ਅਧਿਆਇ ਚੌਦਾਂ
ਇਕੱਠੇ ਬਿਰਧ ਹੋਣਾ
1, 2. (ੳ) ਕਿਹੜੀਆਂ ਤਬਦੀਲੀਆਂ ਵਾਪਰਦੀਆਂ ਹਨ ਜਿਉਂ-ਜਿਉਂ ਬਿਰਧ ਆਯੂ ਆ ਪਹੁੰਚਦੀ ਹੈ? (ਅ) ਬਾਈਬਲ ਸਮਿਆਂ ਦੇ ਈਸ਼ਵਰੀ ਮਨੁੱਖਾਂ ਨੇ ਬਿਰਧ ਆਯੂ ਵਿਚ ਕਿਵੇਂ ਸੰਤੁਸ਼ਟੀ ਪਾਈ?
ਅਨੇਕ ਤਬਦੀਲੀਆਂ ਵਾਪਰਦੀਆਂ ਹਨ ਜਿਉਂ-ਜਿਉਂ ਅਸੀਂ ਬਿਰਧ ਹੁੰਦੇ ਹਾਂ। ਸਰੀਰਕ ਕਮਜ਼ੋਰੀ ਸਾਡੇ ਜੋਸ਼ ਨੂੰ ਨਿਚੋੜ ਲੈਂਦੀ ਹੈ। ਸ਼ੀਸ਼ੇ ਵਿਚ ਇਕ ਝਾਤ ਨਵੀਆਂ ਝੁਰੜੀਆਂ ਅਤੇ ਸਹਿਜੇ-ਸਹਿਜੇ ਵਾਲਾਂ ਦੇ ਰੰਗ ਦੀ ਅਲੋਪਤਾ ਨੂੰ—ਸਗੋਂ ਵਾਲਾਂ ਦੀ ਅਲੋਪਤਾ ਨੂੰ ਵੀ ਪ੍ਰਗਟ ਕਰਦੀ ਹੈ। ਅਸੀਂ ਯਾਦਾਸ਼ਤ ਦੀ ਕਮਜ਼ੋਰੀ ਤੋਂ ਵੀ ਪੀੜਿਤ ਹੋ ਸਕਦੇ ਹਾਂ। ਨਵੇਂ ਰਿਸ਼ਤੇ ਵਿਕਸਿਤ ਹੁੰਦੇ ਹਨ ਜਦੋਂ ਬੱਚੇ ਵਿਆਹ ਕਰਦੇ ਹਨ, ਅਤੇ ਫਿਰ ਜਦੋਂ ਦੋਹਤੇ-ਪੋਤੇ ਪੈਦਾ ਹੁੰਦੇ ਹਨ। ਕੁਝ ਵਿਅਕਤੀਆਂ ਲਈ ਲੌਕਿਕ ਕੰਮ ਤੋਂ ਰੀਟਾਇਰਮੈਂਟ ਇਕ ਵੱਖਰੇ ਨਿੱਤ-ਕਰਮ ਵਿਚ ਪਰਿਣਿਤ ਹੁੰਦੀ ਹੈ।
2 ਅਸਲ ਵਿਚ, ਵਧਦੀ ਆਯੂ ਅਜ਼ਮਾਇਸ਼ੀ ਹੋ ਸਕਦੀ ਹੈ। (ਉਪਦੇਸ਼ਕ ਦੀ ਪੋਥੀ 12:1-8) ਫਿਰ ਵੀ, ਬਾਈਬਲ ਸਮਿਆਂ ਦੌਰਾਨ ਪਰਮੇਸ਼ੁਰ ਦੇ ਸੇਵਕਾਂ ਉੱਤੇ ਗੌਰ ਕਰੋ। ਭਾਵੇਂ ਕਿ ਉਹ ਆਖ਼ਰਕਾਰ ਮੌਤ ਦੇ ਸ਼ਿਕਾਰ ਬਣ ਗਏ, ਉਨ੍ਹਾਂ ਨੇ ਦੋਵੇਂ ਬੁੱਧ ਅਤੇ ਸਮਝ ਨੂੰ ਪ੍ਰਾਪਤ ਕੀਤਾ, ਜਿਨ੍ਹਾਂ ਗੁਣਾਂ ਨੇ ਬਿਰਧ-ਅਵਸਥਾ ਵਿਚ ਉਨ੍ਹਾਂ ਲਈ ਕਾਫ਼ੀ ਸੰਤੁਸ਼ਟੀ ਲਿਆਂਦੀ। (ਉਤਪਤ 25:8; 35:29; ਅੱਯੂਬ 12:12; 42:17) ਉਹ ਖ਼ੁਸ਼ੀ ਨਾਲ ਬਿਰਧ ਹੋਣ ਵਿਚ ਕਿਵੇਂ ਸਫ਼ਲ ਹੋਏ? ਨਿਸ਼ਚੇ ਹੀ ਇਹ ਉਨ੍ਹਾਂ ਸਿਧਾਂਤਾਂ ਦੇ ਅਨੁਸਾਰ ਜੀਵਨ ਬਤੀਤ ਕਰਨ ਦੁਆਰਾ ਸੀ ਜੋ ਅਸੀਂ ਅੱਜ ਬਾਈਬਲ ਵਿਚ ਦਰਜ ਕੀਤੇ ਪਾਉਂਦੇ ਹਾਂ।—ਜ਼ਬੂਰ 119:105; 2 ਤਿਮੋਥਿਉਸ 3:16, 17.
3. ਪੌਲੁਸ ਨੇ ਬਿਰਧ ਪੁਰਸ਼ ਅਤੇ ਇਸਤਰੀਆਂ ਲਈ ਕੀ ਸਲਾਹ ਦਿੱਤੀ?
3 ਤੀਤੁਸ ਨੂੰ ਆਪਣੀ ਪੱਤਰੀ ਵਿਚ, ਰਸੂਲ ਪੌਲੁਸ ਨੇ ਉਨ੍ਹਾਂ ਨੂੰ ਠੋਸ ਮਾਰਗ-ਦਰਸ਼ਨ ਪੇਸ਼ ਕੀਤਾ ਜੋ ਬਿਰਧ ਹੋ ਰਹੇ ਹਨ। ਉਸ ਨੇ ਲਿਖਿਆ: “ਬੁੱਢੇ ਪੁਰਸ਼ ਪਰਹੇਜ਼ਗਾਰ, ਗੰਭੀਰ, ਸੁਰਤ ਵਾਲੇ, ਅਤੇ ਨਿਹਚਾ, ਪ੍ਰੇਮ ਅਰ ਧੀਰਜ ਵਿੱਚ ਪੱਕੇ ਹੋਣ। ਇਸੇ ਪਰਕਾਰ ਬੁੱਢੀਆਂ ਇਸਤ੍ਰੀਆਂ ਦਾ ਚਾਲ ਚਲਣ ਅਦਬ ਵਾਲਾ ਹੋਵੇ, ਓਹ ਨਾ ਉਂਗਲ ਕਰਨ ਵਾਲੀਆਂ, ਨਾ ਬਹੁਤ ਮੈ ਦੀਆਂ ਗੁਲਾਮਾਂ ਹੋਣ, ਸਗੋਂ ਸੋਹਣੀਆਂ ਗੱਲਾਂ ਸਿਖਾਉਣ ਵਾਲੀਆਂ ਹੋਣ।” (ਤੀਤੁਸ 2:2, 3) ਇਨ੍ਹਾਂ ਸ਼ਬਦਾਂ ਦੀ ਪਾਲਣਾ ਕਰਨੀ ਤੁਹਾਨੂੰ ਬਿਰਧ ਹੋਣ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਮਦਦ ਕਰ ਸਕਦਾ ਹੈ।
ਆਪਣੇ ਬੱਚਿਆਂ ਦੀ ਸੁਤੰਤਰਤਾ ਨਾਲ ਅਨੁਕੂਲ ਬਣੋ
4, 5. ਬਹੁਤੇਰੇ ਮਾਪੇ ਕੀ ਪ੍ਰਤਿਕ੍ਰਿਆ ਦਿਖਾਉਂਦੇ ਹਨ ਜਦੋਂ ਉਨ੍ਹਾਂ ਦੇ ਬੱਚੇ ਘਰ ਛੱਡਦੇ ਹਨ, ਅਤੇ ਕੁਝ ਮਾਪੇ ਨਵੀਂ ਪਰਿਸਥਿਤੀ ਨਾਲ ਕਿਵੇਂ ਅਨੁਕੂਲ ਬਣਦੇ ਹਨ?
4 ਤਬਦੀਲ ਹੁੰਦੀਆਂ ਭੂਮਿਕਾਵਾਂ ਅਨੁਕੂਲਤਾ ਲੋੜਦੀਆਂ ਹਨ। ਇਹ ਕਿੰਨਾ ਸੱਚ ਸਾਬਤ ਹੁੰਦਾ ਹੈ ਜਦੋਂ ਬਾਲਗ ਬੱਚੇ ਘਰ ਛੱਡ ਕੇ ਵਿਆਹ ਕਰਦੇ ਹਨ! ਬਹੁਤੇਰਿਆਂ ਮਾਪਿਆਂ ਲਈ ਇਹ ਪਹਿਲੀ ਯਾਦ-ਦਹਾਨੀ ਹੁੰਦੀ ਹੈ ਕਿ ਉਹ ਬਿਰਧ ਹੋ ਰਹੇ ਹਨ। ਭਾਵੇਂ ਕਿ ਉਹ ਖ਼ੁਸ਼ ਹਨ ਕਿ ਉਨ੍ਹਾਂ ਦੀ ਸੰਤਾਨ ਬਾਲਗ ਬਣ ਗਈ ਹੈ, ਮਾਪੇ ਅਕਸਰ ਚਿੰਤਾ ਕਰਦੇ ਹਨ ਕਿ ਬੱਚਿਆਂ ਨੂੰ ਸੁਤੰਤਰਤਾ ਲਈ ਤਿਆਰ ਕਰਨ ਵਾਸਤੇ ਉਨ੍ਹਾਂ ਨੇ ਸਭ ਕੁਝ ਜੋ ਉਹ ਕਰ ਸਕਦੇ ਸਨ ਕੀਤਾ ਹੈ ਜਾਂ ਨਹੀਂ। ਅਤੇ ਉਹ ਸ਼ਾਇਦ ਘਰ ਵਿਚ ਉਨ੍ਹਾਂ ਦੀ ਘਾਟ ਮਹਿਸੂਸ ਕਰਨ।
5 ਇਹ ਸਮਝਣਯੋਗ ਹੈ ਕਿ ਮਾਪੇ, ਬੱਚਿਆਂ ਦੇ ਘਰ ਛੱਡ ਜਾਣ ਤੋਂ ਬਾਅਦ ਵੀ, ਆਪਣੇ ਬੱਚਿਆਂ ਦੀ ਕਲਿਆਣ ਦੀ ਚਿੰਤਾ ਕਰਨੀ ਜਾਰੀ ਰੱਖਣਗੇ। “ਕਾਸ਼ ਮੈਨੂੰ ਉਨ੍ਹਾਂ ਤੋਂ ਅਕਸਰ ਹੀ ਖ਼ਬਰ ਮਿਲੇ ਤਾਂਕਿ ਮੈਂ ਖ਼ੁਦ ਨੂੰ ਭਰੋਸਾ ਦਿਲਾ ਸਕਾਂ ਕਿ ਉਹ ਠੀਕ-ਠਾਕ ਹਨ—ਇਹ ਮੈਨੂੰ ਸੰਤੁਸ਼ਟ ਕਰ ਦੇਵੇਗਾ,” ਇਕ ਮਾਤਾ ਨੇ ਕਿਹਾ। ਇਕ ਪਿਤਾ ਬਿਆਨ ਕਰਦਾ ਹੈ: “ਜਦੋਂ ਸਾਡੀ ਧੀ ਘਰ ਛੱਡ ਗਈ, ਸਾਡੇ ਉੱਤੇ ਬਹੁਤ ਹੀ ਕਠਿਨ ਸਮਾਂ ਆਇਆ। ਇਸ ਨੇ ਸਾਡੇ ਪਰਿਵਾਰ ਵਿਚ ਇਕ ਵੱਡਾ ਵਿਰਲ ਛੱਡਿਆ ਕਿਉਂਕਿ ਅਸੀਂ ਹਮੇਸ਼ਾ ਸਭ ਕੁਝ ਇਕੱਠੇ ਹੀ ਕਰਦੇ ਹੁੰਦੇ ਸਨ।” ਇਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਦੀ ਗ਼ੈਰ-ਹਾਜ਼ਰੀ ਦੇ ਨਾਲ ਕਿਵੇਂ ਨਿਭਿਆ? ਬਹੁਤੇਰਿਆਂ ਮਾਮਲਿਆਂ ਵਿਚ, ਦੂਜਿਆਂ ਲੋਕਾਂ ਵਿਚ ਦਿਲਚਸਪੀ ਲੈਣ ਅਤੇ ਉਨ੍ਹਾਂ ਦੀ ਮਦਦ ਕਰਨ ਦੁਆਰਾ।
6. ਪਰਿਵਾਰਕ ਰਿਸ਼ਤਿਆਂ ਨੂੰ ਉਨ੍ਹਾਂ ਦੇ ਉਚਿਤ ਪਰਿਪੇਖ ਵਿਚ ਰੱਖਣ ਲਈ ਕਿਹੜੀ ਚੀਜ਼ ਮਦਦ ਕਰਦੀ ਹੈ?
6 ਜਦੋਂ ਬੱਚਿਆਂ ਦਾ ਵਿਆਹ ਹੋ ਜਾਂਦਾ ਹੈ, ਤਾਂ ਮਾਪਿਆਂ ਦੀ ਭੂਮਿਕਾ ਤਬਦੀਲ ਹੋ ਜਾਂਦੀ ਹੈ। ਉਤਪਤ 2:24 ਬਿਆਨ ਕਰਦਾ ਹੈ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” (ਟੇਢੇ ਟਾਈਪ ਸਾਡੇ।) ਸਰਦਾਰੀ ਦੇ ਈਸ਼ਵਰੀ ਸਿਧਾਂਤ ਅਤੇ ਅੱਛੀ ਵਿਵਸਥਾ ਨੂੰ ਸਵੀਕਾਰ ਕਰਨਾ, ਮਾਪਿਆਂ ਨੂੰ ਮਾਮਲਿਆਂ ਨੂੰ ਉਨ੍ਹਾਂ ਦੇ ਉਚਿਤ ਪਰਿਪੇਖ ਵਿਚ ਰੱਖਣ ਲਈ ਮਦਦ ਕਰੇਗਾ।—1 ਕੁਰਿੰਥੀਆਂ 11:3; 14:33, 40.
7. ਇਕ ਪਿਤਾ ਨੇ ਕਿਹੜਾ ਉੱਤਮ ਰਵੱਈਆ ਵਿਕਸਿਤ ਕੀਤਾ ਜਦੋਂ ਉਸ ਦੀਆਂ ਧੀਆਂ ਨੇ ਵਿਆਹ ਕਰਾਉਣ ਲਈ ਘਰ ਛੱਡਿਆ?
7 ਜਦੋਂ ਇਕ ਜੋੜੇ ਦੀਆਂ ਦੋ ਧੀਆਂ ਨੇ ਵਿਆਹ ਕਰ ਕੇ ਘਰ ਛੱਡਿਆ, ਤਾਂ ਇਹ ਜੋੜਾ ਆਪਣੇ ਜੀਵਨ ਵਿਚ ਵਿਰਲ ਮਹਿਸੂਸ ਕਰਨ ਲੱਗ ਪਿਆ। ਪਹਿਲਾਂ-ਪਹਿਲ ਪਤੀ ਨੇ ਆਪਣੇ ਜਵਾਈਆਂ ਦਾ ਬੁਰਾ ਮਨਾਇਆ। ਪਰੰਤੂ ਜਿਉਂ-ਜਿਉਂ ਉਸ ਨੇ ਸਰਦਾਰੀ ਦੇ ਸਿਧਾਂਤ ਉੱਤੇ ਗੌਰ ਕੀਤਾ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਹੁਣ ਉਸ ਦੀਆਂ ਧੀਆਂ ਦੇ ਪਤੀ ਆਪੋ-ਆਪਣੇ ਗ੍ਰਹਿਸਥਾਂ ਲਈ ਜ਼ਿੰਮੇਵਾਰ ਸਨ। ਇਸ ਕਰਕੇ, ਜਦੋਂ ਵੀ ਉਸ ਦੀਆਂ ਧੀਆਂ ਨੇ ਸਲਾਹ ਦੀ ਦਰਖ਼ਾਸਤ ਕੀਤੀ, ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੇ ਪਤੀਆਂ ਦੀ ਕੀ ਰਾਇ ਸੀ, ਅਤੇ ਫਿਰ ਉਸ ਨੇ ਜਿੰਨਾ ਵੀ ਸੰਭਵ ਹੋ ਸਕੇ, ਉੱਨਾ ਸਮਰਥਕ ਹੋਣਾ ਨਿਸ਼ਚਿਤ ਕੀਤਾ। ਉਸ ਦੇ ਜਵਾਈ ਉਸ ਨੂੰ ਹੁਣ ਇਕ ਮਿੱਤਰ ਵਜੋਂ ਵਿਚਾਰਦੇ ਹਨ ਅਤੇ ਉਸ ਦੀ ਸਲਾਹ ਦਾ ਸੁਆਗਤ ਕਰਦੇ ਹਨ।
8, 9. ਕੁਝ ਮਾਪੇ ਆਪਣੇ ਵੱਡੇ ਹੋਏ ਬੱਚਿਆਂ ਦੀ ਸੁਤੰਤਰਤਾ ਦੇ ਨਾਲ ਕਿਵੇਂ ਅਨੁਕੂਲ ਬਣੇ ਹਨ?
8 ਉਦੋਂ ਕੀ ਜੇਕਰ ਨਵੇਂ ਵਿਆਹੇ, ਹਾਲਾਂਕਿ ਕੁਝ ਸ਼ਾਸਤਰ ਵਿਰੋਧੀ ਕੰਮ ਨਹੀਂ ਕਰਦੇ ਹਨ, ਉਹ ਕੁਝ ਕਰਨ ਵਿਚ ਅਸਫ਼ਲ ਹੋਣ ਜੋ ਮਾਪਿਆਂ ਦੇ ਵਿਚਾਰ ਵਿਚ ਸਭ ਤੋਂ ਉਚਿਤ ਹੈ? “ਅਸੀਂ ਹਮੇਸ਼ਾ ਉਨ੍ਹਾਂ ਨੂੰ ਯਹੋਵਾਹ ਦਾ ਦ੍ਰਿਸ਼ਟੀਕੋਣ ਦੇਖਣ ਲਈ ਮਦਦ ਕਰਦੇ ਹਾਂ,” ਇਕ ਜੋੜੇ ਨੇ ਵਿਆਖਿਆ ਕੀਤੀ ਜਿਨ੍ਹਾਂ ਦੇ ਵਿਵਾਹਿਤ ਬੱਚੇ ਹਨ, “ਪਰੰਤੂ ਜੇਕਰ ਅਸੀਂ ਉਨ੍ਹਾਂ ਦੇ ਇਕ ਨਿਰਣੇ ਨਾਲ ਨਹੀਂ ਵੀ ਸਹਿਮਤ ਹੁੰਦੇ ਹਾਂ, ਅਸੀਂ ਉਸ ਨੂੰ ਫਿਰ ਵੀ ਸਵੀਕਾਰ ਕਰ ਲੈਂਦੇ ਹਾਂ ਅਤੇ ਉਨ੍ਹਾਂ ਨੂੰ ਆਪਣਾ ਸਮਰਥਨ ਅਤੇ ਹੌਸਲਾ-ਅਫ਼ਜ਼ਾਈ ਦਿੰਦੇ ਹਾਂ।”
9 ਖ਼ਾਸ ਏਸ਼ੀਆਈ ਦੇਸ਼ਾਂ ਵਿਚ, ਕੁਝ ਮਾਵਾਂ ਆਪਣੇ ਪੁੱਤਰਾਂ ਦੀ ਸੁਤੰਤਰਤਾ ਨੂੰ ਸਵੀਕਾਰ ਕਰਨਾ ਵਿਸ਼ੇਸ਼ ਤੌਰ ਤੇ ਕਠਿਨ ਪਾਉਂਦੀਆਂ ਹਨ। ਪਰੰਤੂ, ਜੇਕਰ ਉਹ ਮਸੀਹੀ ਵਿਵਸਥਾ ਅਤੇ ਸਰਦਾਰੀ ਦਾ ਆਦਰ ਕਰਦੀਆਂ ਹਨ, ਤਾਂ ਉਹ ਪਾਉਂਦੀਆਂ ਹਨ ਕਿ ਉਨ੍ਹਾਂ ਦੀਆਂ ਨੂੰਹਾਂ ਦੇ ਨਾਲ ਲਾਗਬਾਜ਼ੀ ਘੱਟ ਹੋ ਜਾਂਦੀ ਹੈ। ਇਕ ਮਸੀਹੀ ਇਸਤਰੀ ਪਾਉਂਦੀ ਹੈ ਕਿ ਪਰਿਵਾਰਕ ਘਰ ਤੋਂ ਆਪਣੇ ਪੁੱਤਰਾਂ ਦੀ ਵਿਦਾਇਗੀ ਇਕ “ਸਦਾ-ਵਧਦੇ ਧੰਨਵਾਦ ਦਾ ਸ੍ਰੋਤ” ਰਿਹਾ ਹੈ। ਉਹ ਉਨ੍ਹਾਂ ਨੂੰ ਆਪਣੇ ਨਵੇਂ ਗ੍ਰਹਿਸਥਾਂ ਨੂੰ ਯੋਗਤਾ ਨਾਲ ਸੰਭਾਲਦੇ ਹੋਏ ਦੇਖ ਕੇ ਰੁਮਾਂਚਿਤ ਹੁੰਦੀ ਹੈ। ਕ੍ਰਮਵਾਰ, ਇਸ ਦਾ ਅਰਥ ਉਸ ਸਰੀਰਕ ਅਤੇ ਮਾਨਸਿਕ ਭਾਰ ਦਾ ਹਲਕਾ ਹੋਣਾ ਹੈ ਜੋ ਉਸ ਨੂੰ ਅਤੇ ਉਸ ਦੇ ਪਤੀ ਨੂੰ ਚੁੱਕਣਾ ਪੈਂਦਾ ਹੈ ਜਿਉਂ-ਜਿਉਂ ਉਹ ਬਿਰਧ ਹੁੰਦੇ ਹਨ।
ਆਪਣੇ ਵਿਆਹ ਬੰਧਨ ਵਿਚ ਮੁੜ ਜਾਨ ਪਾਉਣੀ
10, 11. ਕਿਹੜੀ ਸ਼ਾਸਤਰ ਸੰਬੰਧੀ ਸਲਾਹ ਲੋਕਾਂ ਨੂੰ ਅੱਧਖੜ ਉਮਰ ਦੇ ਫੰਦਿਆਂ ਤੋਂ ਬਚਣ ਲਈ ਮਦਦ ਕਰੇਗੀ?
10 ਲੋਕ ਅੱਧਖੜ ਉਮਰ ਤੇ ਪਹੁੰਚਣ ਦੇ ਪ੍ਰਤੀ ਵਿਭਿੰਨ ਤਰੀਕਿਆਂ ਵਿਚ ਪ੍ਰਤਿਕ੍ਰਿਆ ਦਿਖਾਉਂਦੇ ਹਨ। ਕੁਝ ਮਨੁੱਖ ਜਵਾਨ ਦਿਖਾਈ ਦੇਣ ਦੇ ਜਤਨ ਵਿਚ ਜ਼ਰਾ ਵੱਖਰੇ ਤਰ੍ਹਾਂ ਨਾਲ ਕੱਪੜੇ ਪਹਿਨਦੇ ਹਨ। ਅਨੇਕ ਇਸਤਰੀਆਂ ਉਨ੍ਹਾਂ ਤਬਦੀਲੀਆਂ ਬਾਰੇ ਚਿੰਤਾ ਕਰਦੀਆਂ ਹਨ ਜੋ ਰਜੋ-ਨਿਵਰਤੀ ਲਿਆਉਂਦੀ ਹੈ। ਅਫ਼ਸੋਸ ਦੀ ਗੱਲ ਹੈ ਕਿ ਕੁਝ ਅੱਧਖੜ ਉਮਰ ਦੇ ਵਿਅਕਤੀ ਆਪਣੇ ਨਾਲੋਂ ਛੋਟੇ ਵਿਪਰੀਤ ਲਿੰਗ ਦੇ ਸਦੱਸਾਂ ਨਾਲ ਚੋਚਲੇ ਕਰਨ ਦੁਆਰਾ ਆਪਣੇ ਸਾਥੀਆਂ ਦੇ ਰੋਸ ਅਤੇ ਈਰਖਾ ਨੂੰ ਭੜਕਾਉਂਦੇ ਹਨ। ਪਰੰਤੂ, ਈਸ਼ਵਰੀ ਬਿਰਧ ਮਨੁੱਖ “ਸੁਰਤ ਵਾਲੇ” ਹੁੰਦੇ ਹਨ, ਅਤੇ ਅਨੁਚਿਤ ਕਾਮਨਾਵਾਂ ਨੂੰ ਰੋਕਦੇ ਹਨ। (1 ਪਤਰਸ 4:7) ਇਸੇ ਤਰ੍ਹਾਂ ਪ੍ਰੌੜ੍ਹ ਇਸਤਰੀਆਂ ਆਪਣੇ ਪਤੀਆਂ ਲਈ ਪ੍ਰੇਮ ਅਤੇ ਯਹੋਵਾਹ ਨੂੰ ਪ੍ਰਸੰਨ ਕਰਨ ਦੀ ਇੱਛਾ ਦੇ ਕਾਰਨ, ਆਪਣੇ ਵਿਆਹਾਂ ਦੀ ਸਥਿਰਤਾ ਨੂੰ ਕਾਇਮ ਰੱਖਣ ਲਈ ਮਿਹਨਤ ਕਰਦੀਆਂ ਹਨ।
11 ਪ੍ਰੇਰਣਾ ਦੇ ਅਧੀਨ, ਰਾਜਾ ਲਮੂਏਲ ਨੇ ਉਸ “ਪਤਵੰਤੀ ਇਸਤ੍ਰੀ” ਲਈ ਕਹਾਉਤਾਂ 31:10, 12, 28.
ਪ੍ਰਸ਼ੰਸਾ ਨੂੰ ਕਲਮਬੰਦ ਕੀਤਾ ਜੋ ਆਪਣੇ ਪਤੀ ਦੇ ਪ੍ਰਤੀ “ਉਮਰ ਭਰ . . . ਭਲਿਆਈ ਹੀ [ਕਰਦੀ ਹੈ], ਬੁਰਿਆਈ ਨਹੀਂ।” (ਟੇਢੇ ਟਾਈਪ ਸਾਡੇ।) ਇਕ ਮਸੀਹੀ ਪਤੀ ਇਸ ਗੱਲ ਦੀ ਕਦਰ ਕਰਨ ਵਿਚ ਅਸਫ਼ਲ ਨਹੀਂ ਹੋਵੇਗਾ ਕਿ ਉਸ ਦੀ ਪਤਨੀ ਆਪਣੀ ਅੱਧਖੜ ਉਮਰ ਵਿਚ ਅਨੁਭਵ ਕਰ ਰਹੀ ਕਿਸੇ ਵੀ ਭਾਵਾਤਮਕ ਪਰੇਸ਼ਾਨੀ ਨਾਲ ਨਿਭਣ ਵਿਚ ਕਿਵੇਂ ਜਤਨ ਕਰਦੀ ਹੈ। ਉਸ ਦਾ ਪ੍ਰੇਮ ‘ਉਹ ਨੂੰ ਸਲਾਹੁਤ’ ਕਰਨ ਲਈ ਪ੍ਰੇਰਿਤ ਕਰੇਗਾ।—12. ਜਿਉਂ-ਜਿਉਂ ਸਾਲ ਬੀਤਦੇ ਹਨ ਜੋੜੇ ਇਕ ਦੂਜੇ ਦੇ ਹੋਰ ਨਜ਼ਦੀਕ ਕਿਵੇਂ ਹੋ ਸਕਦੇ ਹਨ?
12 ਵਿਅਸਤ ਬਾਲ-ਪਰਵਰਿਸ਼ ਸਾਲਾਂ ਦੇ ਦੌਰਾਨ, ਤੁਸੀਂ ਦੋਹਾਂ ਨੇ ਆਪਣਿਆਂ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਵਾਸਤੇ ਸ਼ਾਇਦ ਰਜ਼ਾਮੰਦੀ ਨਾਲ ਆਪਣੀਆਂ ਨਿੱਜੀ ਇੱਛਾਵਾਂ ਨੂੰ ਇਕ ਪਾਸੇ ਰੱਖ ਦਿੱਤਾ ਹੋਵੇ। ਉਨ੍ਹਾਂ ਦੀ ਵਿਦਾਇਗੀ ਤੋਂ ਬਾਅਦ ਆਪਣੇ ਵਿਵਾਹਿਤ ਜੀਵਨ ਉੱਤੇ ਮੁੜ ਧਿਆਨ ਇਕਾਗਰ ਕਰਨ ਦਾ ਸਮਾਂ ਆ ਗਿਆ ਹੈ। “ਜਦੋਂ ਮੇਰੀਆਂ ਧੀਆਂ ਨੇ ਘਰ ਛੱਡਿਆ,” ਇਕ ਪਤੀ ਕਹਿੰਦਾ ਹੈ, “ਤਾਂ ਮੈਂ ਆਪਣੀ ਪਤਨੀ ਦੇ ਨਾਲ ਨਵੇਂ ਸਿਰਿਓਂ ਆਸ਼ਨਾਈ ਸ਼ੁਰੂ ਕੀਤੀ।” ਇਕ ਹੋਰ ਪਤੀ ਕਹਿੰਦਾ ਹੈ: “ਅਸੀਂ ਇਕ ਦੂਜੇ ਦੀ ਸਿਹਤ ਉੱਤੇ ਧਿਆਨ ਰੱਖਦੇ ਹਾਂ ਅਤੇ ਇਕ ਦੂਜੇ ਨੂੰ ਕਸਰਤ ਕਰਨ ਦੀ ਜ਼ਰੂਰਤ ਦੀ ਯਾਦ ਦਿਲਾਉਂਦੇ ਹਾਂ।” ਤਾਂ ਜੋ ਉਹ ਇਕੱਲਤਾ ਮਹਿਸੂਸ ਨਾ ਕਰਨ, ਉਹ ਅਤੇ ਉਸ ਦੀ ਪਤਨੀ ਕਲੀਸਿਯਾ ਦੇ ਦੂਜੇ ਸਦੱਸਾਂ ਨੂੰ ਮਹਿਮਾਨਨਿਵਾਜ਼ੀ ਦਿਖਾਉਂਦੇ ਹਨ। ਜੀ ਹਾਂ, ਦੂਜਿਆਂ ਵਿਚ ਦਿਲਚਸਪੀ ਦਿਖਾਉਣੀ ਬਰਕਤਾਂ ਲਿਆਉਂਦਾ ਹੈ। ਇਸ ਦੇ ਇਲਾਵਾ, ਇਹ ਯਹੋਵਾਹ ਨੂੰ ਪ੍ਰਸੰਨ ਕਰਦਾ ਹੈ।—ਫ਼ਿਲਿੱਪੀਆਂ 2:4; ਇਬਰਾਨੀਆਂ 13:2, 16.
13. ਖੁੱਲ੍ਹਾਪਣ ਅਤੇ ਈਮਾਨਦਾਰੀ ਕੀ ਭੂਮਿਕਾ ਅਦਾ ਕਰਦੇ ਹਨ ਜਿਉਂ-ਜਿਉਂ ਇਕ ਜੋੜਾ ਇਕੱਠੇ ਬਿਰਧ ਹੁੰਦੇ ਹਨ?
13 ਆਪਣੇ ਅਤੇ ਆਪਣੇ ਸਾਥੀ ਦੇ ਵਿਚਕਾਰ ਸੰਚਾਰ ਦਰਾੜ ਨੂੰ ਵਿਕਸਿਤ ਹੋਣ ਦੀ ਇਜਾਜ਼ਤ ਨਾ ਦਿਓ। ਇਕੱਠੇ ਮਿਲ ਕੇ ਖੁੱਲ੍ਹੇ ਤੌਰ ਤੇ ਗੱਲਾਂ ਕਰੋ। (ਕਹਾਉਤਾਂ 17:27) “ਅਸੀਂ ਦੇਖ-ਭਾਲ ਕਰਨ ਅਤੇ ਧਿਆਨਸ਼ੀਲ ਹੋਣ ਦੁਆਰਾ ਇਕ ਦੂਜੇ ਬਾਰੇ ਆਪਣੀ ਸਮਝ ਨੂੰ ਗਹਿਰਾ ਕਰਦੇ ਹਾਂ,” ਇਕ ਪਤੀ ਟਿੱਪਣੀ ਕਰਦਾ ਹੈ। ਉਸ ਦੀ ਪਤਨੀ ਸਹਿਮਤ ਹੁੰਦੀ ਹੋਈ, ਕਹਿੰਦੀ ਹੈ: “ਜਿਉਂ-ਜਿਉਂ ਅਸੀਂ ਇਕੱਠੇ ਬਿਰਧ ਹੋਏ ਹਾਂ, ਅਸੀਂ ਇਕੱਠੇ ਚਾਹ ਪੀਣ, ਵਾਰਤਾਲਾਪ ਕਰਨ, ਅਤੇ ਇਕ ਦੂਜੇ ਨੂੰ ਸਹਿਯੋਗ ਦੇਣ ਦਾ ਆਨੰਦ ਮਾਣਨ ਲੱਗੇ ਹਾਂ।” ਤੁਹਾਡਾ ਖੁੱਲ੍ਹਾ ਅਤੇ ਈਮਾਨਦਾਰ ਹੋਣਾ ਤੁਹਾਡੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰਨ ਵਿਚ ਮਦਦ ਕਰ ਸਕਦਾ ਹੈ, ਅਤੇ ਉਸ ਨੂੰ ਇਕ ਲਚਕੀਲਾਪਣ ਦੇਵੇਗਾ ਜੋ ਸ਼ਤਾਨ, ਅਰਥਾਤ ਵਿਆਹ ਦਾ ਤਬਾਹਕਾਰ, ਦੇ ਹਮਲਿਆਂ ਨੂੰ ਨਿਸਫਲ ਕਰੇਗਾ।
ਆਪਣੇ ਦੋਹਤੇ-ਪੋਤਿਆਂ ਦਾ ਆਨੰਦ ਮਾਣੋ
14. ਜ਼ਾਹਰਾ ਤੌਰ ਤੇ ਤਿਮੋਥਿਉਸ ਦਾ ਇਕ ਮਸੀਹੀ ਦੇ ਤੌਰ ਤੇ ਵੱਡੇ ਹੋਣ ਵਿਚ ਉਸ ਦੀ ਨਾਨੀ ਨੇ ਕੀ ਭੂਮਿਕਾ ਅਦਾ ਕੀਤੀ?
14 ਦੋਹਤੇ-ਪੋਤੇ ਬੁੱਢੇ ਵਿਅਕਤੀਆਂ ਦਾ “ਮੁਕਟ” ਹੁੰਦੇ ਹਨ। (ਕਹਾਉਤਾਂ 17:6) ਦੋਹਤਿਆਂ-ਪੋਤਿਆਂ ਦੀ ਸੰਗਤ ਸੱਚ-ਮੁੱਚ ਹੀ ਇਕ ਪ੍ਰਸੰਨਤਾ ਹੋ ਸਕਦੀ ਹੈ—ਰੋਚਕ ਅਤੇ ਤਾਜ਼ਗੀ ਭਰਿਆ ਅਨੁਭਵ। ਬਾਈਬਲ ਲੋਇਸ, ਇਕ ਨਾਨੀ ਦੀ ਨੇਕਨਾਮੀ ਦਾ ਜ਼ਿਕਰ ਕਰਦੀ ਹੈ, ਜਿਸ ਨੇ ਆਪਣੀ ਧੀ ਯੂਨੀਕਾ ਦੇ ਸੰਗ, ਆਪਣੇ ਛੋਟੇ ਦੋਹਤੇ ਤਿਮੋਥਿਉਸ ਦੇ ਨਾਲ ਆਪਣੀ ਨਿਹਚਾ ਨੂੰ ਸਾਂਝਾ ਕੀਤਾ। ਇਹ ਬਾਲਕ, ਇਹ ਜਾਣਦਿਆਂ ਵੱਡਾ ਹੋਇਆ ਕਿ ਦੋਵੇਂ ਉਸ ਦੀ ਮਾਤਾ ਅਤੇ ਉਸ ਦੀ ਨਾਨੀ ਬਾਈਬਲ ਸੱਚਾਈ ਦੀ ਕਦਰ ਕਰਦੀਆਂ ਸਨ।—2 ਤਿਮੋਥਿਉਸ 1:5; 3:14, 15.
15. ਦੋਹਤੇ-ਪੋਤਿਆਂ ਦੇ ਸੰਬੰਧ ਵਿਚ, ਦਾਦਾ-ਦਾਦੀ ਕੀ ਕੀਮਤੀ ਯੋਗਦਾਨ ਦੇ ਸਕਦੇ ਹਨ, ਪਰੰਤੂ ਉਨ੍ਹਾਂ ਨੂੰ ਕਿਸ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?
15 ਤਾਂ ਫਿਰ, ਇੱਥੇ ਇਕ ਵਿਸ਼ੇਸ਼ ਖੇਤਰ ਹੈ ਜਿਸ ਵਿਚ ਦਾਦੇ-ਦਾਦੀਆਂ ਇਕ ਸਭ ਤੋਂ ਕੀਮਤੀ ਯੋਗਦਾਨ ਦੇ ਸਕਦੇ ਹਨ। ਦਾਦੇ-ਦਾਦੀਓ, ਤੁਸੀਂ ਪਹਿਲਾਂ ਹੀ ਯਹੋਵਾਹ ਦੇ ਮਕਸਦਾਂ ਬਾਰੇ ਆਪਣਾ ਗਿਆਨ ਆਪਣੇ ਬੱਚਿਆਂ ਦੇ ਨਾਲ ਸਾਂਝਾ ਕਰ ਚੁੱਕੇ ਹੋ। ਹੁਣ ਤੁਸੀਂ ਇਸੇ ਤਰ੍ਹਾਂ ਹਾਲੇ ਇਕ ਹੋਰ ਪੀੜ੍ਹੀ ਦੇ ਨਾਲ ਇਸ ਨੂੰ ਸਾਂਝਾ ਕਰ ਸਕਦੇ ਹੋ! ਬਹੁਤੇਰੇ ਛੋਟੇ ਬੱਚੇ ਆਪਣੇ ਦਾਦੇ-ਦਾਦੀਆਂ ਨੂੰ ਵਿਸਤਾਰ ਨਾਲ ਬਾਈਬਲ ਕਹਾਣੀਆਂ ਦੱਸਦਿਆਂ ਸੁਣ ਕੇ ਰੁਮਾਂਚਿਤ ਹੁੰਦੇ ਹਨ। ਨਿਰਸੰਦੇਹ, ਪਿਤਾ ਦੀ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਾਈਬਲ ਸੱਚਾਈਆਂ ਨੂੰ ਬਿਠਾਉਣ ਦੀ ਜ਼ਿੰਮੇਵਾਰੀ ਨੂੰ ਤੁਸੀਂ ਆਪਣੇ ਹੱਥੀਂ ਨਹੀਂ ਲੈ ਲੈਂਦੇ ਹੋ। (ਬਿਵਸਥਾ ਸਾਰ 6:7) ਇਸ ਦੀ ਬਜਾਇ, ਤੁਸੀਂ ਇਸ ਨੂੰ ਸੰਪੂਰਣ ਬਣਾਉਂਦੇ ਹੋ। ਇੰਜ ਹੋਵੇ ਕਿ ਤੁਹਾਡੀ ਪ੍ਰਾਰਥਨਾ ਜ਼ਬੂਰਾਂ ਦੇ ਲਿਖਾਰੀ ਦੀ ਪ੍ਰਾਰਥਨਾ ਸਮਾਨ ਹੋਵੇ: “ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।”—ਜ਼ਬੂਰ 71:18; 78:5, 6.
16. ਦਾਦੇ-ਦਾਦੀਆਂ ਆਪਣੇ ਪਰਿਵਾਰ ਵਿਚ ਤਣਾ-ਤਣੀ ਦੇ ਵਿਕਸਿਤ ਹੋਣ ਦਾ ਇਕ ਕਾਰਨ ਬਣਨ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਨ?
16 ਅਫ਼ਸੋਸ ਦੀ ਗੱਲ ਹੈ ਕਿ ਕੁਝ ਦਾਦੇ-ਦਾਦੀਆਂ ਨਿਆਣਿਆਂ ਨੂੰ ਇੰਨਾ ਭੂਹੇ ਕਰਦੇ ਹਨ ਕਿ ਦਾਦੇ-ਦਾਦੀਆਂ ਅਤੇ ਉਨ੍ਹਾਂ ਦੇ ਬਾਲਗ ਬੱਚਿਆਂ ਦੇ ਦਰਮਿਆਨ ਤਣਾ-ਤਣੀ ਵਿਕਸਿਤ ਹੋ ਜਾਂਦੀ ਹੈ। ਪਰੰਤੂ, ਤੁਹਾਡੀ ਸੁਹਿਰਦ ਦਿਆਲਗੀ ਸ਼ਾਇਦ ਤੁਹਾਡੇ ਦੋਹਤੇ-ਪੋਤਿਆਂ ਲਈ ਤੁਹਾਨੂੰ ਹਮਰਾਜ਼ ਬਣਾਉਣਾ ਸੌਖਾ ਕਰ ਦੇਵੇ ਜਦੋਂ ਕਿ ਅਫ਼ਸੀਆਂ 6:1-3) ਜੇਕਰ ਜ਼ਰੂਰੀ ਹੋਵੇ, ਤਾਂ ਤੁਸੀਂ ਸ਼ਾਇਦ ਨਿਆਣਿਆਂ ਲਈ ਉਨ੍ਹਾਂ ਦੇ ਮਾਪਿਆਂ ਨਾਲ ਅਗਾਊਂ ਗੱਲ ਕਰ ਕੇ ਰਾਹ ਤਿਆਰ ਕਰਨ ਦੀ ਪੇਸ਼ਕਸ਼ ਕਰ ਸਕਦੇ ਹੋ। ਆਪਣੇ ਦੋਹਤੇ-ਪੋਤਿਆਂ ਨੂੰ ਖੁੱਲ੍ਹ ਕੇ ਦੱਸੋ ਕਿ ਤੁਸੀਂ ਸਾਲਾਂ ਦੇ ਦੌਰਾਨ ਕੀ ਕੁਝ ਸਿੱਖਿਆ ਹੈ। ਤੁਹਾਡੀ ਈਮਾਨਦਾਰੀ ਅਤੇ ਨਿਝੱਕਤਾ ਉਨ੍ਹਾਂ ਨੂੰ ਲਾਭ ਪਹੁੰਚਾ ਸਕਦੀ ਹੈ।
ਉਹ ਆਪਣੇ ਮਾਪਿਆਂ ਨੂੰ ਮਾਮਲੇ ਪ੍ਰਗਟ ਕਰਨ ਲਈ ਝੁਕਾਉ ਨਾ ਹੋਣ। ਕਦੇ-ਕਦਾਈਂ ਨਿਆਣੇ ਉਮੀਦ ਰੱਖਦੇ ਹਨ ਕਿ ਉਨ੍ਹਾਂ ਦੇ ਮਿਹਰਬਾਨ ਦਾਦਾ-ਦਾਦੀ ਉਨ੍ਹਾਂ ਦੇ ਮਾਪਿਆਂ ਦੇ ਵਿਰੁੱਧ ਉਨ੍ਹਾਂ ਦਾ ਪੱਖ ਲੈਣਗੇ। ਫਿਰ ਕੀ? ਬੁੱਧ ਇਸਤੇਮਾਲ ਕਰੋ ਅਤੇ ਆਪਣੇ ਦੋਹਤੇ-ਪੋਤਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਨਾਲ ਖੁੱਲ੍ਹ ਨਾਲ ਸੰਚਾਰ ਕਰਨ ਦਾ ਹੌਸਲਾ ਦਿਓ। ਤੁਸੀਂ ਸਮਝਾ ਸਕਦੇ ਹੋ ਕਿ ਇਹ ਯਹੋਵਾਹ ਨੂੰ ਪ੍ਰਸੰਨ ਕਰਦਾ ਹੈ। (ਅਨੁਕੂਲ ਬਣੋ ਜਿਉਂ-ਜਿਉਂ ਬਿਰਧ ਹੁੰਦੇ ਹੋ
17. ਬਿਰਧ ਹੋ ਰਹੇ ਮਸੀਹੀਆਂ ਨੂੰ ਜ਼ਬੂਰਾਂ ਦੇ ਲਿਖਾਰੀ ਦੀ ਕਿਹੜੀ ਦ੍ਰਿੜ੍ਹਤਾ ਦਾ ਅਨੁਕਰਣ ਕਰਨਾ ਚਾਹੀਦਾ ਹੈ?
17 ਜਿਉਂ-ਜਿਉਂ ਸਾਲ ਬੀਤਦੇ ਜਾਂਦੇ ਹਨ, ਤੁਸੀਂ ਪਾਓਗੇ ਕਿ ਤੁਸੀਂ ਉਹ ਸਭ ਕੁਝ ਨਹੀਂ ਕਰ ਸਕਦੇ ਹੋ ਜੋ ਤੁਸੀਂ ਕਰਨ ਦੇ ਆਦੀ ਸਨ ਜਾਂ ਜੋ ਤੁਸੀਂ ਕਰਨਾ ਚਾਹੁੰਦੇ ਹੋ। ਬਿਰਧ ਹੋਣ ਦੀ ਪ੍ਰਕ੍ਰਿਆ ਦੇ ਨਾਲ ਇਕ ਵਿਅਕਤੀ ਕਿਵੇਂ ਨਿਭਦਾ ਹੈ? ਆਪਣੇ ਮਨ ਵਿਚ ਤੁਸੀਂ ਸ਼ਾਇਦ 30 ਸਾਲਾ ਮਹਿਸੂਸ ਕਰਦੇ ਹੋ, ਪਰੰਤੂ ਸ਼ੀਸ਼ੇ ਵਿਚ ਇਕ ਝਾਤ ਇਕ ਵੱਖਰੀ ਅਸਲੀਅਤ ਪ੍ਰਗਟ ਕਰਦੀ ਹੈ। ਹੌਸਲਾ ਨਾ ਹਾਰੋ। ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਨੂੰ ਅਰਜ਼ ਕੀਤੀ: “ਬੁਢੇਪੇ ਦੇ ਸਮੇਂ ਮੈਨੂੰ ਦੂਰ ਨਾ ਸੁੱਟ, ਜਾਂ ਮੇਰੇ ਬਲ ਘਟੇ ਤਾਂ ਮੈਨੂੰ ਨਾ ਤਿਆਗ!” ਜ਼ਬੂਰਾਂ ਦੇ ਲਿਖਾਰੀ ਦੀ ਦ੍ਰਿੜ੍ਹਤਾ ਦਾ ਅਨੁਕਰਣ ਕਰਨਾ ਆਪਣਾ ਪੱਕਾ ਇਰਾਦਾ ਬਣਾਓ। ਉਸ ਨੇ ਕਿਹਾ: “ਮੈਂ ਨਿੱਤ ਆਸਰਾ ਰੱਖੀ ਜਾਵਾਂਗਾ, ਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਵਾਂਗਾ।”—ਜ਼ਬੂਰ 71:9, 14.
18. ਇਕ ਪ੍ਰੌੜ੍ਹ ਮਸੀਹੀ ਰੀਟਾਇਰਮੈਂਟ ਦਾ ਕਿਵੇਂ ਬਹੁਮੁੱਲਾ ਪ੍ਰਯੋਗ ਕਰ ਸਕਦਾ ਹੈ?
18 ਬਹੁਤੇਰਿਆਂ ਨੇ ਲੌਕਿਕ ਕੰਮ ਤੋਂ ਰੀਟਾਇਰਮੈਂਟ ਦੇ ਬਾਅਦ ਯਹੋਵਾਹ ਦੀ ਜ਼ਿਆਦਾ ਉਸਤਤ ਕਰਨ ਲਈ ਅਗਾਊਂ ਹੀ ਤਿਆਰੀ ਕੀਤੀ ਹੈ। “ਮੈਂ ਪਹਿਲਾਂ ਹੀ ਯੋਜਨਾ ਬਣਾਈ ਕਿ ਉਦੋਂ ਮੈਂ ਕੀ ਕਰਾਂਗਾ ਜਦੋਂ ਸਾਡੀ ਧੀ ਸਕੂਲ ਛੱਡੇਗੀ,” ਇਕ ਪਿਤਾ ਵਿਆਖਿਆ ਕਰਦਾ ਹੈ ਜੋ ਹੁਣ ਰੀਟਾਇਰ ਹੋਇਆ ਹੈ। “ਮੈਂ ਨਿਰਧਾਰਨ ਕੀਤਾ ਕਿ ਮੈਂ ਪੂਰਣ-ਕਾਲੀ ਪ੍ਰਚਾਰ ਕਾਰਜ ਵਿਚ ਸੇਵਕਾਈ ਆਰੰਭ ਕਰਾਂਗਾ, ਅਤੇ ਮੈਂ ਆਪਣਾ ਕਾਰੋਬਾਰ ਵੇਚ ਦਿੱਤਾ ਤਾਂਕਿ ਯਹੋਵਾਹ ਦੀ ਹੋਰ ਪੂਰੀ ਤਰ੍ਹਾਂ ਨਾਲ ਸੇਵਾ ਯਸਾਯਾਹ 46:4.
ਕਰਨ ਲਈ ਆਜ਼ਾਦ ਹੋਵਾਂ। ਮੈਂ ਪਰਮੇਸ਼ੁਰ ਦੇ ਨਿਰਦੇਸ਼ਨ ਲਈ ਪ੍ਰਾਰਥਨਾ ਕੀਤੀ।” ਜੇਕਰ ਤੁਸੀਂ ਰੀਟਾਇਰ ਹੋਣ ਦੀ ਉਮਰ ਦੇ ਨਜ਼ਦੀਕ ਹੋ, ਤਾਂ ਆਪਣੇ ਮਹਾਨ ਸ੍ਰਿਸ਼ਟੀਕਰਤਾ ਦੀ ਘੋਸ਼ਣਾ ਤੋਂ ਦਿਲਾਸਾ ਲਵੋ: “ਬੁਢੇਪੇ ਤੀਕ ਮੈਂ ਉਹੀ ਹਾਂ, ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ।”—19. ਉਨ੍ਹਾਂ ਲਈ ਕੀ ਸਲਾਹ ਦਿੱਤੀ ਗਈ ਹੈ ਜੋ ਬਿਰਧ ਹੋ ਰਹੇ ਹਨ?
19 ਲੌਕਿਕ ਕੰਮ ਤੋਂ ਰੀਟਾਇਰਮੈਂਟ ਵਿਚ ਅਨੁਕੂਲ ਹੋਣਾ ਸ਼ਾਇਦ ਸੌਖਾ ਨਾ ਹੋਵੇ। ਰਸੂਲ ਪੌਲੁਸ ਨੇ ਬਿਰਧ ਮਨੁੱਖਾਂ ਨੂੰ “ਪਰਹੇਜ਼ਗਾਰ” ਹੋਣ ਦੀ ਸਲਾਹ ਦਿੱਤੀ। ਇਹ ਆਮ ਤੌਰ ਤੇ ਪਰਹੇਜ਼ ਲੋੜਦਾ ਹੈ, ਨਾ ਕਿ ਸੌਖ ਦਾ ਜੀਵਨ ਭਾਲਣ ਦੇ ਝੁਕਾਉ ਮੋਹਰੇ ਝੁਕ ਜਾਣਾ। ਹੁਣ ਰੀਟਾਇਰਮੈਂਟ ਤੋਂ ਬਾਅਦ ਸ਼ਾਇਦ ਅੱਗੇ ਨਾਲੋਂ ਵੀ ਜ਼ਿਆਦਾ ਨਿੱਤ-ਕਰਮ ਅਤੇ ਆਤਮ-ਅਨੁਸ਼ਾਸਨ ਦੀ ਲੋੜ ਹੋਵੇ। ਫਿਰ, ਵਿਅਸਤ ਬਣੇ ਰਹੋ, “ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।” (1 ਕੁਰਿੰਥੀਆਂ 15:58) ਦੂਜਿਆਂ ਦੀ ਮਦਦ ਕਰਨ ਲਈ ਆਪਣੀਆਂ ਸਰਗਰਮੀਆਂ ਵਿਚ ਵਿਸਤਾਰ ਲਿਆਓ। (2 ਕੁਰਿੰਥੀਆਂ 6:13) ਬਹੁਤੇਰੇ ਮਸੀਹੀ ਇਕ ਅਨੁਕੂਲਿਤ ਗਤੀ ਤੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਇੰਜ ਕਰਦੇ ਹਨ। ਜਿਉਂ-ਜਿਉਂ ਤੁਸੀਂ ਬਿਰਧ ਹੁੰਦੇ ਹੋ, “ਨਿਹਚਾ, ਪ੍ਰੇਮ ਅਰ ਧੀਰਜ ਵਿੱਚ ਪੱਕੇ” ਬਣੋ।—ਤੀਤੁਸ 2:2.
ਆਪਣੇ ਸਾਥੀ ਦੇ ਵਿਛੋੜੇ ਨਾਲ ਨਿਪਟਣਾ
20, 21. (ੳ) ਵਰਤਮਾਨ ਰੀਤੀ-ਵਿਵਸਥਾ ਵਿਚ, ਇਕ ਵਿਵਾਹਿਤ ਜੋੜੇ ਨੂੰ ਕੀ ਆਖ਼ਰਕਾਰ ਅਵੱਸ਼ ਹੀ ਅੱਡ ਕਰੇਗਾ? (ਅ) ਸੋਗਵਾਨ ਸਾਥੀਆਂ ਲਈ ਆੱਨਾ ਇਕ ਉੱਤਮ ਮਿਸਾਲ ਕਿਵੇਂ ਪ੍ਰਦਾਨ ਕਰਦੀ ਹੈ?
20 ਇਹ ਇਕ ਦੁਖਦ ਪਰੰਤੂ ਸੱਚੀ ਹਕੀਕਤ ਹੈ ਕਿ ਇਸ ਵਰਤਮਾਨ ਰੀਤੀ-ਵਿਵਸਥਾ ਵਿਚ, ਵਿਵਾਹਿਤ ਜੋੜੇ ਆਖ਼ਰਕਾਰ ਮੌਤ ਦੁਆਰਾ ਵਿਛੜ ਜਾਂਦੇ ਹਨ। ਸੋਗਵਾਨ ਮਸੀਹੀ ਸਾਥੀ ਜਾਣਦੇ ਹਨ ਕਿ ਉਨ੍ਹਾਂ ਦੇ ਪ੍ਰਿਯ ਜਣੇ ਹੁਣ ਸੌਂ ਰਹੇ ਹਨ, ਅਤੇ ਉਹ ਨਿਸ਼ਚਿਤ ਹਨ ਕਿ ਉਹ ਉਨ੍ਹਾਂ ਨੂੰ ਫਿਰ ਤੋਂ ਦੇਖਣਗੇ। (ਯੂਹੰਨਾ 11:11, 25) ਪਰੰਤੂ ਵਿਛੋੜਾ ਫਿਰ ਵੀ ਦੁਖਦਾਈ ਹੁੰਦਾ ਹੈ। ਜੀਉਂਦਾ ਸਾਥੀ ਇਸ ਦੇ ਨਾਲ ਕਿਵੇਂ ਨਿਭ ਸਕਦਾ ਹੈ? *
21 ਇਕ ਖ਼ਾਸ ਬਾਈਬਲ ਵਿਅਕਤੀ ਨੇ ਜੋ ਕੀਤਾ, ਉਸ ਨੂੰ ਮਨ ਵਿਚ ਰੱਖਣਾ ਲੂਕਾ 2:36-38) ਆੱਨਾ ਦਾ ਪ੍ਰਾਰਥਨਾਪੂਰਣ ਸੇਵਾ ਵਾਲਾ ਜੀਵਨ, ਬਿਨਾਂ ਸ਼ੱਕ ਉਸ ਸੋਗ ਅਤੇ ਇਕੱਲਤਾ ਦਾ ਇਕ ਵੱਡਾ ਇਲਾਜ ਸੀ ਜੋ ਉਹ ਇਕ ਵਿਧਵਾ ਵਜੋਂ ਮਹਿਸੂਸ ਕਰਦੀ ਸੀ।
ਮਦਦ ਕਰੇਗਾ। ਆੱਨਾ ਕੇਵਲ ਸੱਤ ਸਾਲਾਂ ਦੇ ਵਿਆਹ ਤੋਂ ਹੀ ਬਾਅਦ ਇਕ ਵਿਧਵਾ ਬਣ ਗਈ ਸੀ, ਅਤੇ ਜਦੋਂ ਅਸੀਂ ਉਸ ਦਾ ਬਿਰਤਾਂਤ ਪੜ੍ਹਦੇ ਹਾਂ, ਉਦੋਂ ਉਹ 84 ਸਾਲ ਦੀ ਸੀ। ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਉਸ ਨੇ ਸੋਗ ਕੀਤਾ ਹੋਵੇਗਾ ਜਦੋਂ ਉਸ ਨੇ ਆਪਣਾ ਪਤੀ ਖੋਹਿਆ। ਉਸ ਨੇ ਪਰਿਸਥਿਤੀ ਨਾਲ ਕਿਵੇਂ ਨਿਭਿਆ? ਉਸ ਨੇ ਹੈਕਲ ਵਿਚ ਦਿਨ ਰਾਤ ਯਹੋਵਾਹ ਪਰਮੇਸ਼ੁਰ ਨੂੰ ਪਵਿੱਤਰ ਸੇਵਾ ਅਦਾ ਕੀਤੀ। (22. ਕੁਝ ਵਿਧਵਾਵਾਂ ਅਤੇ ਰੰਡਿਆਂ ਨੇ ਇਕੱਲਤਾ ਦੇ ਨਾਲ ਕਿਵੇਂ ਨਿਭਿਆ ਹੈ?
22 “ਗੱਲਾਂ ਕਰਨ ਲਈ ਇਕ ਸਾਥੀ ਨਾ ਹੋਣਾ, ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਰਹੀ ਹੈ,” ਇਕ 72-ਸਾਲਾ ਇਸਤਰੀ ਵਿਆਖਿਆ ਕਰਦੀ ਹੈ ਜੋ ਦਸ ਸਾਲ ਪਹਿਲਾਂ ਵਿਧਵਾ ਬਣੀ। “ਮੇਰਾ ਪਤੀ ਇਕ ਚੰਗਾ ਸ੍ਰੋਤਾ ਸੀ। ਅਸੀਂ ਕਲੀਸਿਯਾ ਅਤੇ ਮਸੀਹੀ ਸੇਵਕਾਈ ਵਿਚ ਆਪਣੇ ਭਾਗ ਦੇ ਬਾਰੇ ਗੱਲਾਂ ਕਰਦੇ ਸਨ।” ਇਕ ਹੋਰ ਵਿਧਵਾ ਕਹਿੰਦੀ ਹੈ: “ਭਾਵੇਂ ਕਿ ਸਮਾਂ ਰਾਜ਼ੀ ਕਰਦਾ ਹੈ, ਮੈਂ ਪਾਇਆ ਹੈ ਕਿ ਇਹ ਕਹਿਣਾ ਜ਼ਿਆਦਾ ਯਥਾਰਥ ਹੈ ਕਿ ਇਕ ਵਿਅਕਤੀ ਆਪਣੇ ਸਮੇਂ ਨਾਲ ਜੋ ਕਰਦਾ ਹੈ ਉਹ ਰਾਜ਼ੀ ਕਰਨ ਵਿਚ ਮਦਦ ਕਰਦਾ ਹੈ। ਤੁਸੀਂ ਦੂਜਿਆਂ ਦੀ ਮਦਦ ਕਰਨ ਲਈ ਇਕ ਬਿਹਤਰ ਸਥਿਤੀ ਵਿਚ ਹੁੰਦੇ ਹੋ।” ਇਕ 67-ਸਾਲਾ ਰੰਡਾ ਸਹਿਮਤ ਹੁੰਦੇ ਹੋਏ, ਕਹਿੰਦਾ ਹੈ: “ਸੋਗ ਦੇ ਨਾਲ ਨਿਭਣ ਦਾ ਇਕ ਅਦਭੁਤ ਤਰੀਕਾ ਹੈ ਦੂਜਿਆਂ ਨੂੰ ਦਿਲਾਸਾ ਦੇਣ ਲਈ ਖ਼ੁਦ ਦਾ ਸਮਾਂ ਅਤੇ ਜਤਨ ਦੇਣਾ।”
ਬਿਰਧ ਆਯੂ ਵਿਚ ਪਰਮੇਸ਼ੁਰ ਦੁਆਰਾ ਕੀਮਤੀ ਸਮਝੇ ਜਾਣਾ
23, 24. ਬਾਈਬਲ ਬਿਰਧ ਵਿਅਕਤੀਆਂ ਲਈ ਕਿਹੜਾ ਵੱਡਾ ਦਿਲਾਸਾ ਦਿੰਦੀ ਹੈ, ਖ਼ਾਸ ਤੌਰ ਤੇ ਉਹ ਜੋ ਵਿਧਵਾ ਜਾਂ ਰੰਡੇ ਬਣੇ ਹਨ?
23 ਭਾਵੇਂ ਕਿ ਮੌਤ ਇਕ ਪ੍ਰਿਯ ਸਾਥੀ ਨੂੰ ਖੋਹ ਲੈਂਦੀ ਹੈ, ਯਹੋਵਾਹ ਸਦਾ ਹੀ ਨਿਸ਼ਚਾਵਾਨ, ਸਦਾ ਹੀ ਭਰੋਸੇਯੋਗ ਰਹਿੰਦਾ ਹੈ। “ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ,” ਪ੍ਰਾਚੀਨ ਸਮੇਂ ਦੇ ਰਾਜਾ ਦਾਊਦ ਨੇ ਗੀਤ ਗਾਇਆ, “ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ।”—ਜ਼ਬੂਰ 27:4.
24 “ਵਿਧਵਾਂ ਦਾ ਜਿਹੜੀਆਂ ਸੱਚ ਮੁੱਚ ਵਿਧਵਾਂ ਹਨ ਆਦਰ ਕਰੀਂ,” ਪੌਲੁਸ ਜ਼ੋਰ ਦਿੰਦਾ ਹੈ। (1 ਤਿਮੋਥਿਉਸ 5:3) ਉਹ ਸਲਾਹ ਜੋ ਇਸ ਹਿਦਾਇਤ ਤੋਂ ਬਾਅਦ ਦਿੱਤੀ ਗਈ ਹੈ ਸੰਕੇਤ ਕਰਦੀ ਹੈ ਕਿ ਯੋਗ ਵਿਧਵਾਵਾਂ ਨੂੰ, ਜਿਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਨਹੀਂ ਸਨ, ਸ਼ਾਇਦ ਕਲੀਸਿਯਾ ਤੋਂ ਭੌਤਿਕ ਸਮਰਥਨ ਦੀ ਲੋੜ ਪਈ। ਫਿਰ ਵੀ, “ਆਦਰ” ਕਰਨ ਦੀ ਹਿਦਾਇਤ ਉਨ੍ਹਾਂ ਨੂੰ ਕੀਮਤੀ ਠਹਿਰਾਉਣ ਦਾ ਵਿਚਾਰ ਵੀ ਸ਼ਾਮਲ ਕਰਦੀ ਹੈ। ਈਸ਼ਵਰੀ ਵਿਧਵਾਵਾਂ ਅਤੇ ਰੰਡੇ ਉਸ ਗਿਆਨ ਤੋਂ ਕਿੰਨਾ ਦਿਲਾਸਾ ਹਾਸਲ ਕਰ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਕੀਮਤੀ ਠਹਿਰਾਉਂਦਾ ਹੈ ਅਤੇ ਉਨ੍ਹਾਂ ਨੂੰ ਸ਼ਕਤੀ ਬਖ਼ਸ਼ੇਗਾ!—ਯਾਕੂਬ 1:27.
25. ਬਿਰਧ ਵਿਅਕਤੀਆਂ ਲਈ ਹਾਲੇ ਵੀ ਕਿਹੜਾ ਟੀਚਾ ਹਾਜ਼ਰ ਹੈ?
25 “ਬੁੱਢਿਆਂ ਦੀ ਸਜਾਵਟ ਉਨ੍ਹਾਂ ਦੇ ਧੌਲੇ ਵਾਲ ਹਨ,” ਪਰਮੇਸ਼ੁਰ ਦਾ ਪ੍ਰੇਰਿਤ ਬਚਨ ਘੋਸ਼ਿਤ ਕਰਦਾ ਹੈ। “ਇਹ ਇਕ ਸਜਾਵਟ ਦਾ ਮੁਕਟ ਹੈ, [ਜਦੋਂ] ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।” (ਕਹਾਉਤਾਂ 16:31; 20:29) ਤਾਂ ਫਿਰ, ਭਾਵੇਂ ਕਿ ਵਿਵਾਹਿਤ ਹੋ ਜਾਂ ਦੁਬਾਰਾ ਇਕੱਲੇ ਹੋ ਗਏ ਹੋ, ਤੁਸੀਂ ਯਹੋਵਾਹ ਦੀ ਸੇਵਾ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਦੇਣਾ ਜਾਰੀ ਰੱਖੋ। ਇੰਜ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਸ ਵੇਲੇ ਤੁਹਾਡਾ ਇਕ ਅੱਛਾ ਨਾਂ ਹੋਵੇਗਾ ਅਤੇ ਉਸ ਸੰਸਾਰ ਵਿਚ ਸਦੀਪਕ ਜੀਵਨ ਦੀ ਸੰਭਾਵਨਾ ਜਿੱਥੇ ਬੁਢਾਪੇ ਦੀਆਂ ਦਰਦ-ਪੀੜਾਂ ਫਿਰ ਨਹੀਂ ਹੋਣਗੀਆਂ।—ਜ਼ਬੂਰ 37:3-5; ਯਸਾਯਾਹ 65:20.
^ ਪੈਰਾ 20 ਇਸ ਵਿਸ਼ੇ ਬਾਰੇ ਹੋਰ ਵੇਰਵੇ-ਸਹਿਤ ਚਰਚੇ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ, ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ ਵੱਡੀ ਪੁਸਤਿਕਾ ਦੇਖੋ।