Skip to content

Skip to table of contents

ਪਾਠ 13

ਜਾਣਕਾਰੀ ਨੂੰ ਲਾਗੂ ਕਰਨ ਬਾਰੇ ਦੱਸੋ

ਜਾਣਕਾਰੀ ਨੂੰ ਲਾਗੂ ਕਰਨ ਬਾਰੇ ਦੱਸੋ

ਯਸਾਯਾਹ 48:17

ਸਾਰ: ਸੁਣਨ ਵਾਲਿਆਂ ਦੀ ਇਹ ਜਾਣਨ ਵਿਚ ਮਦਦ ਕਰੋ ਕਿ ਵਿਸ਼ੇ ਦਾ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਕੀ ਤਅੱਲਕ ਹੈ ਅਤੇ ਉਹ ਸਿੱਖੀਆਂ ਗੱਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਨ।

ਇਸ ਤਰ੍ਹਾਂ ਕਿਵੇਂ ਕਰੀਏ?

  • ਸੁਣਨ ਵਾਲਿਆਂ ਬਾਰੇ ਸੋਚੋ। ਸੋਚੋ ਕਿ ਸੁਣਨ ਵਾਲਿਆਂ ਨੂੰ ਇਸ ਜਾਣਕਾਰੀ ਦੀ ਕਿਉਂ ਲੋੜ ਹੈ ਅਤੇ ਖ਼ਾਸ ਕਰਕੇ ਕਿਹੜੀਆਂ ਖ਼ਾਸ ਗੱਲਾਂ ਤੋਂ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ।

  • ਭਾਸ਼ਣ ਦੌਰਾਨ ਸੁਣਨ ਵਾਲਿਆਂ ਨੂੰ ਦੱਸੋ ਕਿ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ। ਭਾਸ਼ਣ ਦੀ ਸ਼ੁਰੂਆਤ ਤੋਂ ਹੀ ਸੁਣਨ ਵਾਲਿਆਂ ਨੂੰ ਲੱਗਣਾ ਚਾਹੀਦਾ ਹੈ ਕਿ ‘ਇਹ ਜਾਣਕਾਰੀ ਮੇਰੇ ਲਈ ਹੈ।’ ਹਰੇਕ ਮੁੱਖ ਗੱਲ ਬਾਰੇ ਗੱਲ ਕਰਦਿਆਂ ਦੱਸੋ ਕਿ ਇਸ ਜਾਣਕਾਰੀ ਨੂੰ ਕਿਵੇਂ ਲਾਗੂ ਕਰਨਾ ਹੈ। ਜਾਣਕਾਰੀ ਨੂੰ ਉੱਪਰੋਂ-ਉੱਪਰੋਂ ਨਾ ਦੱਸੋ, ਸਗੋਂ ਖ਼ਾਸ ਗੱਲਾਂ ਸਾਫ਼-ਸਾਫ਼ ਸਮਝਾਓ।