ਵਧੇਰੇ ਜਾਣਕਾਰੀ 3
ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ ਕਿਤਾਬ ਤੋਂ ਸਟੱਡੀ ਕਿਵੇਂ ਕਰਾਈਏ?
ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਨੂੰ ਤਿਆਰ ਕਰਨ ਲਈ ਬਹੁਤ ਸਾਰੀ ਪ੍ਰਾਰਥਨਾ, ਸੋਚ-ਵਿਚਾਰ ਅਤੇ ਖੋਜਬੀਨ ਕੀਤੀ ਗਈ। ਇਸ ਤੋਂ ਪੂਰਾ ਫ਼ਾਇਦਾ ਲੈਣ ਲਈ ਅੱਗੇ ਦੱਸੇ ਤਰੀਕੇ ਮੁਤਾਬਕ ਸਟੱਡੀਆਂ ਕਰਾਓ।
ਸਟੱਡੀ ਕਰਾਉਣ ਤੋਂ ਪਹਿਲਾਂ
-
1. ਚੰਗੀ ਤਰ੍ਹਾਂ ਤਿਆਰੀ ਕਰੋ। ਤਿਆਰੀ ਕਰਦੇ ਵੇਲੇ ਵਿਦਿਆਰਥੀ ਦੀਆਂ ਲੋੜਾਂ, ਉਸ ਦੇ ਹਾਲਾਤਾਂ ਤੇ ਵਿਸ਼ਵਾਸਾਂ ਬਾਰੇ ਸੋਚੋ। ਪਹਿਲਾਂ ਤੋਂ ਹੀ ਸੋਚ-ਵਿਚਾਰ ਕਰੋ ਕਿ ਵਿਦਿਆਰਥੀ ਨੂੰ ਕਿਹੜੀਆਂ ਗੱਲਾਂ ਸਮਝਣੀਆਂ ਤੇ ਲਾਗੂ ਕਰਨੀਆਂ ਔਖੀਆਂ ਲੱਗ ਸਕਦੀਆਂ ਹਨ। ਸੋਚੋ ਕਿ “ਇਹ ਵੀ ਦੇਖੋ” ਭਾਗ ਵਿਚ ਦਿੱਤੀ ਜਾਣਕਾਰੀ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੀ ਹੈ ਅਤੇ ਲੋੜ ਪੈਣ ਤੇ ਇਸ ਨੂੰ ਵਰਤਣ ਲਈ ਤਿਆਰ ਰਹੋ।
ਸਟੱਡੀ ਕਰਾਉਂਦੇ ਵੇਲੇ
-
2. ਜੇ ਵਿਦਿਆਰਥੀ ਨੂੰ ਇਤਰਾਜ਼ ਨਹੀਂ ਹੈ, ਤਾਂ ਸਟੱਡੀ ਦੇ ਸ਼ੁਰੂ ਤੇ ਅਖ਼ੀਰ ਵਿਚ ਪ੍ਰਾਰਥਨਾ ਕਰੋ।
-
3. ਖ਼ੁਦ ਹੀ ਨਾ ਬੋਲੀ ਜਾਓ। ਉਸੇ ਜਾਣਕਾਰੀ ʼਤੇ ਗੱਲ ਕਰੋ ਜੋ ਕਿਤਾਬ ਵਿਚ ਦਿੱਤੀ ਗਈ ਹੈ। ਵਿਦਿਆਰਥੀ ਨੂੰ ਗੱਲ ਕਰਨ ਦਾ ਮੌਕਾ ਦਿਓ।
-
4. ਕੋਈ ਨਵਾਂ ਭਾਗ ਸ਼ੁਰੂ ਕਰਨ ਲੱਗਿਆਂ ਪਹਿਲਾਂ ਉਸ ਭਾਗ ਦੀ ਮੁੱਖ ਗੱਲ ਪੜ੍ਹੋ ਅਤੇ ਉਸ ਭਾਗ ਵਿਚ ਦਿੱਤੇ ਕੁਝ ਪਾਠਾਂ ਦੇ ਸਿਰਲੇਖਾਂ ʼਤੇ ਧਿਆਨ ਖਿੱਚੋ।
-
5. ਕੋਈ ਭਾਗ ਖ਼ਤਮ ਕਰਨ ਤੋਂ ਬਾਅਦ “ਭਾਗ ਵਿਚ ਤੁਸੀਂ ਕੀ ਸਿੱਖਿਆ” ਨੂੰ ਵਰਤੋ ਤਾਂਕਿ ਵਿਦਿਆਰਥੀ ਸਿੱਖੀਆਂ ਗੱਲਾਂ ਨੂੰ ਯਾਦ ਰੱਖ ਸਕੇ।
-
6. ਹਰ ਪਾਠ ਦੀ ਸਟੱਡੀ ਕਰਦਿਆਂ:
-
ੳ. ਪਾਠ ਦਾ ਪਹਿਲਾ ਹਿੱਸਾ ਪੜ੍ਹੋ।
-
ਅ. ਜਿਨ੍ਹਾਂ ਆਇਤਾਂ ਨਾਲ “ਪੜ੍ਹੋ” ਲਿਖਿਆ ਹੈ, ਉਨ੍ਹਾਂ ਨੂੰ ਪੜ੍ਹੋ।
-
ੲ. ਲੋੜ ਪੈਣ ਤੇ ਦੂਜੀਆਂ ਆਇਤਾਂ ਪੜ੍ਹੋ।
-
ਸ. ਉਹ ਵੀਡੀਓ ਦੇਖੋ ਜਿਨ੍ਹਾਂ ਅੱਗੇ “ਵੀਡੀਓ ਦੇਖੋ” ਲਿਖਿਆ ਹੈ (ਜੇ ਉਪਲਬਧ ਹਨ)।
-
ਹ. ਵਿਦਿਆਰਥੀ ਨੂੰ ਸਾਰੇ ਸਵਾਲ ਪੁੱਛੋ।
-
ਕ. “ਹੋਰ ਸਿੱਖੋ” ਭਾਗ ਵਿਚ ਦਿੱਤੀਆਂ ਤਸਵੀਰਾਂ ʼਤੇ ਵਿਦਿਆਰਥੀ ਦਾ ਧਿਆਨ ਖਿੱਚੋ ਤੇ ਇਨ੍ਹਾਂ ਬਾਰੇ ਦੱਸਣ ਲਈ ਕਹੋ।
-
ਖ. “ਟੀਚਾ” ਡੱਬੀ ਦੀ ਮਦਦ ਨਾਲ ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਉਸ ਨੇ ਕਿੰਨੀ ਕੁ ਤਰੱਕੀ ਕੀਤੀ ਹੈ। ਤੁਸੀਂ ਵਿਦਿਆਰਥੀ ਨੂੰ ਹੱਲਾਸ਼ੇਰੀ ਦੇ ਸਕਦੇ ਹੋ ਕਿ ਉਹ ਡੱਬੀ ਵਿਚ ਦੱਸਿਆ ਟੀਚਾ ਰੱਖੇ, ਹੋਰ ਟੀਚਾ ਰੱਖੇ ਜਾਂ ਫਿਰ ਦੋਵੇਂ ਟੀਚੇ ਰੱਖੇ।
-
ਗ. ਵਿਦਿਆਰਥੀ ਨੂੰ ਪੁੱਛੋ ਕਿ ਪਾਠ ਦੀ ਤਿਆਰੀ ਕਰਦੇ ਵੇਲੇ “ਇਹ ਵੀ ਦੇਖੋ” ਭਾਗ ਵਿੱਚੋਂ ਕੀ ਉਸ ਨੂੰ ਕੋਈ ਲੇਖ ਜਾਂ ਵੀਡੀਓ ਵਧੀਆ ਲੱਗਾ।
-
ਘ. ਇੱਕੋ ਵਾਰ ਵਿਚ ਪੂਰਾ ਪਾਠ ਖ਼ਤਮ ਕਰਨ ਦੀ ਕੋਸ਼ਿਸ਼ ਕਰੋ।
-
ਸਟੱਡੀ ਤੋਂ ਬਾਅਦ
-
7. ਆਪਣੇ ਵਿਦਿਆਰਥੀ ਬਾਰੇ ਸੋਚਦੇ ਰਹੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤਰੱਕੀ ਕਰਨ ਵਿਚ ਤੁਹਾਡੇ ਵਿਦਿਆਰਥੀ ਦੀ ਮਦਦ ਕਰੇ। ਯਹੋਵਾਹ ਤੋਂ ਬੁੱਧ ਮੰਗੋ ਤਾਂਕਿ ਤੁਸੀਂ ਜਾਣ ਸਕੋ ਕਿ ਵਿਦਿਆਰਥੀ ਦੀ ਮਦਦ ਕਿਵੇਂ ਕਰਨੀ ਹੈ।