Skip to content

Skip to table of contents

ਵਿਸ਼ਵਾਸ ਅਤੇ ਰੀਤਾਂ ਜੋ ਪਰਮੇਸ਼ੁਰ ਨੂੰ ਨਾਖ਼ੁਸ਼ ਕਰਦੇ ਹਨ

ਵਿਸ਼ਵਾਸ ਅਤੇ ਰੀਤਾਂ ਜੋ ਪਰਮੇਸ਼ੁਰ ਨੂੰ ਨਾਖ਼ੁਸ਼ ਕਰਦੇ ਹਨ

ਪਾਠ 11

ਵਿਸ਼ਵਾਸ ਅਤੇ ਰੀਤਾਂ ਜੋ ਪਰਮੇਸ਼ੁਰ ਨੂੰ ਨਾਖ਼ੁਸ਼ ਕਰਦੇ ਹਨ

ਕਿਸ ਤਰ੍ਹਾਂ ਦੇ ਵਿਸ਼ਵਾਸ ਅਤੇ ਰੀਤਾਂ ਗ਼ਲਤ ਹਨ? (1)

ਕੀ ਮਸੀਹੀਆਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ੁਰ ਇਕ ਤ੍ਰਿਏਕ ਹੈ? (2)

ਸੱਚੇ ਮਸੀਹੀ ਕ੍ਰਿਸਮਸ, ਈਸਟਰ, ਜਾਂ ਜਨਮ-ਦਿਨ ਕਿਉਂ ਨਹੀਂ ਮਨਾਉਂਦੇ ਹਨ? (3, 4)

ਕੀ ਮਿਰਤਕ ਜੀਉਂਦੇ ਲੋਕਾਂ ਨੂੰ ਹਾਨੀ ਪਹੁੰਚਾ ਸਕਦੇ ਹਨ? (5)

ਕੀ ਯਿਸੂ ਇਕ ਸਲੀਬ ਉੱਤੇ ਮਰਿਆ ਸੀ? (6)

ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਕਿੰਨਾ ਮਹੱਤਵਪੂਰਣ ਹੈ? (7)

1. ਸਾਰੇ ਵਿਸ਼ਵਾਸ ਅਤੇ ਰੀਤਾਂ ਭੈੜੀਆਂ ਨਹੀਂ ਹੁੰਦੀਆਂ ਹਨ। ਪਰੰਤੂ ਪਰਮੇਸ਼ੁਰ ਇਨ੍ਹਾਂ ਨੂੰ ਪ੍ਰਵਾਨ ਨਹੀਂ ਕਰਦਾ ਹੈ ਜੇਕਰ ਇਹ ਝੂਠੇ ਧਰਮ ਤੋਂ ਉਤਪੰਨ ਹੁੰਦੇ ਹਨ ਜਾਂ ਬਾਈਬਲ ਦੀਆਂ ਸਿੱਖਿਆਵਾਂ ਦੇ ਵਿਰੁੱਧ ਹਨ।​—⁠ਮੱਤੀ 15:⁠6.

2. ਤ੍ਰਿਏਕ: ਕੀ ਯਹੋਵਾਹ ਇਕ ਤ੍ਰਿਏਕ ਹੈ​—⁠ਇਕ ਪਰਮੇਸ਼ੁਰ ਵਿਚ ਤਿੰਨ ਵਿਅਕਤੀ? ਨਹੀਂ! ਯਹੋਵਾਹ, ਅਥਵਾ ਪਿਤਾ, “ਸੱਚਾ ਵਾਹਿਦ ਪਰਮੇਸ਼ੁਰ” ਹੈ। (ਯੂਹੰਨਾ 17:3; ਮਰਕੁਸ 12:29) ਯਿਸੂ ਉਸ ਦਾ ਜੇਠਾ ਪੁੱਤਰ ਹੈ, ਅਤੇ ਉਹ ਪਰਮੇਸ਼ੁਰ ਦੇ ਅਧੀਨ ਹੈ। (1 ਕੁਰਿੰਥੀਆਂ 11:3) ਪਿਤਾ ਪੁੱਤਰ ਤੋਂ ਵੱਡਾ ਹੈ। (ਯੂਹੰਨਾ 14:28) ਪਵਿੱਤਰ ਆਤਮਾ ਇਕ ਵਿਅਕਤੀ ਨਹੀਂ ਹੈ; ਇਹ ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ ਹੈ।​—⁠ਉਤਪਤ 1:2; ਰਸੂਲਾਂ ਦੇ ਕਰਤੱਬ 2:⁠18.

3. ਕ੍ਰਿਸਮਸ ਅਤੇ ਈਸਟਰ: ਯਿਸੂ ਦਸੰਬਰ 25 ਨੂੰ ਪੈਦਾ ਨਹੀਂ ਹੋਇਆ ਸੀ। ਉਹ ਲਗਭਗ ਅਕਤੂਬਰ 1 ਨੂੰ ਪੈਦਾ ਹੋਇਆ ਸੀ, ਸਾਲ ਦਾ ਉਹ ਸਮਾਂ ਜਦੋਂ ਚਰਵਾਹੇ ਰਾਤ ਵੇਲੇ ਆਪਣਿਆਂ ਝੁੰਡਾਂ ਨੂੰ ਵਾੜਿਓਂ ਬਾਹਰ ਰੱਖਦੇ ਸਨ। (ਲੂਕਾ 2:​8-12) ਯਿਸੂ ਨੇ ਆਪਣੇ ਜਨਮ ਦਾ ਉਤਸਵ ਮਨਾਉਣ ਲਈ ਕਦੇ ਵੀ ਮਸੀਹੀਆਂ ਨੂੰ ਹੁਕਮ ਨਹੀਂ ਦਿੱਤਾ। ਇਸ ਦੀ ਬਜਾਇ, ਉਸ ਨੇ ਆਪਣੇ ਚੇਲਿਆਂ ਨੂੰ ਉਸ ਦੀ ਮੌਤ ਦੀ ਯਾਦਗਾਰੀ ਉਤਸਵ ਮਨਾਉਣ, ਜਾਂ ਇਸ ਨੂੰ ਯਾਦ ਰੱਖਣ ਦੇ ਲਈ ਕਿਹਾ। (ਲੂਕਾ 22:​19, 20) ਕ੍ਰਿਸਮਸ ਆਪਣੀਆਂ ਰੀਤਾਂ ਸਹਿਤ ਪ੍ਰਾਚੀਨ ਝੂਠੇ ਧਰਮਾਂ ਤੋਂ ਉਤਪੰਨ ਹੁੰਦੀ ਹੈ। ਇਹੋ ਹੀ ਗੱਲ ਈਸਟਰ ਦੀਆਂ ਰੀਤਾਂ ਬਾਰੇ ਵੀ ਸੱਚ ਹੈ, ਜਿਵੇਂ ਕਿ ਅੰਡਿਆਂ ਅਤੇ ਖਰਗੋਸ਼ਾਂ ਦੀ ਵਰਤੋਂ। ਮੁਢਲੇ ਮਸੀਹੀ ਕ੍ਰਿਸਮਸ ਜਾਂ ਈਸਟਰ ਨਹੀਂ ਮਨਾਉਂਦੇ ਸਨ, ਅਤੇ ਨਾ ਹੀ ਅੱਜ ਸੱਚੇ ਮਸੀਹੀ ਮਨਾਉਂਦੇ ਹਨ।

4. ਜਨਮ-ਦਿਨ: ਬਾਈਬਲ ਵਿਚ ਕੇਵਲ ਦੋ ਹੀ ਜਨਮ-ਦਿਨਾਂ ਦੇ ਉਤਸਵਾਂ ਦਾ ਜ਼ਿਕਰ ਆਉਂਦਾ ਹੈ, ਅਤੇ ਇਹ ਉਨ੍ਹਾਂ ਵਿਅਕਤੀਆਂ ਦੁਆਰਾ ਮਨਾਏ ਗਏ ਸਨ ਜੋ ਯਹੋਵਾਹ ਦੀ ਉਪਾਸਨਾ ਨਹੀਂ ਕਰਦੇ ਸਨ। (ਉਤਪਤ 40:​20-22; ਮਰਕੁਸ 6:​21, 22, 24-27) ਮੁਢਲੇ ਮਸੀਹੀ ਜਨਮ-ਦਿਨ ਨਹੀਂ ਮਨਾਉਂਦੇ ਸਨ। ਜਨਮ-ਦਿਨ ਮਨਾਉਣ ਦੀ ਰੀਤ ਪ੍ਰਾਚੀਨ ਝੂਠੇ ਧਰਮਾਂ ਤੋਂ ਉਤਪੰਨ ਹੁੰਦੀ ਹੈ। ਸੱਚੇ ਮਸੀਹੀ ਸਾਲ ਦੇ ਦੌਰਾਨ ਦੂਸਰੇ ਸਮਿਆਂ ਤੇ ਤੋਹਫ਼ੇ ਦਿੰਦੇ ਹਨ ਅਤੇ ਇਕੱਠੇ ਮਿਲ ਕੇ ਚੰਗਾ ਸਮਾਂ ਬਿਤਾਉਂਦੇ ਹਨ।

5. ਮਿਰਤਕਾਂ ਦਾ ਭੈ: ਮਿਰਤਕ ਕੁਝ ਵੀ ਨਹੀਂ ਕਰ ਸਕਦੇ ਹਨ ਅਤੇ ਨਾ ਹੀ ਕੁਝ ਮਹਿਸੂਸ ਕਰ ਸਕਦੇ ਹਨ। ਅਸੀਂ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ ਹਾਂ, ਅਤੇ ਉਹ ਸਾਨੂੰ ਹਾਨੀ ਨਹੀਂ ਪਹੁੰਚਾ ਸਕਦੇ ਹਨ। (ਜ਼ਬੂਰ 146:4; ਉਪਦੇਸ਼ਕ ਦੀ ਪੋਥੀ 9:​5, 10) ਪ੍ਰਾਣ ਮਰਦਾ ਹੈ; ਇਹ ਮੌਤ ਮਗਰੋਂ ਜੀਉਂਦਾ ਨਹੀਂ ਰਹਿੰਦਾ ਹੈ। (ਹਿਜ਼ਕੀਏਲ 18:4) ਲੇਕਨ ਕਦੇ-ਕਦੇ ਦੁਸ਼ਟ ਦੂਤ, ਜੋ ਪਿਸ਼ਾਚ ਅਖਵਾਉਂਦੇ ਹਨ, ਮਿਰਤਕਾਂ ਦੀਆਂ ਆਤਮਾਵਾਂ ਹੋਣ ਦਾ ਢੌਂਗ ਕਰਦੇ ਹਨ। ਕੋਈ ਵੀ ਰੀਤਾਂ ਜੋ ਮਿਰਤਕਾਂ ਦੇ ਭੈ ਨਾਲ ਜਾਂ ਉਪਾਸਨਾ ਨਾਲ ਸੰਬੰਧਿਤ ਹੋਣ, ਗ਼ਲਤ ਹਨ।​—⁠ਯਸਾਯਾਹ 8:⁠19.

6. ਸਲੀਬ: ਯਿਸੂ ਇਕ ਸਲੀਬ ਉੱਤੇ ਨਹੀਂ ਮਰਿਆ ਸੀ। ਉਹ ਇਕ ਥੰਮ੍ਹੀ, ਜਾਂ ਇਕ ਸੂਲੀ ਉੱਤੇ ਮਰਿਆ ਸੀ। ਅਨੇਕ ਬਾਈਬਲਾਂ ਵਿਚ “ਸਲੀਬ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਅਰਥ ਸੀ ਕੇਵਲ ਕਾਠ ਦਾ ਇੱਕੋ ਹੀ ਹਿੱਸਾ। ਸਲੀਬ ਦਾ ਚਿੰਨ੍ਹ ਪ੍ਰਾਚੀਨ ਝੂਠੇ ਧਰਮਾਂ ਤੋਂ ਉਤਪੰਨ ਹੁੰਦਾ ਹੈ। ਸਲੀਬ ਮੁਢਲੇ ਮਸੀਹੀਆਂ ਦੁਆਰਾ ਨਾ ਵਰਤੀ ਜਾਂਦੀ ਸੀ ਅਤੇ ਨਾ ਹੀ ਪੂਜੀ ਜਾਂਦੀ ਸੀ। ਇਸ ਲਈ, ਕੀ ਤੁਹਾਡੇ ਖ਼ਿਆਲ ਵਿਚ ਉਪਾਸਨਾ ਵਿਚ ਸਲੀਬ ਦੀ ਵਰਤੋਂ ਕਰਨੀ ਸਹੀ ਹੋਵੇਗੀ?​—⁠ਬਿਵਸਥਾ ਸਾਰ 7:26; 1 ਕੁਰਿੰਥੀਆਂ 10:⁠14.

7. ਇਨ੍ਹਾਂ ਵਿਸ਼ਵਾਸਾਂ ਅਤੇ ਰੀਤਾਂ ਵਿੱਚੋਂ ਕਈਆਂ ਨੂੰ ਛੱਡਣਾ ਸ਼ਾਇਦ ਅਤਿ ਔਖਾ ਹੋਵੇ। ਸੰਬੰਧੀ ਅਤੇ ਮਿੱਤਰ ਸ਼ਾਇਦ ਤੁਹਾਨੂੰ ਆਪਣੇ ਵਿਸ਼ਵਾਸ ਨਾ ਬਦਲਣ ਲਈ ਕਾਇਲ ਕਰਨ ਦੀ ਕੋਸ਼ਿਸ਼ ਕਰਨ। ਲੇਕਨ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਮਨੁੱਖਾਂ ਨੂੰ ਖ਼ੁਸ਼ ਕਰਨ ਨਾਲੋਂ ਜ਼ਿਆਦਾ ਮਹੱਤਵਪੂਰਣ ਹੈ।​—⁠ਕਹਾਉਤਾਂ 29:25; ਮੱਤੀ 10:​36, 37.

[ਸਫ਼ਾ 22 ਉੱਤੇ ਤਸਵੀਰ]

ਪਰਮੇਸ਼ੁਰ ਇਕ ਤ੍ਰਿਏਕ ਨਹੀਂ ਹੈ

[ਸਫ਼ਾ 23 ਉੱਤੇ ਤਸਵੀਰ]

ਕ੍ਰਿਸਮਸ ਅਤੇ ਈਸਟਰ ਪ੍ਰਾਚੀਨ ਝੂਠੇ ਧਰਮਾਂ ਤੋਂ ਉਤਪੰਨ ਹੁੰਦੇ ਹਨ

[ਸਫ਼ਾ 23 ਉੱਤੇ ਤਸਵੀਰ]

ਮਿਰਤਕਾਂ ਦੀ ਉਪਾਸਨਾ ਕਰਨ ਜਾਂ ਉਨ੍ਹਾਂ ਤੋਂ ਭੈਭੀਤ ਹੋਣ ਦਾ ਕੋਈ ਕਾਰਨ ਨਹੀਂ ਹੈ