Skip to content

Skip to table of contents

ਪਰਮੇਸ਼ੁਰ ਦੀ ਸੇਵਾ ਕਰਨ ਦਾ ਤੁਹਾਡਾ ਨਿਰਣਾ

ਪਰਮੇਸ਼ੁਰ ਦੀ ਸੇਵਾ ਕਰਨ ਦਾ ਤੁਹਾਡਾ ਨਿਰਣਾ

ਪਾਠ 16

ਪਰਮੇਸ਼ੁਰ ਦੀ ਸੇਵਾ ਕਰਨ ਦਾ ਤੁਹਾਡਾ ਨਿਰਣਾ

ਪਰਮੇਸ਼ੁਰ ਦਾ ਮਿੱਤਰ ਬਣਨ ਦੇ ਲਈ ਤੁਹਾਨੂੰ ਕੀ ਕਰਨਾ ਜ਼ਰੂਰੀ ਹੈ? (1, 2)

ਤੁਸੀਂ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਿਵੇਂ ਕਰਦੇ ਹੋ? (1)

ਤੁਹਾਨੂੰ ਕਦੋਂ ਬਪਤਿਸਮਾ ਲੈਣਾ ਚਾਹੀਦਾ ਹੈ? (2)

ਤੁਸੀਂ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹਿਣ ਲਈ ਕਿਵੇਂ ਸ਼ਕਤੀ ਹਾਸਲ ਕਰ ਸਕਦੇ ਹੋ? (3)

1. ਪਰਮੇਸ਼ੁਰ ਦਾ ਮਿੱਤਰ ਬਣਨ ਲਈ, ਜ਼ਰੂਰੀ ਹੈ ਕਿ ਤੁਸੀਂ ਬਾਈਬਲ ਸੱਚਾਈ ਦਾ ਇਕ ਚੰਗਾ ਗਿਆਨ ਹਾਸਲ ਕਰੋ (1 ਤਿਮੋਥਿਉਸ 2:​3, 4), ਸਿੱਖੀਆਂ ਹੋਈਆਂ ਗੱਲਾਂ ਵਿਚ ਨਿਹਚਾ ਰੱਖੋ (ਇਬਰਾਨੀਆਂ 11:6), ਆਪਣੇ ਪਾਪਾਂ ਤੋਂ ਤੋਬਾ ਕਰੋ (ਰਸੂਲਾਂ ਦੇ ਕਰਤੱਬ 17:​30, 31), ਅਤੇ ਆਪਣੀ ਜੀਵਨ-ਸ਼ੈਲੀ ਵਿਚ ਮੁੜੋ। (ਰਸੂਲਾਂ ਦੇ ਕਰਤੱਬ 3:19) ਫਿਰ ਪਰਮੇਸ਼ੁਰ ਦੇ ਲਈ ਤਹਾਡੇ ਪ੍ਰੇਮ ਨੂੰ ਤੁਹਾਨੂੰ ਆਪਣੇ ਆਪ ਨੂੰ ਉਸ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਦਾ ਅਰਥ ਹੈ ਕਿ ਤੁਸੀਂ ਉਸ ਨੂੰ ਇਕ ਵਿਅਕਤੀਗਤ, ਨਿੱਜੀ ਪ੍ਰਾਰਥਨਾ ਵਿਚ ਦੱਸੋ ਕਿ ਤੁਸੀਂ ਆਪਣੇ ਆਪ ਨੂੰ ਉਸ ਦੀ ਇੱਛਾ ਪੂਰੀ ਕਰਨ ਲਈ ਦੇ ਰਹੇ ਹੋ।​—⁠ਮੱਤੀ 16:24; 22:37.

2. ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰ ਦੇਣ ਤੋਂ ਬਾਅਦ, ਤੁਹਾਨੂੰ ਬਪਤਿਸਮਾ ਲੈਣਾ ਚਾਹੀਦਾ ਹੈ। (ਮੱਤੀ 28:​19, 20) ਬਪਤਿਸਮਾ ਸਾਰਿਆਂ ਨੂੰ ਇਹ ਦੱਸਦਾ ਹੈ ਕਿ ਤੁਸੀਂ ਯਹੋਵਾਹ ਨੂੰ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਹੈ। ਇਸ ਲਈ ਬਪਤਿਸਮਾ ਕੇਵਲ ਉਨ੍ਹਾਂ ਲਈ ਹੈ ਜੋ ਇੰਨੇ ਸਿਆਣੇ ਹਨ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨ ਦਾ ਨਿਰਣਾ ਬਣਾ ਸਕਣ। ਜਦੋਂ ਇਕ ਵਿਅਕਤੀ ਬਪਤਿਸਮਾ ਲੈਂਦਾ ਹੈ, ਉਦੋਂ ਉਸ ਦੇ ਪੂਰੇ ਸਰੀਰ ਨੂੰ ਪਲ ਭਰ ਲਈ ਪਾਣੀ ਹੇਠ ਡੁਬੋਇਆ ਜਾਣਾ ਚਾਹੀਦਾ ਹੈ। *​—⁠ਮਰਕੁਸ 1:​9, 10; ਰਸੂਲਾਂ ਦੇ ਕਰਤੱਬ 8:⁠36.

3. ਸਮਰਪਣ ਕਰਨ ਦੇ ਮਗਰੋਂ, ਯਹੋਵਾਹ ਤੁਹਾਡੇ ਤੋਂ ਆਸ ਰੱਖੇਗਾ ਕਿ ਤੁਸੀਂ ਆਪਣੇ ਵਾਅਦੇ ਤੇ ਪੂਰੇ ਉਤਰੋਗੇ। (ਜ਼ਬੂਰ 50:14; ਉਪਦੇਸ਼ਕ ਦੀ ਪੋਥੀ 5:​4, 5) ਇਬਲੀਸ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰੇਗਾ। (1 ਪਤਰਸ 5:8) ਪਰੰਤੂ ਪ੍ਰਾਰਥਨਾ ਵਿਚ ਪਰਮੇਸ਼ੁਰ ਦੇ ਨੇੜੇ ਜਾਓ। (ਫ਼ਿਲਿੱਪੀਆਂ 4:​6, 7) ਨਿੱਤ ਦਿਨ ਉਸ ਦੇ ਬਚਨ ਦਾ ਅਧਿਐਨ ਕਰੋ। (ਜ਼ਬੂਰ 1:​1-3) ਕਲੀਸਿਯਾ ਦੇ ਨਾਲ ਨਜ਼ਦੀਕ ਜੁੜੇ ਰਹੋ। (ਇਬਰਾਨੀਆਂ 13:17) ਇਹ ਸਭ ਕੁਝ ਕਰਨ ਦੇ ਦੁਆਰਾ, ਤੁਸੀਂ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹਿਣ ਲਈ ਸ਼ਕਤੀ ਹਾਸਲ ਕਰੋਗੇ। ਇਸ ਤਰ੍ਹਾਂ ਤੁਸੀਂ ਸਾਰੀ ਸਦੀਵਤਾ ਲਈ ਉਹ ਕੰਮ ਕਰ ਸਕਦੇ ਹੋ ਜਿਨ੍ਹਾਂ ਦੀ ਪਰਮੇਸ਼ੁਰ ਤੁਹਾਡੇ ਤੋਂ ਮੰਗ ਕਰਦਾ ਹੈ!

[ਫੁਟਨੋਟ]

^ ਪੈਰਾ 2 ਬਪਤਿਸਮੇ ਲਈ ਤਿਆਰੀ ਕਰਨ ਵਿਚ, ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਜਾਂ ਅਜਿਹੀ ਕੋਈ ਦੂਜੀ ਪੁਸਤਕ ਦੇ ਅਧਿਐਨ ਦਾ ਸੁਝਾਅ ਦਿੱਤਾ ਜਾਂਦਾ ਹੈ।