Skip to content

Skip to table of contents

ਕਹਾਣੀ 24

ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਪਰਖਿਆ

ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਪਰਖਿਆ

ਯੂਸੁਫ਼ ਜਾਣਨਾ ਚਾਹੁੰਦਾ ਸੀ ਕਿ ਉਸ ਦੇ ਭਰਾ ਅਜੇ ਵੀ ਪਹਿਲਾਂ ਵਾਂਗ ਬੁਰੇ ਹੀ ਸਨ ਜਾਂ ਬਦਲ ਚੁੱਕੇ ਸਨ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: ‘ਤੁਸੀਂ ਜਾਸੂਸ ਹੋ। ਤੁਸੀਂ ਤਾਂ ਪਤਾ ਲਗਾਉਣ ਆਏ ਹੋ ਕਿ ਸਾਡੇ ਦੇਸ਼ ਦੀ ਕੀ ਹਾਲਤ ਹੈ।’

ਉਸ ਦੇ ਭਰਾਵਾਂ ਨੇ ਜਵਾਬ ਦਿੱਤਾ: ‘ਨਹੀਂ ਨਹੀਂ, ਅਸੀਂ ਜਾਸੂਸ ਨਹੀਂ, ਸਗੋਂ ਈਮਾਨਦਾਰ ਆਦਮੀ ਹਾਂ। ਅਸੀਂ 12 ਭਰਾ ਸੀ। ਪਰ ਇਕ ਭਰਾ ਹੁਣ ਨਹੀਂ ਰਿਹਾ ਅਤੇ ਸਭ ਤੋਂ ਛੋਟਾ ਘਰ ਸਾਡੇ ਪਿਤਾ ਨਾਲ ਹੈ।’

ਯੂਸੁਫ਼ ਜਾਣਦਾ ਸੀ ਕਿ ਉਹ ਸੱਚ ਬੋਲ ਰਹੇ ਸਨ, ਪਰ ਫਿਰ ਵੀ ਉਸ ਨੇ ਉਨ੍ਹਾਂ ਦੇ ਛੋਟੇ ਭਰਾ ਸ਼ਿਮਓਨ ਨੂੰ ਗਿਰਫ਼ਤਾਰ ਕਰ ਲਿਆ ਅਤੇ ਦੂਜਿਆਂ ਨੂੰ ਖਾਣਾ ਦੇ ਕੇ ਘਰ ਭੇਜ ਦਿੱਤਾ। ਯੂਸੁਫ਼ ਨੇ ਉਨ੍ਹਾਂ ਨੂੰ ਅੱਗੇ ਕਿਹਾ, ‘ਜਦੋਂ ਤੁਸੀਂ ਵਾਪਸ ਆਓ, ਤਾਂ ਆਪਣੇ ਸਭ ਤੋਂ ਛੋਟੇ ਭਰਾ ਨੂੰ ਆਪਣੇ ਨਾਲ ਲੈ ਕੇ ਆਉਣਾ।’

ਘਰ ਪਹੁੰਚ ਕੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸ ਦਿੱਤੀ। ਯਾਕੂਬ ਨੇ ਰੋਂਦਿਆਂ-ਰੋਂਦਿਆਂ ਕਿਹਾ, ‘ਯੂਸੁਫ਼ ਤਾਂ ਰਿਹਾ ਨਹੀਂ ਤੇ ਹੁਣ ਤੁਸੀਂ ਸ਼ਿਮਓਨ ਨੂੰ ਵੀ ਛੱਡ ਆਏ। ਮੈਂ ਤੁਹਾਨੂੰ ਆਪਣਾ ਸਭ ਤੋਂ ਛੋਟਾ ਪੁੱਤਰ ਬਿਨਯਾਮੀਨ ਨਹੀਂ ਲੈ ਜਾਣ ਦਿਆਂਗਾ।’ ਪਰ ਜਦੋਂ ਘਰ ਵਿਚ ਖਾਣਾ ਮੁੱਕਣ ਲੱਗਾ, ਤਾਂ ਯਾਕੂਬ ਨੂੰ ਬਿਨਯਾਮੀਨ ਨੂੰ ਮਿਸਰ ਭੇਜਣਾ ਪਿਆ।

ਮਿਸਰ ਵਿਚ ਆਪਣੇ ਭਰਾਵਾਂ ਨੂੰ ਆਉਂਦਿਆਂ ਦੇਖ ਕੇ ਯੂਸੁਫ਼ ਬਹੁਤ ਖ਼ੁਸ਼ ਹੋਇਆ। ਉਸ ਨੂੰ ਜ਼ਿਆਦਾ ਖ਼ੁਸ਼ੀ ਆਪਣੇ ਛੋਟੇ ਭਰਾ ਬਿਨਯਾਮੀਨ ਨੂੰ ਦੇਖ ਕੇ ਹੋਈ। ਪਰ ਉਸ ਦੇ ਭਰਾਵਾਂ ਨੇ ਉਸ ਨੂੰ ਅਜੇ ਵੀ ਨਹੀਂ ਸੀ ਪਛਾਣਿਆ। ਯੂਸੁਫ਼ ਉਨ੍ਹਾਂ ਨੂੰ ਪਰਖਣਾ ਚਾਹੁੰਦਾ ਸੀ।

ਯੂਸੁਫ਼ ਦੇ ਕਹਿਣੇ ਤੇ ਉਸ ਦੇ ਨੌਕਰਾਂ ਨੇ ਉਸ ਦੇ ਭਰਾਵਾਂ ਦੀਆਂ ਬੋਰੀਆਂ ਖਾਣੇ ਨਾਲ ਭਰ ਦਿੱਤੀਆਂ। ਯੂਸੁਫ਼ ਨੇ ਬਿਨਯਾਮੀਨ ਦੀ ਬੋਰੀ ਵਿਚ ਚਾਂਦੀ ਦਾ ਇਕ ਕੱਪ ਵੀ ਰਖਵਾ ਦਿੱਤਾ ਤੇ ਉਸ ਦੇ ਭਰਾਵਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗਾ। ਜਦ ਯੂਸੁਫ਼ ਦੇ ਭਰਾ ਥੋੜ੍ਹੀ ਕੁ ਦੂਰ ਜਾ ਚੁੱਕੇ ਸਨ, ਤਾਂ ਉਸ ਨੇ ਆਪਣੇ ਨੌਕਰਾਂ ਨੂੰ ਉਨ੍ਹਾਂ ਦਾ ਪਿੱਛਾ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਕੋਲ ਪਹੁੰਚਦਿਆਂ ਹੀ ਨੌਕਰਾਂ ਨੇ ਕਿਹਾ, ‘ਤੁਸੀਂ ਸਾਡੇ ਮਾਲਕ ਦਾ ਚਾਂਦੀ ਦਾ ਕੱਪ ਕਿਉਂ ਚੁਰਾਇਆ ਹੈ?’

ਯੂਸੁਫ਼ ਦੇ ਭਰਾਵਾਂ ਨੇ ਕਿਹਾ, ‘ਨਹੀਂ, ਅਸੀਂ ਉਸ ਦਾ ਕੱਪ ਨਹੀਂ ਚੁਰਾਇਆ ਅਤੇ ਜੇਕਰ ਤੁਹਾਨੂੰ ਉਹ ਕੱਪ ਸਾਡੇ ਵਿੱਚੋਂ ਕਿਸੇ ਕੋਲੋਂ ਵੀ ਮਿਲੇ, ਤਾਂ ਤੁਸੀਂ ਉਸ ਨੂੰ ਮਾਰ ਦੇਣਾ।’

ਤਸਵੀਰ ਵਿਚ ਦੇਖੋ ਨੌਕਰ ਸਾਰਿਆਂ ਦੀ ਤਲਾਸ਼ੀ ਲੈ ਰਹੇ ਹਨ। ਉਨ੍ਹਾਂ ਨੂੰ ਬਿਨਯਾਮੀਨ ਦੀ ਬੋਰੀ ਵਿੱਚੋਂ ਕੱਪ ਲੱਭ ਪਿਆ। ਨੌਕਰਾਂ ਨੇ ਕਿਹਾ, ‘ਤੁਸੀਂ ਬਾਕੀ ਸਾਰੇ ਜਾ ਸਕਦੇ ਹੋ, ਪਰ ਬਿਨਯਾਮੀਨ ਨੂੰ ਸਾਡੇ ਨਾਲ ਆਉਣਾ ਪਵੇਗਾ।’ ਹੁਣ ਇਹ ਦਸ ਭਰਾ ਕੀ ਕਰਦੇ?

ਸਾਰੇ ਜਣੇ ਵਾਪਸ ਯੂਸੁਫ਼ ਦੇ ਘਰ ਨੂੰ ਆ ਗਏ। ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਕਿਹਾ: ‘ਤੁਸੀਂ ਸਾਰੇ ਘਰ ਜਾ ਸਕਦੇ ਹੋ, ਪਰ ਬਿਨਯਾਮੀਨ ਨੂੰ ਇੱਥੇ ਮੇਰਾ ਗ਼ੁਲਾਮ ਬਣ ਕੇ ਰਹਿਣਾ ਪਵੇਗਾ।’

ਯਹੂਦਾਹ ਨੇ ਕਿਹਾ: ‘ਜੇ ਮੈਂ ਇਹ ਦੇ ਬਗੈਰ ਵਾਪਸ ਘਰ ਗਿਆ ਤਾਂ ਮੇਰਾ ਪਿਤਾ ਜੀਉਂਦੇ ਜੀ ਮਰ ਜਾਵੇਗਾ ਕਿਉਂਕਿ ਉਹ ਇਸ ਨੂੰ ਬਹੁਤ ਪਿਆਰ ਕਰਦਾ ਹੈ। ਸੋ ਮੇਰੀ ਬੇਨਤੀ ਹੈ ਤੁਸੀਂ ਮੈਨੂੰ ਆਪਣਾ ਗ਼ੁਲਾਮ ਬਣਾ ਲਵੋ ਪਰ ਇਸ ਨੂੰ ਘਰ ਜਾਣ ਦਿਓ।’

ਯੂਸੁਫ਼ ਨੂੰ ਹੁਣ ਪਤਾ ਲੱਗ ਗਿਆ ਸੀ ਕਿ ਉਸ ਦੇ ਭਰਾ ਬਦਲ ਚੁੱਕੇ ਸਨ। ਆਓ ਦੇਖੀਏ ਯੂਸੁਫ਼ ਨੇ ਅੱਗੇ ਕੀ ਕੀਤਾ