Skip to content

Skip to table of contents

ਵਧੇਰੇ ਜਾਣਕਾਰੀ 2

ਕੀ ਤੁਹਾਨੂੰ ਗੱਲਬਾਤ ਖ਼ਤਮ ਕਰ ਦੇਣੀ ਚਾਹੀਦੀ?

ਕੀ ਤੁਹਾਨੂੰ ਗੱਲਬਾਤ ਖ਼ਤਮ ਕਰ ਦੇਣੀ ਚਾਹੀਦੀ?

ਜਦੋਂ ਕੋਈ ਵਿਅਕਤੀ ਸਹੀ ਇਰਾਦੇ ਨਾਲ ਕੋਈ ਸਵਾਲ ਪੁੱਛਦਾ ਹੈ ਤੇ ਸੱਚ-ਮੁੱਚ ਕੁਝ ਜਾਣਨਾ ਚਾਹੁੰਦਾ ਹੈ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਨਾਲ ਗੱਲਬਾਤ ਕਰਨੀ ਜਾਰੀ ਰੱਖਾਂਗੇ। ਅਸੀਂ ਉਨ੍ਹਾਂ ਲੋਕਾਂ ਨਾਲ ਗੱਲ ਕਰਨੀ ਚਾਹੁੰਦੇ ਹਾਂ “ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ ਹਨ।”​—ਰਸੂ. 13:48.

ਪਰ ਉਦੋਂ ਕੀ ਜਦੋਂ ਕੋਈ ਵਿਅਕਤੀ ਗੁੱਸਾ ਕਰਦਾ ਹੈ, ਬਹਿਸ ਕਰਨੀ ਚਾਹੁੰਦਾ ਹੈ ਜਾਂ ਉਸ ਕੋਲ ਸਾਡੇ ਨਾਲ ਗੱਲ ਕਰਨ ਲਈ ਸਮਾਂ ਨਹੀਂ ਹੈ? ਸਮਝਦਾਰੀ ਦਿਖਾਉਂਦਿਆਂ ਨਰਮਾਈ ਨਾਲ ਗੱਲਬਾਤ ਖ਼ਤਮ ਕਰ ਦਿਓ। (ਕਹਾ. 17:14) ਪਿਆਰ ਤੇ ਆਦਰ ਨਾਲ ਪੇਸ਼ ਆਉਂਦਿਆਂ ਉੱਥੋਂ ਚਲੇ ਜਾਓ। ਇਸ ਤਰ੍ਹਾਂ ਹੋ ਸਕਦਾ ਹੈ ਕਿ ਭਵਿੱਖ ਵਿਚ ਉਹ ਵਿਅਕਤੀ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਹੋ ਜਾਵੇ।​—1 ਪਤ. 2:12.