Skip to content

Skip to table of contents

ਯਹੋਵਾਹ ਦੇ ਗਵਾਹ ਕਿਵੇਂ ਸੰਗਠਿਤ ਕੀਤੇ ਜਾਂਦੇ ਹਨ

ਯਹੋਵਾਹ ਦੇ ਗਵਾਹ ਕਿਵੇਂ ਸੰਗਠਿਤ ਕੀਤੇ ਜਾਂਦੇ ਹਨ

ਪਾਠ 14

ਯਹੋਵਾਹ ਦੇ ਗਵਾਹ ਕਿਵੇਂ ਸੰਗਠਿਤ ਕੀਤੇ ਜਾਂਦੇ ਹਨ

ਯਹੋਵਾਹ ਦੇ ਗਵਾਹਾਂ ਦਾ ਆਧੁਨਿਕ-ਦਿਨ ਕਦੋਂ ਆਰੰਭ ਹੋਇਆ? (1)

ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਕਿਵੇਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ? (2)

ਖ਼ਰਚਾ ਕਿਵੇਂ ਚਲਾਇਆ ਜਾਂਦਾ ਹੈ? (3)

ਹਰੇਕ ਕਲੀਸਿਯਾ ਵਿਚ ਕੌਣ ਅਗਵਾਈ ਕਰਦਾ ਹੈ? (4)

ਪ੍ਰਤਿ ਸਾਲ ਕਿਹੜੀਆਂ ਹੋਰ ਵੀ ਵੱਡੀਆਂ ਸਭਾਵਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ? (5)

ਉਨ੍ਹਾਂ ਦੇ ਮੁੱਖ ਦਫ਼ਤਰ ਅਤੇ ਸ਼ਾਖਾ ਦਫ਼ਤਰਾਂ ਵਿਚ ਕੀ ਕੰਮ ਕੀਤਾ ਜਾਂਦਾ ਹੈ? (6)

1. ਯਹੋਵਾਹ ਦੇ ਗਵਾਹਾਂ ਦਾ ਆਧੁਨਿਕ-ਦਿਨ 1870 ਦੇ ਦਹਾਕੇ ਵਿਚ ਆਰੰਭ ਹੋਇਆ ਸੀ। ਪਹਿਲਾਂ-ਪਹਿਲ, ਉਨ੍ਹਾਂ ਨੂੰ ਬਾਈਬਲ ਸਟੂਡੈਂਟਸ ਆਖਿਆ ਜਾਂਦਾ ਸੀ। ਪਰੰਤੂ 1931 ਵਿਚ ਉਨ੍ਹਾਂ ਨੇ ਸ਼ਾਸਤਰ-ਸੰਬੰਧੀ ਨਾਂ, ਯਹੋਵਾਹ ਦੇ ਗਵਾਹ ਨੂੰ ਅਪਣਾਇਆ। (ਯਸਾਯਾਹ 43:10) ਛੋਟੇ ਸ਼ੁਰੂਆਤ ਤੋਂ ਵੱਧ ਕੇ ਇਸ ਸੰਗਠਨ ਵਿਚ ਹੁਣ ਲੱਖਾਂ ਹੀ ਗਵਾਹ ਹਨ, ਜੋ 230 ਦੇਸ਼ਾਂ ਤੋਂ ਵੱਧ ਵਿਚ ਪ੍ਰਚਾਰ ਕਰਨ ਵਿਚ ਵਿ­ਅਸਤ ਹਨ।

2. ਯਹੋਵਾਹ ਦੇ ਗਵਾਹਾਂ ਦੀਆਂ ਅਧਿਕਤਰ ਕਲੀਸਿਯਾਵਾਂ ਵਿਚ ਪ੍ਰਤਿ ਹਫ਼ਤੇ ਤਿੰਨ ਵਾਰ ਸਭਾਵਾਂ ਹੁੰਦੀਆਂ ਹਨ। ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਸਭਾ ਵਿਚ ਹਾਜ਼ਰ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। (ਇਬਰਾਨੀਆਂ 10:​24, 25) ਸਿਖਾਈਆਂ ਜਾਣ ਵਾਲੀਆਂ ਗੱਲਾਂ ਦਾ ਆਧਾਰ ਬਾਈਬਲ ਹੈ। ਸਭਾਵਾਂ ਨੂੰ ਪ੍ਰਾਰਥਨਾ ਦੇ ਨਾਲ ਆਰੰਭ ਅਤੇ ਸਮਾਪਤ ਕੀਤਾ ਜਾਂਦਾ ਹੈ। ਜ਼ਿਆਦਾਤਰ ਸਭਾਵਾਂ ਵਿਚ ਸੁਹਿਰਦ “ਆਤਮਕ ਗੀਤ” ਵੀ ਗਾਏ ਜਾਂਦੇ ਹਨ। (ਅਫ਼ਸੀਆਂ 5:​18, 19) ਪ੍ਰਵੇਸ਼ ਮੁਫ਼ਤ ਹੈ, ਅਤੇ ਕੋਈ ਚੰਦਾ ਨਹੀਂ ਲਿਆ ਜਾਂਦਾ ਹੈ।​—⁠ਮੱਤੀ 10:⁠8.

3. ਅਧਿਕਤਰ ਕਲੀਸਿਯਾਵਾਂ ਆਪਣੀਆਂ ਸਭਾਵਾਂ ਇਕ ਰਾਜ ਗ੍ਰਹਿ ਵਿਚ ਆਯੋਜਿਤ ਕਰਦੀਆਂ ਹਨ। ਇਹ ਸਵੈ-ਇੱਛੁਕ ਗਵਾਹਾਂ ਦੁਆਰਾ ਉਸਾਰੇ ਗਏ ਆਮ ਤੌਰ ਤੇ ਸਾਧਾਰਣ ਭਵਨ ਹੁੰਦੇ ਹਨ। ਤੁਹਾਨੂੰ ਰਾਜ ਗ੍ਰਹਿ ਵਿਚ ਕੋਈ ਮੂਰਤੀਆਂ, ਸਲੀਬਾਂ, ਨਜ਼ਰ ਨਹੀਂ ਆਉਣਗੀਆਂ। ਖ਼ਰਚੇ ਸਵੈ-ਇੱਛੁਕ ਦਾਨਾਂ ਨਾਲ ਪੂਰੇ ਕੀਤੇ ਜਾਂਦੇ ਹਨ। ਉਨ੍ਹਾਂ ਲਈ ਜੋ ਦਾਨ ਕਰਨ ਦੇ ­ਇੱਛੁਕ ਹਨ ਉੱਥੇ ਇਕ ਚੰਦੇ ਦਾ ਡੱਬਾ ਹੁੰਦਾ ਹੈ।​—⁠2 ਕੁਰਿੰਥੀਆਂ 9:⁠7.

4. ਹਰੇਕ ਕਲੀਸਿਯਾ ਵਿਚ, ਬਜ਼ੁਰਗ, ਜਾਂ ਨਿਗਾਹਬਾਨ ਹੁੰਦੇ ਹਨ। ਉਹ ਕਲੀਸਿਯਾ ਵਿਚ ਸਿੱਖਿਆ ਦੇਣ ਵਿਚ ­ਅਗਵਾਈ ਕਰਦੇ ਹਨ। (1 ਤਿਮੋਥਿਉਸ 3:​1-7; 5:17) ਸਹਾਇਕ ਸੇਵਕ ਉਨ੍ਹਾਂ ਦੀ ਮਦਦ ਕਰਦੇ ਹਨ। (1 ਤਿਮੋਥਿਉਸ 3:​8-10, 12, 13) ਇਨ੍ਹਾਂ ਮਨੁੱਖਾਂ ਨੂੰ ਬਾਕੀ ਦੀ ਕਲੀਸਿਯਾ ਤੋਂ ਉੱਚ ਨਹੀਂ ਸਮਝਿਆ ਜਾਂਦਾ ਹੈ। (2 ਕੁਰਿੰਥੀਆਂ 1:24) ਉਨ੍ਹਾਂ ਨੂੰ ਵਿਸ਼ੇਸ਼ ਖਿਤਾਬ ਨਹੀਂ ਦਿੱਤੇ ਜਾਂਦੇ ਹਨ। (ਮੱਤੀ 23:​8-10) ਉਨ੍ਹਾਂ ਦਾ ਪਹਿਰਾਵਾ ਦੂਜਿਆਂ ਤੋਂ ਭਿੰਨ ਨਹੀਂ ਹੁੰਦਾ ਹੈ। ਨਾ ਹੀ ਉਨ੍ਹਾਂ ਨੂੰ ਆਪਣੇ ਕੰਮ ਲਈ ਤਨਖ਼ਾਹ ਮਿਲਦੀ ਹੈ। ਇਹ ਬਜ਼ੁਰਗ ਖ਼ੁਸ਼ੀ ਨਾਲ ਕਲੀਸਿਯਾ ਦੀਆਂ ਅਧਿਆਤਮਿਕ ਲੋੜਾਂ ਦੀ ਦੇਖ-ਭਾਲ ਕਰਦੇ ਹਨ। ਉਹ ਸੰਕਟ ਦੇ ਸਮੇਂ ਵਿਚ ਦਿਲਾਸਾ ਅਤੇ ਮਾਰਗ-ਦਰਸ਼ਨ ਪ੍ਰਦਾਨ ਕਰ ਸਕਦੇ ਹਨ।​—⁠ਯਾਕੂਬ 5:​14-16; 1 ਪਤਰਸ 5:​2, 3.

5. ਯਹੋਵਾਹ ਦੇ ਗਵਾਹ ਪ੍ਰਤਿ ਸਾਲ ਵੱਡੇ ਸੰਮੇਲਨ ਜਾਂ ਮਹਾਂ-ਸੰਮੇਲਨ ਵੀ ਆਯੋਜਿਤ ਕਰਦੇ ਹਨ। ਅਜਿਹਿਆਂ ਸਮਿਆਂ ਤੇ ਕਈ ਕਲੀਸਿਯਾਵਾਂ ਬਾਈਬਲ ਹਿਦਾਇਤ ਦੇ ਇਕ ਖ਼ਾਸ ਕਾਰਜਕ੍ਰਮ ਦੇ ਲਈ ਇਕੱਠੀਆਂ ਹੁੰਦੀਆਂ ਹਨ। ਨਵੇਂ ਚੇਲਿਆਂ ਦਾ ਬਪਤਿਸਮਾ ਹਰੇਕ ਸੰਮੇਲਨ ਜਾਂ ਮਹਾਂ-ਸੰਮੇਲਨ ਕਾਰਜਕ੍ਰਮ ਦਾ ਇਕ ਨਿਯਮਿਤ ਭਾਗ ਹੁੰਦਾ ਹੈ।​—⁠ਮੱਤੀ 3:​13-17; 28:​19, 20.

6. ਯਹੋਵਾਹ ਦੇ ਗਵਾਹਾਂ ਦਾ ਵਿਸ਼ਵ ਮੁੱਖ ਦਫ਼ਤਰ ਨਿਊ ਯੌਰਕ ਵਿਚ ਹੈ। ਉੱਥੇ ਪ੍ਰਬੰਧਕ ਸਭਾ ਸਥਿਤ ਹੈ, ਅਰਥਾਤ ਤਜਰਬੇਕਾਰ ਬਜ਼ੁਰਗਾਂ ਦਾ ਇਕ ਕੇਂਦਰੀ ਸਮੂਹ ਜੋ ਵਿਸ਼ਵ-ਵਿਆਪੀ ਕਲੀਸਿਯਾ ਦੀ ਦੇਖ-ਭਾਲ ਕਰਦਾ ਹੈ। ਨਾਲ ਹੀ ਪੂਰੇ ਸੰਸਾਰ ਵਿਚ 100 ਤੋਂ ਅਧਿਕ ਸ਼ਾਖਾ ਦਫ਼ਤਰ ਹਨ। ਇਨ੍ਹਾਂ ਸਥਾਨਾਂ ਵਿਖੇ, ਸਵੈ-ਇੱਛੁਕ ਸੇਵਕ ਬਾਈਬਲ ਸਾਹਿੱਤ ਦੀ ਛਪਾਈ ਅਤੇ ਭਿਜਵਾਈ ਵਿਚ ਮਦਦ ਕਰਦੇ ਹਨ। ਪ੍ਰਚਾਰ ਕਾਰਜ ਨੂੰ ਵਿਵਸਥਿਤ ਕਰਨ ਲਈ ਨਿਰਦੇਸ਼ਨ ਵੀ ਦਿੱਤਾ ਜਾਂਦਾ ਹੈ। ਕਿਉਂ ਨਾ ਤੁਸੀਂ ਆਪਣੇ ਸਭ ਤੋਂ ਨੇੜਲੇ ਸ਼ਾਖਾ ਦਫ਼ਤਰ ਦਾ ਦੌਰਾ ਕਰਨ ਦੀ ਯੋਜਨਾ ਬਣਾਓ?