Skip to content

Skip to table of contents

ਦੂਜੇ ਭਾਗ ਦੀ ਜਾਣ-ਪਛਾਣ

ਦੂਜੇ ਭਾਗ ਦੀ ਜਾਣ-ਪਛਾਣ

ਯਹੋਵਾਹ ਨੇ ਜਲ-ਪਰਲੋ ਲਿਆ ਕੇ ਉਸ ਸਮੇਂ ਦੇ ਲੋਕਾਂ ਨੂੰ ਨਾਸ਼ ਕਿਉਂ ਕੀਤਾ ਸੀ? ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਇਕ ਯੁੱਧ ਸ਼ੁਰੂ ਹੋਇਆ। ਇਹ ਯੁੱਧ ਸੱਚਾਈ ਤੇ ਬੁਰਾਈ ਵਿਚਕਾਰ ਸੀ। ਕੁਝ ਇਨਸਾਨਾਂ ਨੇ ਬੁਰਾਈ ਦਾ ਸਾਥ ਦਿੱਤਾ, ਜਿਵੇਂ ਆਦਮ, ਹੱਵਾਹ ਅਤੇ ਕਾਇਨ। ਕੁਝ ਜਣਿਆਂ ਨੇ ਸੱਚਾਈ ਦਾ ਸਾਥ ਦਿੱਤਾ, ਜਿਵੇਂ ਹਾਬਲ ਅਤੇ ਨੂਹ। ਜ਼ਿਆਦਾਤਰ ਲੋਕ ਇੰਨੇ ਬੁਰੇ ਹੋ ਗਏ ਸਨ ਕਿ ਯਹੋਵਾਹ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ। ਇਹ ਭਾਗ ਸਾਡੀ ਇਹ ਸਿੱਖਣ ਵਿਚ ਮਦਦ ਕਰੇਗਾ ਕਿ ਯਹੋਵਾਹ ਦੇਖਦਾ ਹੈ ਕਿ ਅਸੀਂ ਕਿਸ ਦਾ ਸਾਥ ਦੇਵਾਂਗੇ ਅਤੇ ਉਹ ਕਦੀ ਵੀ ਬੁਰਾਈ ਨੂੰ ਸੱਚਾਈ ʼਤੇ ਜਿੱਤ ਪ੍ਰਾਪਤ ਨਹੀਂ ਕਰਨ ਦੇਵੇਗਾ।

ਇਸ ਭਾਗ ਵਿਚ

ਪਾਠ 3

ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ

ਅਦਨ ਦੇ ਬਾਗ਼ ਵਿਚ ਇਕ ਦਰਖ਼ਤ ਵਿਚ ਕੀ ਖ਼ਾਸੀਅਤ ਸੀ? ਹੱਵਾਹ ਨੇ ਇਸ ਤੋਂ ਫਲ ਕਿਉਂ ਖਾਧਾ?

ਪਾਠ 4

ਗੁੱਸੇ ਕਰਕੇ ਕਤਲ

ਪਰਮੇਸ਼ੁਰ ਨੇ ਹਾਬਲ ਦੀ ਭੇਟ ਸਵੀਕਾਰ ਕੀਤੀ, ਪਰ ਕਾਇਨ ਦੀ ਨਹੀਂ। ਇਸ ਕਰਕੇ ਕਾਇਨ ਗੁੱਸੇ ਹੋ ਗਿਆ ਅਤੇ ਉਸ ਨੇ ਬਹੁਤ ਬੁਰਾ ਕੰਮ ਕੀਤਾ।

ਪਾਠ 5

ਨੂਹ ਦੀ ਕਿਸ਼ਤੀ

ਜਦੋਂ ਸਵਰਗੋਂ ਆਏ ਬੁਰੇ ਦੂਤਾਂ ਨੇ ਧਰਤੀ ʼਤੇ ਆ ਕੇ ਵਿਆਹ ਕਰਾ ਲਏ, ਤਾਂ ਉਨ੍ਹਾਂ ਦੇ ਮੁੰਡੇ ਹੋਏ ਜੋ ਗੁੰਡੇ ਬਣ ਗਏ। ਹਰ ਪਾਸੇ ਲੜਾਈ ਹੀ ਲੜਾਈ ਸੀ। ਪਰ ਨੂਹ ਸਭ ਤੋਂ ਅਲੱਗ ਸੀ। ਉਹ ਪਰਮੇਸ਼ੁਰ ਨੂੰ ਪਿਆਰ ਕਰਦਾ ਸੀ ਅਤੇ ਉਸ ਦਾ ਕਹਿਣਾ ਮੰਨਦਾ ਸੀ।

ਪਾਠ 6

ਅੱਠ ਜਣੇ ਬਚੇ

40 ਦਿਨ ਤੇ 40 ਰਾਤ ਮੀਂਹ ਪਿਆ। ਨੂਹ ਤੇ ਉਸ ਦਾ ਪਰਿਵਾਰ ਇਕ ਤੋਂ ਜ਼ਿਆਦਾ ਸਾਲ ਕਿਸ਼ਤੀ ਵਿਚ ਹੀ ਰਹੇ। ਅਖ਼ੀਰ ਉਹ ਕਿਸ਼ਤੀ ਵਿੱਚੋਂ ਬਾਹਰ ਆ ਗਏ।