Skip to content

Skip to table of contents

ਪਰਿਵਾਰਕ ਜੀਵਨ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ

ਪਰਿਵਾਰਕ ਜੀਵਨ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ

ਪਾਠ 8

ਪਰਿਵਾਰਕ ਜੀਵਨ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ

ਪਰਿਵਾਰ ਵਿਚ ਪਤੀ ਦਾ ਕੀ ਦਰਜਾ ਹੈ? (1)

ਇਕ ਪਤੀ ਨੂੰ ਆਪਣੀ ਪਤਨੀ ਨਾਲ ਕਿਵੇਂ ਵਰਤਾਉ ਕਰਨਾ ਚਾਹੀਦਾ ਹੈ? (2)

ਇਕ ਪਿਤਾ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਹਨ? (3)

ਪਰਿਵਾਰ ਵਿਚ ਪਤਨੀ ਦੀ ਕੀ ਭੂਮਿਕਾ ਹੈ? (4)

ਪਰਮੇਸ਼ੁਰ ਮਾਪਿਆਂ ਤੋਂ ਅਤੇ ਬੱਚਿਆਂ ਤੋਂ ਕੀ ਮੰਗ ਕਰਦਾ ਹੈ? (5)

ਅਲਹਿਦਗੀ ਦੇ ਬਾਰੇ ਅਤੇ ਤਲਾਕ ਦੇ ਬਾਰੇ ਬਾਈਬਲ ਦਾ ਕੀ ਦ੍ਰਿਸ਼ਟੀਕੋਣ ਹੈ? (6, 7)

1. ਬਾਈਬਲ ਆਖਦੀ ਹੈ ਕਿ ਇਕ ਪਤੀ ਆਪਣੇ ਪਰਿਵਾਰ ਦਾ ਸਿਰ ਹੈ। (1 ਕੁਰਿੰਥੀਆਂ 11:3) ਇਕ ਪਤੀ ਦੀ ਇੱਕੋ ਹੀ ਪਤਨੀ ਹੋਣੀ ਚਾਹੀਦੀ ਹੈ। ਉਹ ਕਾਨੂੰਨ ਦੀਆਂ ਨਜ਼ਰਾਂ ਵਿਚ ਉਚਿਤ ਤੌਰ ਤੇ ਵਿਆਹੇ ਹੋਣੇ ਚਾਹੀਦੇ ਹਨ।​—⁠1 ਤਿਮੋਥਿਉਸ 3:2; ਤੀਤੁਸ 3:⁠1.

2. ਇਕ ਪਤੀ ਨੂੰ ਆਪਣੀ ਪਤਨੀ ਦੇ ਨਾਲ ਆਪਣੇ ਸਮਾਨ ਪ੍ਰੇਮ ਕਰਨਾ ਚਾਹੀਦਾ ਹੈ। ਉਸ ਨੂੰ ਉਸ ਦੇ ਨਾਲ ਉਵੇਂ ਹੀ ਵਰਤਾਉ ਕਰਨਾ ਚਾਹੀਦਾ ਹੈ ਜਿਵੇਂ ਯਿਸੂ ਆਪਣੇ ਅਨੁਯਾਈਆਂ ਦੇ ਨਾਲ ਵਰਤਾਉ ਕਰਦਾ ਹੈ। (ਅਫ਼ਸੀਆਂ 5:​25, 28, 29) ਉਸ ਨੂੰ ਕਦੇ ਵੀ ਆਪਣੀ ਪਤਨੀ ਨੂੰ ਕੁੱਟਣਾ ਜਾਂ ਉਸ ਨਾਲ ਕਿਸੇ ਵੀ ਤਰੀਕੇ ਤੋਂ ਦੁਰਵਿਹਾਰ ਨਹੀਂ ਕਰਨਾ ਚਾਹੀਦਾ ਹੈ। ਇਸ ਦੀ ਬਜਾਇ, ਉਸ ਨੂੰ ਆਪਣੀ ਪਤਨੀ ਨੂੰ ਮਾਣ ਅਤੇ ਆਦਰ ਦਿਖਾਉਣਾ ਚਾਹੀਦਾ ਹੈ।​—⁠ਕੁਲੁੱਸੀਆਂ 3:19; 1 ਪਤਰਸ 3:⁠7.

3. ਇਕ ਪਿਤਾ ਨੂੰ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਉਸ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੇ ਲਈ ਰੋਟੀ, ਕੱਪੜਾ, ਅਤੇ ਮਕਾਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਕ ਪਿਤਾ ਨੂੰ ਆਪਣੇ ਪਰਿਵਾਰ ਦੀਆਂ ਅਧਿਆਤਮਿਕ ਲੋੜਾਂ ਲਈ ਵੀ ਪ੍ਰਬੰਧ ਕਰਨਾ ਚਾਹੀਦਾ ਹੈ। (1 ਤਿਮੋਥਿਉਸ 5:8) ਉਹ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਸਿੱਖਣ ਦੇ ਲਈ ਆਪਣੇ ਪਰਿਵਾਰ ਦੀ ਮਦਦ ਕਰਨ ਵਿਚ ਪਹਿਲ ਕਰਦਾ ਹੈ।​—⁠ਬਿਵਸਥਾ ਸਾਰ 6:​4-9; ਅਫ਼ਸੀਆਂ 6:⁠4.

4. ਇਕ ਪਤਨੀ ਨੂੰ ਆਪਣੇ ਪਤੀ ਲਈ ਇਕ ਚੰਗੀ ਸਹਾਇਕ ਹੋਣਾ ਚਾਹੀਦਾ ਹੈ। (ਉਤਪਤ 2:18) ਉਸ ਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਅਤੇ ਸਿਖਲਾਈ ਦੇਣ ਵਿਚ ਆਪਣੇ ਪਤੀ ਨੂੰ ਸਹਿਯੋਗ ਦੇਣਾ ਚਾਹੀਦਾ ਹੈ। (ਕਹਾਉਤਾਂ 1:8) ਯਹੋਵਾਹ ਇਕ ਪਤਨੀ ਤੋਂ ਮੰਗ ਕਰਦਾ ਹੈ ਕਿ ਉਹ ਆਪਣੇ ਪਰਿਵਾਰ ਦੀ ਪ੍ਰੇਮਪੂਰਣ ਢੰਗ ਨਾਲ ਦੇਖ-ਭਾਲ ਕਰੇ। (ਕਹਾਉਤਾਂ 31:​10, 15, 26, 27; ਤੀਤੁਸ 2:​4, 5) ਉਸ ਨੂੰ ਆਪਣੇ ਪਤੀ ਲਈ ਗਹਿਰਾ ਆਦਰ ਰੱਖਣਾ ਚਾਹੀਦਾ ਹੈ।​—⁠ਅਫ਼ਸੀਆਂ 5:​22, 23, 33.

5. ਪਰਮੇਸ਼ੁਰ ਬੱਚਿਆਂ ਤੋਂ ਉਨ੍ਹਾਂ ਦੇ ਮਾਪਿਆਂ ਦੇ ਆਗਿਆਕਾਰ ਰਹਿਣ ਦੀ ਮੰਗ ਕਰਦਾ ਹੈ। (ਅਫ਼ਸੀਆਂ 6:​1-3) ਉਹ ਮਾਪਿਆਂ ਤੋਂ ਆਸ ਰੱਖਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਹਿਦਾਇਤਾਂ ਅਤੇ ਤਾੜਨਾ ਦੇਣ। ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਅਧਿਆਤਮਿਕ ਅਤੇ ਭਾਵਾਤਮਕ ਲੋੜਾਂ ਦੀ ਦੇਖ-ਭਾਲ ਕਰਦੇ ਹੋਏ, ਉਨ੍ਹਾਂ ਦੇ ਨਾਲ ਸਮਾਂ ਬਿਤਾਉਣ ਅਤੇ ਉਨ੍ਹਾਂ ਦੇ ਨਾਲ ਬਾਈਬਲ ਦਾ ਅਧਿਐਨ ਕਰਨ ਦੀ ਲੋੜ ਹੈ। (ਬਿਵਸਥਾ ਸਾਰ 11:​18, 19; ਕਹਾਉਤਾਂ 22:​6, 15) ਮਾਪਿਆਂ ਨੂੰ ਕਦੇ ਵੀ ਆਪਣੇ ਬੱਚਿਆਂ ਨੂੰ ਇਕ ਕਠੋਰ ਜਾਂ ਕਰੂਰ ਤਰੀਕੇ ਵਿਚ ਅਨੁਸ਼ਾਸਨ ਨਹੀਂ ਦੇਣਾ ਚਾਹੀਦਾ ਹੈ।​—⁠ਕੁਲੁੱਸੀਆਂ 3:⁠21.

6. ਜਦੋਂ ਵਿਆਹੁਤਾ ਸਾਥੀਆਂ ਨੂੰ ਮਿਲ ਕੇ ਰਹਿਣ ਵਿਚ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਤਾਂ ਉਨ੍ਹਾਂ ਨੂੰ ਬਾਈਬਲ ਸਲਾਹ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਾਈਬਲ ਸਾਨੂੰ ਪ੍ਰੇਮ ਦਿਖਾਉਣ ਅਤੇ ਖਿਮਾਸ਼ੀਲ ਹੋਣ ਲਈ ਉਤੇਜਿਤ ਕਰਦੀ ਹੈ। (ਕੁਲੁੱਸੀਆਂ 3:​12-14) ਪਰਮੇਸ਼ੁਰ ਦਾ ਬਚਨ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਤਰੀਕੇ ਵਜੋਂ ਅਲਹਿਦਗੀ ਦੀ ਹਿਮਾਇਤ ਨਹੀਂ ਕਰਦਾ ਹੈ। ਪਰੰਤੂ ਇਕ ਪਤਨੀ ਸ਼ਾਇਦ ਆਪਣੇ ਪਤੀ ਨੂੰ ਛੱਡਣ ਦੀ ਚੋਣ ਕਰੇ ਜੇਕਰ (1) ਉਹ ਹਠਧਰਮੀ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਤੋਂ ਇਨਕਾਰ ਕਰਦਾ ਹੈ, (2) ਉਹ ਇੰਨਾ ਹਿੰਸਕ ਹੈ ਕਿ ਪਤਨੀ ਦੀ ਸਿਹਤ ਅਤੇ ਜੀਵਨ ਨੂੰ ਖ਼ਤਰਾ ਹੈ, ਜਾਂ (3) ਉਸ ਦੀ ਅਤਿਅੰਤ ਵਿਰੋਧਤਾ ਪਤਨੀ ਲਈ ਯਹੋਵਾਹ ਦੀ ਉਪਾਸਨਾ ਕਰਨੀ ਨਾਮੁਮਕਿਨ ਬਣਾ ਦਿੰਦੀ ਹੈ।​—⁠1 ਕੁਰਿੰਥੀਆਂ 7:​12, 13.

7. ਵਿਆਹੁਤਾ ਸਾਥੀਆਂ ਨੂੰ ਇਕ ਦੂਜੇ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ। ਜ਼ਨਾਹ ਪਰਮੇਸ਼ੁਰ ਦੇ ਵਿਰੁੱਧ ਅਤੇ ਆਪਣੇ ਸਾਥੀ ਦੇ ਵਿਰੁੱਧ ਇਕ ਪਾਪ ਹੈ। (ਇਬਰਾਨੀਆਂ 13:4) ਜ਼ਨਾਹ ਹੀ ਇੱਕੋ-ਇਕ ਕਾਰਨ ਹੈ ਜਿਸ ਲਈ ਇਕ ਮਸੀਹੀ ਆਪਣੇ ਸਾਥੀ ਨੂੰ ਤਲਾਕ ਦੇ ਕੇ ਮੁੜ ਵਿਆਹ ਕਰਾਉਣ ਲਈ ਮੁਕਤ ਹੋ ਸਕਦਾ ਹੈ। (ਮੱਤੀ 19:​6-9; ਰੋਮੀਆਂ 7:​2, 3) ਯਹੋਵਾਹ ਨੂੰ ਘਿਰਣਾ ਆਉਂਦੀ ਹੈ ਜਦੋਂ ਲੋਕੀ ਬਿਨਾਂ ਸ਼ਾਸਤਰ ਸੰਬੰਧੀ ਆਧਾਰ ਦੇ ਤਲਾਕ ਲੈ ਕੇ ਕਿਸੇ ਦੂਜੇ ਨਾਲ ਵਿਆਹ ਕਰਦੇ ਹਨ।​—⁠ਮਲਾਕੀ 2:​14-16.

[ਸਫ਼ੇ 16, 17 ਉੱਤੇ ਤਸਵੀਰਾਂ]

ਪਰਮੇਸ਼ੁਰ ਮਾਪਿਆਂ ਤੋਂ ਆਸ ਰੱਖਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਹਿਦਾਇਤਾਂ ਅਤੇ ਤਾੜਨਾ ਦੇਣ

[ਸਫ਼ਾ 17 ਉੱਤੇ ਤਸਵੀਰ]

ਇਕ ਪ੍ਰੇਮਮਈ ਪਿਤਾ ਆਪਣੇ ਪਰਿਵਾਰ ਲਈ ਭੌਤਿਕ ਅਤੇ ਅਧਿਆਤਮਿਕ ਤੌਰ ਤੇ ਪ੍ਰਬੰਧ ਕਰਦਾ ਹੈ