ਚੇਲੇ ਬਣਾਉਣੇ
ਪਾਠ 12
ਹਿੰਮਤ ਦਿਖਾਓ
ਅਸੂਲ: “ਤੇਲ ਅਤੇ ਧੂਪ ਦਿਲ ਨੂੰ ਖ਼ੁਸ਼ ਕਰਦੇ ਹਨ; ਉਸੇ ਤਰ੍ਹਾਂ ਉਹ ਨਿੱਘੀ ਦੋਸਤੀ ਹੈ ਜੋ ਦਿਲੋਂ ਸਲਾਹ ਦੇਣ ਨਾਲ ਪੈਂਦੀ ਹੈ।”—ਕਹਾ. 27:9.
ਯਿਸੂ ਨੇ ਕੀ ਕੀਤਾ?
1. ਵੀਡੀਓ ਦੇਖੋ ਜਾਂ ਮਰਕੁਸ 10:17-22 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?
2. ਸਾਨੂੰ ਆਪਣੇ ਵਿਦਿਆਰਥੀਆਂ ਨੂੰ ਪਿਆਰ ਨਾਲ, ਪਰ ਸਾਫ਼-ਸਾਫ਼ ਦੱਸਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਤਰੱਕੀ ਕਰਨ ਲਈ ਕੀ ਕਰਨਾ ਚਾਹੀਦਾ ਹੈ।
ਯਿਸੂ ਦੀ ਰੀਸ ਕਰੋ
3. ਆਪਣੇ ਵਿਦਿਆਰਥੀ ਦੀ ਟੀਚੇ ਰੱਖਣ ਤੇ ਉਨ੍ਹਾਂ ਨੂੰ ਹਾਸਲ ਕਰਨ ਵਿਚ ਮਦਦ ਕਰੋ।
-
ੳ. ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ ਕਿਤਾਬ ਦੇ ਹਰ ਪਾਠ ਵਿਚ ਦਿੱਤੀ “ਟੀਚਾ” ਡੱਬੀ ਵਰਤੋ।
-
ਅ. ਉਸ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਉਸ ਨੂੰ ਆਪਣੇ ਛੋਟੇ ਅਤੇ ਵੱਡੇ ਟੀਚੇ ਹਾਸਲ ਕਰਨ ਲਈ ਕੀ ਕਰਨਾ ਪਵੇਗਾ।
-
ੲ. ਜਿੱਦਾਂ-ਜਿੱਦਾਂ ਵਿਦਿਆਰਥੀ ਤਰੱਕੀ ਕਰਦਾ ਹੈ, ਉਸ ਦੀ ਤਾਰੀਫ਼ ਕਰਦੇ ਰਹੋ।
4. ਦੇਖੋ ਕਿ ਤਰੱਕੀ ਕਰਨ ਵਿਚ ਉਸ ਨੂੰ ਕਿਹੜੀਆਂ ਰੁਕਾਵਟਾਂ ਆ ਰਹੀਆਂ ਹਨ ਤੇ ਉਨ੍ਹਾਂ ਨੂੰ ਪਾਰ ਕਰਨ ਵਿਚ ਉਸ ਦੀ ਮਦਦ ਕਰੋ।
-
-
‘ਮੇਰਾ ਵਿਦਿਆਰਥੀ ਬਪਤਿਸਮਾ ਲੈਣ ਲਈ ਕਦਮ ਕਿਉਂ ਨਹੀਂ ਚੁੱਕ ਰਿਹਾ?’
-
‘ਮੈਂ ਉਸ ਦੀ ਕਿੱਦਾਂ ਮਦਦ ਕਰ ਸਕਦਾ ਹਾਂ?’
-
-
ਅ. ਹਿੰਮਤ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਆਪਣੇ ਵਿਦਿਆਰਥੀ ਨੂੰ ਪਿਆਰ ਨਾਲ, ਪਰ ਸਾਫ਼-ਸਾਫ਼ ਦੱਸ ਸਕੋ ਕਿ ਉਸ ਨੂੰ ਕੀ ਕਰਨ ਦੀ ਲੋੜ ਹੈ।
5. ਤਰੱਕੀ ਨਾ ਕਰਨ ਵਾਲੀਆਂ ਸਟੱਡੀਆਂ ਬੰਦ ਕਰ ਦਿਓ।
-
ੳ. ਇਹ ਦੇਖਣ ਲਈ ਕਿ ਤੁਹਾਡਾ ਵਿਦਿਆਰਥੀ ਤਰੱਕੀ ਕਰ ਰਿਹਾ ਹੈ ਜਾਂ ਨਹੀਂ, ਆਪਣੇ ਆਪ ਤੋਂ ਪੁੱਛੋ:
-
‘ਕੀ ਮੇਰਾ ਵਿਦਿਆਰਥੀ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਰਿਹਾ ਹੈ ਜਾਂ ਨਹੀਂ?’
-
‘ਕੀ ਉਹ ਸਭਾਵਾਂ ਵਿਚ ਹਾਜ਼ਰ ਹੁੰਦਾ ਹੈ ਤੇ ਦੂਸਰਿਆਂ ਨੂੰ ਸੱਚਾਈ ਬਾਰੇ ਦੱਸਦਾ ਹੈ?’
-
‘ਕਾਫ਼ੀ ਸਮਾਂ ਸਟੱਡੀ ਕਰਨ ਤੋਂ ਬਾਅਦ ਕੀ ਉਹ ਯਹੋਵਾਹ ਦਾ ਗਵਾਹ ਬਣਨਾ ਚਾਹੁੰਦਾ ਹੈ?’
-
-
ਅ. ਜੇ ਵਿਦਿਆਰਥੀ ਤਰੱਕੀ ਨਹੀਂ ਕਰਨੀ ਚਾਹੁੰਦਾ, ਤਾਂ:
-
ਉਸ ਨੂੰ ਸੋਚਣ ਲਈ ਕਹੋ ਕਿ ਉਸ ਨੂੰ ਕਿਹੜੀ ਗੱਲ ਰੋਕ ਰਹੀ ਹੈ।
-
ਉਸ ਨੂੰ ਪਿਆਰ ਨਾਲ ਸਮਝਾਓ ਕਿ ਤੁਸੀਂ ਉਸ ਦੀ ਸਟੱਡੀ ਕਿਉਂ ਬੰਦ ਕਰ ਰਹੇ ਹੋ।
-
ਉਸ ਨੂੰ ਦੱਸੋ ਕਿ ਜੇ ਉਹ ਦੁਬਾਰਾ ਸਟੱਡੀ ਕਰਨੀ ਚਾਹੁੰਦਾ ਹੈ, ਤਾਂ ਉਸ ਨੂੰ ਕੀ ਕਰਨ ਦੀ ਲੋੜ ਹੈ।
-