ਪਹਿਲਾ ਅਧਿਆਇ
“ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ”
“ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ ਅਤੇ ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ।”—1 ਯੂਹੰਨਾ 5:3.
1, 2. ਤੁਸੀਂ ਯਹੋਵਾਹ ਨੂੰ ਕਿਉਂ ਪਿਆਰ ਕਰਦੇ ਹੋ?
ਕੀ ਤੁਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹੋ? ਜੇ ਤੁਸੀਂ ਬਪਤਿਸਮਾ ਲੈ ਕੇ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ, ਤਾਂ ਤੁਸੀਂ ਬਿਨਾਂ ਝਿਜਕੇ ਹਾਂ ਕਹੋਗੇ। ਯਹੋਵਾਹ ਨਾਲ ਤਾਂ ਸਾਨੂੰ ਪਿਆਰ ਹੋਣਾ ਹੀ ਹੈ ਕਿਉਂਕਿ ਉਹ ਸਾਨੂੰ ਬੇਹੱਦ ਪਿਆਰ ਕਰਦਾ ਹੈ। ਬਾਈਬਲ ਵੀ ਇਹੀ ਦੱਸਦੀ ਹੈ: “ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਡੇ ਨਾਲ ਪਿਆਰ ਕੀਤਾ।”—1 ਯੂਹੰਨਾ 4:19.
2 ਯਹੋਵਾਹ ਨੇ ਸਾਡੇ ਲਈ ਬਹੁਤ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ ਹੈ। ਉਸ ਨੇ ਕਿੰਨੀ ਸੋਹਣੀ ਦੁਨੀਆਂ ਬਣਾਈ ਹੈ! ਜ਼ਿੰਦਗੀ ਨੂੰ ਬਰਕਰਾਰ ਰੱਖਣ ਲਈ ਉਸ ਨੇ ਸੂਰਜ, ਹਵਾ, ਪਾਣੀ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹਨ। ਸਾਨੂੰ ਖਾਣ-ਪੀਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦਿੱਤੀਆਂ ਹਨ। (ਮੱਤੀ 5:43-48) ਇਨ੍ਹਾਂ ਤੋਂ ਵੀ ਜ਼ਰੂਰੀ, ਉਸ ਨੇ ਸਾਨੂੰ ਆਪਣਾ ਗਿਆਨ ਦੇਣ ਲਈ ਬਾਈਬਲ ਦਿੱਤੀ ਹੈ। ਨਾਲੇ, ਉਹ ਸਾਡੀਆਂ ਪ੍ਰਾਰਥਨਾਵਾਂ ਵੀ ਸੁਣਦਾ ਹੈ ਅਤੇ ਸਾਡੀ ਮਦਦ ਕਰਨ ਲਈ ਸਾਨੂੰ ਆਪਣੀ ਸ਼ਕਤੀ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 65:2; ਲੂਕਾ 11:13) ਉਸ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਉਸ ਨੇ ਸਾਨੂੰ ਪਾਪ ਤੇ ਮੌਤ ਤੋਂ ਬਚਾਉਣ ਲਈ ਆਪਣੇ ਜਿਗਰ ਦੇ ਟੁਕੜੇ ਦੀ ਕੁਰਬਾਨੀ ਦਿੱਤੀ। ਇਹ ਸਾਰੀਆਂ ਗੱਲਾਂ ਇਸ ਦਾ ਸਬੂਤ ਹਨ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ।—ਯੂਹੰਨਾ 3:16; ਰੋਮੀਆਂ 5:8 ਪੜ੍ਹੋ।
3. (ੳ) ਪਰਮੇਸ਼ੁਰ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਆਪਣੇ ਆਪ ਨੂੰ ਕਿਹੜਾ ਜ਼ਰੂਰੀ ਸਵਾਲ ਪੁੱਛਣ ਦੀ ਲੋੜ ਹੈ ਅਤੇ ਇਸ ਦਾ ਜਵਾਬ ਕਿੱਥੇ ਪਾਇਆ ਜਾਂਦਾ ਹੈ?
ਯਹੂਦਾਹ 21) ‘ਆਪਣੇ ਆਪ ਨੂੰ ਲਾਇਕ ਬਣਾਈ ਰੱਖੋ’ ਸ਼ਬਦਾਂ ਤੋਂ ਇਹ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖਣ ਲਈ ਸਾਨੂੰ ਕੁਝ ਕਰਦੇ ਰਹਿਣ ਦੀ ਲੋੜ ਹੈ। ਸਾਨੂੰ ਆਪਣੇ ਤੋਂ ਇਹ ਜ਼ਰੂਰੀ ਸਵਾਲ ਪੁੱਛਣਾ ਚਾਹੀਦਾ ਹੈ, ‘ਮੈਂ ਕਿਵੇਂ ਦਿਖਾ ਸਕਦਾ ਹਾਂ ਕਿ ਮੈਂ ਪਰਮੇਸ਼ੁਰ ਨੂੰ ਪਿਆਰ ਕਰਦਾ ਹਾਂ?’ ਇਸ ਦਾ ਜਵਾਬ ਯੂਹੰਨਾ ਰਸੂਲ ਦੇ ਇਨ੍ਹਾਂ ਸ਼ਬਦਾਂ ਤੋਂ ਮਿਲਦਾ ਹੈ: “ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ ਅਤੇ ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ।” (1 ਯੂਹੰਨਾ 5:3) ਆਓ ਆਪਾਂ ਇਨ੍ਹਾਂ ਸ਼ਬਦਾਂ ’ਤੇ ਗੌਰ ਕਰੀਏ।
3 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਇਨ੍ਹਾਂ ਬਰਕਤਾਂ ਦਾ ਆਨੰਦ ਮਾਣੀਏ, ਪਰ ਇਹ ਸਾਡੇ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਇਹ ਬਰਕਤਾਂ ਪਾਵਾਂਗੇ ਜਾਂ ਨਹੀਂ। ਪਰਮੇਸ਼ੁਰ ਦਾ ਬਚਨ ਸਾਨੂੰ ਨਸੀਹਤ ਦਿੰਦਾ ਹੈ ਕਿ ਸਦਾ ਦੀ ਜ਼ਿੰਦਗੀ ਪਾਉਣ ਲਈ ਅਸੀਂ ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖੀਏ।’ (“ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ”
4, 5. (ੳ) 1 ਯੂਹੰਨਾ 5:3 ਵਿਚ ਕਿਸ ਦੇ ਪਿਆਰ ਦੀ ਗੱਲ ਕੀਤੀ ਗਈ ਹੈ? (ਅ) ਦੱਸੋ ਕਿ ਤੁਹਾਡੇ ਦਿਲ ਵਿਚ ਯਹੋਵਾਹ ਲਈ ਪਿਆਰ ਕਿਵੇਂ ਪੈਦਾ ਹੋਇਆ।
4 ਇਸ ਆਇਤ ਵਿਚ ਯੂਹੰਨਾ ਕਿਸ ਦੇ ਪਿਆਰ ਦੀ ਗੱਲ ਕਰ ਰਿਹਾ ਸੀ? ਸਾਡੇ ਲਈ ਯਹੋਵਾਹ ਦੇ ਪਿਆਰ ਦੀ? ਨਹੀਂ, ਉਹ ਉਸ ਪਿਆਰ ਦੀ ਗੱਲ ਕਰ ਰਿਹਾ ਸੀ ਜੋ ਅਸੀਂ ਪਰਮੇਸ਼ੁਰ ਨਾਲ ਕਰਦੇ ਹਾਂ। ਕੀ ਤੁਹਾਨੂੰ ਉਹ ਸਮਾਂ ਯਾਦ ਹੈ ਜਦ ਤੁਸੀਂ ਯਹੋਵਾਹ ਨੂੰ ਪਿਆਰ ਕਰਨ ਲੱਗੇ ਸੀ?
5 ਯਾਦ ਕਰੋ ਜਦੋਂ ਤੁਸੀਂ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਸਿੱਖਣ ਲੱਗੇ ਸੀ। ਫਿਰ ਹੌਲੀ-ਹੌਲੀ ਤੁਸੀਂ ਉਸ ਉੱਤੇ ਨਿਹਚਾ ਕਰਨ ਲੱਗੇ। ਤੁਹਾਨੂੰ ਇਸ ਗੱਲ ਦੀ ਸਮਝ ਆਈ ਕਿ ਆਦਮ ਦੀ ਸੰਤਾਨ ਹੋਣ ਕਰਕੇ ਤੁਸੀਂ ਜਨਮ ਤੋਂ ਪਾਪੀ ਸੀ ਜਿਸ ਕਰਕੇ ਪਰਮੇਸ਼ੁਰ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ ਸੀ। ਪਰ ਯਹੋਵਾਹ ਨੇ ਯਿਸੂ ਮਸੀਹ ਰਾਹੀਂ ਸਾਨੂੰ ਪਾਪ ਤੇ ਮੌਤ ਤੋਂ ਛੁਡਾ ਕੇ ਸਾਡੇ ਲਈ ਸਦਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੋਲ੍ਹਿਆ। (ਮੱਤੀ 20:28; ਰੋਮੀਆਂ 5:12, 18) ਇਸ ਗੱਲ ਨੇ ਵੀ ਤੁਹਾਡੇ ਦਿਲ ਨੂੰ ਛੋਹਿਆ ਹੋਣਾ ਕਿ ਉਸ ਨੇ ਆਪਣਾ ਪੁੱਤਰ ਸਾਡੇ ’ਤੇ ਵਾਰ ਕੇ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ। ਇਨ੍ਹਾਂ ਗੱਲਾਂ ਨੇ ਤੁਹਾਡੇ ਦਿਲ ਵਿਚ ਯਹੋਵਾਹ ਲਈ ਪਿਆਰ ਪੈਦਾ ਕੀਤਾ।—1 ਯੂਹੰਨਾ 4:9, 10 ਪੜ੍ਹੋ।
6. ਸੱਚੇ ਪਿਆਰ ਦਾ ਸਬੂਤ ਕਿਵੇਂ ਦਿੱਤਾ ਜਾਂਦਾ ਹੈ ਅਤੇ ਪਰਮੇਸ਼ੁਰ ਨਾਲ ਪਿਆਰ ਹੋਣ ਕਰਕੇ ਤੁਸੀਂ ਕਿਹੜਾ ਅਹਿਮ ਫ਼ੈਸਲਾ ਕੀਤਾ?
6 ਪਰ ਦਿਲ ਵਿਚ ਹੀ ਯਹੋਵਾਹ ਲਈ ਪਿਆਰ ਹੋਣਾ ਕਾਫ਼ੀ ਨਹੀਂ ਹੈ। ਇਸ ਪਿਆਰ ਦਾ ਸਬੂਤ ਦੇਣ ਲਈ ਸਾਨੂੰ ਕੁਝ ਕਰਨ ਦੀ ਵੀ ਲੋੜ ਹੈ। ਜਿਵੇਂ ਨਿਹਚਾ ਦਾ ਸਬੂਤ ਕੰਮਾਂ ਤੋਂ ਮਿਲਦਾ ਹੈ, ਉਸੇ ਤਰ੍ਹਾਂ ਸੱਚੇ ਪਿਆਰ ਦਾ ਸਬੂਤ ਵੀ ਕੰਮਾਂ ਯਾਕੂਬ 2:26) ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਹੀ ਕੰਮ ਕਰਦੇ ਹਾਂ ਜਿਸ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਤੁਹਾਡੇ ਦਿਲ ਵਿਚ ਯਹੋਵਾਹ ਲਈ ਪਿਆਰ ਪੈਦਾ ਹੋਇਆ, ਤਾਂ ਤੁਸੀਂ ਉਹੀ ਕੰਮ ਕਰਨ ਲੱਗੇ ਜਿਨ੍ਹਾਂ ਤੋਂ ਤੁਹਾਡੇ ਪਿਤਾ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ। ਤੁਸੀਂ ਪ੍ਰਾਰਥਨਾ ਵਿਚ ਜ਼ਿੰਦਗੀ ਭਰ ਉਸ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਅਤੇ ਬਪਤਿਸਮਾ ਲਿਆ। ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਫ਼ੈਸਲਾ ਹੈ। (ਰੋਮੀਆਂ 14:7, 8 ਪੜ੍ਹੋ।) ਇਸ ਵਾਅਦੇ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਉਹ ਕਰੋ ਜੋ ਯੂਹੰਨਾ ਅੱਗੇ ਕਹਿੰਦਾ ਹੈ।
ਤੋਂ ਮਿਲਦਾ ਹੈ। (“ਅਸੀਂ ਉਸ ਦੇ ਹੁਕਮ ਮੰਨੀਏ”
7. ਪਰਮੇਸ਼ੁਰ ਦੇ ਕੁਝ ਹੁਕਮ ਕਿਹੜੇ ਹਨ ਅਤੇ ਇਨ੍ਹਾਂ ਦੀ ਪਾਲਣਾ ਕਰਨੀ ਕਿਉਂ ਜ਼ਰੂਰੀ ਹੈ?
7 ਯੂਹੰਨਾ ਸਮਝਾਉਂਦਾ ਹੈ ਕਿ ਪਰਮੇਸ਼ੁਰ ਨੂੰ ਪਿਆਰ ਕਰਨ ਦਾ ਕੀ ਮਤਲਬ ਹੈ। ਉਹ ਕਹਿੰਦਾ ਹੈ: “ਅਸੀਂ ਉਸ ਦੇ ਹੁਕਮ ਮੰਨੀਏ।” ਪਰਮੇਸ਼ੁਰ ਦੇ ਹੁਕਮ ਕੀ ਹਨ? ਯਹੋਵਾਹ ਨੇ ਬਾਈਬਲ ਵਿਚ ਕੁਝ ਖ਼ਾਸ ਹੁਕਮ ਦਿੱਤੇ ਹਨ। ਮਿਸਾਲ ਲਈ, ਉਹ ਸਾਨੂੰ ਹੱਦੋਂ ਵੱਧ ਸ਼ਰਾਬ ਪੀਣ, ਹਰਾਮਕਾਰੀ ਕਰਨ, ਮੂਰਤੀ-ਪੂਜਾ ਕਰਨ, ਚੋਰੀ ਕਰਨ ਅਤੇ ਝੂਠ ਬੋਲਣ ਤੋਂ ਵਰਜਦਾ ਹੈ। (1 ਕੁਰਿੰਥੀਆਂ 5:11; 6:18; 10:14; ਅਫ਼ਸੀਆਂ 4:28; ਕੁਲੁੱਸੀਆਂ 3:9) ਪਰਮੇਸ਼ੁਰ ਦੇ ਅਸੂਲਾਂ ਉੱਤੇ ਚੱਲ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਨਾਲ ਕਿੰਨਾ ਪਿਆਰ ਕਰਦੇ ਹਾਂ।
8, 9. ਅਸੀਂ ਉਨ੍ਹਾਂ ਮਾਮਲਿਆਂ ਬਾਰੇ ਯਹੋਵਾਹ ਦੇ ਵਿਚਾਰ ਕਿਵੇਂ ਜਾਣ ਸਕਦੇ ਹਾਂ ਜਿਨ੍ਹਾਂ ਬਾਰੇ ਬਾਈਬਲ ਵਿਚ ਕੋਈ ਸਿੱਧਾ ਹੁਕਮ ਨਹੀਂ ਦਿੱਤਾ ਗਿਆ ਹੈ? ਇਕ ਮਿਸਾਲ ਦਿਓ।
8 ਯਹੋਵਾਹ ਸਾਨੂੰ ਨਿੱਕੀ-ਨਿੱਕੀ ਗੱਲ ’ਤੇ ਹੁਕਮ ਨਹੀਂ ਦਿੰਦਾ ਕਿ ਸਾਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ ਹੈ। ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਇਹੋ ਜਿਹੇ ਕਈ ਮਾਮਲਿਆਂ ਦਾ ਸਾਮ੍ਹਣਾ ਕਰਦੇ ਹਾਂ ਜਿਨ੍ਹਾਂ ਬਾਰੇ ਬਾਈਬਲ ਵਿਚ ਕੋਈ ਸਿੱਧਾ ਹੁਕਮ ਨਹੀਂ ਦਿੱਤਾ ਗਿਆ ਹੈ। ਯਹੋਵਾਹ ਨੂੰ ਖ਼ੁਸ਼ ਕਰਨ ਲਈ ਇੱਦਾਂ ਦੇ ਹਾਲਾਤਾਂ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ? ਬਾਈਬਲ ਪੜ੍ਹ ਕੇ ਸਾਨੂੰ ਯਹੋਵਾਹ ਦੇ ਵਿਚਾਰ ਪਤਾ ਲੱਗਦੇ ਹਨ। ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਨੂੰ ਕੀ ਪਸੰਦ ਹੈ ਤੇ ਕੀ ਨਹੀਂ। (ਜ਼ਬੂਰਾਂ ਦੀ ਪੋਥੀ 97:10 ਪੜ੍ਹੋ; ਕਹਾਉਤਾਂ 6:16-19) ਸਾਨੂੰ ਪਤਾ ਲੱਗਦਾ ਹੈ ਕਿ ਉਹ ਕਿੱਦਾਂ ਦੇ ਕੰਮਾਂ ਅਤੇ ਰਵੱਈਏ ਤੋਂ ਖ਼ੁਸ਼ ਹੁੰਦਾ ਹੈ। ਯਹੋਵਾਹ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਦੇ ਰਹਿਣ ਨਾਲ ਅਸੀਂ ਉਹ ਦੇ ਵਿਚਾਰਾਂ ਅਨੁਸਾਰ ਫ਼ੈਸਲੇ ਕਰ ਸਕਾਂਗੇ। ਨਾਲੇ ਅਸੀਂ ਪਤਾ ਲਗਾ ਸਕਦੇ ਹਾਂ ਕਿ ਜਿਨ੍ਹਾਂ ਮਾਮਲਿਆਂ ਬਾਰੇ ਬਾਈਬਲ ਵਿਚ ਕੋਈ ਸਿੱਧਾ ਹੁਕਮ ਨਹੀਂ ਦਿੱਤਾ ਗਿਆ ਉਨ੍ਹਾਂ ਬਾਰੇ “ਯਹੋਵਾਹ ਦੀ ਕੀ ਇੱਛਾ ਹੈ।”—ਅਫ਼ਸੀਆਂ 5:17.
9 ਮਿਸਾਲ ਲਈ, ਹਿੰਸਾ ਤੇ ਗੰਦ-ਮੰਦ ਨਾਲ ਭਰੀਆਂ ਫ਼ਿਲਮਾਂ ਤੇ ਟੀ. ਵੀ. ਪ੍ਰੋਗ੍ਰਾਮ ਦੇਖਣ ਜਾਂ ਨਾ ਦੇਖਣ ਬਾਰੇ ਬਾਈਬਲ ਵਿਚ ਕੋਈ ਸਿੱਧਾ ਹੁਕਮ ਨਹੀਂ ਦਿੱਤਾ ਗਿਆ ਹੈ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਇਸ ਮਾਮਲੇ ਵਿਚ ਕਿਸੇ ਹੁਕਮ ਦੀ ਲੋੜ ਹੈ? ਸਾਨੂੰ ਪਤਾ ਹੈ ਕਿ ਯਹੋਵਾਹ ਦਾ ਇਨ੍ਹਾਂ ਕੰਮਾਂ ਬਾਰੇ ਕੀ ਵਿਚਾਰ ਹੈ। ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਯਹੋਵਾਹ “ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।” (ਭਜਨ 11:5, CL) ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ “ਹਰਾਮਕਾਰਾਂ . . . ਨੂੰ ਪਰਮੇਸ਼ੁਰ ਸਜ਼ਾ ਦੇਵੇਗਾ।” (ਇਬਰਾਨੀਆਂ 13:4) ਇਨ੍ਹਾਂ ਆਇਤਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਚੰਗੀ ਤਰ੍ਹਾਂ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਦੀ ਇੱਛਾ ਕੀ ਹੈ। ਇੱਦਾਂ ਦੇ ਪ੍ਰੋਗ੍ਰਾਮ ਤੇ ਫ਼ਿਲਮਾਂ ਆਮ ਲੋਕਾਂ ਨੂੰ ਪਸੰਦ ਹਨ। ਪਰ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਇਨ੍ਹਾਂ ਪ੍ਰੋਗ੍ਰਾਮਾਂ ਨੂੰ ਨਹੀਂ ਦੇਖਾਂਗੇ। *
10, 11. ਅਸੀਂ ਪਰਮੇਸ਼ੁਰ ਦਾ ਕਹਿਣਾ ਕਿਉਂ ਮੰਨਦੇ ਹਾਂ ਅਤੇ ਯਹੋਵਾਹ ਸਾਡੇ ਤੋਂ ਕਿਹੋ ਜਿਹੀ ਆਗਿਆਕਾਰੀ ਚਾਹੁੰਦਾ ਹੈ?
10 ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਦਾ ਮੁੱਖ ਕਾਰਨ ਕੀ ਹੈ? ਅਸੀਂ ਯਹੋਵਾਹ ਦੀ ਮਰਜ਼ੀ ਅਨੁਸਾਰ ਕਿਉਂ ਚੱਲਣਾ ਚਾਹੁੰਦੇ ਹਾਂ? ਇਹ ਸਿਰਫ਼ ਇਸ ਕਰਕੇ ਹੀ ਨਹੀਂ ਕਿ ਅਸੀਂ ਸਜ਼ਾ ਤੋਂ ਜਾਂ ਪਰਮੇਸ਼ੁਰ ਦੀ ਮਰਜ਼ੀ ਦੇ ਖ਼ਿਲਾਫ਼ ਜਾਣ ਦੇ ਬੁਰੇ ਨਤੀਜਿਆਂ ਤੋਂ ਬਚਣਾ ਚਾਹੁੰਦੇ ਹਾਂ। (ਗਲਾਤੀਆਂ 6:7) ਅਸੀਂ ਯਹੋਵਾਹ ਦੇ ਹੁਕਮਾਂ ’ਤੇ ਚੱਲ ਕੇ ਆਪਣੇ ਪਿਆਰ ਦਾ ਸਬੂਤ ਦੇਣਾ ਚਾਹੁੰਦੇ ਹਾਂ। ਜਿਵੇਂ ਇਕ ਬੱਚਾ ਆਪਣੇ ਪਿਤਾ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਉਵੇਂ ਅਸੀਂ ਵੀ ਆਪਣੇ ਪਿਤਾ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। (ਜ਼ਬੂਰਾਂ ਦੀ ਪੋਥੀ 5:12) ਸਾਡੇ ਲਈ ਇਸ ਤੋਂ ਵੱਡੀ ਖ਼ੁਸ਼ੀ ਦੀ ਗੱਲ ਹੋਰ ਕਿਹੜੀ ਹੋ ਸਕਦੀ ਹੈ!—ਕਹਾਉਤਾਂ 12:2.
11 ਇਸ ਲਈ ਅਸੀਂ ਮਜਬੂਰਨ ਯਹੋਵਾਹ ਦੇ ਹੁਕਮਾਂ ’ਤੇ ਨਹੀਂ ਚੱਲਦੇ ਤੇ ਨਾ ਹੀ ਅਸੀਂ ਸਿਰਫ਼ ਉਨ੍ਹਾਂ ਹੁਕਮਾਂ ’ਤੇ ਚੱਲਦੇ ਹਾਂ ਜਿਨ੍ਹਾਂ ’ਤੇ ਚੱਲਣਾ ਸਾਡੇ ਲਈ ਸੌਖਾ ਹੈ। ਤੇ ਨਾ ਹੀ ਅਸੀਂ ਕਿਸੇ ਸੁਆਰਥ ਕਰਕੇ ਯਹੋਵਾਹ ਦੇ ਹੁਕਮ ਮੰਨਦੇ ਹਾਂ। * ਇਸ ਦੀ ਬਜਾਇ, ਅਸੀਂ ਇਨ੍ਹਾਂ ਹੁਕਮਾਂ ’ਤੇ “ਦਿਲੋਂ ਚੱਲਦੇ” ਹਾਂ। (ਰੋਮੀਆਂ 6:17) ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਦੇ ਹਾਂ ਜਿਸ ਨੇ ਲਿਖਿਆ: “ਮੈਂ ਤੇਰੇ ਹੁਕਮਾਂ ਵਿੱਚ ਅੱਤ ਖੁਸ਼ ਹੋਵਾਂਗਾ, ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ।” (ਜ਼ਬੂਰਾਂ ਦੀ ਪੋਥੀ 119:47) ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ, ਇਸ ਕਰਕੇ ਸਾਨੂੰ ਖ਼ੁਸ਼ੀ-ਖ਼ੁਸ਼ੀ ਬਿਨਾਂ ਸ਼ਰਤ ਉਸ ਦੇ ਸਾਰੇ ਹੁਕਮ ਮੰਨਣੇ ਚਾਹੀਦੇ ਹਨ। (ਬਿਵਸਥਾ ਸਾਰ 12:32) ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ਬਾਰੇ ਵੀ ਉਹੀ ਕਹੇ ਜੋ ਉਸ ਨੇ ਨੂਹ ਬਾਰੇ ਕਿਹਾ ਸੀ। ਨੂਹ ਨੇ ਕਈ ਸਾਲ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ ਸੀ। ਉਸ ਬਾਰੇ ਬਾਈਬਲ ਵਿਚ ਕਿਹਾ ਗਿਆ ਹੈ: ‘ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਆਗਿਆ ਦਿੱਤੀ ਸੀ ਤਿਵੇਂ ਉਸ ਨੇ ਕੀਤਾ।’—ਉਤਪਤ 6:22.
12. ਯਹੋਵਾਹ ਕਦੋਂ ਸਾਡੀ ਆਗਿਆਕਾਰੀ ਤੋਂ ਖ਼ੁਸ਼ ਹੁੰਦਾ ਹੈ?
12 ਜਦ ਅਸੀਂ ਦਿਲੋਂ ਯਹੋਵਾਹ ਦੇ ਹੁਕਮ ਮੰਨਦੇ ਹਾਂ, ਤਾਂ ਯਹੋਵਾਹ ਕਿੱਦਾਂ ਮਹਿਸੂਸ ਕਰਦਾ ਹੈ? ਉਸ ਦਾ ਬਚਨ ਦੱਸਦਾ ਹੈ ਕਿ ਅਸੀਂ ਉਸ ਦੇ “ਜੀ ਨੂੰ ਅਨੰਦ” ਕਰਦੇ ਹਾਂ। (ਕਹਾਉਤਾਂ 27:11) ਕੀ ਦੁਨੀਆਂ ਦੇ ਮਾਲਕ ਨੂੰ ਵਾਕਈ ਖ਼ੁਸ਼ੀ ਹੁੰਦੀ ਹੈ ਜਦ ਅਸੀਂ ਉਸ ਦਾ ਕਹਿਣਾ ਮੰਨਦੇ ਹਾਂ? ਹਾਂ ਹੁੰਦੀ ਹੈ! ਕਿਉਂ? ਕਿਉਂਕਿ ਯਹੋਵਾਹ ਨੇ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। ਇਹ ਸਾਡੇ ’ਤੇ ਹੈ ਕਿ ਅਸੀਂ ਯਹੋਵਾਹ ਦੇ ਹੁਕਮਾਂ ਨੂੰ ਮੰਨੀਏ ਜਾਂ ਨਾ ਮੰਨੀਏ। (ਬਿਵਸਥਾ ਸਾਰ 30:15, 16, 19, 20) ਇਸ ਲਈ ਜਦੋਂ ਅਸੀਂ ਯਹੋਵਾਹ ਦੇ ਹੁਕਮਾਂ ’ਤੇ ਚੱਲਣ ਦਾ ਫ਼ੈਸਲਾ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਾਂ। (ਕਹਾਉਤਾਂ 11:20) ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਹੋਵੇਗਾ।
“ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ”
13, 14. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੇ ‘ਹੁਕਮ ਬੋਝ ਨਹੀਂ ਹਨ’? ਮਿਸਾਲ ਦੇ ਕੇ ਸਮਝਾਓ।
13 ਸਾਨੂੰ ਹੌਸਲਾ ਦੇਣ ਲਈ ਯੂਹੰਨਾ ਰਸੂਲ ਨੇ ਯਹੋਵਾਹ ਦੇ ਹੁਕਮਾਂ ਬਾਰੇ ਕਿਹਾ ਕਿ ‘ਪਰਮੇਸ਼ੁਰ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ।’ 1 ਯੂਹੰਨਾ 5:3 ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਬੋਝ” ਕੀਤਾ ਗਿਆ ਹੈ ਉਸ ਦਾ ਮਤਲਬ ਹੈ “ਭਾਰਾ।” * ਯਹੋਵਾਹ ਦੇ ਹੁਕਮ ਸਾਡੇ ਲਈ ਭਾਰਾ ਬੋਝ ਨਹੀਂ ਹਨ। ਉਹ ਸਾਨੂੰ ਅਜਿਹਾ ਕੋਈ ਹੁਕਮ ਨਹੀਂ ਦਿੰਦਾ ਜੋ ਅਸੀਂ ਪੂਰਾ ਨਹੀਂ ਕਰ ਸਕਦੇ।
14 ਆਓ ਆਪਾਂ ਇਕ ਮਿਸਾਲ ਲਈਏ। ਮੰਨ ਲਓ ਕਿ ਤੁਹਾਡਾ ਜਿਗਰੀ ਦੋਸਤ ਘਰ ਬਦਲ ਰਿਹਾ ਹੈ ਤੇ ਤੁਸੀਂ ਉਸ ਦੀ ਮਦਦ ਕਰਨ ਗਏ ਹੋ। ਉਸ ਨੇ ਸਾਰਾ ਸਾਮਾਨ ਬੰਨ੍ਹ ਲਿਆ ਹੈ। ਕਈ ਚੀਜ਼ਾਂ ਹਲਕੀਆਂ ਹਨ ਜਿਨ੍ਹਾਂ ਨੂੰ ਇੱਕੋ ਜਣਾ ਚੁੱਕ ਸਕਦਾ ਹੈ। ਪਰ ਕਈ ਚੀਜ਼ਾਂ ਭਾਰੀਆਂ ਹਨ ਤੇ ਦੋ ਬੰਦਿਆਂ ਨੂੰ ਚੁੱਕਣੀਆਂ ਪੈਣਗੀਆਂ। ਕੀ ਤੁਹਾਡਾ ਦੋਸਤ ਤੁਹਾਨੂੰ ਭਾਰੀਆਂ ਚੀਜ਼ਾਂ ਇਕੱਲੇ ਚੁੱਕਣ ਲਈ ਕਹੇਗਾ? ਨਹੀਂ। ਉਹ ਨਹੀਂ ਚਾਹੇਗਾ ਕਿ ਤੁਸੀਂ ਭਾਰਾ ਸਾਮਾਨ ਚੁੱਕ ਕੇ ਸੱਟ-ਚੋਟ ਲਵਾ ਲਓ। ਇਸੇ ਤਰ੍ਹਾਂ ਸਾਡਾ ਪਿਆਰਾ ਪਿਤਾ ਯਹੋਵਾਹ ਸਾਨੂੰ ਅਜਿਹੇ ਹੁਕਮ ਕਦੇ ਨਹੀਂ ਦੇਵੇਗਾ ਜਿਨ੍ਹਾਂ ’ਤੇ ਚੱਲਣਾ ਸਾਡੇ ਲਈ ਨਾਮੁਮਕਿਨ ਹੈ। (ਬਿਵਸਥਾ ਸਾਰ 30:11-14) ਯਹੋਵਾਹ “ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰਾਂ ਦੀ ਪੋਥੀ 103:14) ਇਸ ਕਰਕੇ ਉਹ ਸਾਡੇ ਉੱਤੇ ਔਖੇ-ਔਖੇ ਹੁਕਮਾਂ ਦਾ ਬੋਝ ਨਹੀਂ ਪਾਵੇਗਾ।
15. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੇ ਹੁਕਮ ਸਾਡੇ ਭਲੇ ਲਈ ਹਨ?
ਯਸਾਯਾਹ 48:17 ਪੜ੍ਹੋ।) ਇਹੀ ਗੱਲ ਮੂਸਾ ਨੇ ਇਜ਼ਰਾਈਲੀਆਂ ਨੂੰ ਕਹੀ ਸੀ: ‘ਯਹੋਵਾਹ ਨੇ ਏਹਨਾਂ ਸਾਰੀਆਂ ਬਿਧੀਆਂ ਦੇ ਪੂਰਾ ਕਰਨ ਦਾ ਸਾਨੂੰ ਹੁਕਮ ਦਿੱਤਾ ਸੀ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਆਪਣੀ ਭਲਿਆਈ ਦੇ ਕਾਰਨ ਜੀਵਨ ਭਰ ਡਰੀਏ ਤਾਂ ਜੋ ਉਹ ਸਾਨੂੰ ਜੀਉਂਦਾ ਰੱਖੇ ਜਿਵੇਂ ਅੱਜ ਦੇ ਦਿਨ ਰੱਖਿਆ ਹੈ।’ (ਬਿਵਸਥਾ ਸਾਰ 6:24) ਅਸੀਂ ਵੀ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡਾ ਵੀ ਭਲਾ ਚਾਹੁੰਦਾ ਹੈ, ਇਸੇ ਕਰਕੇ ਉਸ ਨੇ ਸਾਨੂੰ ਹੁਕਮ ਦਿੱਤੇ ਹਨ। ਯਹੋਵਾਹ ਦੇ ਹੁਕਮਾਂ ’ਤੇ ਚੱਲ ਕੇ ਸਾਨੂੰ ਕਦੇ ਵੀ ਨੁਕਸਾਨ ਨਹੀਂ ਹੋਵੇਗਾ। ਯਹੋਵਾਹ ਜਿੰਨਾ ਬੁੱਧੀਮਾਨ ਹੋਰ ਕੋਈ ਨਹੀਂ ਹੈ। (ਰੋਮੀਆਂ 11:33) ਇਸ ਲਈ ਉਹ ਜਾਣਦਾ ਹੈ ਕਿ ਕਿਹੜੀ ਗੱਲ ਵਿਚ ਸਾਡੀ ਭਲਾਈ ਹੈ। ਯਹੋਵਾਹ ਦੇ ਦਿਲ ਵਿਚ ਪਿਆਰ ਹੀ ਪਿਆਰ ਹੈ। (1 ਯੂਹੰਨਾ 4:8) ਇਸ ਲਈ ਉਹ ਜੋ ਵੀ ਕਹਿੰਦਾ ਜਾਂ ਕਰਦਾ ਹੈ, ਉਸ ਤੋਂ ਉਸ ਦਾ ਪਿਆਰ ਝਲਕਦਾ ਹੈ।
15 ਯਹੋਵਾਹ ਦੇ ਹੁਕਮ ਸਾਡੇ ਭਲੇ ਲਈ ਹਨ। (16. ਦੁਨੀਆਂ ਦੇ ਬੁਰੇ ਪ੍ਰਭਾਵ ਤੇ ਆਪਣੀਆਂ ਕਮਜ਼ੋਰੀਆਂ ਦੇ ਬਾਵਜੂਦ ਅਸੀਂ ਪਰਮੇਸ਼ੁਰ ਦੇ ਹੁਕਮਾਂ ’ਤੇ ਕਿਉਂ ਚੱਲਦੇ ਰਹਿ ਸਕਦੇ ਹਾਂ?
16 ਭਾਵੇਂ ਯਹੋਵਾਹ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਨ੍ਹਾਂ ’ਤੇ ਚੱਲਣਾ ਸੌਖਾ ਹੈ। ਸਾਨੂੰ “ਦੁਸ਼ਟ ਦੇ ਵੱਸ ਵਿਚ” ਪਈ ਦੁਨੀਆਂ ਦੇ ਬੁਰੇ ਪ੍ਰਭਾਵ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਲੋੜ ਹੈ। (1 ਯੂਹੰਨਾ 5:19) ਸਾਡੀਆਂ ਆਪਣੀਆਂ ਵੀ ਕਈ ਕਮਜ਼ੋਰੀਆਂ ਹਨ ਜਿਨ੍ਹਾਂ ਕਰਕੇ ਸਾਡੇ ਵਿਚ ਗ਼ਲਤ ਕੰਮ ਕਰਨ ਦਾ ਝੁਕਾਅ ਹੈ। (ਰੋਮੀਆਂ 7:21-25) ਪਰ ਜੇ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਇਸ ਦੁਨੀਆਂ ਨੂੰ ਜਿੱਤ ਸਕਦੇ ਹਾਂ ਅਤੇ ਆਪਣੀਆਂ ਕਮਜ਼ੋਰੀਆਂ ’ਤੇ ਵੀ ਕਾਬੂ ਪਾ ਸਕਦੇ ਹਾਂ। ਯਹੋਵਾਹ ਉਨ੍ਹਾਂ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਦੇ ਹੁਕਮ ਮੰਨ ਕੇ ਆਪਣੇ ਪਿਆਰ ਦਾ ਸਬੂਤ ਦਿੰਦੇ ਹਨ। ਉਹ ਉਨ੍ਹਾਂ ਨੂੰ ਆਪਣੀ ਸ਼ਕਤੀ ਵੀ ਦਿੰਦਾ ਹੈ ਜੋ “ਉਸ ਨੂੰ ਆਪਣਾ ਰਾਜਾ ਮੰਨ ਕੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ।” (ਰਸੂਲਾਂ ਦੇ ਕੰਮ 5:32) ਇਸ ਸ਼ਕਤੀ ਦੀ ਮਦਦ ਨਾਲ ਅਸੀਂ ਆਪਣੇ ਅੰਦਰ ਪਰਮੇਸ਼ੁਰੀ ਗੁਣ ਪੈਦਾ ਕਰ ਸਕਦੇ ਹਾਂ ਜਿਨ੍ਹਾਂ ਸਦਕਾ ਅਸੀਂ ਪਰਮੇਸ਼ੁਰ ਦੇ ਹੁਕਮਾਂ ’ਤੇ ਚੱਲਦੇ ਰਹਿ ਸਕਦੇ ਹਾਂ।—ਗਲਾਤੀਆਂ 5:22, 23.
17, 18. (ੳ) ਅਸੀਂ ਇਸ ਕਿਤਾਬ ਵਿਚ ਕੀ ਪੜ੍ਹਾਂਗੇ ਤੇ ਸਾਨੂੰ ਕਿਹੜੀਆਂ ਕੁਝ ਅਹਿਮ ਗੱਲਾਂ ਯਾਦ ਰੱਖਣ ਦੀ ਲੋੜ ਹੈ? (ਅ) ਅਗਲੇ ਅਧਿਆਇ ਵਿਚ ਅਸੀਂ ਕੀ ਪੜ੍ਹਾਂਗੇ?
17 ਇਸ ਕਿਤਾਬ ਵਿਚ ਅਸੀਂ ਯਹੋਵਾਹ ਦੇ ਅਸੂਲਾਂ, ਮਿਆਰਾਂ ਅਤੇ ਵਿਚਾਰਾਂ ਬਾਰੇ ਪੜ੍ਹਾਂਗੇ। ਇਨ੍ਹਾਂ ਬਾਰੇ ਪੜ੍ਹਦੇ ਹੋਏ ਸਾਨੂੰ ਅੱਗੇ ਦੱਸੀਆਂ ਕੁਝ ਅਹਿਮ ਗੱਲਾਂ ਯਾਦ ਰੱਖਣੀਆਂ ਪੈਣਗੀਆਂ। ਯਹੋਵਾਹ ਸਾਨੂੰ ਆਪਣੇ ਹੁਕਮਾਂ ’ਤੇ ਚੱਲਣ ਲਈ ਮਜਬੂਰ ਨਹੀਂ ਕਰਦਾ, ਸਗੋਂ ਚਾਹੁੰਦਾ ਹੈ ਕਿ ਅਸੀਂ ਆਪਣੀ ਖ਼ੁਸ਼ੀ ਨਾਲ ਉਸ ਦੇ ਅਸੂਲਾਂ ’ਤੇ ਚੱਲੀਏ। ਨਾਲੇ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਹ ਕੰਮ ਕਰੀਏ ਜਿਨ੍ਹਾਂ ਕਰਕੇ ਸਾਨੂੰ ਹੁਣ ਅਤੇ ਸਦਾ ਲਈ ਬਰਕਤਾਂ ਮਿਲਣ। ਆਓ ਆਪਾਂ ਇਹ ਵੀ ਯਾਦ ਰੱਖੀਏ ਕਿ ਯਹੋਵਾਹ ਦੇ ਹੁਕਮਾਂ ’ਤੇ ਚੱਲ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨਾਲ ਕਿੰਨਾ ਪਿਆਰ ਕਰਦੇ ਹਾਂ।
18 ਸਹੀ-ਗ਼ਲਤ ਦੀ ਪਛਾਣ ਕਰਨ ਲਈ ਯਹੋਵਾਹ ਨੇ ਸਾਨੂੰ ਜ਼ਮੀਰ ਬਖ਼ਸ਼ੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਮੀਰ ਸਹੀ-ਗ਼ਲਤ ਦੀ ਪਛਾਣ ਕਰਨ ਵਿਚ ਸਾਡੀ ਮਦਦ ਕਰੇ, ਤਾਂ ਸਾਨੂੰ ਪਰਮੇਸ਼ੁਰ ਦੇ ਅਸੂਲਾਂ ਨੂੰ ਜਾਣਨ ਅਤੇ ਇਨ੍ਹਾਂ ਉੱਤੇ ਚੱਲਣ ਦੀ ਲੋੜ ਹੈ। ਇਸ ਬਾਰੇ ਅਸੀਂ ਅਗਲੇ ਅਧਿਆਇ ਵਿਚ ਪੜ੍ਹਾਂਗੇ।
^ ਪੈਰਾ 9 ਇਸ ਕਿਤਾਬ ਦਾ ਛੇਵਾਂ ਅਧਿਆਇ ਦੇਖੋ ਜਿਸ ਵਿਚ ਸਾਫ਼-ਸੁਥਰੇ ਮਨੋਰੰਜਨ ਬਾਰੇ ਦੱਸਿਆ ਗਿਆ ਹੈ।
^ ਪੈਰਾ 11 ਸ਼ੈਤਾਨ ਦੇ ਦੂਤਾਂ ਨੇ ਮਜਬੂਰਨ ਯਿਸੂ ਦਾ ਕਹਿਣਾ ਮੰਨਿਆ ਸੀ। ਕੁਝ ਦੁਸ਼ਟ ਦੂਤ ਲੋਕਾਂ ਵਿਚ ਵੜੇ ਹੋਏ ਸਨ। ਜਦ ਯਿਸੂ ਨੇ ਉਨ੍ਹਾਂ ਨੂੰ ਲੋਕਾਂ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ, ਤਾਂ ਉਨ੍ਹਾਂ ਨੇ ਯਿਸੂ ਦੀ ਗੱਲ ਮੰਨ ਤਾਂ ਲਈ ਪਰ ਮਜਬੂਰ ਹੋ ਕੇ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਸੀ।—ਮਰਕੁਸ 1:27; 5:7-13.