Skip to content

Skip to table of contents

ਪਰਮੇਸ਼ੁਰ ਦੇ ਸੇਵਕਾਂ ਨੂੰ ਸ਼ੁੱਧ ਹੋਣਾ ਚਾਹੀਦਾ ਹੈ

ਪਰਮੇਸ਼ੁਰ ਦੇ ਸੇਵਕਾਂ ਨੂੰ ਸ਼ੁੱਧ ਹੋਣਾ ਚਾਹੀਦਾ ਹੈ

ਪਾਠ 9

ਪਰਮੇਸ਼ੁਰ ਦੇ ਸੇਵਕਾਂ ਨੂੰ ਸ਼ੁੱਧ ਹੋਣਾ ਚਾਹੀਦਾ ਹੈ

ਸਾਨੂੰ ਹਰ ਤਰੀਕੇ ਤੋਂ ਸ਼ੁੱਧ ਕਿਉਂ ਹੋਣਾ ਚਾਹੀਦਾ ਹੈ? (1)

ਅਧਿਆਤਮਿਕ ਤੌਰ ਤੇ ਸ਼ੁੱਧ ਹੋਣ ਦਾ ਕੀ ਅਰਥ ਹੈ? (2) ਨੈਤਿਕ ਤੌਰ ਤੇ ਸ਼ੁੱਧ? (3)ਮਾਨਸਿਕ ਤੌਰ ਤੇ ਸ਼ੁੱਧ? (4)ਸਰੀਰਕ ਤੌਰ ਤੇ ਸ਼ੁੱਧ? (5)

ਸਾਨੂੰ ਕਿਹੜੇ ਪ੍ਰਕਾਰਾਂ ਦੇ ਅਸ਼ੁੱਧ ਬੋਲਚਾਲ ਤੋਂ ਦੂਰ ਰਹਿਣਾ ਚਾਹੀਦਾ ਹੈ? (6)

1. ਯਹੋਵਾਹ ਪਰਮੇਸ਼ੁਰ ਸ਼ੁੱਧ ਅਤੇ ਪਵਿੱਤਰ ਹੈ। ਉਹ ਆਪਣੇ ਉਪਾਸਕਾਂ ਤੋਂ​—⁠ਅਧਿਆਤਮਿਕ, ਨੈਤਿਕ, ਮਾਨਸਿਕ, ਅਤੇ ਸਰੀਰਕ ਤੌਰ ਤੇ​—⁠ਸ਼ੁੱਧ ਰਹਿਣ ਦੀ ਆਸ ਰੱਖਦਾ ਹੈ। (1 ਪਤਰਸ 1:16) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਰਹਿਣ ਲਈ ਸਖ਼ਤ ਜਤਨ ਕਰਨ ਦੀ ਲੋੜ ਪੈਂਦੀ ਹੈ। ਅਸੀਂ ਇਕ ਅਸ਼ੁੱਧ ਸੰਸਾਰ ਵਿਚ ਜੀ ਰਹੇ ਹਾਂ। ਨਾਲੇ ਸਾਨੂੰ ਗ਼ਲਤ ਕੰਮ ਕਰਨ ਦੇ ਆਪਣੇ ਰੁਝਾਨਾਂ ਦੇ ਵਿਰੁੱਧ ਵੀ ਜੂਝਣਾ ਪੈਂਦਾ ਹੈ। ਲੇਕਨ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਹੈ।

2. ਅਧਿਆਤਮਿਕ ਸ਼ੁੱਧਤਾ: ਜੇਕਰ ਅਸੀਂ ਯਹੋਵਾਹ ਦੀ ਸੇਵਾ ਕਰਨੀ ਹੈ, ਤਾਂ ਅਸੀਂ ਝੂਠੇ ਧਰਮ ਦੀਆਂ ਕਿਸੇ ਵੀ ਸਿੱਖਿਆਵਾਂ ਜਾਂ ਰੀਤਾਂ ਨੂੰ ਫੜੀ ਨਹੀਂ ਰੱਖ ਸਕਦੇ ਹਾਂ। ਸਾਨੂੰ ਝੂਠੇ ਧਰਮ ਵਿੱਚੋਂ ਨਿਕਲਣਾ ਚਾਹੀਦਾ ਹੈ ਅਤੇ ਕਿਸੇ ਵੀ ਤਰੀਕੇ ਤੋਂ ਇਸ ਦੀ ਹਿਮਾਇਤ ਨਹੀਂ ਕਰਨੀ ਚਾਹੀਦੀ ਹੈ। (2 ਕੁਰਿੰਥੀਆਂ 6:​14-18; ਪਰਕਾਸ਼ ਦੀ ਪੋਥੀ 18:4) ਪਰਮੇਸ਼ੁਰ ਦੇ ਬਾਰੇ ਜਦੋਂ ਅਸੀਂ ਇਕ ਵਾਰੀ ਸੱਚਾਈ ਸਿੱਖ ਲੈਂਦੇ ਹਾਂ, ਸਾਨੂੰ ਝੂਠੀਆਂ ਗੱਲਾਂ ਸਿਖਾਉਣ ਵਾਲੇ ਲੋਕਾਂ ਦੁਆਰਾ ਕੁਰਾਹੇ ਪੈਣ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।​—⁠2 ਯੂਹੰਨਾ 10, 11.

3. ਨੈਤਿਕ ਸ਼ੁੱਧਤਾ: ਯਹੋਵਾਹ ਆਪਣੇ ਉਪਾਸਕਾਂ ਤੋਂ ਇਹ ਚਾਹੁੰਦਾ ਹੈ ਕਿ ਉਹ ਹਰ ਸਮੇਂ ਤੇ ਸੱਚੇ ਮਸੀਹੀਆਂ ਦੇ ਤੌਰ ਤੇ ਵਰਤਾਉ ਕਰਨ। (1 ਪਤਰਸ 2:12) ਉਹ ਸਾਡੇ ਸਾਰੇ ਕੰਮਾਂ ਨੂੰ, ਗੁਪਤ ਵਿਚ ਕੀਤੇ ਹੋਇਆਂ ਨੂੰ ਵੀ ਦੇਖਦਾ ਹੈ। (ਇਬਰਾਨੀਆਂ 4:13) ਸਾਨੂੰ ਜਿਨਸੀ ਅਨੈਤਿਕਤਾ ਅਤੇ ਇਸ ਸੰਸਾਰ ਦੇ ਦੂਜੇ ਅਸ਼ੁੱਧ ਅਭਿਆਸਾਂ ਤੋਂ ਦੂਰ ਰਹਿਣਾ ਚਾਹੀਦਾ ਹੈ।​—⁠1 ਕੁਰਿੰਥੀਆਂ 6:​9-11.

4. ਮਾਨਸਿਕ ਸ਼ੁੱਧਤਾ: ਜੇਕਰ ਅਸੀਂ ਆਪਣੇ ਮਨਾਂ ਨੂੰ ਸ਼ੁੱਧ, ਨਿਰਮਲ ਵਿਚਾਰਾਂ ਨਾਲ ਭਰਾਂਗੇ, ਤਾਂ ਸਾਡਾ ਆਚਰਣ ਵੀ ਸ਼ੁੱਧ ਹੋਵੇਗਾ। (ਫ਼ਿਲਿੱਪੀਆਂ 4:8) ਪਰੰਤੂ ਜੇਕਰ ਅਸੀਂ ਅਸ਼ੁੱਧ ਚੀਜ਼ਾਂ ਉੱਤੇ ਮਨ ਲਗਾਉਂਦੇ ਹਾਂ, ਤਾਂ ਇਹ ਦੁਸ਼ਟ ਕੰਮਾਂ ਵਿਚ ਪਰਿਣਿਤ ਹੋਵੇਗਾ। (ਮੱਤੀ 15:​18-20) ਸਾਨੂੰ ਅਜਿਹੇ ਪ੍ਰਕਾਰ ਦੇ ਮਨੋਰੰਜਨਾਂ ਤੋਂ ਬਚੇ ਰਹਿਣਾ ਚਾਹੀਦਾ ਹੈ ਜੋ ਸਾਡੇ ਮਨਾਂ ਨੂੰ ਗੰਦਾ ਕਰ ਸਕਦੇ ਹਨ। ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦੇ ਦੁਆਰਾ ਆਪਣੇ ਮਨਾਂ ਨੂੰ ਸ਼ੁੱਧ ਵਿਚਾਰਾਂ ਨਾਲ ਭਰ ਸਕਦੇ ਹਾਂ।

5. ਸਰੀਰਕ ਸ਼ੁੱਧਤਾ: ਕਿਉਂ ਜੋ ਉਹ ਪਰਮੇਸ਼ੁਰ ਦੀ ਪ੍ਰਤਿਨਿਧਤਾ ਕਰਦੇ ਹਨ, ਮਸੀਹੀਆਂ ਨੂੰ ਆਪਣੇ ਸਰੀਰ ਅਤੇ ਕੱਪੜੇ ਸਾਫ਼ ਰੱਖਣੇ ਚਾਹੀਦੇ ਹਨ। ਸਾਨੂੰ ਪਖਾਨੇ ਜਾਣ ਮਗਰੋਂ ਆਪਣੇ ਹੱਥ ਧੋਣੇ ਚਾਹੀਦੇ ਹਨ, ਅਤੇ ਸਾਨੂੰ ਭੋਜਨ ਕਰਨ ਜਾਂ ਖਾਣ ਦੀਆਂ ਚੀਜ਼ਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਆਪਣਿਆਂ ਹੱਥਾਂ ਨੂੰ ਧੋਣਾ ਚਾਹੀਦਾ ਹੈ। ਜੇਕਰ ਗੰਦਗੀ ਨੂੰ ਠਿਕਾਣੇ ਲਗਾਉਣ ਦਾ ਉਚਿਤ ਪ੍ਰਬੰਧ ਨਹੀਂ ਹੈ, ਤਾਂ ਮਲ-ਮੂਤਰ ਨੂੰ ਦਬ ਦੇਣਾ ਚਾਹੀਦਾ ਹੈ। (ਬਿਵਸਥਾ ਸਾਰ 23:​12, 13) ਸਰੀਰਕ ਤੌਰ ਤੇ ਸ਼ੁੱਧ ਰਹਿਣ ਨਾਲ ਚੰਗੀ ਸਿਹਤ ਨੂੰ ਯੋਗਦਾਨ ਮਿਲਦਾ ਹੈ। ਇਕ ਮਸੀਹੀ ਦਾ ਘਰ ਅੰਦਰੋਂ ਅਤੇ ਬਾਹਰੋਂ ਸਾਫ਼-ਸੁਥਰਾ ਹੋਣਾ ਚਾਹੀਦਾ ਹੈ। ਇਹ ਸਮਾਜ ਵਿਚ ਇਕ ਚੰਗੀ ਮਿਸਾਲ ਵਜੋਂ ਉੱਘੜਵਾਂ ਹੋਣਾ ਚਾਹੀਦਾ ਹੈ।

6. ਸ਼ੁੱਧ ਬੋਲਚਾਲ: ਪਰਮੇਸ਼ੁਰ ਦੇ ਸੇਵਕਾਂ ਨੂੰ ਹਮੇਸ਼ਾ ਹੀ ਸੱਚ ਬੋਲਣਾ ਚਾਹੀਦਾ ਹੈ। ਝੂਠੇ ਲੋਕ ਪਰਮੇਸ਼ੁਰ ਦੇ ਰਾਜ ਵਿਚ ਦਾਖ਼ਲ ਨਹੀਂ ਹੋਣਗੇ। (ਅਫ਼ਸੀਆਂ 4:25; ਪਰਕਾਸ਼ ਦੀ ਪੋਥੀ 21:8) ਮਸੀਹੀ ਲੋਕ ਗੰਦੀ ਬੋਲੀ ਇਸਤੇਮਾਲ ਨਹੀਂ ਕਰਦੇ ਹਨ। ਉਹ ਅਸ਼ਲੀਲ ਚੁਟਕਲੇ ਜਾਂ ਗੰਦੀਆਂ ਕਹਾਣੀਆਂ ਨੂੰ ਨਾ ਸੁਣਦੇ ਅਤੇ ਨਾ ਹੀ ਸੁਣਾਉਂਦੇ ਹਨ। ਉਹ ਆਪਣੀ ਸ਼ੁੱਧ ਬੋਲਚਾਲ ਦੇ ਕਾਰਨ ਕਾਰਜ-ਸਥਾਨ ਤੇ ਜਾਂ ਸਕੂਲ ਵਿਖੇ ਅਤੇ ਗੁਆਂਢ ਵਿਚ ਵੱਖਰੇ ਨਜ਼ਰ ਆਉਂਦੇ ਹਨ।​—⁠ਅਫ਼ਸੀਆਂ 4:​29, 31; 5:⁠3.

[ਸਫ਼ੇ 18, 19 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਸੇਵਕਾਂ ਨੂੰ ਹਰ ਪਹਿਲੂ ਵਿਚ ਸ਼ੁੱਧ ਹੋਣਾ ਚਾਹੀਦਾ ਹੈ