Skip to content

Skip to table of contents

ਭਾਗ 8 ਦੀ ਜਾਣ-ਪਛਾਣ

ਭਾਗ 8 ਦੀ ਜਾਣ-ਪਛਾਣ

ਯਹੋਵਾਹ ਨੇ ਸੁਲੇਮਾਨ ਨੂੰ ਬਹੁਤ ਜ਼ਿਆਦਾ ਬੁੱਧ ਦੇਣ ਦੇ ਨਾਲ-ਨਾਲ ਉਸ ਨੂੰ ਮੰਦਰ ਬਣਾਉਣ ਦਾ ਵੀ ਸਨਮਾਨ ਦਿੱਤਾ। ਪਰ ਉਹ ਹੌਲੀ-ਹੌਲੀ ਯਹੋਵਾਹ ਤੋਂ ਦੂਰ ਹੋ ਗਿਆ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਨੂੰ ਸਮਝਾਓ ਕਿ ਝੂਠੀ ਭਗਤੀ ਕਰਨ ਵਾਲਿਆਂ ਨੇ ਕਿਵੇਂ ਸੁਲੇਮਾਨ ਨੂੰ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ। ਰਾਜ ਵੰਡਿਆ ਗਿਆ ਤੇ ਬੁਰੇ ਰਾਜਿਆਂ ਨੇ ਕੌਮ ਨੂੰ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ ਤੇ ਲੋਕਾਂ ਨੂੰ ਮੂਰਤੀ-ਪੂਜਾ ਕਰਨ ਲਾ ਦਿੱਤਾ। ਇਸ ਸਮੇਂ ਦੌਰਾਨ ਯਹੋਵਾਹ ਦੇ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਨੂੰ ਸਤਾਇਆ ਤੇ ਜਾਨੋਂ ਮਾਰਿਆ ਗਿਆ। ਰਾਣੀ ਈਜ਼ਬਲ ਨੇ ਉੱਤਰੀ ਰਾਜ ਦੇ ਲੋਕਾਂ ਤੋਂ ਬਹੁਤ ਭੈੜੇ ਕੰਮ ਕਰਾ ਕੇ ਉਨ੍ਹਾਂ ਨੂੰ ਯਹੋਵਾਹ ਤੋਂ ਬਹੁਤ ਦੂਰ ਕਰ ਦਿੱਤਾ। ਇਹ ਇਜ਼ਰਾਈਲ ਲਈ ਬਹੁਤ ਮਾੜਾ ਸਮਾਂ ਸੀ। ਪਰ ਇਜ਼ਰਾਈਲ ਵਿਚ ਅਜੇ ਵੀ ਬਹੁਤ ਸਾਰੇ ਯਹੋਵਾਹ ਦੇ ਵਫ਼ਾਦਾਰ ਸੇਵਕ ਸਨ ਜਿਨ੍ਹਾਂ ਵਿਚ ਰਾਜਾ ਯਹੋਸ਼ਾਫਾਟ ਤੇ ਏਲੀਯਾਹ ਨਬੀ ਸ਼ਾਮਲ ਸਨ।

ਇਸ ਭਾਗ ਵਿਚ

ਪਾਠ 44

ਯਹੋਵਾਹ ਦਾ ਮੰਦਰ

ਪਰਮੇਸ਼ੁਰ ਨੇ ਸੁਲੇਮਾਨ ਦੀ ਬੇਨਤੀ ਸੁਣੀ ਅਤੇ ਉਸ ਨੂੰ ਵੱਡੇ-ਵੱਡੇ ਸਨਮਾਨ ਦਿੱਤੇ।

ਪਾਠ 45

ਰਾਜ ਵੰਡਿਆ ਗਿਆ

ਬਹੁਤ ਸਾਰੇ ਇਜ਼ਰਾਈਲੀਆਂ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ।

ਪਾਠ 46

ਯਹੋਵਾਹ ਨੇ ਦਿਖਾਇਆ ਕਿ ਉਹੀ ਸੱਚਾ ਪਰਮੇਸ਼ੁਰ ਹੈ

ਕੌਣ ਸੱਚਾ ਪਰਮੇਸ਼ੁਰ ਹੈ, ਬਆਲ ਜਾਂ ਯਹੋਵਾਹ?

ਪਾਠ 47

ਯਹੋਵਾਹ ਨੇ ਏਲੀਯਾਹ ਨੂੰ ਮਜ਼ਬੂਤ ਕੀਤਾ

ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਤੁਹਾਨੂੰ ਵੀ ਮਜ਼ਬੂਤ ਕਰ ਸਕਦਾ?

ਪਾਠ 48

ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕੀਤਾ ਗਿਆ

ਇੱਕੋ ਘਰ ਵਿਚ ਦੋ ਚਮਤਕਾਰ!

ਪਾਠ 49

ਦੁਸ਼ਟ ਰਾਣੀ ਨੂੰ ਸਜ਼ਾ ਮਿਲੀ

ਈਜ਼ਬਲ ਨੇ ਨਾਬੋਥ ਨਾਂ ਦੇ ਇਜ਼ਰਾਈਲੀ ਦਾ ਅੰਗੂਰੀ ਬਾਗ਼ ਲੈਣ ਲਈ ਉਸ ਨੂੰ ਮਾਰਨ ਦੀ ਸਾਜ਼ਸ਼ ਘੜੀ। ਯਹੋਵਾਹ ਨੇ ਉਸ ਦੀ ਦੁਸ਼ਟਤਾ ਨੂੰ ਦੇਖਿਆ।

ਪਾਠ 50

ਯਹੋਵਾਹ ਨੇ ਯਹੋਸ਼ਾਫਾਟ ਦੀ ਮਦਦ ਕੀਤੀ

ਜਦੋਂ ਦੁਸ਼ਮਣ ਕੌਮਾਂ ਨੇ ਯਹੂਦਾਹ ʼਤੇ ਹਮਲਾ ਕਰਨ ਦੀ ਧਮਕੀ ਦਿੱਤੀ, ਤਾਂ ਰਾਜਾ ਯਹੋਸ਼ਾਫਾਟ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ।