Skip to content

Skip to table of contents

ਬਾਰ੍ਹਵਾਂ ਪਾਠ

ਮੌਤ ਤੋਂ ਬਾਅਦ ਕੀ ਹੁੰਦਾ ਹੈ?

ਮੌਤ ਤੋਂ ਬਾਅਦ ਕੀ ਹੁੰਦਾ ਹੈ?

ਮੌਤ ਅਤੇ ਜੀਵਨ ਇਕ ਦੂਸਰੇ ਤੋਂ ਉਲਟ ਹਨ। ਮੌਤ ਗੂੜ੍ਹੀ ਨੀਂਦ ਵਰਗੀ ਹੈ। (ਯੂਹੰਨਾ 11:11-14) ਮੁਰਦੇ ਨਾ ਸੁਣ ਸਕਦੇ ਹਨ, ਨਾ ਦੇਖ ਸਕਦੇ, ਨਾ ਬੋਲ ਸਕਦੇ, ਅਤੇ ਨਾ ਹੀ ਕੁਝ ਸੋਚ ਸਕਦੇ ਹਨ। (ਉਪਦੇਸ਼ਕ ਦੀ ਪੋਥੀ 9:5, 10) ਝੂਠੇ ਧਰਮ ਦੱਸਦੇ ਹਨ ਕਿ ਸਰੀਰ ਦੀ ਮੌਤ ਤੋਂ ਬਾਅਦ, ਇਨਸਾਨ ਦੇ ਅੰਦਰੋਂ ਕੋਈ ਅਮਰ ਚੀਜ਼, ਯਾਨੀ ਉਸ ਦੀ ਆਤਮਾ, ਜੀਉਂਦੀ ਰਹਿੰਦੀ ਹੈ। ਪਰ ਬਾਈਬਲ ਅਜਿਹਾ ਕੁਝ ਵੀ ਨਹੀਂ ਸਿਖਾਉਂਦੀ।

ਮੁਰਦੇ ਨਾ ਸਾਡੀ ਮਦਦ ਕਰ ਸਕਦੇ ਹਨ ਅਤੇ ਨਾ ਹੀ ਸਾਨੂੰ ਸਤਾ ਸਕਦੇ ਹਨ। ਇਹ ਗੱਲ ਆਮ ਹੈ ਕਿ ਲੋਕ ਮੁਰਦਿਆਂ ਦੀਆਂ ਆਤਮਾਵਾਂ ਨੂੰ ਸ਼ਾਂਤ ਕਰਨ ਵਾਸਤੇ ਵਹਿਮੀ ਰਸਮਾਂ ਪੂਰੀਆਂ ਕਰਦੇ ਹਨ। ਅਜਿਹੀਆਂ ਰਸਮਾਂ ਤੋਂ ਪਰਮੇਸ਼ੁਰ ਖ਼ੁਸ਼ ਨਹੀਂ ਹੁੰਦਾ। ਇਹ ਸ਼ਤਾਨ ਦੇ ਇਸ ਝੂਠ ਉੱਤੇ ਆਧਾਰਿਤ ਹੈ ਕਿ ਇਨਸਾਨ ਦੇ ਮਰਨ ਤੋਂ ਬਾਅਦ ਉਸ ਅੰਦਰੋਂ ਕੋਈ ਅਮਰ ਚੀਜ਼ ਜੀਉਂਦੀ ਰਹਿੰਦੀ ਹੈ। ਪਰ ਸਾਡੇ ਅੰਦਰ ਕੋਈ ਅਮਰ ਆਤਮਾ ਨਹੀਂ ਹੈ। ਇਸ ਲਈ ਸਾਨੂੰ ਮੁਰਦਿਆਂ ਤੋਂ ਡਰਨਾ ਨਹੀਂ ਚਾਹੀਦਾ ਅਤੇ ਨਾ ਹੀ ਉਨ੍ਹਾਂ ਵਾਸਤੇ ਕੁਝ ਕਰਨਾ ਚਾਹੀਦਾ ਹੈ। ਸਾਨੂੰ ਸਿਰਫ਼ ਪਰਮੇਸ਼ੁਰ ਤੋਂ ਹੀ ਡਰਨਾ ਚਾਹੀਦਾ ਹੈ ਅਤੇ ਉਸ ਦੀ ਭਗਤੀ ਕਰਨੀ ਚਾਹੀਦੀ ਹੈ।​—ਮੱਤੀ 4:10.

ਮੁਰਦਿਆਂ ਨੂੰ ਜੀਵਨ ਦੁਬਾਰਾ ਬਖ਼ਸ਼ਿਆ ਜਾਵੇਗਾ। ਠੀਕ ਜਿਵੇਂ ਤੁਸੀਂ ਕਿਸੇ ਸੁੱਤੇ ਪਏ ਆਦਮੀ ਨੂੰ ਜਗਾ ਸਕਦੇ ਹੋ ਉਸੇ ਤਰ੍ਹਾਂ ਪਰਮੇਸ਼ੁਰ ਵੀ ਮੁਰਦਿਆਂ ਨੂੰ ਮੌਤ ਦੀ ਨੀਂਦ ਤੋਂ ਜਗਾ ਸਕਦਾ ਹੈ। (ਮਰਕੁਸ 5:22, 23, 41, 42) ਯਹੋਵਾਹ ਮੁਰਦਿਆਂ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਦੁਬਾਰਾ ਜੀਵਨ ਬਖ਼ਸ਼ੇਗਾ। ਇਹ ਸਮਾਂ ਹਾਲੇ ਆਉਣ ਵਾਲਾ ਹੈ।​—ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15.

ਸ਼ਤਾਨ ਨੇ ਇਹ ਝੂਠੀ ਸਿੱਖਿਆ ਫੈਲਾਈ ਹੈ ਕਿ ਮੌਤ ਤੋਂ ਬਾਅਦ ਇਨਸਾਨ ਦੇ ਅੰਦਰੋਂ ਕੋਈ ਅਮਰ ਚੀਜ਼ ਜੀਉਂਦੀ ਰਹਿੰਦੀ ਹੈ। ਸ਼ਤਾਨ ਅਤੇ ਉਸ ਦੇ ਬੁਰੇ ਦੂਤ ਲੋਕਾਂ ਨੂੰ ਕਿਸ ਤਰ੍ਹਾਂ ਧੋਖਾ ਦੇ ਰਹੇ ਹਨ? ਉਹ ਲੋਕਾਂ ਨੂੰ ਮਨਾਉਂਦੇ ਹਨ ਕਿ ਮੁਰਦਿਆਂ ਦੀਆਂ ਆਤਮਾਵਾਂ ਲੋਕਾਂ ਨੂੰ ਸਤਾਉਂਦੀਆਂ ਅਤੇ ਦੁੱਖ ਦਿੰਦੀਆਂ ਹਨ। ਸ਼ਤਾਨ ਕਦੇ-ਕਦੇ ਲੋਕਾਂ ਨੂੰ ਮੁਰਦਿਆਂ ਦੇ ਦਰਸ਼ਨ ਦੇ ਕੇ ਵੀ ਧੋਖਾ ਦਿੰਦਾ ਹੈ। ਕੁਝ ਲੋਕ ਤਾਂ ਮਰੇ ਹੋਇਆਂ ਨਾਲ ਬੋਲਣ ਦੀ ਵੀ ਕੋਸ਼ਿਸ਼ ਕਰਦੇ ਹਨ। ਪਰ ਯਹੋਵਾਹ ਇਨ੍ਹਾਂ ਲੋਕਾਂ ਨੂੰ ਸਵੀਕਾਰ ਨਹੀਂ ਕਰਦਾ ਹੈ।​—ਬਿਵਸਥਾ ਸਾਰ 18:10-12.