Skip to content

Skip to table of contents

ਅਭਿਆਸ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ

ਅਭਿਆਸ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ

ਪਾਠ 10

ਅਭਿਆਸ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ

ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ ਜੋ ਪਰਮੇਸ਼ੁਰ ਕਹਿੰਦਾ ਹੈ ਕਿ ਬੁਰੀਆਂ ਹਨ? (1)

ਕਿਸ ਪ੍ਰਕਾਰ ਦੇ ਜਿਨਸੀ ਆਚਰਣ ਗ਼ਲਤ ਹਨ? (2)

ਇਕ ਮਸੀਹੀ ਦਾ ਝੂਠ ਬਾਰੇ ਕੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ? (3)ਜੂਆ ਬਾਰੇ? (3) ਚੋਰੀ ਬਾਰੇ? (3)ਹਿੰਸਾ ਬਾਰੇ? (4)ਪ੍ਰੇਤਵਾਦ ਬਾਰੇ? (5)ਸ਼ਰਾਬਖ਼ੋਰੀ ਬਾਰੇ? (6)

ਇਕ ਵਿਅਕਤੀ ਬੁਰਿਆਂ ਅਭਿਆਸਾਂ ਤੋਂ ਕਿਵੇਂ ਮੁਕਤ ਹੋ ਸਕਦਾ ਹੈ? (7)

1. ਪਰਮੇਸ਼ੁਰ ਦੇ ਸੇਵਕ ਉਨ੍ਹਾਂ ਚੀਜ਼ਾਂ ਨਾਲ ਪ੍ਰੇਮ ਕਰਦੇ ਹਨ ਜੋ ਚੰਗੀਆਂ ਹਨ। ਪਰੰਤੂ ਉਨ੍ਹਾਂ ਨੂੰ ਬੁਰੀਆਂ ਚੀਜ਼ਾਂ ਨਾਲ ਨਫ਼ਰਤ ਵੀ ਕਰਨੀ ਸਿੱਖਣੀ ਚਾਹੀਦੀ ਹੈ। (ਜ਼ਬੂਰ 97:10) ਇਸ ਦਾ ਅਰਥ ਹੈ ਉਨ੍ਹਾਂ ਖ਼ਾਸ ਅਭਿਆਸਾਂ ਤੋਂ ਦੂਰ ਰਹਿਣਾ ਜਿਨ੍ਹਾਂ ਨੂੰ ਪਰਮੇਸ਼ੁਰ ਨਫ਼ਰਤ ਕਰਦਾ ਹੈ। ਇਨ੍ਹਾਂ ਵਿੱਚੋਂ ਕੁਝ ਅਭਿਆਸ ਕੀ ਹਨ?

2. ਵਿਭਚਾਰ: ਵਿਆਹ ਤੋਂ ਪਹਿਲਾਂ ਜਿਨਸੀ ਸੰਬੰਧ, ਜ਼ਨਾਹ, ਪਸ਼ੂ-ਗਮਨ, ਗੋਤਰ-ਗਮਨ, ਅਤੇ ਸਮਲਿੰਗਕਾਮੁਕਤਾ ਸਭ ਦੇ ਸਭ ਪਰਮੇਸ਼ੁਰ ਦੇ ਵਿਰੁੱਧ ਗੰਭੀਰ ਪਾਪ ਹਨ। (ਲੇਵੀਆਂ 18:6; ਰੋਮੀਆਂ 1:​26, 27; 1 ਕੁਰਿੰਥੀਆਂ 6:​9, 10) ਜੇਕਰ ਇਕ ਦੰਪਤੀ ਵਿਆਹੇ ਹੋਏ ਨਹੀਂ ਹਨ ਲੇਕਨ ਇਕੱਠੇ ਰਹਿ ਰਹੇ ਹਨ, ਤਾਂ ਉਨ੍ਹਾਂ ਨੂੰ ਅਲੱਗ ਹੋ ਜਾਣਾ ਚਾਹੀਦਾ ਹੈ, ਨਹੀਂ ਤਾਂ ਕਾਨੂੰਨੀ ਤੌਰ ਤੇ ਵਿਆਹ ਕਰਾ ਲੈਣਾ ਚਾਹੀਦਾ ਹੈ।​—⁠ਇਬਰਾਨੀਆਂ 13:⁠4.

3. ਝੂਠ, ਜੂਆ, ਚੋਰੀ: ਯਹੋਵਾਹ ਪਰਮੇਸ਼ੁਰ ਝੂਠ ਨਹੀਂ ਬੋਲ ਸਕਦਾ ਹੈ। (ਤੀਤੁਸ 1:2) ਜਿਹੜੇ ਵਿਅਕਤੀ ਉਸ ਦੀ ਪ੍ਰਵਾਨਗੀ ਚਾਹੁੰਦੇ ਹਨ, ਉਨ੍ਹਾਂ ਨੂੰ ਝੂਠ ਬੋਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। (ਕਹਾਉਤਾਂ 6:​16-19; ਕੁਲੁੱਸੀਆਂ 3:​9, 10) ਹਰ ਪ੍ਰਕਾਰ ਦਾ ਜੂਆ ਲਾਲਚ ਦੇ ਨਾਲ ਕਲੰਕਿਤ ਹੈ। ਇਸ ਲਈ ਮਸੀਹੀ ਕਿਸੇ ਵੀ ਤਰ੍ਹਾਂ ਦੇ ਜੂਏ ਵਿਚ ਹਿੱਸਾ ਨਹੀਂ ਲੈਂਦੇ ਹਨ, ਜਿਵੇਂ ਕਿ ਲਾਟਰੀ, ਘੋੜ-ਦੌੜ, ਅਤੇ ਬਿੰਗੋ। (ਅਫ਼ਸੀਆਂ 5:​3-5) ਅਤੇ ਮਸੀਹੀ ਚੋਰੀ ਨਹੀਂ ਕਰਦੇ ਹਨ। ਉਹ ਜਾਣ-ਬੁੱਝ ਕੇ ਚੋਰੀ ਦਾ ਮਾਲ ਨਹੀਂ ਖ਼ਰੀਦਦੇ ਹਨ ਅਤੇ ਨਾ ਹੀ ਬਿਨਾਂ ਪੁੱਛੇ ਚੀਜ਼ਾਂ ਲੈਂਦੇ ਹਨ।​—⁠ਕੂਚ 20:15; ਅਫ਼ਸੀਆਂ 4:⁠28.

4. ਗੁੱਸੇ ਦੇ ਦੌਰੇ, ਹਿੰਸਾ: ਬੇਕਾਬੂ ਗੁੱਸਾ ਹਿੰਸਾਤਮਕ ਕਰਤੂਤਾਂ ਵਿਚ ਪਰਿਣਿਤ ਹੋ ਸਕਦਾ ਹੈ। (ਉਤਪਤ 4:​5-8) ਇਕ ਹਿੰਸਾਤਮਕ ਵਿਅਕਤੀ ਪਰਮੇਸ਼ੁਰ ਦਾ ਮਿੱਤਰ ਨਹੀਂ ਹੋ ਸਕਦਾ ਹੈ। (ਜ਼ਬੂਰ 11:5; ਕਹਾਉਤਾਂ 22:​24, 25) ਬਦਲਾ ਲੈਣਾ ਜਾਂ ਉਨ੍ਹਾਂ ਬੁਰਾਈਆਂ ਦੇ ਬਦਲੇ, ਜੋ ਸ਼ਾਇਦ ਦੂਜੇ ਵਿਅਕਤੀ ਸਾਡੇ ਪ੍ਰਤੀ ਕਰਦੇ ਹਨ, ਬੁਰਾਈ ਕਰਨੀ ਗ਼ਲਤ ਹੈ।​—⁠ਕਹਾਉਤਾਂ 24:29; ਰੋਮੀਆਂ 12:​17-21.

5. ਜਾਦੂ ਮੰਤਰ ਅਤੇ ਪ੍ਰੇਤਵਾਦ: ਕਈ ਲੋਕੀ ਬੀਮਾਰੀਆਂ ਨੂੰ ਚੰਗੇ ਕਰਨ ਦੀ ਕੋਸ਼ਿਸ਼ ਵਿਚ ਆਤਮਾਵਾਂ ਦੀ ਸ਼ਕਤੀ ਅੱਗੇ ਮਿੰਨਤ ਕਰਦੇ ਹਨ। ਦੂਸਰੇ ਲੋਕ ਆਪਣੇ ਦੁਸ਼ਮਣਾਂ ਨੂੰ ਬੀਮਾਰ ਕਰਨ ਜਾਂ ਇੱਥੋਂ ਤਕ ਕਿ ਉਨ੍ਹਾਂ ਨੂੰ ਜਾਨੋਂ ਮਾਰ ਦੇਣ ਲਈ ਉਨ੍ਹਾਂ ਉੱਤੇ ਜਾਦੂ ਕਰਦੇ ਹਨ। ਇਨ੍ਹਾਂ ਸਾਰਿਆਂ ਅਭਿਆਸਾਂ ਦੇ ਪਿੱਛੇ ਦੀ ਸ਼ਕਤੀ ਸ਼ਤਾਨ ਹੈ। ਇਸ ਲਈ ਮਸੀਹੀਆਂ ਨੂੰ ਇਨ੍ਹਾਂ ਵਿਚ ਕੋਈ ਹਿੱਸਾ ਨਹੀਂ ਲੈਣਾ ਚਾਹੀਦਾ ਹੈ। (ਬਿਵਸਥਾ ਸਾਰ 18:​9-13) ਯਹੋਵਾਹ ਦੇ ਨਿਕਟ ਰਹਿਣਾ, ਦੂਜਿਆਂ ਦੁਆਰਾ ਸ਼ਾਇਦ ਸਾਡੇ ਉੱਤੇ ਕੀਤੇ ਗਏ ਜਾਦੂ ਦੇ ਵਿਰੁੱਧ, ਬਿਹਤਰੀਨ ਸੁਰੱਖਿਆ ਹੈ।​—⁠ਕਹਾਉਤਾਂ 18:⁠10.

6. ਸ਼ਰਾਬਖ਼ੋਰੀ: ਥੋੜ੍ਹਾ ਬਹੁਤਾ ਦਾਖ ਰਸ, ਬੀਅਰ, ਜਾਂ ਹੋਰ ਤਰ੍ਹਾਂ ਦੀ ਸ਼ਰਾਬ ਪੀਣੀ ਗ਼ਲਤ ਨਹੀਂ ਹੈ। (ਜ਼ਬੂਰ 104:15; 1 ਤਿਮੋਥਿਉਸ 5:23) ਪਰੰਤੂ ਅਧਿਕ ਪੀਣਾ ਅਤੇ ਸ਼ਰਾਬਖ਼ੋਰੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹਨ। (1 ਕੁਰਿੰਥੀਆਂ 5:​11-13; 1 ਤਿਮੋਥਿਉਸ 3:8) ਹੱਦ ਤੋਂ ਜ਼ਿਆਦਾ ਪੀਣ ਨਾਲ ਤੁਹਾਡੀ ਸਿਹਤ ਵਿਗੜ ਸਕਦੀ ਹੈ ਅਤੇ ਤੁਹਾਡਾ ਪਰਿਵਾਰ ਟੁੱਟ ਸਕਦਾ ਹੈ। ਨਾਲੇ ਇਸ ਦੇ ਕਾਰਨ ਤੁਸੀਂ ਦੂਜਿਆਂ ਪਰਤਾਵਿਆਂ ਦੇ ਅੱਗੇ ਵੀ ਛੇਤੀ ਨਾਲ ਹਾਰ ਮੰਨ ਸਕਦੇ ਹੋ।​—⁠ਕਹਾਉਤਾਂ 23:​20, 21, 29-35.

7. ਜਿਹੜੇ ਵਿਅਕਤੀ ਅਜਿਹੀਆਂ ਚੀਜ਼ਾਂ ਦਾ ਅਭਿਆਸ ਕਰਦੇ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਬੁਰਾ ਕਹਿੰਦਾ ਹੈ, ਉਹ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।” (ਗਲਾਤੀਆਂ 5:​19-21) ਜੇਕਰ ਤੁਸੀਂ ਸੱਚ-ਮੁੱਚ ਪਰਮੇਸ਼ੁਰ ਨੂੰ ਪ੍ਰੇਮ ਕਰਦੇ ਹੋ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ ਅਭਿਆਸਾਂ ਤੋਂ ਮੁਕਤ ਹੋ ਸਕਦੇ ਹੋ। (1 ਯੂਹੰਨਾ 5:3) ਉਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਨਾ ਸਿੱਖੋ ਜਿਨ੍ਹਾਂ ਨੂੰ ਪਰਮੇਸ਼ੁਰ ਬੁਰਾ ਕਹਿੰਦਾ ਹੈ। (ਰੋਮੀਆਂ 12:9) ਨੇਕ ਆਦਤਾਂ ਵਾਲੇ ਲੋਕਾਂ ਨਾਲ ਸੰਗਤ ਰੱਖੋ। (ਕਹਾਉਤਾਂ 13:20) ਪ੍ਰੌੜ੍ਹ ਮਸੀਹੀ ਸਾਥੀ ਸ਼ਾਇਦ ਮਦਦ ਦਾ ਇਕ ਸੋਮਾ ਸਾਬਤ ਹੋਣ। (ਯਾਕੂਬ 5:14) ਮੁੱਖ ਤੌਰ ਤੇ, ਪ੍ਰਾਰਥਨਾ ਦੇ ਦੁਆਰਾ ਪਰਮੇਸ਼ੁਰ ਦੀ ਮਦਦ ਉੱਤੇ ਨਿਰਭਰ ਕਰੋ।​—⁠ਫ਼ਿਲਿੱਪੀਆਂ 4:​6, 7, 13.

[ਸਫ਼ੇ 20, 21 ਉੱਤੇ ਤਸਵੀਰਾਂ]

ਪਰਮੇਸ਼ੁਰ ਸ਼ਰਾਬਖ਼ੋਰੀ, ਚੋਰੀ, ਜੂਆ, ਅਤੇ ਹਿੰਸਾਤਮਕ ਕਰਤੂਤਾਂ ਨੂੰ ਨਫ਼ਰਤ ਕਰਦਾ ਹੈ