Skip to content

Skip to table of contents

ਪਾਠ 4

ਆਇਤਾਂ ਵਧੀਆ ਤਰੀਕੇ ਨਾਲ ਦੱਸੋ

ਆਇਤਾਂ ਵਧੀਆ ਤਰੀਕੇ ਨਾਲ ਦੱਸੋ

ਮੱਤੀ 22:41-45

ਸਾਰ: ਆਇਤ ਪੜ੍ਹਨ ਤੋਂ ਪਹਿਲਾਂ ਸੁਣਨ ਵਾਲਿਆਂ ਦਾ ਮਨ ਤਿਆਰ ਕਰੋ।

ਇਸ ਤਰ੍ਹਾਂ ਕਿਵੇਂ ਕਰੀਏ?

  • ਸੋਚੋ ਕਿ ਤੁਸੀਂ ਆਇਤ ਕਿਉਂ ਪੜ੍ਹਨੀ ਹੈ। ਹਰ ਆਇਤ ਪੜ੍ਹਨ ਤੋਂ ਪਹਿਲਾਂ ਕੁਝ ਅਜਿਹਾ ਕਹੋ ਜਿਸ ਨਾਲ ਸੁਣਨ ਵਾਲਿਆਂ ਦਾ ਧਿਆਨ ਉਸ ਗੱਲ ਵੱਲ ਜਾਵੇ ਜੋ ਤੁਸੀਂ ਸਮਝਾਉਣੀ ਚਾਹੁੰਦੇ ਹੋ।

  • ਦੱਸੋ ਕਿ ਸਾਡੀ ਜਾਣਕਾਰੀ ਦਾ ਆਧਾਰ ਬਾਈਬਲ ਹੈ। ਰੱਬ ʼਤੇ ਵਿਸ਼ਵਾਸ ਕਰਨ ਵਾਲੇ ਲੋਕਾਂ ਨਾਲ ਗੱਲ ਕਰਦੇ ਵੇਲੇ ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਖਿੱਚੋ ਕਿ ਬਾਈਬਲ ਰੱਬ ਦਾ ਬਚਨ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਤੁਸੀਂ ਉਨ੍ਹਾਂ ਨੂੰ ਰੱਬ ਦੀਆਂ ਗੱਲਾਂ ਸਿਖਾ ਰਹੇ ਹੋ।

  • ਆਇਤ ਲਈ ਦਿਲਚਸਪੀ ਜਗਾਓ। ਕੋਈ ਸਵਾਲ ਪੁੱਛੋ ਜਿਸ ਦਾ ਜਵਾਬ ਆਇਤ ਵਿੱਚੋਂ ਮਿਲੇਗਾ, ਕਿਸੇ ਮੁਸ਼ਕਲ ਬਾਰੇ ਗੱਲ ਕਰੋ ਜਿਸ ਦਾ ਹੱਲ ਆਇਤ ਵਿੱਚੋਂ ਮਿਲੇਗਾ ਜਾਂ ਕਿਸੇ ਅਸੂਲ ਬਾਰੇ ਦੱਸੋ ਜਿਸ ਨੂੰ ਬਾਈਬਲ ਬਿਰਤਾਂਤ ਵਿਚ ਸਮਝਾਇਆ ਹੋਵੇ।