Skip to content

Skip to table of contents

ਪਾਠ 16

ਹੌਸਲਾ ਵਧਾਓ

ਹੌਸਲਾ ਵਧਾਓ

ਅੱਯੂਬ 16:5

ਸਾਰ: ਕਿਸੇ ਮੁਸ਼ਕਲ ਬਾਰੇ ਜ਼ਿਆਦਾ ਗੱਲ ਕਰਨ ਦੀ ਬਜਾਇ, ਉਸ ਦਾ ਹੱਲ ਦੱਸੋ। ਉਹ ਗੱਲਾਂ ਦੱਸੋ ਜਿਨ੍ਹਾਂ ਨਾਲ ਸੁਣਨ ਵਾਲਿਆਂ ਦਾ ਹੌਸਲਾ ਵਧੇ।

ਇਸ ਤਰ੍ਹਾਂ ਕਿਵੇਂ ਕਰੀਏ?

  • ਸੁਣਨ ਵਾਲਿਆਂ ਬਾਰੇ ਸਹੀ ਨਜ਼ਰੀਆ ਰੱਖੋ। ਭਰੋਸਾ ਰੱਖੋ ਕਿ ਭੈਣ-ਭਰਾ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਜੇ ਤੁਹਾਨੂੰ ਸਲਾਹ ਦੇਣੀ ਵੀ ਪੈਂਦੀ ਹੈ, ਤਾਂ ਪਹਿਲਾਂ ਉਨ੍ਹਾਂ ਦੀ ਦਿਲੋਂ ਤਾਰੀਫ਼ ਕਰੋ।

  • ਨਿਰਾਸ਼ਾ ਵਾਲੀਆਂ ਗੱਲਾਂ ਜ਼ਿਆਦਾ ਨਾ ਕਰੋ। ਭਾਸ਼ਣ ਦੇ ਮਕਸਦ ਨੂੰ ਧਿਆਨ ਵਿਚ ਰੱਖਦਿਆਂ ਕਦੀ-ਕਦੀ ਦੁਨੀਆਂ ਦੇ ਹਾਲਾਤਾਂ ਵਗੈਰਾ ਬਾਰੇ ਕੋਈ ਮਾੜੀ ਖ਼ਬਰ ਸ਼ਾਮਲ ਕੀਤੀ ਜਾ ਸਕਦੀ ਹੈ। ਪਰ ਤੁਹਾਡੇ ਭਾਸ਼ਣ ਵਿਚ ਜ਼ਿਆਦਾਤਰ ਗੱਲਾਂ ਹੌਸਲਾ ਵਧਾਉਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ।

  • ਪਰਮੇਸ਼ੁਰ ਦੇ ਬਚਨ ਦਾ ਚੰਗਾ ਇਸਤੇਮਾਲ ਕਰੋ। ਇਸ ਗੱਲ ਵੱਲ ਧਿਆਨ ਖਿੱਚੋ ਕਿ ਯਹੋਵਾਹ ਨੇ ਇਨਸਾਨਾਂ ਲਈ ਹੁਣ ਤਕ ਕੀ ਕੀਤਾ ਹੈ, ਉਹ ਹੁਣ ਕੀ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਕੀ ਕਰੇਗਾ। ਭਾਸ਼ਣ ਦੇ ਜ਼ਰੀਏ ਸੁਣਨ ਵਾਲਿਆਂ ਦਾ ਹੌਸਲਾ ਵਧਾਓ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰੋ।