Skip to content

Skip to table of contents

ਪਾਠ 14

ਮੁੱਖ ਮੁੱਦਿਆਂ ʼਤੇ ਜ਼ੋਰ ਦਿਓ

ਮੁੱਖ ਮੁੱਦਿਆਂ ʼਤੇ ਜ਼ੋਰ ਦਿਓ

ਇਬਰਾਨੀਆਂ 8:1

ਸਾਰ: ਭਾਸ਼ਣ ਦਿੰਦੇ ਵੇਲੇ ਮੁੱਖ ਮੁੱਦਿਆਂ ਨੂੰ ਭਾਸ਼ਣ ਦੇ ਮਕਸਦ ਅਤੇ ਵਿਸ਼ੇ ਨਾਲ ਜੋੜੋ। ਇਸ ਤਰ੍ਹਾਂ ਸੁਣਨ ਵਾਲੇ ਤੁਹਾਡਾ ਭਾਸ਼ਣ ਚੰਗੀ ਤਰ੍ਹਾਂ ਸਮਝ ਸਕਣਗੇ।

ਇਸ ਤਰ੍ਹਾਂ ਕਿਵੇਂ ਕਰੀਏ?

  • ਭਾਸ਼ਣ ਦਾ ਮਕਸਦ ਜਾਣੋ। ਆਪਣੇ ਆਪ ਤੋਂ ਪੁੱਛੋ ਕਿ ਤੁਸੀਂ ਭਾਸ਼ਣ ਵਿਚ ਜਾਣਕਾਰੀ ਦੇਣੀ ਹੈ, ਯਕੀਨ ਦਿਵਾਉਣਾ ਹੈ ਜਾਂ ਹੱਲਾਸ਼ੇਰੀ ਦੇਣੀ ਹੈ। ਫਿਰ ਉਸ ਮੁਤਾਬਕ ਭਾਸ਼ਣ ਤਿਆਰ ਕਰੋ। ਉਹੀ ਮੁੱਖ ਮੁੱਦੇ ਸ਼ਾਮਲ ਕਰੋ ਜਿਨ੍ਹਾਂ ਨਾਲ ਤੁਹਾਡੇ ਭਾਸ਼ਣ ਦਾ ਮਕਸਦ ਪੂਰਾ ਹੋ ਸਕੇ।

  • ਭਾਸ਼ਣ ਦੇ ਵਿਸ਼ੇ ʼਤੇ ਜ਼ੋਰ ਦਿਓ। ਭਾਸ਼ਣ ਦੇ ਵਿਸ਼ੇ ਵਿੱਚੋਂ ਖ਼ਾਸ ਸ਼ਬਦ ਲੈ ਕੇ ਜਾਂ ਇਸ ਦੇ ਨਾਲ ਮਿਲਦੇ-ਜੁਲਦੇ ਸ਼ਬਦ ਵਰਤ ਕੇ ਪੂਰੇ ਭਾਸ਼ਣ ਦੌਰਾਨ ਵਿਸ਼ਾ ਯਾਦ ਕਰਾਉਂਦੇ ਰਹੋ।

  • ਮੁੱਖ ਮੁੱਦਿਆਂ ਨੂੰ ਸਾਫ਼-ਸਾਫ਼ ਅਤੇ ਸੌਖੇ ਤਰੀਕੇ ਨਾਲ ਦੱਸੋ। ਸਿਰਫ਼ ਉਹੀ ਮੁੱਖ ਮੁੱਦੇ ਚੁਣੋ ਜੋ ਭਾਸ਼ਣ ਦੇ ਵਿਸ਼ੇ ਨਾਲ ਮੇਲ ਖਾਂਦੇ ਹੋਣ ਅਤੇ ਜਿਨ੍ਹਾਂ ਨੂੰ ਤੁਸੀਂ ਤੈਅ ਕੀਤੇ ਸਮੇਂ ਵਿਚ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਬਹੁਤ ਸਾਰੇ ਮੁੱਖ ਮੁੱਦੇ ਸ਼ਾਮਲ ਨਾ ਕਰੋ। ਇਕ ਮੁੱਖ ਮੁੱਦਾ ਦੱਸਣ ਤੋਂ ਬਾਅਦ ਥੋੜ੍ਹਾ ਰੁਕੋ ਫਿਰ ਅਗਲਾ ਮੁੱਖ ਮੁੱਦਾ ਦੱਸੋ।