Skip to content

Skip to table of contents

ਪਾਠ 2

ਗੱਲਬਾਤ ਦਾ ਅੰਦਾਜ਼

ਗੱਲਬਾਤ ਦਾ ਅੰਦਾਜ਼

2 ਕੁਰਿੰਥੀਆਂ 2:17

ਸਾਰ: ਇੱਦਾਂ ਬੋਲੋ ਜਿੱਦਾਂ ਲੋਕ ਆਮ ਗੱਲਬਾਤ ਕਰਦੇ ਹਨ। ਦਿਲੋਂ ਗੱਲ ਕਰੋ ਤਾਂਕਿ ਇਹ ਪਤਾ ਲੱਗੇ ਕਿ ਤੁਸੀਂ ਆਪਣੇ ਵਿਸ਼ੇ ਅਤੇ ਸੁਣਨ ਵਾਲਿਆਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ।

ਇਸ ਤਰ੍ਹਾਂ ਕਿਵੇਂ ਕਰੀਏ?

  • ਪ੍ਰਾਰਥਨਾ ਕਰੋ ਅਤੇ ਧਿਆਨ ਨਾਲ ਤਿਆਰੀ ਕਰੋ। ਪ੍ਰਾਰਥਨਾ ਕਰੋ ਕਿ ਤੁਹਾਡਾ ਧਿਆਨ ਤੁਹਾਡੀ ਘਬਰਾਹਟ ਵੱਲ ਨਹੀਂ, ਸਗੋਂ ਤੁਹਾਡੇ ਸੰਦੇਸ਼ ਵੱਲ ਲੱਗਾ ਰਹੇ। ਆਪਣੇ ਦਿਮਾਗ਼ ਵਿਚ ਮੁੱਖ ਮੁੱਦਿਆਂ ਨੂੰ ਬਿਠਾ ਲਓ। ਵਿਸ਼ੇ ਬਾਰੇ ਲਿਖੀਆਂ ਗੱਲਾਂ ਜਾਂ ਸ਼ਬਦਾਂ ਨੂੰ ਹੂ-ਬਹੂ ਪੜ੍ਹਨ ਦੀ ਬਜਾਇ ਇਨ੍ਹਾਂ ਨੂੰ ਆਪਣੇ ਸ਼ਬਦਾਂ ਵਿਚ ਬੋਲੋ।

  • ਦਿਲੋਂ ਬੋਲੋ। ਸੋਚੋ ਕਿ ਸੁਣਨ ਵਾਲਿਆਂ ਨੂੰ ਇਸ ਸੰਦੇਸ਼ ਦੀ ਕਿਉਂ ਲੋੜ ਹੈ। ਉਨ੍ਹਾਂ ਦੇ ਹਾਲਾਤਾਂ ਬਾਰੇ ਸੋਚੋ। ਫਿਰ ਤੁਹਾਡੇ ਖੜ੍ਹੇ ਹੋਣ ਦੇ ਤਰੀਕੇ, ਤੁਹਾਡੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਪਤਾ ਲੱਗੇਗਾ ਕਿ ਤੁਸੀਂ ਦਿਲੋਂ ਅਤੇ ਦੋਸਤਾਨਾ ਤਰੀਕੇ ਨਾਲ ਗੱਲਬਾਤ ਕਰ ਰਹੇ ਹੋ।

  • ਸੁਣਨ ਵਾਲਿਆਂ ਵੱਲ ਦੇਖੋ। ਜੇ ਤੁਹਾਡੇ ਸਭਿਆਚਾਰ ਵਿਚ ਗ਼ਲਤ ਨਹੀਂ ਮੰਨਿਆ ਜਾਂਦਾ, ਤਾਂ ਨਜ਼ਰ ਮਿਲਾ ਕੇ ਗੱਲ ਕਰੋ। ਭਾਸ਼ਣ ਦਿੰਦੇ ਵੇਲੇ ਸਾਰਿਆਂ ਵੱਲ ਨਜ਼ਰ ਘੁਮਾਉਂਦੇ ਰਹਿਣ ਦੀ ਬਜਾਇ ਕੁਝ ਸਮੇਂ ਲਈ ਕਿਸੇ ਇਕ ਵਿਅਕਤੀ ਵੱਲ ਦੇਖੋ।