ਅੱਠਵਾਂ ਭਾਗ
ਭਵਿੱਖ ਬਾਰੇ ਬਾਈਬਲ ਦੀਆਂ ਗੱਲਾਂ ਹਮੇਸ਼ਾ ਸੱਚ ਹੁੰਦੀਆਂ ਹਨ
ਬਾਈਬਲ ਸਾਨੂੰ ਸਿਰਫ਼ ਇਤਿਹਾਸ ਬਾਰੇ ਹੀ ਨਹੀਂ, ਸਗੋਂ ਭਵਿੱਖ ਬਾਰੇ ਵੀ ਦੱਸਦੀ ਹੈ। ਪਰ ਇਨਸਾਨ ਤਾਂ ਭਵਿੱਖ ਬਾਰੇ ਸਹੀ-ਸਹੀ ਨਹੀਂ ਦੱਸ ਸਕਦੇ। ਇਸ ਲਈ ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਆਓ ਦੇਖੀਏ ਬਾਈਬਲ ਭਵਿੱਖ ਬਾਰੇ ਕੀ ਕਹਿੰਦੀ ਹੈ।
ਬਾਈਬਲ ਵਿਚ ਇਕ ਲੜਾਈ ਬਾਰੇ ਗੱਲ ਕੀਤੀ ਗਈ ਹੈ। ਇਸ ਲੜਾਈ ਦੇ ਜ਼ਰੀਏ ਪਰਮੇਸ਼ੁਰ ਧਰਤੀ ਤੋਂ ਸਾਰੀ ਬੁਰਾਈ ਅਤੇ ਸਾਰੇ ਬੁਰੇ ਲੋਕਾਂ ਦਾ ਖ਼ਾਤਮਾ ਕਰੇਗਾ। ਪਰ ਜੋ ਲੋਕ ਉਸ ਦੀ ਭਗਤੀ ਕਰਦੇ ਹਨ, ਉਹ ਬਚਾਏ ਜਾਣਗੇ। ਪਰਮੇਸ਼ੁਰ ਦੇ ਰਾਜ ਦਾ ਰਾਜਾ ਯਿਸੂ ਮਸੀਹ ਇਨਸਾਨਾਂ ਲਈ ਸੁਖ-ਸ਼ਾਂਤੀ ਲਿਆਵੇਗਾ। ਉਹ ਬੀਮਾਰੀਆਂ ਅਤੇ ਮੌਤ ਨੂੰ ਵੀ ਖ਼ਤਮ ਕਰ ਦੇਵੇਗਾ।
ਕੀ ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਨਹੀਂ ਹੁੰਦੀ ਕਿ ਪਰਮੇਸ਼ੁਰ ਇਹ ਸਭ ਕੁਝ ਸਾਡੇ ਲਈ ਕਰਨ ਵਾਲਾ ਹੈ? ਪਰ ਜੇ ਅਸੀਂ ਉਸ ਸਮੇਂ ਧਰਤੀ ਤੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਕੁਝ ਕਰਨਾ ਪਵੇਗਾ। ਇਸ ਬਾਰੇ ਅਸੀਂ ਇਸ ਕਿਤਾਬ ਦੀ ਅਖ਼ੀਰਲੀ ਕਹਾਣੀ ਵਿਚ ਸਿੱਖਾਂਗੇ। ਚਲੋ ਆਓ ਆਪਾਂ ਅੱਠਵਾਂ ਭਾਗ ਪੜ੍ਹ ਕੇ ਦੇਖੀਏ ਕਿ ਬਾਈਬਲ ਭਵਿੱਖ ਬਾਰੇ ਕੀ ਕਹਿੰਦੀ ਹੈ।