Skip to content

Skip to table of contents

ਪਾਠ 19

ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰੋ

ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰੋ

ਕਹਾਉਤਾਂ 3:1

ਸਾਰ: ਸੁਣਨ ਵਾਲਿਆਂ ਦੀ ਮਦਦ ਕਰੋ ਤਾਂਕਿ ਉਹ ਸਿੱਖੀਆਂ ਗੱਲਾਂ ਦੀ ਅਹਿਮੀਅਤ ਸਮਝ ਸਕਣ ਅਤੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਣ।

ਇਸ ਤਰ੍ਹਾਂ ਕਿਵੇਂ ਕਰੀਏ?

  • ਖ਼ੁਦ ਦੀ ਜਾਂਚ ਕਰਨ ਵਿਚ ਮਦਦ ਕਰੋ। ਅਜਿਹੇ ਸਵਾਲ ਪੁੱਛੋ ਜਿਨ੍ਹਾਂ ਨਾਲ ਸੁਣਨ ਵਾਲੇ ਆਪਣੇ ਇਰਾਦਿਆਂ ਅਤੇ ਵਿਸ਼ਵਾਸਾਂ ਦੀ ਜਾਂਚ ਕਰ ਸਕਣ।

  • ਸਹੀ ਇਰਾਦੇ ਨਾਲ ਕੰਮ ਕਰਨ ਲਈ ਉਕਸਾਓ। ਸੁਣਨ ਵਾਲਿਆਂ ਨੂੰ ਤਾਕੀਦ ਕਰੋ ਕਿ ਉਹ ਇਸ ਬਾਰੇ ਸੋਚ-ਵਿਚਾਰ ਕਰਨ ਕਿ ਉਹ ਚੰਗੇ ਕੰਮ ਕਿਉਂ ਕਰਦੇ ਹਨ। ਉਨ੍ਹਾਂ ਦੀ ਮਦਦ ਕਰੋ ਕਿ ਉਹ ਕੰਮ ਚੰਗੇ ਇਰਾਦੇ ਨਾਲ ਕਰਨ ਯਾਨੀ ਯਹੋਵਾਹ, ਲੋਕਾਂ ਅਤੇ ਬਾਈਬਲ ਦੀਆਂ ਸਿੱਖਿਆਵਾਂ ਨਾਲ ਪਿਆਰ ਹੋਣ ਕਰਕੇ। ਤਰਕ ਕਰੋ, ਪਰ ਭਾਸ਼ਣ ਨਾ ਝਾੜੋ। ਭਾਸ਼ਣ ਸੁਣਨ ਤੋਂ ਬਾਅਦ ਸੁਣਨ ਵਾਲਿਆਂ ਨੂੰ ਸ਼ਰਮਿੰਦਗੀ ਨਹੀਂ ਮਹਿਸੂਸ ਹੋਣੀ ਚਾਹੀਦੀ, ਸਗੋਂ ਉਨ੍ਹਾਂ ਨੂੰ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ ਕਿ ਉਹ ਹੋਰ ਵਧੀਆ ਕਰਨ।

  • ਯਹੋਵਾਹ ਵੱਲ ਧਿਆਨ ਖਿੱਚੋ। ਇਸ ਗੱਲ ʼਤੇ ਜ਼ੋਰ ਦਿਓ ਕਿ ਬਾਈਬਲ ਦੀਆਂ ਸਿੱਖਿਆਵਾਂ, ਅਸੂਲਾਂ ਅਤੇ ਹੁਕਮਾਂ ਤੋਂ ਯਹੋਵਾਹ ਦੇ ਗੁਣਾਂ ਅਤੇ ਸਾਡੇ ਲਈ ਉਸ ਦੇ ਪਿਆਰ ਬਾਰੇ ਪਤਾ ਲੱਗਦਾ ਹੈ। ਸੁਣਨ ਵਾਲਿਆਂ ਦੀ ਮਦਦ ਕਰੋ ਤਾਂਕਿ ਉਹ ਯਹੋਵਾਹ ਦੀਆਂ ਭਾਵਨਾਵਾਂ ਬਾਰੇ ਸੋਚ ਸਕਣ ਅਤੇ ਉਨ੍ਹਾਂ ਦੇ ਦਿਲ ਵਿਚ ਉਸ ਨੂੰ ਖ਼ੁਸ਼ ਕਰਨ ਦੀ ਇੱਛਾ ਪੈਦਾ ਹੋਵੇ।