Skip to content

Skip to table of contents

ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਪਰਮੇਸ਼ੁਰ ਕੀ ਮੰਗ ਕਰਦਾ ਹੈ

ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਪਰਮੇਸ਼ੁਰ ਕੀ ਮੰਗ ਕਰਦਾ ਹੈ

ਪਾਠ 1

ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਕਿ ਪਰਮੇਸ਼ੁਰ ਕੀ ਮੰਗ ਕਰਦਾ ਹੈ

ਬਾਈਬਲ ਵਿਚ ਕਿਹੜੀ ਮਹੱਤਵਪੂਰਣ ਜਾਣਕਾਰੀ ਪਾਈ ਜਾਂਦੀ ਹੈ? (1)

ਇਸ ਦਾ ਲੇਖਕ ਕੌਣ ਹੈ? (2)

ਤੁਹਾਨੂੰ ਬਾਈਬਲ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ? (3)

1. ਬਾਈਬਲ ਪਰਮੇਸ਼ੁਰ ਵੱਲੋਂ ਇਕ ਬਹੁਮੁੱਲੀ ਦੇਣ ਹੈ। ਇਹ ਇਕ ਪ੍ਰੇਮਮਈ ਪਿਤਾ ਵੱਲੋਂ ਆਪਣੇ ਬੱਚਿਆਂ ਨੂੰ ਲਿਖੀ ਗਈ ਇਕ ਚਿੱਠੀ ਵਰਗੀ ਹੈ। ਇਹ ਸਾਨੂੰ ਪਰਮੇਸ਼ੁਰ ਦੇ ਬਾਰੇ ਸੱਚਾਈ ਦੱਸਦੀ ਹੈ​—⁠ਉਹ ਕੌਣ ਹੈ ਅਤੇ ਉਸ ਦੇ ਕੀ ਅਸੂਲ ਹਨ। ਇਹ ਸਮਝਾਉਂਦੀ ਹੈ ਕਿ ਸਮੱਸਿਆਵਾਂ ਨਾਲ ਕਿਵੇਂ ਨਿਭਣਾ ਹੈ ਅਤੇ ਸੱਚੀ ਖ਼ੁਸ਼ੀ ਕਿਵੇਂ ਹਾਸਲ ਕਰਨੀ ਹੈ। ਕੇਵਲ ਬਾਈਬਲ ਹੀ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ।​—⁠ਜ਼ਬੂਰ 1:​1-3; ਯਸਾਯਾਹ 48:​17, 18.

2. ਸੰਨ 1513 ਸਾ.ਯੁ.ਪੂ. ਵਿਚ ਆਰੰਭ ਹੁੰਦੀ ਹੋਈ, ਬਾਈਬਲ 1,600 ਵਰ੍ਹਿਆਂ ਦੀ ਅਵਧੀ ਦੇ ਦੌਰਾਨ ਲਗਭਗ 40 ਅਲੱਗ-ਅਲੱਗ ਮਨੁੱਖਾਂ ਦੁਆਰਾ ਲਿਖੀ ਗਈ ਸੀ। ਇਹ 66 ਛੋਟੀਆਂ ਪੁਸਤਕਾਂ ਦੀ ਬਣੀ ਹੋਈ ਹੈ। ਬਾਈਬਲ ਨੂੰ ਲਿਖਣ ਵਾਲੇ ਵਿਅਕਤੀ ਪਰਮੇਸ਼ੁਰ ਵੱਲੋਂ ਪ੍ਰੇਰਿਤ ਸਨ। ਉਨ੍ਹਾਂ ਨੇ ਉਸ ਦੇ ਵਿਚਾਰਾਂ ਨੂੰ, ਨਾ ਕਿ ਆਪਣੇ ਵਿਚਾਰਾਂ ਨੂੰ ਲਿਖਿਆ। ਇਸ ਲਈ, ਸਵਰਗ ਵਿਚ ਪਰਮੇਸ਼ੁਰ, ਨਾ ਕਿ ਧਰਤੀ ਉੱਤੇ ਕੋਈ ਮਾਨਵ, ਬਾਈਬਲ ਦਾ ਲੇਖਕ ਹੈ।​—⁠2 ਤਿਮੋਥਿਉਸ 3:​16, 17; 2 ਪਤਰਸ 1:​20, 21.

3. ਪਰਮੇਸ਼ੁਰ ਨੇ ਨਿਸ਼ਚਿਤ ਕੀਤਾ ਕਿ ਬਾਈਬਲ ਦਾ ਉਤਾਰਾ ਸਹੀ ਸਹੀ ਕੀਤਾ ਗਿਆ ਅਤੇ ਇਸ ਨੂੰ ਸੁਰੱਖਿਅਤ ਰੱਖਿਆ ਗਿਆ। ਹੋਰ ਕੋਈ ਵੀ ਕਿਤਾਬ ਨਾਲੋਂ ਅਧਿਕ ਬਾਈਬਲਾਂ ਛੱਪ ਚੁੱਕੀਆਂ ਹਨ। ਤੁਹਾਨੂੰ ਬਾਈਬਲ ਦਾ ਅਧਿਐਨ ਕਰਦੇ ਹੋਏ ਦੇਖ ਕੇ ਹਰ ਕੋਈ ਖ਼ੁਸ਼ ਨਹੀਂ ਹੋਵੇਗਾ, ਲੇਕਨ ਇਸ ਕਾਰਨ ਆਪਣਾ ਅਧਿਐਨ ਬੰਦ ਨਾ ਕਰੋ। ਤੁਹਾਡਾ ਸਦੀਪਕ ਭਵਿੱਖ ਇਸ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਪਰਮੇਸ਼ੁਰ ਨੂੰ ਜਾਣੋ ਅਤੇ ਕਿਸੇ ਵੀ ਵਿਰੋਧਤਾ ਦੇ ਬਾਵਜੂਦ ਉਸ ਦੀ ਇੱਛਾ ਪੂਰੀ ਕਰੋ।​—⁠ਮੱਤੀ 5:​10-12; ਯੂਹੰਨਾ 17:⁠3.