Skip to content

Skip to table of contents

ਪਾਠ 18

ਨਵੇਂ ਤਰੀਕੇ ਨਾਲ ਜਾਣਕਾਰੀ ਪੇਸ਼ ਕਰੋ

ਨਵੇਂ ਤਰੀਕੇ ਨਾਲ ਜਾਣਕਾਰੀ ਪੇਸ਼ ਕਰੋ

1 ਕੁਰਿੰਥੀਆਂ 9:19-23

ਸਾਰ: ਭਾਸ਼ਣ ਇੱਦਾਂ ਦਿਓ ਕਿ ਸੁਣਨ ਵਾਲੇ ਵਿਸ਼ੇ ਬਾਰੇ ਸੋਚਣ ਲਈ ਮਜਬੂਰ ਹੋ ਜਾਣ ਅਤੇ ਉਨ੍ਹਾਂ ਨੂੰ ਲੱਗੇ ਕਿ ਉਨ੍ਹਾਂ ਨੇ ਕੁਝ ਫ਼ਾਇਦੇਮੰਦ ਸਿੱਖਿਆ ਹੈ।

ਇਸ ਤਰ੍ਹਾਂ ਕਿਵੇਂ ਕਰੀਏ?

  • ਸੋਚੋ ਕਿ ਸੁਣਨ ਵਾਲਿਆਂ ਨੂੰ ਕਿਹੜੀਆਂ ਗੱਲਾਂ ਪਹਿਲਾਂ ਹੀ ਪਤਾ ਹਨ। ਜਾਣੀਆਂ-ਪਛਾਣੀਆਂ ਗੱਲਾਂ ਨੂੰ ਦੁਹਰਾਉਣ ਦੀ ਬਜਾਇ ਜਾਣਕਾਰੀ ਨੂੰ ਨਵੇਂ ਤਰੀਕੇ ਨਾਲ ਪੇਸ਼ ਕਰੋ ਤਾਂਕਿ ਸੁਣਨ ਵਾਲੇ ਵਿਸ਼ੇ ਬਾਰੇ ਕੋਈ ਨਵੀਂ ਜਾਂ ਅਲੱਗ ਗੱਲ ਸਿੱਖ ਸਕਣ।

  • ਖੋਜ ਕਰੋ ਅਤੇ ਸੋਚ-ਵਿਚਾਰ ਕਰੋ। ਜੇ ਹੋ ਸਕੇ, ਤਾਂ ਮੁੱਖ ਗੱਲਾਂ ਸਮਝਾਉਣ ਲਈ ਹਾਲ ਹੀ ਵਿਚ ਵਾਪਰੀ ਕੋਈ ਘਟਨਾ ਦੱਸੋ ਜਾਂ ਅਜਿਹੀ ਕੋਈ ਗੱਲ ਦੱਸੋ ਜਿਸ ਬਾਰੇ ਲੋਕਾਂ ਨੂੰ ਘੱਟ ਹੀ ਪਤਾ ਹੈ। ਜਾਣਕਾਰੀ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਕਰੋ ਅਤੇ ਸੋਚੋ ਕਿ ਜਿਹੜੀਆਂ ਗੱਲਾਂ ਤੁਸੀਂ ਦੱਸਣੀਆਂ ਚਾਹੁੰਦੇ ਹੋ, ਉਹ ਵਿਸ਼ੇ ਨਾਲ ਕਿਵੇਂ ਮੇਲ ਖਾਂਦੀਆਂ ਹਨ।

  • ਜਾਣਕਾਰੀ ਦੇ ਫ਼ਾਇਦੇ ਦੱਸੋ। ਸਮਝਾਓ ਕਿ ਬਾਈਬਲ ਦੀਆਂ ਗੱਲਾਂ ਨਾਲ ਸੁਣਨ ਵਾਲਿਆਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕਿਵੇਂ ਮਦਦ ਹੋ ਸਕਦੀ ਹੈ। ਸੁਣਨ ਵਾਲਿਆਂ ਦੇ ਹਾਲਾਤਾਂ, ਸੋਚਾਂ ਅਤੇ ਕੰਮਾਂ ਨੂੰ ਧਿਆਨ ਵਿਚ ਰੱਖਦਿਆਂ ਗੱਲ ਕਰੋ।