Skip to content

Skip to table of contents

ਜੀਵਨ ਅਤੇ ਲਹੂ ਲਈ ਆਦਰ ਦਿਖਾਉਣਾ

ਜੀਵਨ ਅਤੇ ਲਹੂ ਲਈ ਆਦਰ ਦਿਖਾਉਣਾ

ਪਾਠ 12

ਜੀਵਨ ਅਤੇ ਲਹੂ ਲਈ ਆਦਰ ਦਿਖਾਉਣਾ

ਸਾਨੂੰ ਜੀਵਨ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਣਾ ਚਾਹੀਦਾ ਹੈ? (1)ਗਰਭਪਾਤ ਨੂੰ? (1)

ਮਸੀਹੀ ਕਿਵੇਂ ਪ੍ਰਦਰਸ਼ਿਤ ਕਰਦੇ ਹਨ ਕਿ ਉਹ ਸੁਰੱਖਿਆ-ਚੇਤਨ ਹਨ? (2)

ਕੀ ਪਸ਼ੂਆਂ ਨੂੰ ਜਾਨੋਂ ਮਾਰਨਾ ਗ਼ਲਤ ਹੈ? (3)

ਕਿਹੜੇ ਕੁਝ ਅਭਿਆਸ ਹਨ ਜੋ ਜੀਵਨ ਲਈ ਆਦਰ ਨਹੀਂ ਦਿਖਾਉਂਦੇ ਹਨ? (4)

ਲਹੂ ਬਾਰੇ ਪਰਮੇਸ਼ੁਰ ਦਾ ਕੀ ਨਿਯਮ ਹੈ? (5)

ਕੀ ਇਹ ਰਕਤ-ਆਧਾਨ ਨੂੰ ਵੀ ਸ਼ਾਮਲ ਕਰਦਾ ਹੈ? (6)

1. ਯਹੋਵਾਹ ਜੀਵਨ ਦਾ ਸੋਮਾ ਹੈ। ਸਾਰੇ ਜੀਵਿਤ ਪ੍ਰਾਣੀ ਆਪਣੇ ਜੀਵਨ ਦੇ ਲਈ ਪਰਮੇਸ਼ੁਰ ਦੇ ਰਿਣੀ ਹਨ। (ਜ਼ਬੂਰ 36:9) ਜੀਵਨ ਪਰਮੇਸ਼ੁਰ ਲਈ ਪਵਿੱਤਰ ਹੈ। ਆਪਣੀ ਮਾਤਾ ਦੇ ਗਰਭ ਵਿਚ ਇਕ ਅਣਜੰਮੇ ਬੱਚੇ ਦਾ ਜੀਵਨ ਵੀ ਯਹੋਵਾਹ ਨੂੰ ਕੀਮਤੀ ਹੈ। ਅਜਿਹੇ ਵਿਕਸਿਤ ਹੋ ਰਹੇ ਬੱਚੇ ਨੂੰ ਜਾਣ-ਬੁੱਝ ਕੇ ਮਾਰ ਦੇਣਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ।​—⁠ਕੂਚ 21:​22, 23; ਜ਼ਬੂਰ 127:⁠3.

2. ਸੱਚੇ ਮਸੀਹੀ ਸੁਰੱਖਿਆ-ਚੇਤਨ ਹਨ। ਉਹ ਨਿਸ਼ਚਿਤ ਕਰਦੇ ਹਨ ਕਿ ਉਨ੍ਹਾਂ ਦੀਆਂ ਕਾਰਾਂ ਅਤੇ ਉਨ੍ਹਾਂ ਦੇ ਘਰ ਸੁਰੱਖਿਅਤ ਹਨ। (ਬਿਵਸਥਾ ਸਾਰ 22:8) ਪਰਮੇਸ਼ੁਰ ਦੇ ਸੇਵਕ ਕੇਵਲ ਆਨੰਦ ਜਾਂ ਉਤੇਜਨਾ ਦੇ ਲਈ ਆਪਣੇ ਜੀਵਨਾਂ ਨੂੰ ਬੇਲੋੜੇ ਖ਼ਤਰਿਆਂ ਵਿਚ ਨਹੀਂ ਪਾਉਂਦੇ ਹਨ। ਇਸ ਲਈ ਉਹ ਹਿੰਸਕ ਖੇਡਾਂ ਵਿਚ ਭਾਗ ਨਹੀਂ ਲੈਂਦੇ ਹਨ ਜੋ ਜਾਣ-ਬੁੱਝ ਕੇ ਦੂਜਿਆਂ ਨੂੰ ਹਾਨੀ ਪਹੁੰਚਾਉਂਦੀਆਂ ਹਨ। ਉਹ ਉਨ੍ਹਾਂ ਮਨੋਰੰਜਨਾਂ ਤੋਂ ਦੂਰ ਰਹਿੰਦੇ ਹਨ ਜੋ ਹਿੰਸਾ ਨੂੰ ਉਕਸਾਉਂਦੇ ਹਨ।​—⁠ਜ਼ਬੂਰ 11:5; ਯੂਹੰਨਾ 13:⁠35.

3. ਪਸ਼ੂ ਜੀਵਨ ਵੀ ਸ੍ਰਿਸ਼ਟੀਕਰਤਾ ਦੇ ਲਈ ਪਵਿੱਤਰ ਹੈ। ਇਕ ਮਸੀਹੀ ਆਪਣੇ ਭੋਜਨ ਅਤੇ ਪੁਸ਼ਾਕ ਲਈ ਜਾਂ ਆਪਣੇ ਆਪ ਨੂੰ ਬੀਮਾਰੀ ਅਤੇ ਖ਼ਤਰੇ ਤੋਂ ਬਚਾਉਣ ਲਈ ਪਸ਼ੂਆਂ ਨੂੰ ਮਾਰ ਸਕਦਾ ਹੈ। (ਉਤਪਤ 3:21; 9:3; ਕੂਚ 21:28) ਲੇਕਨ ਕੇਵਲ ਸ਼ਿਕਾਰ ਖੇਡਣ ਜਾਂ ਆਨੰਦ ਦੇ ਲਈ ਪਸ਼ੂਆਂ ਨਾਲ ਦੁਰਵਿਹਾਰ ਕਰਨਾ ਜਾਂ ਉਨ੍ਹਾਂ ਨੂੰ ਮਾਰ ਦੇਣਾ ਗ਼ਲਤ ਹੈ।​—⁠ਕਹਾਉਤਾਂ 12:⁠10.

4. ਆਨੰਦ ਲਈ ਤਮਾਖੂਨੋਸ਼ੀ, ਸੁਪਾਰੀ ਚਬਾਉਣਾ, ਅਤੇ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਰਨਾ ਮਸੀਹੀਆਂ ਦੇ ਲਈ ਉਚਿਤ ਨਹੀਂ ਹੈ। ਇਹ ਅਭਿਆਸ ਗ਼ਲਤ ਹਨ ਕਿਉਂਕਿ (1) ਇਹ ਸਾਨੂੰ ਆਪਣੇ ਗੁਲਾਮ ਬਣਾ ਲੈਂਦੇ ਹਨ, (2) ਇਹ ਸਾਡੇ ਸਰੀਰਾਂ ਨੂੰ ਹਾਨੀ ਪਹੁੰਚਾਉਂਦੇ ਹਨ, ਅਤੇ (3) ਇਹ ਅਸ਼ੁੱਧ ਹਨ। (ਰੋਮੀਆਂ 6:19; 12:1; 2 ਕੁਰਿੰਥੀਆਂ 7:1) ਇਨ੍ਹਾਂ ਆਦਤਾਂ ਨੂੰ ਛੱਡਣਾ ਬਹੁਤ ਹੀ ਔਖਾ ਹੋ ਸਕਦਾ ਹੈ। ਪਰੰਤੂ ਯਹੋਵਾਹ ਨੂੰ ਖ਼ੁਸ਼ ਕਰਨ ਦੇ ਲਈ ਸਾਨੂੰ ਇੰਜ ਕਰਨਾ ਚਾਹੀਦਾ ਹੈ।

5. ਲਹੂ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਵਿੱਤਰ ਹੈ। ਪਰਮੇਸ਼ੁਰ ਕਹਿੰਦਾ ਹੈ ਕਿ ਪ੍ਰਾਣ, ਅਥਵਾ ਜੀਵਨ, ਲਹੂ ਦੇ ਵਿਚਕਾਰ ਹੈ। ਸੋ ਲਹੂ ਨੂੰ ਖਾਣਾ ਗ਼ਲਤ ਹੈ। ਅਜਿਹੇ ਪਸ਼ੂ ਦਾ ਮਾਸ ਖਾਣਾ ਵੀ ਗ਼ਲਤ ਹੈ ਜਿਸ ਦਾ ਲਹੂ ਚੰਗੀ ਤਰ੍ਹਾਂ ਨਾਲ ਵਹਾਇਆ ਨਹੀਂ ਗਿਆ ਹੈ। ਜੇਕਰ ਇਕ ਪਸ਼ੂ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੈ ਜਾਂ ਉਹ ਇਕ ਫੰਦੇ ਵਿਚ ਮਰ ਜਾਂਦਾ ਹੈ, ਤਾਂ ਉਸ ਨੂੰ ਨਹੀਂ ਖਾਣਾ ਚਾਹੀਦਾ ਹੈ। ਜੇਕਰ ਇਹ ਨੇਜ਼ੇ ਨਾਲ ਵਿੰਨ੍ਹਿਆਂ ਗਿਆ ਜਾਂ ਗੋਲੀ ਨਾਲ ਮਾਰਿਆ ਗਿਆ ਹੈ, ਤਾਂ ਛੇਤੀ ਨਾਲ ਇਸ ਦਾ ਲਹੂ ਵਹਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਖਾਣ ਜੋਗਾ ਹੋਵੇ।​—⁠ਉਤਪਤ 9:​3, 4; ਲੇਵੀਆਂ 17:​13, 14; ਰਸੂਲਾਂ ਦੇ ਕਰਤੱਬ 15:​28, 29.

6. ਕੀ ਰਕਤ-ਆਧਾਨ ਸਵੀਕਾਰ ਕਰਨਾ ਗ਼ਲਤ ਹੈ? ਯਾਦ ਰੱਖੋ, ਯਹੋਵਾਹ ਮੰਗ ਕਰਦਾ ਹੈ ਕਿ ਅਸੀਂ ਲਹੂ ਤੋਂ ਬਚੇ ਰਹੀਏ। ਇਸ ਦਾ ਅਰਥ ਹੈ ਕਿ ਸਾਨੂੰ ਆਪਣੇ ਸਰੀਰਾਂ ਵਿਚ ਕਿਸੇ ਵੀ ਤਰੀਕੇ ਤੋਂ ਦੂਸਰੇ ਲੋਕਾਂ ਦਾ ਲਹੂ ਜਾਂ ਆਪਣੇ ਖ਼ੁਦ ਦਾ ਸ਼ਾਂਭ ਕੇ ਰੱਖਿਆ ਗਿਆ ਲਹੂ ਨਹੀਂ ਲੈਣਾ ਚਾਹੀਦਾ ਹੈ। (ਰਸੂਲਾਂ ਦੇ ਕਰਤੱਬ 21:25) ਇਸ ਲਈ ਸੱਚੇ ਮਸੀਹੀ ਰਕਤ-ਆਧਾਨ ਸਵੀਕਾਰ ਨਹੀਂ ਕਰਨਗੇ। ਉਹ ਦੂਜੇ ਪ੍ਰਕਾਰ ਦੇ ਡਾਕਟਰੀ ਉਪਚਾਰ ਸਵੀਕਾਰ ਕਰਨਗੇ, ਜਿਵੇਂ ਕਿ ਰੱਤਹੀਣ ਉਤਪਾਦਾਂ ਦਾ ਸੰਚਾਰਨ। ਉਹ ਜੀਉਣਾ ਚਾਹੁੰਦੇ ਹਨ, ਲੇਕਨ ਉਹ ਪਰਮੇਸ਼ੁਰ ਦਿਆਂ ਨਿਯਮਾਂ ਨੂੰ ਤੋੜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨਗੇ।​—⁠ਮੱਤੀ 16:⁠25.

[ਸਫ਼ਾ 25 ਉੱਤੇ ਤਸਵੀਰਾਂ]

ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੇ ਲਈ, ਸਾਨੂੰ ਰਕਤ-ਆਧਾਨ, ਅਸ਼ੁੱਧ ਆਦਤਾਂ, ਅਤੇ ਬੇਲੋੜੇ ਖ਼ਤਰਿਆਂ ਤੋਂ ਬਚੇ ਰਹਿਣਾ ਚਾਹੀਦਾ ਹੈ