Skip to content

Skip to table of contents

ਭਾਗ 13 ਦੀ ਜਾਣ-ਪਛਾਣ

ਭਾਗ 13 ਦੀ ਜਾਣ-ਪਛਾਣ

ਯਿਸੂ ਧਰਤੀ ʼਤੇ ਨਾਮੁਕੰਮਲ ਲੋਕਾਂ ਲਈ ਜਾਨ ਦੇਣ ਆਇਆ ਸੀ। ਭਾਵੇਂ ਉਹ ਮਰ ਗਿਆ ਸੀ, ਪਰ ਉਸ ਨੇ ਦੁਨੀਆਂ ਨੂੰ ਜਿੱਤ ਲਿਆ ਸੀ। ਯਹੋਵਾਹ ਨੇ ਆਪਣੇ ਪੁੱਤਰ ਪ੍ਰਤੀ ਵਫ਼ਾਦਾਰੀ ਦਿਖਾਈ ਅਤੇ ਉਸ ਨੂੰ ਦੁਬਾਰਾ ਜੀਉਂਦਾ ਕੀਤਾ। ਯਿਸੂ ਨੇ ਆਪਣੀ ਮੌਤ ਤਕ ਨਿਮਰਤਾ ਨਾਲ ਦੂਜਿਆਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੀਆਂ ਗ਼ਲਤੀਆਂ ਮਾਫ਼ ਕੀਤੀਆਂ। ਜੀਉਂਦਾ ਕੀਤੇ ਜਾਣ ਤੋਂ ਬਾਅਦ ਯਿਸੂ ਆਪਣੇ ਚੇਲਿਆਂ ਸਾਮ੍ਹਣੇ ਪ੍ਰਗਟ ਹੋਇਆ। ਉਸ ਨੇ ਸਿਖਾਇਆ ਕਿ ਜੋ ਅਹਿਮ ਕੰਮ ਉਸ ਨੇ ਉਨ੍ਹਾਂ ਨੂੰ ਕਰਨ ਨੂੰ ਦਿੱਤਾ ਸੀ, ਉਹ ਕਿਵੇਂ ਕਰਨਾ ਸੀ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚਿਆਂ ਦੀ ਇਸ ਕੰਮ ਪ੍ਰਤੀ ਕਦਰ ਪੈਦਾ ਕਰੋ ਕਿਉਂਕਿ ਅੱਜ ਅਸੀਂ ਵੀ ਇਹੀ ਕੰਮ ਕਰਦੇ ਹਾਂ।

ਇਸ ਭਾਗ ਵਿਚ

ਪਾਠ 87

ਯਿਸੂ ਦਾ ਆਖ਼ਰੀ ਪਸਾਹ

ਆਪਣੇ ਆਖ਼ਰੀ ਪਸਾਹ ʼਤੇ ਦੌਰਾਨ ਯਿਸੂ ਨੇ ਆਪਣੇ ਚੇਲਿਆਂ ਨੂੰ ਜ਼ਰੂਰੀ ਗੱਲਾਂ ਦੱਸੀਆਂ।

ਪਾਠ 88

ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ

ਯਹੂਦਾ ਇਸਕਰਿਓਤੀ ਅਤੇ ਭੀੜ ਤਲਵਾਰਾਂ ਅਤੇ ਡਾਂਗਾਂ ਨਾਲ ਗਥਸਮਨੀ ਦੇ ਬਾਗ਼ ਵਿਚ ਆ ਗਈ ਤਾਂਕਿ ਉਹ ਯਿਸੂ ਨੂੰ ਗਿਰਫ਼ਤਾਰ ਕਰ ਸਕਣ।

ਪਾਠ 89

ਪਤਰਸ ਨੇ ਯਿਸੂ ਨੂੰ ਪਛਾਣਨ ਤੋਂ ਇਨਕਾਰ ਕੀਤਾ

ਕਾਇਫ਼ਾ ਦੇ ਘਰ ਦੇ ਵਿਹੜੇ ਵਿਚ ਕੀ ਹੋਇਆ? ਘਰ ਦੇ ਅੰਦਰ ਯਿਸੂ ਨਾਲ ਕੀ ਹੋਇਆ?

ਪਾਠ 90

ਯਿਸੂ ਗਲਗਥਾ ਵਿਚ ਮਰਿਆ

ਪਿਲਾਤੁਸ ਨੇ ਯਿਸੂ ਨੂੰ ਮਾਰਨ ਦੀ ਇਜਾਜ਼ਤ ਕਿਉਂ ਦਿੱਤੀ?

ਪਾਠ 91

ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ

ਯਿਸੂ ਦੇ ਮਰਨ ਤੋਂ ਬਾਅਦ ਕੀ ਹੋਇਆ?

ਪਾਠ 92

ਯਿਸੂ ਮਛੇਰਿਆਂ ਸਾਮ੍ਹਣੇ ਪ੍ਰਗਟ ਹੋਇਆ

ਉਸ ਨੇ ਉਨ੍ਹਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕੀ ਕੀਤਾ?

ਪਾਠ 93

ਯਿਸੂ ਸਵਰਗ ਵਾਪਸ ਗਿਆ

ਪਰ ਇਹ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਚੇਲਿਆਂ ਨੂੰ ਕੁਝ ਜ਼ਰੂਰੀ ਹਿਦਾਇਤਾਂ ਦਿੱਤੀਆਂ।