Skip to content

Skip to table of contents

ਕਹਾਣੀ 115

ਵਾਹ! ਸੋਹਣੀ ਧਰਤੀ

ਵਾਹ! ਸੋਹਣੀ ਧਰਤੀ

ਤਸਵੀਰ ਵਿਚ ਦੇਖੋ ਕਿੰਨੇ ਸੋਹਣੇ-ਸੋਹਣੇ ਫੁੱਲ, ਉੱਚੇ-ਉੱਚੇ ਦਰਖ਼ਤ ਅਤੇ ਵੱਡੇ-ਵੱਡੇ ਪਹਾੜ ਹਨ। ਕੀ ਇਹ ਸਭ ਦੇਖਣ ਨੂੰ ਖੂਬਸੂਰਤ ਨਹੀਂ ਲੱਗਦਾ? ਦੇਖੋ ਇਹ ਹਿਰਨ ਇਸ ਛੋਟੇ ਜਿਹੇ ਮੁੰਡੇ ਦੇ ਹੱਥੋਂ ਖਾ ਰਿਹਾ ਹੈ। ਉਨ੍ਹਾਂ ਦੇ ਪਿੱਛੇ ਦੇਖੋ ਸ਼ੇਰ ਅਤੇ ਘੋੜੇ ਖੜ੍ਹੇ ਹਨ। ਕੀ ਤੁਸੀਂ ਇਸ ਖੂਬਸੂਰਤ ਜਗ੍ਹਾ ਵਿਚ ਰਹਿਣਾ ਚਾਹੋਗੇ?

ਯਹੋਵਾਹ ਦੀ ਇਹੀ ਇੱਛਾ ਹੈ ਕਿ ਸਭ ਲੋਕ ਇਸ ਤਰ੍ਹਾਂ ਦੀ ਸੋਹਣੀ ਧਰਤੀ ਉੱਤੇ ਹਮੇਸ਼ਾ-ਹਮੇਸ਼ਾ ਲਈ ਰਹਿਣ ਨਾ ਕਿ ਅੱਜ ਵਾਂਗ ਦੁੱਖਾਂ ਭਰੀ ਜ਼ਿੰਦਗੀ ਜੀਉਣ। ਪਰਮੇਸ਼ੁਰ ਆਪਣੇ ਲੋਕਾਂ ਨਾਲ ਵਾਅਦਾ ਕਰਦਾ ਹੈ ਕਿ ‘ਉਹ ਉਨ੍ਹਾਂ ਨਾਲ ਰਹੇਗਾ ਅਤੇ ਅਗਾਹਾਂ ਨੂੰ ਨਾ ਮੌਤ ਨਾ ਰੋਣਾ ਨਾ ਦੁੱਖ ਹੋਵੇਗਾ। ਪੁਰਾਣੀਆਂ ਗੱਲਾਂ ਜਾਂਦੀਆਂ ਰਹੀਆਂ।’

ਪਰਮੇਸ਼ੁਰ ਦਾ ਇਹ ਵਾਅਦਾ ਯਿਸੂ ਪੂਰਾ ਕਰੇਗਾ। ਤੁਹਾਨੂੰ ਪਤਾ ਇਹ ਵਾਅਦਾ ਕਦ ਪੂਰਾ ਹੋਵੇਗਾ? ਇਹ ਉਦੋਂ ਪੂਰਾ ਹੋਵੇਗਾ ਜਦ ਬੁਰੇ ਲੋਕਾਂ ਦਾ ਨਾਸ਼ ਕੀਤਾ ਜਾਵੇਗਾ। ਤੁਹਾਨੂੰ ਯਾਦ ਹੋਵੇਗਾ ਕਿ ਜਦ ਯਿਸੂ ਧਰਤੀ ਤੇ ਸੀ, ਤਾਂ ਉਸ ਨੇ ਬੀਮਾਰਾਂ ਨੂੰ ਠੀਕ ਕੀਤਾ ਸੀ ਅਤੇ ਮੁਰਦਿਆਂ ਨੂੰ ਜੀਉਂਦਾ ਕੀਤਾ ਸੀ। ਇਹ ਸਭ ਉਸ ਨੇ ਇਹ ਦਿਖਾਉਣ ਲਈ ਕੀਤਾ ਸੀ ਕਿ ਜਦ ਉਹ ਰਾਜਾ ਬਣੇਗਾ, ਤਾਂ ਉਹ ਬੀਮਾਰਾਂ ਨੂੰ ਠੀਕ ਕਰੇਗਾ ਅਤੇ ਮਰੇ ਲੋਕਾਂ ਨੂੰ ਜੀਉਂਦਾ ਕਰੇਗਾ।

ਉਸ ਸਮੇਂ ਜ਼ਿੰਦਗੀ ਵਾਕਈ ਖੂਬਸੂਰਤ ਹੋਵੇਗੀ! ਯਿਸੂ ਅਤੇ ਉਸ ਨਾਲ ਕੁਝ ਹੋਰ ਲੋਕ, ਜਿਨ੍ਹਾਂ ਨੂੰ ਉਸ ਨੇ ਧਰਤੀ ਤੋਂ ਚੁਣਿਆ ਹੈ, ਸਵਰਗ ਤੋਂ ਰਾਜ ਕਰਨਗੇ। ਯਿਸੂ ਦੇ ਨਾਲ ਇਹ ਸਭ ਲੋਕ ਧਰਤੀ ਤੇ ਰਹਿਣ ਵਾਲੇ ਲੋਕਾਂ ਦੀ ਦੇਖ-ਭਾਲ ਕਰਨਗੇ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਖ਼ੁਸ਼ੀਆਂ ਨਾਲ ਭਰ ਦੇਣਗੇ। ਚਲੋ ਆਓ ਅਗਲੀ ਕਹਾਣੀ ਵਿਚ ਦੇਖੀਏ ਕਿ ਅਸੀਂ ਇਸ ਨਵੀਂ ਦੁਨੀਆਂ ਦਾ ਹਿੱਸਾ ਕਿਵੇਂ ਬਣ ਸਕਦੇ ਹਾਂ।