਾਂ ਕਰਦੇ ਹੋ। ਪਰਮੇਸ਼ੁਰ ਨਾਲ ਦੋਸਤੀ ਕਰਨ ਦਾ ਵੀ ਇਹੋ ਮਤਲਬ ਹੈ। ਹੇਠਾਂ ਦੇਖੋ ਕਿ ਇਸ ਬਾਰੇ ਬਾਈਬਲ ਕੀ ਕਹਿੰਦੀ ਹੈ:

ਹਰ ਸਮੇਂ ਯਹੋਵਾਹ ਨੂੰ ਪ੍ਰਾਰਥਨਾ ਕਰੋ। “ਪ੍ਰਾਰਥਨਾ ਲਗਾਤਾਰ ਕਰਦੇ ਰਹੋ।”—ਰੋਮੀਆਂ 12:12.

ਬਾਈਬਲ ਪੜ੍ਹੋ। ‘ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਅਤੇ ਸੁਧਾਰਨ ਲਈ ਗੁਣਕਾਰ ਹੈ।’​—2 ਤਿਮੋਥਿਉਸ 3:16.

ਦੂਸਰਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਓ। “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।”​—ਮੱਤੀ 28:19, 20.

ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨਾਲ ਗੂੜ੍ਹਾ ਰਿਸ਼ਤਾ ਜੋੜੋ। “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।”​—ਕਹਾਉਤਾਂ 13:20.

ਕਿੰਗਡਮ ਹਾਲ ਦੀਆਂ ਸਭਾਵਾਂ ਵਿਚ ਜਾਓ। ਸਾਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਸਭਾਵਾਂ ਤੇ ਇਕ ਦੂਜੇ ਨੂੰ ਪਿਆਰ ਅਤੇ ਭਲੇ ਕੰਮ ਕਰਨ ਦੇ ਲਈ ਉਤਸ਼ਾਹ ਦੇਈਏ।​—ਇਬਰਾਨੀਆਂ 10:24, 25.

ਰਾਜ ਦਾ ਕੰਮ ਕਰਨ ਵਿਚ ਮਦਦ ਕਰੋ। ਹਰ ਕੋਈ ਆਪਣੇ ਦਿਲੋਂ ਦੇਵੇ; ਕਿਸੇ ਦਬਾਅ ਕਾਰਨ ਜਾਂ ਦੁਖੀ ਮਨ ਨਾਲ ਨਹੀਂ, ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।​—2 ਕੁਰਿੰਥੀਆਂ 9:7.