Skip to content

Skip to table of contents

ਪਰਮੇਸ਼ੁਰ ਕੌਣ ਹੈ?

ਪਰਮੇਸ਼ੁਰ ਕੌਣ ਹੈ?

ਪਾਠ 2

ਪਰਮੇਸ਼ੁਰ ਕੌਣ ਹੈ?

ਸੱਚਾ ਪਰਮੇਸ਼ੁਰ ਕੌਣ ਹੈ, ਅਤੇ ਉਸ ਦਾ ਨਾਂ ਕੀ ਹੈ? (1, 2)

ਉਸ ਦਾ ਸਰੀਰ ਕਿਸ ਪ੍ਰਕਾਰ ਦਾ ਹੈ? (3)

ਉਸ ਦੇ ਪ੍ਰਮੁੱਖ ਗੁਣ ਕੀ ਹਨ? (4)

ਕੀ ਸਾਨੂੰ ਉਸ ਦੀ ਉਪਾਸਨਾ ਵਿਚ ਮੂਰਤੀਆਂ ਅਤੇ ਪ੍ਰਤੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ? (5)

ਅਸੀਂ ਪਰਮੇਸ਼ੁਰ ਬਾਰੇ ਕਿਹੜੇ ਦੋ ਤਰੀਕਿਆਂ ਤੋਂ ਸਿੱਖ ਸਕਦੇ ਹਾਂ? (6)

1. ਲੋਕੀ ਬਹੁਤੀਆਂ ਵਸਤੂਆਂ ਦੀ ਉਪਾਸਨਾ ਕਰਦੇ ਹਨ। ਲੇਕਨ ਬਾਈਬਲ ਸਾਨੂੰ ਦੱਸਦੀ ਹੈ ਕਿ ਕੇਵਲ ਇੱਕੋ ਹੀ ਸੱਚਾ ਪਰਮੇਸ਼ੁਰ ਹੈ। ਉਸ ਨੇ ਸਵਰਗ ਵਿਚ ਅਤੇ ਧਰਤੀ ਉੱਤੇ ਸਾਰੀਆਂ ਚੀਜ਼ਾਂ ਦੀ ਸ੍ਰਿਸ਼ਟੀ ਕੀਤੀ। ਕਿਉਂ ਜੋ ਉਸ ਨੇ ਸਾਨੂੰ ਜੀਵਨ ਦਿੱਤਾ, ਸਾਨੂੰ ਕੇਵਲ ਉਸ ਦੀ ਹੀ ਉਪਾਸ­ਨਾ ਕਰਨੀ ਚਾਹੀਦੀ ਹੈ।​—⁠1 ਕੁਰਿੰਥੀਆਂ 8:​5, 6; ਪਰਕਾਸ਼ ਦੀ ਪੋਥੀ 4:⁠11.

2. ਪਰਮੇਸ਼ੁਰ ਦੀਆਂ ਕਈ ਉਪਾਧੀਆਂ ਹਨ ਪਰੰਤੂ ਉਸ ਦਾ ਕੇਵਲ ਇਕ ਹੀ ਨਾਂ ਹੈ। ਉਹ ਨਾਂ ਯਹੋਵਾਹ ਹੈ। ­ਅਧਿਕਤਰ ਬਾਈਬਲਾਂ ਵਿਚ, ਪਰਮੇਸ਼ੁਰ ਦੇ ਨਾਂ ਨੂੰ ਹਟਾ ਕੇ ਇਸ ਦੀ ਥਾਂ ਤੇ ਇਹ ਉਪਾਧੀਆਂ ਪ੍ਰਭੂ (LORD) ਜਾਂ ­ਪਰਮੇਸ਼ੁਰ (GOD) ਵਰਤੀਆਂ ਗਈਆਂ ਹਨ। ਪਰੰਤੂ ਜਦੋਂ ਬਾਈਬਲ ਲਿਖੀ ਗਈ ਸੀ, ਉਦੋਂ ਉਸ ਵਿਚ ਯਹੋਵਾਹ ਦਾ ਨਾਂ ਕੁਝ 7,000 ਵਾਰ ਪੇਸ਼ ਸੀ!​—⁠ਕੂਚ 3:15; ਜ਼ਬੂਰ 83:⁠18.

3. ਯਹੋਵਾਹ ਦਾ ਇਕ ਸਰੀਰ ਹੈ, ਲੇਕਨ ਇਹ ਸਾਡੇ ਸਰੀਰ ਵਰਗਾ ਨਹੀਂ ਹੈ। “ਪਰਮੇਸ਼ੁਰ ਆਤਮਾ ਹੈ,” ਬਾਈਬਲ ਕਹਿੰਦੀ ਹੈ। (ਯੂਹੰਨਾ 4:24) ਇਕ ਆਤਮਾ, ਜੀਵਨ ਦਾ ਉਹ ਰੂਪ ਹੈ ਜੋ ਸਾਡੇ ਨਾਲੋਂ ਕਿਤੇ ਹੀ ਜ਼ਿਆਦਾ ਉੱਚਤਰ ਹੈ। ਕਿਸੇ ਮਾਨਵ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਦੇਖਿਆ ਹੈ। ਯਹੋਵਾਹ ਸਵਰਗ ਵਿਚ ਰਹਿੰਦਾ ਹੈ, ਲੇਕਨ ਉਹ ਸਭ ਚੀਜ਼ਾਂ ਨੂੰ ਦੇਖ ਸਕਦਾ ਹੈ। (ਜ਼ਬੂਰ 11:​4, 5; ਯੂਹੰਨਾ 1:18) ਪਰੰਤੂ, ਪਵਿੱਤਰ ਆਤਮਾ ਕੀ ਹੈ? ਇਹ ਪਰਮੇਸ਼ੁਰ ਵਾਂਗ ਇਕ ਵਿਅਕਤੀ ਨਹੀਂ ਹੈ। ਇਸ ਦੀ ਬਜਾਇ, ਇਹ ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ ਹੈ।​—⁠ਜ਼ਬੂਰ 104:⁠30.

4. ਬਾਈਬਲ ਸਾਨੂੰ ਯਹੋਵਾਹ ਦਾ ਵਿਅਕਤਿੱਤਵ ਪ੍ਰਗਟ ਕਰਦੀ ਹੈ। ਇਹ ਦਿਖਾਉਂਦੀ ਹੈ ਕਿ ਉਸ ਦੇ ਪ੍ਰਮੁੱਖ ਗੁਣ ਪ੍ਰੇਮ, ਨਿਆਉਂ, ਬੁੱਧ, ਅਤੇ ਸ਼ਕਤੀ ਹਨ। (ਬਿਵਸਥਾ ਸਾਰ 32:​4; ਅੱਯੂਬ 12:13; ਯਸਾਯਾਹ 40:26; 1 ਯੂਹੰਨਾ 4:8) ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਕਿਰਪਾਲੂ, ਦਿਆਲੂ, ਖਿਮਾਸ਼ੀਲ, ਉਦਾਰ, ਅਤੇ ਧੀਰਜਵਾਨ ਵੀ ਹੈ। ਸਾਨੂੰ, ਆਗਿਆਕਾਰ ਬੱਚਿਆਂ ਵਾਂਗ, ਉਸ ਦਾ ਅਨੁਕਰਣ ਕਰਨਾ ਚਾਹੀਦਾ ਹੈ।​—⁠ਅਫ਼ਸੀਆਂ 5:​1, 2.

5. ਕੀ ਸਾਨੂੰ ਆਪਣੀ ਉਪਾਸਨਾ ਵਿਚ ਮੂਰਤੀਆਂ, ਤਸਵੀਰਾਂ, ਜਾਂ ਪ੍ਰਤੀਕਾਂ ਅੱਗੇ ਮੱਥਾ ਟੇਕਣਾ ਜਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ? ਨਹੀਂ! (ਕੂਚ 20:​4, 5) ਯਹੋਵਾਹ ਕਹਿੰਦਾ ਹੈ ਕਿ ਸਾਨੂੰ ਕੇਵਲ ਉਸ ਦੀ ਹੀ ਉਪਾਸਨਾ ਕਰਨੀ ਚਾਹੀਦੀ ਹੈ। ਉਹ ਆਪਣੀ ਮਹਿਮਾ ਕਿਸੇ ਦੂਸਰੇ ਵਿਅਕਤੀ ਜਾਂ ਕਿਸੇ ਦੂਸਰੀ ਚੀਜ਼ ਦੇ ਨਾਲ ਸਾਂਝੀ ਨਹੀਂ ਕਰੇਗਾ। ਮੂਰਤੀਆਂ ਕੋਲ ਸਾਡੀ ਮਦਦ ਕਰਨ ਦੀ ਸ਼ਕਤੀ ਨਹੀਂ ਹੈ।​—⁠ਜ਼ਬੂਰ 115:​4-8; ਯਸਾਯਾਹ 42:⁠8.

6. ਅਸੀਂ ਪਰਮੇਸ਼ੁਰ ਨੂੰ ਹੋਰ ਬਿਹਤਰ ਤਰੀਕੇ ਨਾਲ ਕਿਵੇਂ ਜਾਣ ਸਕਦੇ ਹਾਂ? ਇਕ ਤਰੀਕਾ ਹੈ ਉਸ ਵੱਲੋਂ ਸ੍ਰਿਸ਼ਟ ਕੀਤੀਆਂ ਗਈਆਂ ਵਸਤਾਂ ਨੂੰ ਦੇਖਣਾ ਅਤੇ ਇਸ ਬਾਰੇ ਗਹਿਰਾਈ ਨਾਲ ਵਿਚਾਰ ਕਰਨਾ ਕਿ ਇਹ ਸਾਨੂੰ ਕੀ ਦੱਸਦੀਆਂ ਹਨ। ਪਰਮੇਸ਼ੁਰ ਦੀ ਸ੍ਰਿਸ਼ਟੀ ਸਾਨੂੰ ਦਿਖਾਉਂਦੀ ਹੈ ਕਿ ਉਸ ਕੋਲ ਵੱਡੀ ਸ਼ਕਤੀ ਅਤੇ ਬੁੱਧ ਹੈ। ਅਸੀਂ ਉਸ ਦੀਆਂ ਬਣਾਈਆਂ ਹੋਈਆਂ ਸਭ ਚੀਜ਼ਾਂ ਵਿਚ ਉਸ ਦਾ ਪ੍ਰੇਮ ਦੇਖਦੇ ਹਾਂ। (ਜ਼ਬੂਰ 19:​1-6; ਰੋਮੀਆਂ 1:20) ਇਕ ਹੋਰ ਤਰੀਕਾ ਜਿਸ ਨਾਲ ਅਸੀਂ ਪਰਮੇਸ਼ੁਰ ਬਾਰੇ ਸਿੱਖ ਸਕਦੇ ਹਾਂ, ਉਹ ਹੈ ਬਾਈਬਲ ਦਾ ਅਧਿਐਨ ਕਰਨਾ। ਇਸ ਵਿਚ ਉਹ ਸਾਨੂੰ ਕਿਤੇ ਹੀ ਅਧਿਕ ਦੱਸਦਾ ਹੈ ਕਿ ਉਹ ਕਿਸ ਪ੍ਰਕਾਰ ਦਾ ਪਰਮੇਸ਼ੁਰ ਹੈ। ਉਹ ਸਾਨੂੰ ਆਪਣੇ ਮਕਸਦ ਅਤੇ ਜੋ ਸਾਡੇ ਤੋਂ ਉਹ ਚਾਹੁੰਦਾ ਹੈ, ਬਾਰੇ ਵੀ ਦੱਸਦਾ ਹੈ।​—⁠ਆਮੋਸ 3:7; 2 ਤਿਮੋਥਿਉਸ 3:​16, 17.

[ਸਫ਼ਾ 5 ਉੱਤੇ ਤਸਵੀਰਾਂ]

ਅਸੀਂ ਸ੍ਰਿਸ਼ਟੀ ਤੋਂ ਅਤੇ ਬਾਈਬਲ ਤੋਂ ਪਰਮੇਸ਼ੁਰ ਦੇ ਬਾਰੇ ਸਿੱਖਦੇ ਹਾਂ