Skip to content

Skip to table of contents

4. ਪਰਿਵਾਰਾਂ ਵਿਚ ਪਿਆਰ ਦੀ ਕਮੀ

4. ਪਰਿਵਾਰਾਂ ਵਿਚ ਪਿਆਰ ਦੀ ਕਮੀ

4. ਪਰਿਵਾਰਾਂ ਵਿਚ ਪਿਆਰ ਦੀ ਕਮੀ

‘ਲੋਕ ਨਿਰਮੋਹੀ ਹੋਣਗੇ।’​—2 ਤਿਮੋਥਿਉਸ 3:1-3.

● ਕ੍ਰਿਸ ਯੂਨਾਇਟਿਡ ਕਿੰਗਡਮ ਦੇ ਇਕ ਅਜਿਹੇ ਸੰਗਠਨ ਨਾਲ ਜੁੜਿਆ ਹੋਇਆ ਹੈ ਜੋ ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਦਾ ਹੈ। ਉਹ ਦੱਸਦਾ ਹੈ, “ਮੈਨੂੰ ਯਾਦ ਹੈ ਇਕ ਦਿਨ ਇਕ ਔਰਤ ਮੇਰੇ ਕੋਲ ਆਈ। ਉਸ ਦੇ ਪਤੀ ਨੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਸੀ ਕਿ ਉਸ ਨੂੰ ਪਛਾਣਨਾ ਵੀ ਮੁਸ਼ਕਲ ਹੋ ਗਿਆ ਸੀ। ਕੁਝ ਔਰਤਾਂ ਨਾਲ ਇੰਨਾ ਬੁਰਾ ਸਲੂਕ ਕੀਤਾ ਜਾਂਦਾ ਹੈ ਕਿ ਉਹ ਕਿਸੇ ਨਾਲ ਨਜ਼ਰਾਂ ਮਿਲਾ ਕੇ ਗੱਲ ਵੀ ਨਹੀਂ ਕਰ ਪਾਉਂਦੀਆਂ।”

ਅੰਕੜੇ ਕੀ ਦੱਸਦੇ ਹਨ? ਅਫ਼ਰੀਕਾ ਦੇ ਇਕ ਦੇਸ਼ ਵਿਚ ਸਰਵੇ ਕੀਤਾ ਗਿਆ। ਉਸ ਵਿਚ ਪਤਾ ਲੱਗਾ ਕਿ ਤਕਰੀਬਨ 3 ਵਿੱਚੋਂ 1 ਔਰਤ ਨਾਲ ਬਚਪਨ ਵਿਚ ਬਦਫ਼ੈਲੀ ਹੋਈ ਸੀ। ਉਸੇ ਦੇਸ਼ ਵਿਚ ਇਕ ਹੋਰ ਸਰਵੇ ਕੀਤਾ ਗਿਆ ਜਿਸ ਤੋਂ ਪਤਾ ਲੱਗਾ ਕਿ 33% ਆਦਮੀਆਂ ਨੂੰ ਆਪਣੀਆਂ ਪਤਨੀਆਂ ’ਤੇ ਹੱਥ ਚੁੱਕਣ ਵਿਚ ਕੋਈ ਖ਼ਰਾਬੀ ਨਹੀਂ ਲੱਗਦੀ। ਪਰ ਸਿਰਫ਼ ਔਰਤਾਂ ਨਾਲ ਹੀ ਨਹੀਂ, ਸਗੋਂ ਆਦਮੀਆਂ ਨਾਲ ਵੀ ਬੁਰਾ ਸਲੂਕ ਕੀਤਾ ਜਾਂਦਾ ਹੈ। ਜਿਵੇਂ ਕੈਨੇਡਾ ਵਿਚ 10 ਵਿੱਚੋਂ 3 ਆਦਮੀਆਂ ਦੀਆਂ ਪਤਨੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ।

ਲੋਕ ਕੀ ਕਹਿੰਦੇ ਹਨ? ‘ਘਰੇਲੂ ਹਿੰਸਾ ਕੋਈ ਨਵੀਂ ਗੱਲ ਨਹੀਂ ਹੈ, ਇਹ ਤਾਂ ਪਹਿਲਾਂ ਵੀ ਹੁੰਦੀ ਸੀ। ਬਸ ਅੱਜ-ਕਲ੍ਹ ਲੋਕ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਲੱਗ ਪਏ ਹਨ।’

ਕੀ ਇਹ ਗੱਲ ਸੱਚ ਹੈ? ਇਹ ਗੱਲ ਤਾਂ ਸਹੀ ਹੈ ਕਿ ਅੱਜ-ਕਲ੍ਹ ਲੋਕ ਘਰੇਲੂ ਹਿੰਸਾ ਬਾਰੇ ਖੁੱਲ੍ਹ ਕੇ ਗੱਲਬਾਤ ਕਰਦੇ ਹਨ। ਪਰ ਕੀ ਇਸ ਕਰਕੇ ਘਰੇਲੂ ਹਿੰਸਾ ਘੱਟ ਗਈ ਹੈ? ਨਹੀਂ। ਸੱਚ ਤਾਂ ਇਹ ਹੈ ਕਿ ਪਰਿਵਾਰਾਂ ਵਿਚ ਪਿਆਰ ਹੋਰ ਵੀ ਘੱਟ ਗਿਆ ਹੈ। ਇਸ ਕਰਕੇ ਘਰੇਲੂ ਹਿੰਸਾ ਦੇ ਮਾਮਲੇ ਵਧਦੇ ਜਾ ਰਹੇ ਹਨ।

ਤੁਹਾਨੂੰ ਕੀ ਲੱਗਦਾ ਹੈ? ਕੀ 2 ਤਿਮੋਥਿਉਸ 3:1-3 ਵਿਚ ਲਿਖੀ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ? ਕੀ ਪਰਿਵਾਰਾਂ ਵਿਚ ਪਿਆਰ ਘੱਟਦਾ ਜਾ ਰਿਹਾ ਹੈ?

ਹੁਣ ਅਸੀਂ ਬਾਈਬਲ ਵਿੱਚੋਂ ਪੰਜਵੀਂ ਭਵਿੱਖਬਾਣੀ ਪੜ੍ਹਾਂਗੇ, ਇਹ ਧਰਤੀ ਬਾਰੇ ਹੈ। ਆਓ ਇਸ ਬਾਰੇ ਦੇਖੀਏ।

[ਵੱਡੇ ਅੱਖਰਾਂ ਵਿਚ ਖ਼ਾਸ ਗੱਲ]

“ਅਕਸਰ ਲੋਕ ਘਰੇਲੂ ਹਿੰਸਾ ਦੇ ਮਾਮਲੇ ਪੁਲਿਸ ਵਿਚ ਦਰਜ ਨਹੀਂ ਕਰਾਉਂਦੇ। ਅਨੁਮਾਨ ਲਾਇਆ ਜਾਂਦਾ ਹੈ ਕਿ ਇਕ ਔਰਤ ਪੁਲਿਸ ਕੋਲ ਉਦੋਂ ਆਉਂਦੀ ਹੈ, ਜਦ ਉਸ ਦਾ ਪਤੀ ਉਸ ਨਾਲ 35 ਕੁ ਵਾਰ ਕੁੱਟ-ਮਾਰ ਕਰ ਚੁੱਕਾ ਹੁੰਦਾ ਹੈ।”​—ਵੇਲਸ ਘਰੇਲੂ ਹਿੰਸਾ ਹੈਲਪਲਾਈਨ ਦੀ ਪ੍ਰਵਕਤਾ।