ਸੋਲ੍ਹਵਾਂ ਅਧਿਆਇ
ਸ਼ੈਤਾਨ ਅਤੇ ਉਸ ਦੀਆਂ ਚਾਲਾਂ ਤੋਂ ਖ਼ਬਰਦਾਰ ਰਹੋ
“ਸ਼ੈਤਾਨ ਦਾ ਵਿਰੋਧ ਕਰੋ, ਤਾਂ ਉਹ ਤੁਹਾਡੇ ਤੋਂ ਭੱਜ ਜਾਵੇਗਾ।”—ਯਾਕੂਬ 4:7.
1, 2. ਲੋਕਾਂ ਨੂੰ ਬਪਤਿਸਮਾ ਲੈਂਦਿਆਂ ਦੇਖ ਕੇ ਕਿਨ੍ਹਾਂ-ਕਿਨ੍ਹਾਂ ਨੂੰ ਖ਼ੁਸ਼ੀ ਹੁੰਦੀ ਹੈ?
ਜੇ ਤੁਸੀਂ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹੋ, ਤਾਂ ਤੁਸੀਂ ਅਸੈਂਬਲੀਆਂ ਅਤੇ ਸੰਮੇਲਨਾਂ ਵਿਚ ਬਹੁਤ ਵਾਰ ਬਪਤਿਸਮੇ ਦੇ ਭਾਸ਼ਣ ਸੁਣੇ ਹੋਣਗੇ। ਫਿਰ ਵੀ ਹਾਲ ਦੀਆਂ ਮੋਹਰਲੀਆਂ ਲਾਈਨਾਂ ਵਿਚ ਬਪਤਿਸਮਾ ਲੈਣ ਵਾਲਿਆਂ ਨੂੰ ਖੜ੍ਹੇ ਦੇਖ ਕੇ ਹਰ ਵਾਰ ਤੁਹਾਨੂੰ ਬੇਹੱਦ ਖ਼ੁਸ਼ੀ ਹੁੰਦੀ ਹੈ। ਉੱਥੇ ਮੌਜੂਦ ਸਾਰੇ ਲੋਕਾਂ ਦੀਆਂ ਤਾੜੀਆਂ ਨਾਲ ਹਾਲ ਗੂੰਝ ਉੱਠਦਾ ਹੈ। ਯਹੋਵਾਹ ਦਾ ਪੱਖ ਲੈਣ ਵਾਲੇ ਲੋਕਾਂ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਇਹ ਸਮਾਂ ਵਾਕਈ ਖ਼ੁਸ਼ੀਆਂ ਭਰਿਆ ਹੁੰਦਾ ਹੈ!
2 ਅਸੀਂ ਸ਼ਾਇਦ ਆਪਣੇ ਇਲਾਕੇ ਵਿਚ ਸਾਲ ਵਿਚ ਇਕ-ਦੋ ਵਾਰ ਲੋਕਾਂ ਨੂੰ ਬਪਤਿਸਮਾ ਲੈਂਦਿਆਂ ਦੇਖਦੇ ਹਾਂ, ਪਰ ਦੂਤਾਂ ਨੂੰ ਤਾਂ ਹੋਰ ਵੀ ਜ਼ਿਆਦਾ ਮੌਕੇ ਮਿਲਦੇ ਹਨ। ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਦੁਨੀਆਂ ਭਰ ਵਿਚ ਹਜ਼ਾਰਾਂ ਲੋਕਾਂ ਨੂੰ ਯਹੋਵਾਹ ਦੇ ਸੰਗਠਨ ਵਿਚ ਸ਼ਾਮਲ ਹੁੰਦਿਆਂ ਦੇਖ ਕੇ ‘ਸਵਰਗ ਵਿਚ ਕਿੰਨੀ ਖ਼ੁਸ਼ੀ’ ਹੁੰਦੀ ਹੋਣੀ? (ਲੂਕਾ 15:7, 10) ਦੂਤ ਵਾਕਈ ਯਹੋਵਾਹ ਦੇ ਸੇਵਕਾਂ ਦੀ ਗਿਣਤੀ ਵਧਦੀ ਦੇਖ ਕੇ ਫੁੱਲੇ ਨਹੀਂ ਸਮਾਉਂਦੇ!—ਹੱਜਈ 2:7.
ਸ਼ੈਤਾਨ “ਗਰਜਦੇ ਸ਼ੇਰ ਵਾਂਗ” ਫਿਰਦਾ ਹੈ
3. ਸ਼ੈਤਾਨ “ਗਰਜਦੇ ਸ਼ੇਰ ਵਾਂਗ” ਕਿਉਂ ਫਿਰ ਰਿਹਾ ਹੈ ਅਤੇ ਉਹ ਕੀ ਕਰਨਾ ਚਾਹੁੰਦਾ ਹੈ?
3 ਪਰ ਸ਼ੈਤਾਨ ਅਤੇ ਉਸ ਦੇ ਦੂਤਾਂ ਨੂੰ ਲੋਕਾਂ ਨੂੰ ਬਪਤਿਸਮਾ ਲੈਂਦਿਆਂ ਦੇਖ ਕੇ ਗੁੱਸਾ ਚੜ੍ਹਦਾ ਹੈ। ਸਾਡੇ ਇਹ ਦੁਸ਼ਮਣ ਇਸ ਗੱਲੋਂ ਗੁੱਸੇ ਵਿਚ ਲਾਲ-ਪੀਲ਼ੇ ਹੋਏ ਫਿਰਦੇ ਹਨ ਕਿ ਹਜ਼ਾਰਾਂ ਲੋਕ ਉਨ੍ਹਾਂ ਦੇ ਪੰਜੇ ਵਿੱਚੋਂ ਨਿਕਲ ਰਹੇ ਹਨ। ਸ਼ੈਤਾਨ ਦਾ ਦਾਅਵਾ ਯਾਦ ਕਰੋ ਕਿ ਕੋਈ ਵੀ ਇਨਸਾਨ ਸੱਚੇ ਦਿਲੋਂ ਯਹੋਵਾਹ ਦੀ ਭਗਤੀ ਨਹੀਂ ਅੱਯੂਬ 2:4, 5 ਪੜ੍ਹੋ।) ਜਦੋਂ ਵੀ ਕੋਈ ਇਨਸਾਨ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਕੇ ਬਪਤਿਸਮਾ ਲੈਂਦਾ ਹੈ, ਤਾਂ ਸ਼ੈਤਾਨ ਝੂਠਾ ਸਾਬਤ ਹੁੰਦਾ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਹਰ ਹਫ਼ਤੇ ਸ਼ੈਤਾਨ ਦੇ ਮੂੰਹ ’ਤੇ ਤਾੜ-ਤਾੜ ਚਪੇੜਾਂ ਪੈਂਦੀਆਂ ਹਨ। ਇਸੇ ਕਰਕੇ ਉਹ “ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ ਜਾਵੇ।” (1 ਪਤਰਸ 5:8) ਇਹ “ਸ਼ੇਰ” ਸਾਨੂੰ ਪਾੜ ਖਾਣਾ ਚਾਹੁੰਦਾ ਹੈ ਯਾਨੀ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਤੋੜਨਾ ਚਾਹੁੰਦਾ ਹੈ।—ਜ਼ਬੂਰਾਂ ਦੀ ਪੋਥੀ 7:1, 2; 2 ਤਿਮੋਥਿਉਸ 3:12.
ਕਰਦਾ ਅਤੇ ਮੁਸ਼ਕਲਾਂ ਆਉਣ ’ਤੇ ਵਫ਼ਾਦਾਰ ਨਹੀਂ ਰਹਿ ਸਕਦਾ। (ਜਦੋਂ ਵੀ ਕੋਈ ਇਨਸਾਨ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਕੇ ਬਪਤਿਸਮਾ ਲੈਂਦਾ ਹੈ, ਤਾਂ ਸ਼ੈਤਾਨ ਝੂਠਾ ਸਾਬਤ ਹੁੰਦਾ ਹੈ
4, 5. (ੳ) ਯਹੋਵਾਹ ਨੇ ਸ਼ੈਤਾਨ ਉੱਤੇ ਕਿਹੜੀਆਂ ਦੋ ਅਹਿਮ ਬੰਧਸ਼ਾਂ ਲਾਈਆਂ ਹੋਈਆਂ ਹਨ? (ਅ) ਸੱਚੇ ਮਸੀਹੀ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਨ?
4 ਭਾਵੇਂ ਸ਼ੈਤਾਨ ਬੜਾ ਖ਼ਤਰਨਾਕ ਦੁਸ਼ਮਣ ਹੈ, ਪਰ ਸਾਨੂੰ ਉਸ ਤੋਂ ਹਮੇਸ਼ਾ ਡਰ ਕੇ ਰਹਿਣ ਦੀ ਲੋੜ ਨਹੀਂ ਹੈ। ਕਿਉਂ ਨਹੀਂ? ਕਿਉਂਕਿ ਯਹੋਵਾਹ ਨੇ ਸ਼ੈਤਾਨ ਉੱਤੇ ਦੋ ਅਹਿਮ ਬੰਦਸ਼ਾਂ ਲਾਈਆਂ ਹੋਈਆਂ ਹਨ। ਕਿਹੜੀਆਂ ਬੰਦਸ਼ਾਂ? ਪਹਿਲੀ, ਯਹੋਵਾਹ ਪ੍ਰਕਾਸ਼ ਦੀ ਕਿਤਾਬ 7:9, 14) ਯਹੋਵਾਹ ਦੀਆਂ ਭਵਿੱਖਬਾਣੀਆਂ ਹਮੇਸ਼ਾ ਪੂਰੀਆਂ ਹੁੰਦੀਆਂ ਹਨ। ਇਸ ਲਈ, ਸ਼ੈਤਾਨ ਜਾਣਦਾ ਹੈ ਕਿ ਉਹ ਕਦੀ ਵੀ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ ਖ਼ਤਮ ਨਹੀਂ ਕਰ ਪਾਵੇਗਾ।
ਨੇ ਭਵਿੱਖਬਾਣੀ ਕੀਤੀ ਹੈ ਕਿ “ਮਹਾਂਕਸ਼ਟ” ਵਿੱਚੋਂ ਸੱਚੇ ਮਸੀਹੀਆਂ ਦੀ “ਇਕ ਵੱਡੀ ਭੀੜ” ਬਚੇਗੀ। (5 ਸਾਨੂੰ ਦੂਸਰੀ ਬੰਦਸ਼ ਬਾਰੇ ਪਰਮੇਸ਼ੁਰ ਦੇ ਇਕ ਵਫ਼ਾਦਾਰ ਸੇਵਕ ਦੀ ਗੱਲ ਤੋਂ ਪਤਾ ਲੱਗਦਾ ਹੈ। ਨਬੀ ਅਜ਼ਰਯਾਹ ਨੇ ਰਾਜਾ ਆਸਾ ਨੂੰ ਕਿਹਾ ਸੀ: “ਯਹੋਵਾਹ ਤੁਹਾਡੇ ਨਾਲ ਹੈ ਜਦ ਤੀਕ ਤੁਸੀਂ ਉਸ ਦੇ ਨਾਲ ਹੋ।” (2 ਇਤਹਾਸ 15:2; 1 ਕੁਰਿੰਥੀਆਂ 10:13 ਪੜ੍ਹੋ।) ਬਾਈਬਲ ਵਿਚ ਦਰਜ ਕਈ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨਿਆਂ ਵਿਚ ਸ਼ੈਤਾਨ ਉਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਲੈ ਜਾਣ ਵਿਚ ਨਾਕਾਮਯਾਬ ਰਿਹਾ ਜਿਹੜੇ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਰਹੇ। (ਇਬਰਾਨੀਆਂ 11:4-40) ਅੱਜ, ਜਿਹੜੇ ਮਸੀਹੀ ਪਰਮੇਸ਼ੁਰ ਦੇ ਨੇੜੇ ਰਹਿੰਦੇ ਹਨ, ਉਹ ਸ਼ੈਤਾਨ ਦਾ ਵਿਰੋਧ ਕਰ ਸਕਦੇ ਹਨ ਅਤੇ ਉਸ ਨੂੰ ਜਿੱਤ ਵੀ ਸਕਦੇ ਹਨ। ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿੰਦਾ ਹੈ: “ਸ਼ੈਤਾਨ ਦਾ ਵਿਰੋਧ ਕਰੋ, ਤਾਂ ਉਹ ਤੁਹਾਡੇ ਤੋਂ ਭੱਜ ਜਾਵੇਗਾ।”—ਯਾਕੂਬ 4:7.
“ਸਾਡੀ ਲੜਾਈ . . . ਸ਼ਕਤੀਸ਼ਾਲੀ ਦੁਸ਼ਟ ਦੂਤਾਂ ਨਾਲ ਹੈ”
6. ਸ਼ੈਤਾਨ ਮਸੀਹੀਆਂ ਨੂੰ ਆਪਣੇ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਿਵੇਂ ਕਰਦਾ ਹੈ?
6 ਸ਼ੈਤਾਨ ਪਰਮੇਸ਼ੁਰ ਦੇ ਸੰਗਠਨ ਨੂੰ ਤਾਂ ਖ਼ਤਮ ਨਹੀਂ ਕਰ ਸਕਦਾ, ਪਰ ਜਿਹੜਾ ਮਸੀਹੀ ਲਾਪਰਵਾਹ ਹੋ ਜਾਂਦਾ ਹੈ, ਉਹ ਸ਼ੈਤਾਨ ਦਾ ਸ਼ਿਕਾਰ ਬਣ ਜਾਂਦਾ ਹੈ। ਸ਼ੈਤਾਨ ਜਾਣਦਾ ਹੈ ਕਿ ਜੇ ਉਹ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਕਰ ਦੇਵੇ, ਤਾਂ ਉਸ ਲਈ ਸਾਨੂੰ ਪਾੜ ਖਾਣਾ ਆਸਾਨ ਹੋ ਜਾਵੇਗਾ। ਸ਼ੈਤਾਨ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਕਿਵੇਂ ਕਰਦਾ ਹੈ? ਸਾਡੇ ਉੱਤੇ ਤਰ੍ਹਾਂ-ਤਰ੍ਹਾਂ ਦੇ ਹਮਲੇ ਕਰ ਕੇ। ਆਓ ਆਪਾਂ ਸ਼ੈਤਾਨ ਦੇ ਹਮਲਾ ਕਰਨ ਦੇ ਤਿੰਨ ਤਰੀਕਿਆਂ ਬਾਰੇ ਗੱਲ ਕਰੀਏ।
7. ਸ਼ੈਤਾਨ ਨੇ ਯਹੋਵਾਹ ਦੇ ਲੋਕਾਂ ਉੱਤੇ ਆਪਣੇ ਹਮਲੇ ਕਿਉਂ ਵਧਾ ਦਿੱਤੇ ਹਨ?
7 ਸ਼ੈਤਾਨ ਸਾਡੇ ਉੱਤੇ ਇਕ ਤੋਂ ਬਾਅਦ ਇਕ ਹਮਲੇ ਕਰਦਾ ਹੈ। ਯੂਹੰਨਾ ਰਸੂਲ ਨੇ ਕਿਹਾ ਸੀ: “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” (1 ਯੂਹੰਨਾ 5:19) ਇਹ ਸ਼ਬਦ ਸਾਰੇ ਮਸੀਹੀਆਂ ਲਈ ਚੇਤਾਵਨੀ ਹਨ। ਸ਼ੈਤਾਨ ਬੁਰੇ ਲੋਕਾਂ ਨੂੰ ਪਹਿਲਾਂ ਹੀ ਆਪਣਾ ਸ਼ਿਕਾਰ ਬਣਾ ਚੁੱਕਾ ਹੈ, ਇਸ ਲਈ ਉਹ ਯਹੋਵਾਹ ਦੇ ਲੋਕਾਂ ਪਿੱਛੇ ਲੱਗਾ ਹੋਇਆ ਹੈ ਜੋ ਉਸ ਦੇ ਹੱਥ ਨਹੀਂ ਆ ਰਹੇ। ਉਸ ਨੇ ਉਨ੍ਹਾਂ ਉੱਤੇ ਆਪਣੇ ਹਮਲੇ ਵਧਾ ਦਿੱਤੇ ਹਨ। (ਮੀਕਾਹ 4:1; ਯੂਹੰਨਾ 15:19; ਪ੍ਰਕਾਸ਼ ਦੀ ਕਿਤਾਬ 12:12, 17) ਉਸ ਨੂੰ ਇਸ ਗੱਲ ਦਾ ਵੀ ਗੁੱਸਾ ਹੈ ਕਿ ਸਮਾਂ ਉਸ ਦੇ ਹੱਥੋਂ ਨਿਕਲਦਾ ਜਾ ਰਿਹਾ ਹੈ। ਇਸ ਲਈ ਉਸ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਹੱਦੋਂ ਵੱਧ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਅਸੀਂ ਉਸ ਦੇ ਵਹਿਸ਼ੀਪੁਣੇ ਅਤੇ ਤਬਾਹੀ ਦੇ ਦੌਰ ਵਿਚ ਜੀ ਰਹੇ ਹਾਂ।
8. ਪੌਲੁਸ ਰਸੂਲ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਸਾਨੂੰ ਬਾਗ਼ੀ ਦੂਤਾਂ ਨਾਲ ਕੁਸ਼ਤੀ ਲੜਨੀ ਪੈਂਦੀ ਹੈ?
8 ਉਹ ਅੱਜ ਹਰ ਮਸੀਹੀ ਨਾਲ ਲੜ ਰਿਹਾ ਹੈ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਖ਼ਬਰਦਾਰ ਕੀਤਾ ਸੀ: “ਸਾਡੀ ਲੜਾਈ . . . ਸ਼ਕਤੀਸ਼ਾਲੀ ਦੁਸ਼ਟ ਦੂਤਾਂ ਨਾਲ ਹੈ ਜੋ ਸਵਰਗੀ ਥਾਵਾਂ ਵਿਚ ਹਨ।” (ਅਫ਼ਸੀਆਂ 6:12) ਇੱਥੇ ਯੂਨਾਨੀ ਭਾਸ਼ਾ ਵਿਚ ਲੜਾਈ ਲਈ ਕੁਸ਼ਤੀ ਸ਼ਬਦ ਵਰਤਿਆ ਗਿਆ ਹੈ। ਪੌਲੁਸ ਨੇ ਕੁਸ਼ਤੀ ਸ਼ਬਦ ਕਿਉਂ ਵਰਤਿਆ ਸੀ? ਕੁਸ਼ਤੀ ਦੂਰੋਂ-ਦੂਰੋਂ ਨਹੀਂ, ਬਲਕਿ ਲਾਗਿਓਂ ਲੜੀ ਜਾਂਦੀ ਹੈ। ਇਸ ਲਈ ਇਹ ਸ਼ਬਦ ਵਰਤ ਕੇ ਪੌਲੁਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਸਾਨੂੰ ਹਰ ਇਕ ਨੂੰ ਬਾਗ਼ੀ ਦੂਤਾਂ ਨਾਲ ਲੜਨਾ ਪੈਂਦਾ ਹੈ। ਚਾਹੇ ਲੋਕ ਇਨ੍ਹਾਂ ਦੂਤਾਂ ਵਿਚ ਵਿਸ਼ਵਾਸ ਕਰਨ ਜਾਂ ਨਾ ਕਰਨ, ਪਰ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਕੇ ਅਸੀਂ ਅਖਾੜੇ ਵਿਚ ਕੁੱਦ ਪਏ ਸੀ। ਬਪਤਿਸਮਾ ਲੈਣ ਤੋਂ ਬਾਅਦ ਹਰ ਮਸੀਹੀ ਨੂੰ ਸ਼ੈਤਾਨ ਨਾਲ ਦੋ-ਦੋ ਹੱਥ ਹੋਣਾ ਪੈਂਦਾ ਹੈ। ਇਸੇ ਲਈ ਪੌਲੁਸ ਨੇ ਤਿੰਨ ਵਾਰ ਅਫ਼ਸੁਸ ਦੇ ਮਸੀਹੀਆਂ ਨੂੰ ਸ਼ੈਤਾਨ ਦਾ ਸਾਮ੍ਹਣਾ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ।—ਅਫ਼ਸੀਆਂ 6:11, 13, 14.
9. (ੳ) ਸ਼ੈਤਾਨ ਅਤੇ ਦੁਸ਼ਟ ਦੂਤ ਕਿਉਂ ਵੱਖੋ-ਵੱਖਰੀਆਂ ਚਾਲਾਂ ਵਰਤਦੇ ਹਨ? (ਅ) ਸ਼ੈਤਾਨ ਸਾਡੀ ਸੋਚਣੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਿਵੇਂ ਕਰਦਾ ਹੈ ਅਤੇ ਅਸੀਂ ਉਸ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਿਵੇਂ ਬਣਾ ਸਕਦੇ ਹਾਂ? (“ ਸ਼ੈਤਾਨ ਦੀਆਂ ਚਾਲਾਂ ਤੋਂ ਖ਼ਬਰਦਾਰ ਰਹੋ!” ਡੱਬੀ ਦੇਖੋ।) (ੲ) ਹੁਣ ਆਪਾਂ ਸ਼ੈਤਾਨ ਦੀ ਕਿਹੜੀ ਇਕ ਚਾਲ ਬਾਰੇ ਗੱਲ ਕਰਾਂਗੇ?
9 ਯਹੋਵਾਹ ਦੇ ਲੋਕਾਂ ਉੱਤੇ ਹਮਲੇ ਕਰਨ ਲਈ ਸ਼ੈਤਾਨ ਮੱਕਾਰੀ ਦਾ ਸਹਾਰਾ ਲੈਂਦਾ ਹੈ। ਪੌਲੁਸ ਨੇ ਮਸੀਹੀਆਂ ਨੂੰ ਸ਼ੈਤਾਨ ਦੀਆਂ ਖ਼ਤਰਨਾਕ “ਚਾਲਾਂ” ਤੋਂ ਖ਼ਬਰਦਾਰ ਰਹਿਣ ਦੀ ਹੱਲਾਸ਼ੇਰੀ ਦਿੱਤੀ ਹੈ। (ਅਫ਼ਸੀਆਂ 6:11) ਪੌਲੁਸ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਦੁਸ਼ਟ ਦੂਤ ਸਿਰਫ਼ ਇੱਕੋ ਚਾਲ ਨਹੀਂ, ਸਗੋਂ ਕਈ ਚਾਲਾਂ ਵਰਤਦੇ ਹਨ। ਇਸ ਨਾਲ ਸ਼ੈਤਾਨ ਨੂੰ ਕੁਝ ਹੱਦ ਤਕ ਕਾਮਯਾਬੀ ਮਿਲੀ ਹੈ। ਇਹ ਦੇਖਿਆ ਗਿਆ ਹੈ ਕਿ ਕੁਝ ਮਸੀਹੀ ਕਿਸੇ ਇਕ ਅਜ਼ਮਾਇਸ਼ ਵਿਚ ਤਾਂ ਵਫ਼ਾਦਾਰ ਰਹਿੰਦੇ ਹਨ, ਪਰ ਕਿਸੇ ਹੋਰ ਅਜ਼ਮਾਇਸ਼ ਵਿਚ ਲੜਖੜਾ ਜਾਂਦੇ ਹਨ। ਇਸ ਲਈ, ਸ਼ੈਤਾਨ ਅਤੇ ਦੁਸ਼ਟ ਦੂਤ ਸਾਡੀਆਂ ਕਮਜ਼ੋਰੀਆਂ ਜਾਣਨ ਲਈ ਸਾਡੇ ਉੱਤੇ ਨਿਗਾਹ ਰੱਖਦੇ ਹਨ। ਫਿਰ ਉਹ ਸਾਡੀ ਕਮਜ਼ੋਰੀ ਦਾ ਫ਼ਾਇਦਾ ਉਠਾਉਂਦੇ ਹਨ। ਪਰ ਖ਼ੁਸ਼ੀ ਦੀ ਗੱਲ ਹੈ ਕਿ ਸਾਨੂੰ ਸ਼ੈਤਾਨ ਦੀਆਂ ਚਾਲਾਂ ਪਤਾ ਹਨ ਕਿਉਂਕਿ ਇਨ੍ਹਾਂ ਬਾਰੇ ਬਾਈਬਲ ਵਿਚ ਦੱਸਿਆ ਗਿਆ ਹੈ। (2 ਕੁਰਿੰਥੀਆਂ 2:11) ਇਸ ਕਿਤਾਬ ਵਿਚ ਪਹਿਲਾਂ ਅਸੀਂ ਦੇਖ ਚੁੱਕੇ ਹਾਂ ਕਿ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਸਤੇ ਸ਼ੈਤਾਨ ਧਨ-ਦੌਲਤ ਦਾ ਪਿਆਰ, ਮਾੜੀ ਸੰਗਤ ਅਤੇ ਨਾਜਾਇਜ਼ ਸੰਬੰਧਾਂ ਨੂੰ ਇਸਤੇਮਾਲ ਕਰਦਾ ਹੈ। ਆਓ ਆਪਾਂ ਹੁਣ ਸ਼ੈਤਾਨ ਦੀ ਇਕ ਹੋਰ ਚਾਲ ਬਾਰੇ ਗੱਲ ਕਰੀਏ। ਇਹ ਹੈ ਜਾਦੂਗਰੀ।
ਜਾਦੂਗਰੀ—ਪਰਮੇਸ਼ੁਰ ਨਾਲ ਦਗ਼ਾ
10. (ੳ) ਜਾਦੂਗਰੀ ਕੀ ਹੈ? (ਅ) ਯਹੋਵਾਹ ਦਾ ਜਾਦੂਗਰੀ ਬਾਰੇ ਕੀ ਨਜ਼ਰੀਆ ਹੈ ਅਤੇ ਇਸ ਬਾਰੇ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ?
10 ਜਾਦੂਗਰੀ ਕਰਨ ਵਾਲੇ ਇਨਸਾਨ ਦਾ ਦੁਸ਼ਟ ਦੂਤਾਂ ਨਾਲ ਵਾਹ ਪੈਂਦਾ ਹੈ। ਟੂਣੇ ਕਰਨੇ, ਪੁੱਛਾਂ ਲੈਣੀਆਂ, ਝਾੜਾ-ਫੂਕੀ ਕਰਨੀ ਵਗੈਰਾ ਸਭ ਜਾਦੂਗਰੀ ਹਨ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਦੀ ਨਜ਼ਰ ਵਿਚ ਜਾਦੂਗਰੀ ‘ਘਿਣਾਉਣੀ’ ਹੈ। (ਬਿਵਸਥਾ ਸਾਰ 18:10-12; ਪ੍ਰਕਾਸ਼ ਦੀ ਕਿਤਾਬ 21:8) ਅਸੀਂ ‘ਬੁਰਾਈ ਨਾਲ ਨਫ਼ਰਤ ਕਰਦੇ’ ਹਾਂ, ਇਸ ਕਰਕੇ ਅਸੀਂ ਬੁਰੇ ਦੂਤਾਂ ਨਾਲ ਮੇਲ-ਜੋਲ ਰੱਖਣ ਬਾਰੇ ਕਦੇ ਸੋਚਾਂਗੇ ਵੀ ਨਹੀਂ। (ਰੋਮੀਆਂ 12:9) ਬੁਰੇ ਦੂਤਾਂ ਨਾਲ ਮੇਲ-ਜੋਲ ਰੱਖਣ ਦਾ ਮਤਲਬ ਹੈ ਆਪਣੇ ਪਿਤਾ ਯਹੋਵਾਹ ਨਾਲ ਗੱਦਾਰੀ ਕਰਨੀ!
11. ਜੇ ਸ਼ੈਤਾਨ ਕਿਸੇ ਮਸੀਹੀ ਨੂੰ ਜਾਦੂਗਰੀ ਵਿਚ ਪੈਣ ਲਈ ਭਰਮਾ ਲੈਂਦਾ ਹੈ, ਤਾਂ ਇਹ ਉਸ ਲਈ ਵੱਡੀ ਜਿੱਤ ਕਿਉਂ ਹੋਵੇਗੀ? ਉਦਾਹਰਣ ਦੇ ਕੇ ਸਮਝਾਓ।
11 ਸ਼ੈਤਾਨ ਮਸੀਹੀਆਂ ਨੂੰ ਜਾਦੂਗਰੀ ਵਿਚ ਲਾਉਣ ਉੱਤੇ ਤੁਲਿਆ ਹੋਇਆ ਹੈ ਕਿਉਂਕਿ ਉਹ ਜਾਣਦਾ ਹੈ ਕਿ ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਨਾਲ ਗੱਦਾਰੀ ਕਰਾਂਗੇ। ਜਦੋਂ ਵੀ ਸ਼ੈਤਾਨ ਕਿਸੇ ਮਸੀਹੀ ਨੂੰ ਜਾਦੂਗਰੀ ਵੱਲ ਖਿੱਚਣ ਵਿਚ ਕਾਮਯਾਬ ਹੁੰਦਾ ਹੈ, ਤਾਂ ਉਸ ਦੀ ਜਿੱਤ ਹੁੰਦੀ ਹੈ। ਕਿਵੇਂ? ਇਕ ਉਦਾਹਰਣ ਉੱਤੇ ਗੌਰ ਕਰੋ। ਜੇ ਕਿਸੇ ਫ਼ੌਜੀ ਨੂੰ ਆਪਣੀ ਫ਼ੌਜ ਨਾਲ ਗੱਦਾਰੀ ਕਰਨ ਅਤੇ ਦੁਸ਼ਮਣ ਫ਼ੌਜ ਵਿਚ ਸ਼ਾਮਲ ਹੋਣ ਲਈ ਮਨਾ ਲਿਆ ਜਾਵੇ, ਤਾਂ ਇਹ ਦੁਸ਼ਮਣ ਫ਼ੌਜ ਦੇ ਕਮਾਂਡਰ ਦੀ ਜਿੱਤ ਹੋਵੇਗੀ ਅਤੇ ਉਸ ਫ਼ੌਜੀ ਦੇ ਪਹਿਲੇ ਕਮਾਂਡਰ ਲਈ ਬੇਇੱਜ਼ਤੀ ਦੀ ਗੱਲ
ਹੋਵੇਗੀ। ਇਸੇ ਤਰ੍ਹਾਂ ਜੇ ਕੋਈ ਮਸੀਹੀ ਜਾਦੂਗਰੀ ਵਿਚ ਪੈ ਜਾਂਦਾ ਹੈ, ਤਾਂ ਉਹ ਆਪਣੀ ਮਰਜ਼ੀ ਨਾਲ ਯਹੋਵਾਹ ਨੂੰ ਛੱਡ ਕੇ ਸ਼ੈਤਾਨ ਦੇ ਅਧੀਨ ਹੋ ਜਾਂਦਾ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਯਹੋਵਾਹ ਨਾਲ ਦਗ਼ਾ ਹੁੰਦਿਆਂ ਦੇਖ ਕੇ ਸ਼ੈਤਾਨ ਕਿੰਨਾ ਹੱਸਦਾ ਹੋਣਾ? ਕੀ ਸਾਡੇ ਵਿੱਚੋਂ ਕੋਈ ਚਾਹੇਗਾ ਕਿ ਸ਼ੈਤਾਨ ਦੀ ਜਿੱਤ ਹੋਵੇ? ਬਿਲਕੁਲ ਨਹੀਂ! ਕਿਉਂਕਿ ਅਸੀਂ ਗੱਦਾਰ ਨਹੀਂ ਹਾਂ!ਸ਼ੱਕ ਦੇ ਬੀ ਬੀਜਣੇ
12. ਜਾਦੂਗਰੀ ਬਾਰੇ ਸਾਡਾ ਨਜ਼ਰੀਆ ਬਦਲਣ ਲਈ ਸ਼ੈਤਾਨ ਕਿਹੜਾ ਤਰੀਕਾ ਇਸਤੇਮਾਲ ਕਰਦਾ ਹੈ?
12 ਜਿੰਨਾ ਚਿਰ ਅਸੀਂ ਜਾਦੂਗਰੀ ਨਾਲ ਘਿਰਣਾ ਕਰਦੇ ਰਹਾਂਗੇ, ਸ਼ੈਤਾਨ ਸਾਨੂੰ ਜਾਦੂਗਰੀ ਦੇ ਫੰਦੇ ਵਿਚ ਫਸਾ ਨਹੀਂ ਸਕੇਗਾ। ਪਰ ਉਹ ਸਾਡੀ ਸੋਚ ਬਦਲਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਕਿਵੇਂ? ਉਹ ਮਸੀਹੀਆਂ ਨੂੰ ਇੱਦਾਂ ਦੇ ਚੱਕਰਾਂ ਵਿਚ ਪਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ‘ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਣ’ ਲੱਗ ਪੈਣ। (ਯਸਾਯਾਹ 5:20) ਇਸ ਤਰ੍ਹਾਂ ਕਰਨ ਲਈ ਸ਼ੈਤਾਨ ਆਪਣਾ ਇਕ ਅਜ਼ਮਾਇਆ ਹੋਇਆ ਤਰੀਕਾ ਵਰਤਦਾ ਹੈ। ਇਹ ਤਰੀਕਾ ਹੈ ਸ਼ੱਕ ਦੇ ਬੀ ਬੀਜਣੇ।
13. ਸ਼ੈਤਾਨ ਨੇ ਸ਼ੱਕ ਦੇ ਬੀ ਕਿਵੇਂ ਬੀਜੇ ਹਨ?
13 ਧਿਆਨ ਦਿਓ ਕਿ ਸ਼ੈਤਾਨ ਨੇ ਪੁਰਾਣੇ ਜ਼ਮਾਨੇ ਵਿਚ ਇਹ ਤਰੀਕਾ ਕਿਵੇਂ ਵਰਤਿਆ ਸੀ। ਅਦਨ ਦੇ ਬਾਗ਼ ਵਿਚ ਉਸ ਨੇ ਹੱਵਾਹ ਨੂੰ ਪੁੱਛਿਆ ਸੀ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” ਫਿਰ ਸਵਰਗ ਵਿਚ ਦੂਤਾਂ ਦੀ ਸਭਾ ਵਿਚ ਸ਼ੈਤਾਨ ਨੇ ਅੱਯੂਬ ਦੀ ਵਫ਼ਾਦਾਰੀ ਉੱਤੇ ਸਵਾਲ ਖੜ੍ਹਾ ਕਰਦਿਆਂ ਯਹੋਵਾਹ ਨੂੰ ਕਿਹਾ: “ਅੱਯੂਬ ਮੁਫ਼ਤ ਵਿਚ ਹੀ ਤੇਰੇ ਤੋਂ ਡਰਦਾ ਨਹੀਂ ਹੈ।” ਇੱਦਾਂ ਹੀ ਯਿਸੂ ਦੁਆਰਾ ਸੇਵਕਾਈ ਸ਼ੁਰੂ ਕਰਨ ਤੋਂ ਪਹਿਲਾਂ ਸ਼ੈਤਾਨ ਨੇ ਉਸ ਨੂੰ ਲਲਕਾਰਦਿਆਂ ਕਿਹਾ ਸੀ: “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇਨ੍ਹਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾਣ।” ਲਗਭਗ ਛੇ ਹਫ਼ਤੇ ਪਹਿਲਾਂ ਯਹੋਵਾਹ ਨੇ ਯਿਸੂ ਬਾਰੇ ਕਿਹਾ ਸੀ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।” ਯਿਸੂ ਨੂੰ ਲਲਕਾਰਦੇ ਹੋਏ ਸ਼ੈਤਾਨ ਨੇ ਯਹੋਵਾਹ ਦੀ ਇਸ ਗੱਲ ਦਾ ਮਜ਼ਾਕ ਉਡਾਉਣ ਦੀ ਹਿੰਮਤ ਕੀਤੀ ਸੀ।—ਉਤਪਤ 3:1; ਅੱਯੂਬ 1:9, CL; ਮੱਤੀ 3:17; 4:3.
14. (ੳ) ਜਾਦੂਗਰੀ ਦੇ ਮਾਮਲੇ ਵਿਚ ਸ਼ੈਤਾਨ ਕਿਹੜੇ ਸ਼ੱਕ ਪੈਦਾ ਕਰਦਾ ਹੈ? (ਅ) ਹੁਣ ਅਸੀਂ ਕਿਨ੍ਹਾਂ ਦੋ ਪਹਿਲੂਆਂ ਬਾਰੇ ਗੱਲ ਕਰਾਂਗੇ?
2 ਕੁਰਿੰਥੀਆਂ 11:3) ਅਸੀਂ ਅਜਿਹੇ ਭੈਣਾਂ-ਭਰਾਵਾਂ ਦੀ ਸੋਚਣੀ ਬਦਲਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ? ਅਸੀਂ ਕਿਵੇਂ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਸ਼ੈਤਾਨ ਦੀਆਂ ਚਾਲਾਂ ਵਿਚ ਨਾ ਆਈਏ? ਇਨ੍ਹਾਂ ਸਵਾਲਾਂ ਦੇ ਜਵਾਬਾਂ ਲਈ ਆਓ ਆਪਾਂ ਦੋ ਪਹਿਲੂਆਂ ਉੱਤੇ ਗੱਲ ਕਰੀਏ ਜਿਨ੍ਹਾਂ ਵਿਚ ਸ਼ੈਤਾਨ ਬੜੀ ਮੱਕਾਰੀ ਨਾਲ ਜਾਦੂਗਰੀ ਵਰਤਦਾ ਹੈ। ਇਹ ਹਨ ਮਨੋਰੰਜਨ ਅਤੇ ਇਲਾਜ।
14 ਅੱਜ ਵੀ ਸ਼ੈਤਾਨ ਲੋਕਾਂ ਦੇ ਮਨਾਂ ਵਿਚ ਜਾਦੂਗਰੀ ਦੇ ਖ਼ਤਰਿਆਂ ਬਾਰੇ ਸ਼ੱਕ ਪੈਦਾ ਕਰਦਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਸ਼ੈਤਾਨ ਨੇ ਯਹੋਵਾਹ ਦੇ ਕਈ ਸੇਵਕਾਂ ਦੇ ਮਨਾਂ ਵਿਚ ਵੀ ਸ਼ੱਕ ਦੇ ਬੀ ਬੀਜੇ ਹਨ। ਇਸ ਕਰਕੇ ਉਹ ਮੰਨਣ ਲੱਗ ਪਏ ਹਨ ਕਿ ਕੁਝ ਕਿਸਮਾਂ ਦੀ ਜਾਦੂਗਰੀ ਖ਼ਤਰਨਾਕ ਨਹੀਂ ਹੈ। (ਸ਼ੈਤਾਨ ਸਾਡੀਆਂ ਇੱਛਾਵਾਂ ਅਤੇ ਲੋੜਾਂ ਦਾ ਫ਼ਾਇਦਾ ਉਠਾਉਂਦਾ ਹੈ
15. (ੳ) ਪੱਛਮੀ ਦੇਸ਼ਾਂ ਵਿਚ ਲੋਕਾਂ ਦਾ ਜਾਦੂਗਰੀ ਪ੍ਰਤੀ ਕੀ ਨਜ਼ਰੀਆ ਹੈ? (ਅ) ਕੁਝ ਮਸੀਹੀਆਂ ਉੱਤੇ ਜਾਦੂਗਰੀ ਪ੍ਰਤੀ ਲੋਕਾਂ ਦੇ ਨਜ਼ਰੀਏ ਦਾ ਕੀ ਅਸਰ ਪਿਆ ਹੈ?
15 ਪੱਛਮੀ ਦੇਸ਼ਾਂ ਵਿਚ ਖ਼ਾਸ ਕਰਕੇ ਜਾਦੂਗਰੀ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਹੈ। ਫ਼ਿਲਮਾਂ, ਕਿਤਾਬਾਂ, ਟੀ.ਵੀ. ਪ੍ਰੋਗ੍ਰਾਮਾਂ ਅਤੇ ਕੰਪਿਊਟਰ ਗੇਮਾਂ ਵਿਚ ਜਾਦੂਗਰੀ ਨੂੰ ਮਨੋਰੰਜਨ ਵਜੋਂ ਪੇਸ਼ ਕੀਤਾ ਜਾਂਦਾ ਹੈ। ਜਾਦੂਗਰੀ ਨਾਲ ਭਰੀਆਂ ਕੁਝ ਫ਼ਿਲਮਾਂ ਅਤੇ ਕਿਤਾਬਾਂ ਇੰਨੀਆਂ ਮਸ਼ਹੂਰ ਹੋਈਆਂ ਹਨ ਕਿ ਲੋਕਾਂ ਨੇ ਇਨ੍ਹਾਂ ਦੇ ਅਦਾਕਾਰਾਂ ਦੇ ਫੈਨ ਕਲੱਬ ਬਣਾ ਲਏ ਹਨ। ਦੁਸ਼ਟ ਦੂਤ ਲੋਕਾਂ ਦੇ ਮਨਾਂ ਵਿਚ ਇਹ ਗੱਲ ਬਿਠਾਉਣ ਵਿਚ ਕਾਮਯਾਬ ਹੋਏ ਹਨ ਕਿ ਜਾਦੂਗਰੀ ਵਿਚ ਇੰਨਾ ਖ਼ਤਰਾ ਨਹੀਂ ਹੈ। ਕੀ ਇਸ ਗੱਲ ਦਾ ਮਸੀਹੀਆਂ ਉੱਤੇ ਵੀ ਅਸਰ ਪਿਆ ਹੈ? ਹਾਂ, ਕੁਝ ਮਸੀਹੀ ਇਸ ਤਰ੍ਹਾਂ ਸੋਚਣ ਲੱਗ ਪਏ ਹਨ। ਉਦਾਹਰਣ ਲਈ, ਇਕ ਮਸੀਹੀ ਨੇ ਜਾਦੂਗਰੀ ਨਾਲ ਭਰੀ ਇਕ ਫ਼ਿਲਮ ਦੇਖਣ ਤੋਂ ਬਾਅਦ ਕਿਹਾ: “ਮੈਂ ਫ਼ਿਲਮ ਤਾਂ ਦੇਖੀ ਆ, ਪਰ ਕੋਈ ਜਾਦੂਗਰੀ ਥੋੜ੍ਹੀ ਕੀਤੀ।” ਇਹ ਸੋਚ ਖ਼ਤਰਨਾਕ ਕਿਉਂ ਹੈ?
16. ਜਾਦੂਗਰੀ ਨਾਲ ਭਰਿਆ ਮਨੋਰੰਜਨ ਕਰਨਾ ਖ਼ਤਰਨਾਕ ਕਿਉਂ ਹੈ?
16 ਭਾਵੇਂ ਕਿ ਜਾਦੂਗਰੀ ਕਰਨ ਅਤੇ ਜਾਦੂਗਰੀ ਦੇਖਣ ਵਿਚ ਬਹੁਤ ਫ਼ਰਕ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਜਾਦੂਗਰੀ ਦੇਖਣ ਦਾ ਕੋਈ ਖ਼ਤਰਾ ਨਹੀਂ। * ਇਸ ਲਈ ਸਾਡੇ ਮਨ ਦੀਆਂ ਗੱਲਾਂ ਅਤੇ ਕਮਜ਼ੋਰੀਆਂ ਜਾਣਨ ਵਾਸਤੇ ਦੁਸ਼ਟ ਦੂਤ ਸਾਡੇ ਸਾਰੇ ਕੰਮਾਂ, ਇੱਥੋਂ ਤਕ ਕਿ ਸਾਡੇ ਮਨੋਰੰਜਨ ਉੱਤੇ ਵੀ ਹਰ ਵੇਲੇ ਨਿਗਾਹ ਰੱਖਦੇ ਹਨ। ਜਦੋਂ ਕੋਈ ਮਸੀਹੀ ਜਾਦੂਗਰੀ ਵਾਲੀਆਂ ਫ਼ਿਲਮਾਂ ਦੇਖਣੀਆਂ ਜਾਂ ਕਿਤਾਬਾਂ ਪੜ੍ਹਨੀਆਂ ਪਸੰਦ ਕਰਦਾ ਹੈ, ਤਾਂ ਉਹ ਦੁਸ਼ਟ ਦੂਤਾਂ ਨੂੰ ਆਪਣੀ ਕਮਜ਼ੋਰੀ ਦੱਸ ਰਿਹਾ ਹੈ। ਫਿਰ ਉਸ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਦੁਸ਼ਟ ਦੂਤ ਸ਼ਾਇਦ ਉਸ ਮਸੀਹੀ ਨਾਲ ਹੋਰ ਜ਼ੋਰ ਲਾ ਕੇ ਕੁਸ਼ਤੀ ਲੜਨ ਅਤੇ ਉਦੋਂ ਤਕ ਘੁਲਦੇ ਰਹਿਣ ਜਦ ਤਕ ਉਸ ਨੂੰ ਢਾਹ ਨਹੀਂ ਲੈਂਦੇ। ਅਸਲ ਵਿਚ, ਜਿਨ੍ਹਾਂ ਕੁਝ ਲੋਕਾਂ ਨੇ ਫ਼ਿਲਮਾਂ ਵਗੈਰਾ ਰਾਹੀਂ ਜਾਦੂਗਰੀ ਵਿਚ ਦਿਲਚਸਪੀ ਲੈਣੀ ਸ਼ੁਰੂ ਕੀਤੀ ਸੀ, ਉਹ ਬਾਅਦ ਵਿਚ ਜਾਦੂਗਰੀ ਵਿਚ ਪੈ ਗਏ।—ਗਲਾਤੀਆਂ 6:7 ਪੜ੍ਹੋ।
ਕਿਉਂ ਨਹੀਂ? ਜ਼ਰਾ ਗੌਰ ਕਰੋ: ਪਰਮੇਸ਼ੁਰ ਦੇ ਬਚਨ ਤੋਂ ਪਤਾ ਲੱਗਦਾ ਹੈ ਕਿ ਸ਼ੈਤਾਨ ਅਤੇ ਦੁਸ਼ਟ ਦੂਤ ਜਾਣ ਨਹੀਂ ਸਕਦੇ ਕਿ ਸਾਡੇ ਮਨ ਵਿਚ ਕੀ ਹੈ।17. ਸ਼ੈਤਾਨ ਬੀਮਾਰ ਮਸੀਹੀਆਂ ਦਾ ਕਿਵੇਂ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕਰ ਸਕਦਾ ਹੈ?
17 ਮਨੋਰੰਜਨ ਤੋਂ ਇਲਾਵਾ ਸ਼ੈਤਾਨ ਇਲਾਜ ਦੇ ਮਾਮਲੇ ਵਿਚ ਵੀ ਸਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ। ਕਿਵੇਂ? ਮੰਨ ਲਓ, ਕਿਸੇ ਮਸੀਹੀ ਨੂੰ ਕੋਈ ਬੀਮਾਰੀ ਹੈ ਤੇ ਉਸ ਨੂੰ ਡਾਕਟਰੀ ਇਲਾਜ ਦਾ ਕੋਈ ਫ਼ਾਇਦਾ ਨਹੀਂ ਹੋ ਰਿਹਾ। ਇਸ ਕਰਕੇ ਉਹ ਸ਼ਾਇਦ ਨਿਰਾਸ਼ ਹੋ ਜਾਵੇ। (ਮਰਕੁਸ 5:25, 26) ਉਸੇ ਵੇਲੇ ਸ਼ੈਤਾਨ ਅਤੇ ਦੁਸ਼ਟ ਦੂਤਾਂ ਨੂੰ ਉਸ ਦੀ ਬੇਵਸੀ ਦਾ ਫ਼ਾਇਦਾ ਉਠਾਉਣ ਦਾ ਮੌਕਾ ਮਿਲ ਜਾਂਦਾ ਹੈ। ਇਸ ਲਈ, ਉਹ ਸ਼ਾਇਦ ਉਸ ਨੂੰ ਅਜਿਹੇ ਕੁਕਰਮੀ ਲੋਕਾਂ ਦੀ ਸਹਾਇਤਾ ਲੈਣ ਲਈ ਭਰਮਾਉਣ ਜੋ “ਬਦੀ” ਜਾਂ ਜਾਦੂ-ਟੂਣੇ ਨਾਲ ਇਲਾਜ ਕਰਦੇ ਹਨ। (ਯਸਾਯਾਹ 1:13) ਇਸ ਤਰ੍ਹਾਂ ਕਰ ਕੇ ਉਹ ਉਸ ਦਾ ਭਲਾ ਨਹੀਂ ਚਾਹੁੰਦੇ ਕਿਉਂਕਿ ਜੇ ਉਨ੍ਹਾਂ ਦੀ ਚਾਲ ਕਾਮਯਾਬ ਹੋ ਜਾਂਦੀ ਹੈ, ਤਾਂ ਬੀਮਾਰ ਮਸੀਹੀ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਪੈ ਜਾਵੇਗਾ। ਅਜਿਹੇ ਮਸੀਹੀ ਨਾਲ ਯਹੋਵਾਹ ਕਿਵੇਂ ਪੇਸ਼ ਆਉਂਦਾ ਹੈ?
18. ਮਸੀਹੀਆਂ ਨੂੰ ਕਿਹੋ ਜਿਹਾ ਇਲਾਜ ਨਹੀਂ ਕਰਾਉਣਾ ਚਾਹੀਦਾ ਅਤੇ ਕਿਉਂ?
ਯਸਾਯਾਹ 1:15) ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੇ ਕੋਲੋਂ ਕਦੀ ਇੱਦਾਂ ਦਾ ਕੋਈ ਕੰਮ ਨਾ ਹੋਵੇ ਜਿਸ ਕਰਕੇ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਨਾ ਸੁਣੇ ਅਤੇ ਸਾਨੂੰ ਸਹਾਰਾ ਨਾ ਦੇਵੇ, ਖ਼ਾਸ ਕਰਕੇ ਬੀਮਾਰੀ ਦੀ ਹਾਲਤ ਵਿਚ। (ਜ਼ਬੂਰਾਂ ਦੀ ਪੋਥੀ 41:3) ਇਸ ਲਈ ਜੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਇਲਾਜ ਵਿਚ ਮਾੜਾ-ਮੋਟਾ ਵੀ ਜਾਦੂ-ਟੂਣਾ ਹੈ, ਤਾਂ ਸਾਨੂੰ ਉਹ ਇਲਾਜ ਨਹੀਂ ਕਰਾਉਣਾ ਚਾਹੀਦਾ। * (ਮੱਤੀ 6:13) ਇਸ ਤਰ੍ਹਾਂ ਕਰਨ ਨਾਲ ਯਹੋਵਾਹ ਸਾਡਾ ਸਹਾਰਾ ਬਣਿਆ ਰਹੇਗਾ।—“ ਕੀ ਇਹ ਸੱਚ-ਮੁੱਚ ਜਾਦੂਗਰੀ ਹੈ?” ਨਾਮਕ ਡੱਬੀ ਦੇਖੋ।
18 ਯਹੋਵਾਹ ਨੇ ਜਾਦੂ-ਟੂਣੇ ਦਾ ਸਹਾਰਾ ਲੈਣ ਵਾਲੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਜਦ ਤੁਸੀਂ ਆਪਣੇ ਹੱਥ ਅੱਡੋਗੇ, ਤਾਂ ਮੈਂ ਤੁਹਾਥੋਂ ਆਪਣੀ ਅੱਖ ਮੀਚ ਲਵਾਂਗਾ, ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ।” (ਭੂਤਾਂ-ਪ੍ਰੇਤਾਂ ਦੀਆਂ ਕਹਾਣੀਆਂ
19. (ੳ) ਸ਼ੈਤਾਨ ਨੇ ਆਪਣੀ ਤਾਕਤ ਦੇ ਸੰਬੰਧ ਵਿਚ ਲੋਕਾਂ ਨੂੰ ਕਿਹੜੇ ਭਰਮ ਵਿਚ ਪਾਇਆ ਹੋਇਆ ਹੈ? (ਅ) ਸੱਚੇ ਮਸੀਹੀਆਂ ਨੂੰ ਕਿਹੜੀਆਂ ਕਹਾਣੀਆਂ ਨਹੀਂ ਸੁਣਾਉਣੀਆਂ ਚਾਹੀਦੀਆਂ?
19 ਭਾਵੇਂ ਪੱਛਮੀ ਦੇਸ਼ਾਂ ਵਿਚ ਲੋਕ ਜਾਦੂਗਰੀ ਨੂੰ ਮਾਮੂਲੀ ਗੱਲ ਸਮਝਦੇ ਹਨ, ਪਰ ਦੁਨੀਆਂ ਦੇ ਹੋਰ ਹਿੱਸਿਆਂ ਵਿਚ ਇਸ ਨੂੰ ਬੜੀ ਗੰਭੀਰਤਾ ਨਾਲ ਲਿਆ ਜਾਂਦਾ ਹੈ। ਉੱਥੇ ਸ਼ੈਤਾਨ ਨੇ ਲੋਕਾਂ ਨੂੰ ਇਸ ਭਰਮ ਵਿਚ ਪਾਇਆ ਹੋਇਆ ਹੈ ਕਿ ਉਹ ਕੁਝ ਵੀ ਕਰ ਸਕਦਾ ਹੈ। ਕੁਝ ਲੋਕਾਂ ਦੇ ਦਿਲਾਂ ਵਿਚ ਭੂਤਾਂ-ਪ੍ਰੇਤਾਂ ਦਾ ਡਰ ਸਮਾਇਆ
ਹੋਇਆ ਹੈ। ਚਾਹੇ ਉਹ ਖਾਂਦੇ-ਪੀਂਦੇ, ਕੰਮ ਕਰਦੇ, ਸੌਂਦੇ ਜਾਂ ਕੁਝ ਵੀ ਕਰਦੇ ਹਨ, ਇਸ ਡਰ ਦੇ ਸਾਏ ਹੇਠ ਹੀ ਕਰਦੇ ਹਨ। ਭੂਤਾਂ-ਪ੍ਰੇਤਾਂ ਦੇ ਕਾਰਨਾਮਿਆਂ ਦੀਆਂ ਕਹਾਣੀਆਂ ਆਮ ਹਨ। ਇਹ ਕਹਾਣੀਆਂ ਬੜੇ ਮਜ਼ੇ ਨਾਲ ਸੁਣੀਆਂ ਅਤੇ ਸੁਣਾਈਆਂ ਜਾਂਦੀਆਂ ਹਨ। ਕੀ ਸਾਨੂੰ ਅਜਿਹੀਆਂ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ? ਨਹੀਂ, ਸੱਚੇ ਪਰਮੇਸ਼ੁਰ ਦੇ ਭਗਤ ਦੋ ਅਹਿਮ ਕਾਰਨਾਂ ਕਰਕੇ ਇਹ ਕਹਾਣੀਆਂ ਨਹੀਂ ਸੁਣਾਉਂਦੇ।20. ਅਸੀਂ ਅਣਜਾਣੇ ਵਿਚ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਕਿਵੇਂ ਫੈਲਾ ਸਕਦੇ ਹਾਂ?
20 ਪਹਿਲਾ ਕਾਰਨ ਇਹ ਹੈ ਕਿ ਦੁਸ਼ਟ ਦੂਤਾਂ ਦੇ ਕਾਰਨਾਮਿਆਂ ਦੀਆਂ ਕਹਾਣੀਆਂ ਸੁਣਾ ਕੇ ਅਸੀਂ ਕਾਮਯਾਬ ਹੋਣ ਵਿਚ ਸ਼ੈਤਾਨ ਦੀ ਮਦਦ ਕਰ ਰਹੇ ਹੋਵਾਂਗੇ। ਕਿਵੇਂ? ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਸ਼ੈਤਾਨ ਕੋਲ ਵੱਡੇ-ਵੱਡੇ ਕੰਮ ਕਰਨ ਦੀ ਤਾਕਤ ਹੈ, ਪਰ ਇਹ ਸਾਨੂੰ ਖ਼ਬਰਦਾਰ ਵੀ ਕਰਦਾ ਹੈ ਕਿ ਉਹ “ਝੂਠੀਆਂ ਨਿਸ਼ਾਨੀਆਂ” ਅਤੇ ‘ਗ਼ਲਤ ਤਰੀਕੇ’ ਵਰਤਦਾ ਹੈ। (2 ਥੱਸਲੁਨੀਕੀਆਂ 2:9, 10) ਸ਼ੈਤਾਨ ਮਹਾਂ ਧੋਖੇਬਾਜ਼ ਹੈ, ਇਸ ਲਈ ਉਹ ਜਾਣਦਾ ਹੈ ਕਿ ਜਾਦੂਗਰੀ ਵਿਚ ਦਿਲਚਸਪੀ ਰੱਖਣ ਵਾਲਿਆਂ ਨੂੰ ਝੂਠੀਆਂ ਗੱਲਾਂ ਵਿਚ ਵਿਸ਼ਵਾਸ ਕਿਵੇਂ ਦਿਵਾਇਆ ਜਾ ਸਕਦਾ ਹੈ। ਜੇ ਅਜਿਹੇ ਲੋਕ ਕੁਝ ਅਣਹੋਣਾ ਦੇਖਦੇ ਅਤੇ ਸੁਣਦੇ ਹਨ, ਤਾਂ ਉਹ ਉਸ ਵਿਚ ਵਿਸ਼ਵਾਸ ਕਰਨ ਲੱਗ ਪੈਂਦੇ ਹਨ ਅਤੇ ਦੂਜਿਆਂ ਨੂੰ ਵੀ ਇਸ ਬਾਰੇ ਦੱਸਦੇ ਹਨ। ਸਮੇਂ ਦੇ ਬੀਤਣ ਨਾਲ ਹੋਰ ਲੋਕ ਅੱਗੋਂ ਦੂਜਿਆਂ ਨੂੰ ਉਨ੍ਹਾਂ ਦੀਆਂ ਕਹਾਣੀਆਂ ਹੋਰ ਵਧਾ-ਚੜ੍ਹਾ ਕੇ ਦੱਸਣ ਲੱਗ ਪੈਂਦੇ ਹਨ। “ਝੂਠ ਦਾ ਪਿਉ” ਸ਼ੈਤਾਨ ਇਹੀ ਤਾਂ ਚਾਹੁੰਦਾ ਹੈ। ਇਸ ਲਈ, ਜੇ ਕੋਈ ਮਸੀਹੀ ਅਜਿਹੀਆਂ ਕਹਾਣੀਆਂ ਸੁਣਾਉਂਦਾ ਹੈ, ਤਾਂ ਉਹ ਅਸਲ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਹੀ ਫੈਲਾਉਂਦਾ ਹੈ।—ਯੂਹੰਨਾ 8:44; 2 ਤਿਮੋਥਿਉਸ 2:16.
21. ਸਾਡੀ ਗੱਲਬਾਤ ਦਾ ਵਿਸ਼ਾ ਕੀ ਹੋਣਾ ਚਾਹੀਦਾ ਹੈ?
21 ਦੂਸਰਾ ਕਾਰਨ ਇਹ ਹੈ ਕਿ ਜੇ ਕਿਸੇ ਮਸੀਹੀ ਦਾ ਸੱਚਾਈ ਵਿਚ ਆਉਣ ਤੋਂ ਪਹਿਲਾਂ ਦੁਸ਼ਟ ਦੂਤਾਂ ਨਾਲ ਵਾਹ ਪਿਆ ਸੀ, ਤਾਂ ਉਸ ਨੂੰ ਹੋਰ ਮਸੀਹੀਆਂ ਦਾ ਦਿਲ ਪਰਚਾਉਣ ਲਈ ਵਾਰ-ਵਾਰ ਆਪਣੀਆਂ ਕਹਾਣੀਆਂ ਨਹੀਂ ਸੁਣਾਉਣੀਆਂ ਚਾਹੀਦੀਆਂ। ਕਿਉਂ? ਕਿਉਂਕਿ ਸਾਨੂੰ ਸਲਾਹ ਦਿੱਤੀ ਗਈ ਹੈ ਕਿ ਅਸੀਂ “ਯਿਸੂ ਉੱਤੇ ਆਪਣਾ ਸਾਰਾ ਧਿਆਨ ਲਾਈ ਰੱਖੀਏ ਜਿਹੜਾ ਸਾਡੀ ਅਗਵਾਈ ਕਰ ਕੇ ਸਾਡੀ ਨਿਹਚਾ ਨੂੰ ਮੁਕੰਮਲ ਬਣਾਉਂਦਾ ਹੈ।” (ਇਬਰਾਨੀਆਂ 12:2) ਜੀ ਹਾਂ, ਸਾਨੂੰ ਆਪਣਾ ਧਿਆਨ ਯਿਸੂ ਉੱਤੇ ਲਾਉਣਾ ਚਾਹੀਦਾ ਹੈ, ਨਾ ਕਿ ਸ਼ੈਤਾਨ ਉੱਤੇ। ਇਹ ਵੀ ਯਾਦ ਰੱਖੋ ਕਿ ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਦੁਸ਼ਟ ਦੂਤਾਂ ਦੀਆਂ ਕਹਾਣੀਆਂ ਸੁਣਾ ਕੇ ਆਪਣੇ ਚੇਲਿਆਂ ਦਾ ਦਿਲ ਨਹੀਂ ਪਰਚਾਇਆ ਸੀ, ਭਾਵੇਂ ਕਿ ਉਹ ਸ਼ੈਤਾਨ ਬਾਰੇ ਕਾਫ਼ੀ ਕੁਝ ਦੱਸ ਸਕਦਾ ਸੀ। ਯਿਸੂ ਨੇ ਆਪਣਾ ਧਿਆਨ ਰਾਜ ਦੇ ਸੰਦੇਸ਼ ਉੱਤੇ ਲਾਈ ਰੱਖਿਆ। ਇਸ ਲਈ, ਸਾਨੂੰ ਵੀ ਯਿਸੂ ਅਤੇ ਉਸ ਦੇ ਚੇਲਿਆਂ ਦੀ ਰੀਸ ਕਰਦੇ ਹੋਏ “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ” ਬਾਰੇ ਗੱਲਾਂ ਕਰਨੀਆਂ ਚਾਹੀਦੀਆਂ ਹਨ।—ਰਸੂਲਾਂ ਦੇ ਕੰਮ 2:11; ਲੂਕਾ 8:1; ਰੋਮੀਆਂ 1:11, 12.
22. ਅਸੀਂ ‘ਸਵਰਗ ਵਿਚ ਖ਼ੁਸ਼ੀ’ ਕਿਵੇਂ ਵਧਾ ਸਕਦੇ ਹਾਂ?
22 ਇਹ ਸੱਚ ਹੈ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜਨ ਲਈ ਸ਼ੈਤਾਨ ਜਾਦੂਗਰੀ ਅਤੇ ਹੋਰ ਕਈ ਚਾਲਾਂ ਦਾ ਸਹਾਰਾ ਲੈਂਦਾ ਹੈ। ਪਰ ਬੁਰਾਈ ਨਾਲ ਘਿਣ ਕਰ ਕੇ ਅਤੇ ਭਲਾਈ ਨਾਲ ਪਿਆਰ ਕਰ ਕੇ ਅਸੀਂ ਜਾਦੂਗਰੀ ਤੋਂ ਦੂਰ ਰਹਿਣ ਦੇ ਆਪਣੇ ਇਰਾਦੇ ਨੂੰ ਪੱਕਾ ਕਰਾਂਗੇ। ਇਸ ਕਰਕੇ ਸ਼ੈਤਾਨ ਸਾਡੇ ਇਰਾਦੇ ਨੂੰ ਤੋੜ ਨਹੀਂ ਪਾਵੇਗਾ। (ਅਫ਼ਸੀਆਂ 4:27 ਪੜ੍ਹੋ।) ਇਹ ਦੇਖ ਕੇ ‘ਸਵਰਗ ਵਿਚ ਕਿੰਨੀ ਖ਼ੁਸ਼ੀ’ ਹੁੰਦੀ ਹੋਣੀ ਕਿ ਅਸੀਂ “ਸ਼ੈਤਾਨ ਦੀਆਂ ਚਾਲਾਂ ਦਾ ਡਟ ਕੇ ਮੁਕਾਬਲਾ” ਕਰਦੇ ਰਹਿੰਦੇ ਹਾਂ।—ਲੂਕਾ 15:7; ਅਫ਼ਸੀਆਂ 6:11.
^ ਪੈਰਾ 16 ਸ਼ੈਤਾਨ ਨੂੰ ਵਿਰੋਧੀ, ਤੁਹਮਤੀ, ਧੋਖੇਬਾਜ਼, ਝੂਠਾ ਅਤੇ ਭਰਮਾਉਣ ਵਾਲਾ ਕਿਹਾ ਗਿਆ ਹੈ। ਪਰ ਬਾਈਬਲ ਵਿਚ ਉਸ ਬਾਰੇ ਇਹ ਨਹੀਂ ਕਿਹਾ ਗਿਆ ਹੈ ਕਿ ਉਹ ਸਾਡੇ ਮਨਾਂ ਨੂੰ ਜਾਣ ਸਕਦਾ ਹੈ। ਇਸ ਦੇ ਉਲਟ, ਯਹੋਵਾਹ ਨੂੰ “ਮਨਾਂ ਦਾ ਪਰਖਣ ਵਾਲਾ” ਅਤੇ ਯਿਸੂ ਨੂੰ ‘ਡੂੰਘੀਆਂ ਭਾਵਨਾਵਾਂ ਅਤੇ ਸੋਚਾਂ ਨੂੰ ਜਾਂਚਣ ਵਾਲਾ’ ਕਿਹਾ ਗਿਆ ਹੈ।—ਕਹਾਉਤਾਂ 17:3; ਪ੍ਰਕਾਸ਼ ਦੀ ਕਿਤਾਬ 2:23.
^ ਪੈਰਾ 18 ਹੋਰ ਜਾਣਕਾਰੀ ਲਈ ਜਨਵਰੀ-ਮਾਰਚ 2001 ਦੇ ਜਾਗਰੂਕ ਬਣੋ! ਵਿਚ “ਬਾਈਬਲ ਦਾ ਦ੍ਰਿਸ਼ਟੀਕੋਣ: ਕੀ ਸਾਰੇ ਡਾਕਟਰੀ ਇਲਾਜ ਠੀਕ ਹਨ?” ਨਾਮਕ ਲੇਖ ਦੇਖੋ।