Skip to content

Skip to table of contents

ਤੀਜੇ ਭਾਗ ਦੀ ਜਾਣ-ਪਛਾਣ

ਤੀਜੇ ਭਾਗ ਦੀ ਜਾਣ-ਪਛਾਣ

ਜਲ-ਪਰਲੋ ਤੋਂ ਬਾਅਦ ਦੇ ਸਾਲਾਂ ਦੌਰਾਨ ਬਹੁਤ ਘੱਟ ਲੋਕਾਂ ਦਾ ਬਾਈਬਲ ਵਿਚ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਯਹੋਵਾਹ ਦੀ ਸੇਵਾ ਕੀਤੀ ਸੀ। ਯਹੋਵਾਹ ਦੀ ਸੇਵਾ ਕਰਨ ਵਾਲਿਆਂ ਵਿੱਚੋਂ ਇਕ ਅਬਰਾਹਾਮ ਸੀ ਜਿਸ ਨੂੰ ਯਹੋਵਾਹ ਦਾ ਦੋਸਤ ਕਿਹਾ ਗਿਆ। ਉਸ ਨੂੰ ਯਹੋਵਾਹ ਦਾ ਦੋਸਤ ਕਿਉਂ ਕਿਹਾ ਗਿਆ? ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚਿਆਂ ਦੀ ਇਹ ਜਾਣਨ ਵਿਚ ਮਦਦ ਕਰੋ ਕਿ ਯਹੋਵਾਹ ਸਾਰੇ ਲੋਕਾਂ ਵਿਚ ਦਿਲਚਸਪੀ ਲੈਂਦਾ ਹੈ ਤੇ ਉਹ ਸਾਰਿਆਂ ਦੀ ਮਦਦ ਕਰਨੀ ਚਾਹੁੰਦਾ ਹੈ। ਅਬਰਾਹਾਮ ਤੇ ਹੋਰ ਵਫ਼ਾਦਾਰ ਆਦਮੀਆਂ, ਜਿਵੇਂ ਲੂਤ ਤੇ ਯਾਕੂਬ, ਵਾਂਗ ਅਸੀਂ ਵੀ ਬਿਨਾਂ ਝਿਜਕੇ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ। ਸਾਨੂੰ ਭਰੋਸਾ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ।

ਇਸ ਭਾਗ ਵਿਚ

ਪਾਠ 7

ਬਾਬਲ ਦਾ ਬੁਰਜ

ਕੁਝ ਲੋਕਾਂ ਨੇ ਇਕ ਸ਼ਹਿਰ ਤੇ ਬੁਰਜ ਬਣਾਉਣ ਦਾ ਫ਼ੈਸਲਾ ਕੀਤਾ ਜਿਸ ਨੇ ਆਸਮਾਨ ਨੂੰ ਛੂਹਣਾ ਸੀ। ਪਰਮੇਸ਼ੁਰ ਨੇ ਇਕਦਮ ਉਨ੍ਹਾਂ ਦੀਆਂ ਭਾਸ਼ਾਵਾਂ ਕਿਉਂ ਬਦਲ ਦਿੱਤੀਆਂ?

ਪਾਠ 8

ਅਬਰਾਹਾਮ ਅਤੇ ਸਾਰਾਹ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ

ਅਬਰਾਹਾਮ ਤੇ ਸਾਰਾਹ ਨੇ ਕਨਾਨ ਵਿਚ ਪਰਦੇਸੀਆਂ ਵਜੋਂ ਜ਼ਿੰਦਗੀ ਜੀਉਣ ਲਈ ਆਪਣਾ ਸ਼ਹਿਰ ਕਿਉਂ ਛੱਡ ਦਿੱਤਾ?

ਪਾਠ 9

ਅਖ਼ੀਰ ਉਨ੍ਹਾਂ ਦੇ ਘਰ ਮੁੰਡਾ ਹੋਇਆ!

ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਵਾਅਦਾ ਕਿਵੇਂ ਪੂਰਾ ਕਰਨਾ ਸੀ? ਇਹ ਵਾਅਦਾ ਇਸਹਾਕ ਰਾਹੀਂ ਪੂਰਾ ਹੋਣਾ ਸੀ ਜਾਂ ਇਸਮਾਏਲ ਰਾਹੀਂ?

ਪਾਠ 10

ਲੂਤ ਦੀ ਪਤਨੀ ਨੂੰ ਯਾਦ ਰੱਖੋ

ਪਰਮੇਸ਼ੁਰ ਨੇ ਸਦੂਮ ਅਤੇ ਗਮੋਰਾ ʼਤੇ ਅੱਗ ਅਤੇ ਗੰਧਕ ਵਰ੍ਹਾਈ। ਉਸ ਨੇ ਇਨ੍ਹਾਂ ਸ਼ਹਿਰਾਂ ਦਾ ਨਾਸ਼ ਕਿਉਂ ਕੀਤਾ? ਸਾਨੂੰ ਲੂਤ ਦੀ ਪਤਨੀ ਨੂੰ ਕਿਉਂ ਯਾਦ ਰੱਖਣਾ ਚਾਹੀਦਾ ਹੈ?

ਪਾਠ 11

ਨਿਹਚਾ ਦੀ ਪਰਖ

ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: ‘ਆਪਣੇ ਇਕਲੌਤੇ ਮੁੰਡੇ ਨੂੰ ਆਪਣੇ ਨਾਲ ਲੈ ਜਾ ਅਤੇ ਮੋਰੀਆਹ ਸ਼ਹਿਰ ਦੇ ਪਹਾੜ ਉੱਤੇ ਜਾ ਕੇ ਉਸ ਦੀ ਬਲ਼ੀ ਚੜ੍ਹਾ।’ ਅਬਰਾਹਾਮ ਨੇ ਇਸ ਪਰੀਖਿਆ ਦਾ ਕਿਵੇਂ ਸਾਮ੍ਹਣਾ ਕੀਤਾ?

ਪਾਠ 12

ਯਾਕੂਬ ਨੂੰ ਵਿਰਾਸਤ ਮਿਲੀ

ਇਸਹਾਕ ਤੇ ਰਿਬਕਾਹ ਦੇ ਜੌੜੇ ਮੁੰਡੇ ਹੋਏ, ਏਸਾਓ ਤੇ ਯਾਕੂਬ। ਏਸਾਓ ਦਾ ਜਨਮ ਪਹਿਲਾਂ ਹੋਣ ਕਰਕੇ ਉਸ ਨੂੰ ਵਿਰਾਸਤ ਮਿਲਣੀ ਸੀ। ਪਰ ਇਕ ਦਾਲ ਦੀ ਕੌਲੀ ਬਦਲੇ ਉਸ ਨੇ ਇਹ ਹੱਕ ਕਿਉਂ ਦੇ ਦਿੱਤਾ?

ਪਾਠ 13

ਯਾਕੂਬ ਤੇ ਏਸਾਓ ਵਿਚ ਸੁਲ੍ਹਾ

ਯਾਕੂਬ ਨੂੰ ਦੂਤ ਤੋਂ ਬਰਕਤਾਂ ਕਿਵੇਂ ਮਿਲੀਆਂ? ਨਾਲੇ ਉਸ ਨੇ ਏਸਾਓ ਨਾਲ ਸੁਲ੍ਹਾ ਕਿਵੇਂ ਕੀਤੀ?